ਬਰਨਾਲਾ, 4 ਸਤੰਬਰ (ਧਰਮਪਾਲ ਸਿੰਘ, ਬਲਜੀਤ ਕੌਰ)-
ਵਾਈ.ਐੱਸ. ਪਬਲਿਕ ਸਕੂਲ ਭਾਰਤ ਦੇ ਚੋਟੀ ਦੇ 50 ਸਕੂਲਾਂ ਵਿੱਚੋਂ ਇੱਕ ਹੈ। ਵਾਈ.ਐੱਸ.ਪਬਲਿਕ ਸਕੂਲ ਖੇਤਰ ਦੇ ਵਿਦਿਆਰਥੀਆਂ ਨੂੰ ਖੇਡਾਂ ਦੇ ਪ੍ਰਦਰਸ਼ਨ ਅਤੇ ਮੌਕੇ ਦੇਣ ਲਈ ਜਾਣਿਆ ਜਾਂਦਾ ਹੈ। ਲਗਾਤਾਰ ਕੋਸ਼ਿਸ਼ਾਂ, ਅਭਿਆਸ ਅਤੇ ਮੌਕਿਆਂ ਨਾਲ ਵਾਈ.ਐੱਸ. ਪਬਲਿਕ ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿੱਚ ਹੁਣ ਤੱਕ 6242 ਮੈਡਲ ਜਿੱਤ ਚੁੱਕੇ ਹਨ। ਇਸ ਵਾਰ ਵੀ ਵਾਈ.ਐਸ. ਪਬਲਿਕ ਸਕੂਲ ਦੇ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਮੁੱਕੇਬਾਜ਼ੀ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਖੇਡ ਡਾਈਰੈਕਟਰ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਵਾਈ.ਐੱਸ. ਪਬਲਿਕ ਸਕੂਲ ਦੇ ਖਿਡਾਰੀਆਂ ਕੋਚ ਰਣਜੀਤ ਸਿੰਘ ਦੀ ਅਗਵਾਈ ਵਿੱਚ ਭਾਗ ਲਿਆ ਅਤੇ 8 ਸੋਨੇ ਤੇ 1 ਚਾਂਦੀ ਦਾ ਤਗਮਾ ਜਿੱਤਿਆ। ਅੰਡਰ-14 ਲੜਕੇ ਏਕਮਵੀਰ ਸਿੰਘ ਨੇ 28-30 ਕਿਲੋਗ੍ਰਾਮ ਵਰਗ ਤੇ ਤੇਜਕਰਨ ਸਿੰਘ ਨੇ 30-32 ਕਿਲੋਗ੍ਰਾਮ ਭਾਰ, ਅੰਡਰ-17 ਲੜਕੇ ਕਰਨਦੀਪ ਸਿੰਘ ਨੇ 52-54 ਕਿਲੋਗ੍ਰਾਮ ਭਾਰ ਵਰਗ, ਖੁਸ਼ਪ੍ਰੀਤ ਸਿੰਘ ਨੇ 66-70 ਕਿਲੋਗ੍ਰਾਮ ਭਾਰ ਵਰਗ, ਇਸ਼ਮੀਤ ਖੁਰਮੀ ਨੇ 80+ ਕਿਲੋਗ੍ਰਾਮ ਭਾਰ ਵਰਗ, ਅੰਡਰ-19 ਲੜਕੇ ਦਮਨ ਕੁਮਾਰ ਨੇ 60-64 ਕਿਲੋਗ੍ਰਾਮ ਭਾਰ ਵਰਗ ਅਤੇ ਅੰਡਰ-17 ਲੜਕੀਆਂ ਸੁਪ੍ਰੀਤ ਕੌਰ ਨੇ 63-66 ਕਿਲੋਗ੍ਰਾਮ ਭਾਰ ਵਰਗ ਤੇ ਅਨੁਰੀਤ ਨੇ 66-70 ਕਿਲੋਗ੍ਰਾਮ ਭਾਰ ਵਰਗ ’ਚੋਂ ਸੋਨੇ ਤੇ ਤਗਮੇ ਜਿੱਤੇ ਅਤੇ ਸ਼ਰੀਨ ਨੇ 42 ਕਿਲੋਗ੍ਰਾਮ ਭਾਰ ਵਰਗ ’ਚ ਚਾਂਦੀ ਦਾ ਤਗਮਾ ਜਿੱਤਿਆ।
ਇਸੇ ਤਰ੍ਹਾਂ ਹੀ ਸਕੇਟਿੰਗ ਦੇ ਮੁਕਾਬਲਿਆਂ ਵਿੱਚ ਵਾਈ.ਐੱਸ. ਪਬਲਿਕ ਸਕੂਲ ਦੇ ਖਿਡਾਰੀਆਂ ਕੋਚ ਜਸਵੀਰ ਸਿੰਘ ਦੀ ਅਗਵਾਈ ਵਿੱਚ ਭਾਗ ਲਿਆ ਅਤੇ ਅੰਡਰ-14 ਲੜਕੀਆਂ ਪਰਨੀਤ ਕੌਰ ਨੇ ਕੁਐਡ 500 ਮੀਟਰ ਤੇ 1000 ਮੀਟਰ ਰੇਸ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਦਿਆਂ 2 ਸੋਨੇ ਦੇ ਤਗਮੇ ਜਿੱਤੇ ਤੇ ਸਹਿਜਜੋਤ ਕੌਰ ਨੇ ਕੁਐਡ 1000 ਮੀਟਰ ਰੇਸ ’ਚੋਂ ਤੀਸਰਾ ਸਥਾਨ ਪ੍ਰਾਪਤ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ। ਪਿ੍ਰੰਸੀਪਲ ਅੰਜਿਤਾ ਦਾਹੀਆ, ਵਾਈਸ ਪਿ੍ਰੰਸੀਪਲ ਸਚਿਨ ਗੁਪਤਾ ਨੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਰਾਜ ਪੱਧਰੀ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆ