Saturday, December 21, 2024  

ਪੰਜਾਬ

ਸਿਹਤ ਸੰਸਥਾਵਾਂ ਵਿਚਲੇ ਫਾਇਰ ਸੇਫਟੀ ਉਪਕਰਨ ਚਾਲੂ ਹਾਲਤ ਵਿੱਚ ਰੱਖੇ ਜਾਣ : ਡਾ. ਦਵਿੰਦਰਜੀਤ ਕੌਰ

October 05, 2024
 
ਸ੍ਰੀ ਫ਼ਤਹਿਗੜ੍ਹ ਸਾਹਿਬ/5 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
 
ਜਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਅੰਦਰ ਫਾਇਰ ਸੇਫਟੀ ਸਬੰਧੀ ਲੱਗੇ ਯੰਤਰਾਂ ਨੂੰ ਸਮੇਂ ਸਮੇਂ ਤੇ ਚੈੱਕ ਕੀਤਾ ਜਾਵੇ, ਉਹਨਾ ਦੀ ਮਿਆਦ ਦੀ ਮਿਤੀ ਸਬੰਧੀ ਧਿਆਨ ਰੱਖਿਆ ਜਾਵੇ ਅਤੇ ਇਹ ਅੱਗ  ਬੁਝਾਊ ਯੰਤਰ ਜਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਅੰਦਰ ਚਾਲੂ ਹਾਲਤ ਵਿੱਚ ਹੋਣੇ ਚਾਹੀਦੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਉਸ ਸਮੇਂ ਕੀਤਾ ਜਦੋਂ ਉਹ ਜ਼ਿਲਾ ਹਸਪਤਾਲ ਵਿੱਚ ਲੱਗੇ ਅਜਿਹੇ ਯੰਤਰਾਂ ਦੀ ਜਾਂਚ ਕਰ ਰਹੇ ਸਨ। ਇਸ ਚੈਕਿੰਗ ਦੌਰਾਨ ਉਹਨਾਂ ਨਾਲ ਜਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ, ਸਿਵਲ ਹਸਪਤਾਲ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ. ਕੇਡੀ ਸਿੰਘ , ਹੱਡੀਆਂ ਦੇ ਮਾਹਰ ਡਾ. ਬਲਵਿੰਦਰ ਸ਼ੈਰੀ ਵੀ ਮੌਜੂਦ ਸਨ। ਉਹਨਾਂ ਇਸ ਮੌਕੇ ਤੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪੋ ਆਪਣੀ ਸੰਸਥਾ ਵਿੱਚ ਫਾਇਰ ਸੇਫ਼ਟੀ ਯੰਤਰਾਂ ਦੀ ਸਾਂਭ ਸੰਭਾਲ ਰੱਖਦੇ ਹੋਏ ਇਹਨਾਂ ਨੂੰ ਚਾਲੂ ਹਾਲਤ ਵਿੱਚ ਰੱਖਣਾ ਯਕੀਨੀ ਬਣਾਉਣ ਤਾਂ ਜੋ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ। ਉਨਾਂ ਇਹ ਵੀ ਹਦਾਇਤ ਕੀਤੀ ਕਿ ਸਿਹਤ ਸੰਸਥਾਵਾਂ ਅੰਦਰ ਬਿਜਲੀ ਨਾਲ ਸੰਬੰਧਿਤ ਹੋਰ ਉਪਕਰਨਾ ਦੀ ਵੀ ਸਮੇਂ ਸਮੇਂ ਸਿਰ ਜਾਂਚ ਕੀਤੀ ਜਾਵੇ ਤਾਂ ਜੋ ਅੱਗ ਲੱਗਣ ਵਾਲੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਨਾਂ ਇਹ ਵੀ ਕਿਹਾ ਕਿ ਸਮੁੱਚੇ ਸਿਹਤ ਸਟਾਫ ਨੂੰ ਫਾਇਰ ਸੇਫਟੀ ਯੰਤਰਾਂ ਦੀ ਵਰਤੋਂ ਸਬੰਧੀ ਵੀ ਜਾਗਰੂਕ ਕੀਤਾ ਜਾਵੇ ਅਤੇ ਸਿਹਤ ਸੰਸਥਾਵਾਂ ਅੰਦਰ ਫਾਇਰ ਸੇਫਟੀ ਵਿਭਾਗ ਦਾ ਐਮਰਜੈਂਸੀ ਫੋਨ ਨੰਬਰ ਵੀ ਡਿਸਪਲੇਅ ਕੀਤਾ ਜਾਵੇ ਤਾਂ ਕਿ ਲੋੜ ਪੈਣ ਤੇ ਕੋਈ ਵੀ ਵਿਅਕਤੀ ਵਿਭਾਗ ਨੂੰ ਸੂਚਿਤ ਕਰ ਸਕੇ।  
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਿਆਸੀ ਆਗੂਆਂ ਵੱਲੋਂ ਸਿੰਘ ਸਾਹਿਬਾਨਾਂ ਸਬੰਧੀ ਸਿਰਜੇ ਜਾ ਰਹੇ ਬਿਰਤਾਂਤ ਤੋਂ ਸਿੱਖ ਸੰਗਤਾਂ ਦੇ ਹਿਰਦੇ ਦੁਖੀ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸਿਆਸੀ ਆਗੂਆਂ ਵੱਲੋਂ ਸਿੰਘ ਸਾਹਿਬਾਨਾਂ ਸਬੰਧੀ ਸਿਰਜੇ ਜਾ ਰਹੇ ਬਿਰਤਾਂਤ ਤੋਂ ਸਿੱਖ ਸੰਗਤਾਂ ਦੇ ਹਿਰਦੇ ਦੁਖੀ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਦੇਸ਼ ਭਗਤ ਯੂਨੀਵਰਸਿਟੀ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਦੇਸ਼ ਭਗਤ ਯੂਨੀਵਰਸਿਟੀ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, 2 ਪਿਸਤੌਲਾਂ, 4 ਮੈਗਜ਼ੀਨਾਂ ਸਮੇਤ ਦੋ ਮੁਲਜ਼ਮ ਕਾਬੂ

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, 2 ਪਿਸਤੌਲਾਂ, 4 ਮੈਗਜ਼ੀਨਾਂ ਸਮੇਤ ਦੋ ਮੁਲਜ਼ਮ ਕਾਬੂ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਅਕਾਦਮਿਕ ਸੈਸ਼ਨ-2024 ਲਈ ਕਰਵਾਇਆ ਵਾਈਟ ਕੋਟ ਸਮਾਰੋਹ 

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਅਕਾਦਮਿਕ ਸੈਸ਼ਨ-2024 ਲਈ ਕਰਵਾਇਆ ਵਾਈਟ ਕੋਟ ਸਮਾਰੋਹ 

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗਿ੍ਰਫ਼ਤਾਰ

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗਿ੍ਰਫ਼ਤਾਰ

ਪਸ਼ੂਆਂ ਦੇ ਦੁੱਧ ਚੋਣ ਵਾਲੀ ਮਸ਼ੀਨ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਥਾਣਾ ਨੰਦਗੜ੍ਹ ਦੀ ਪੁਲਿਸ ਅੜਿੱਕੇ

ਪਸ਼ੂਆਂ ਦੇ ਦੁੱਧ ਚੋਣ ਵਾਲੀ ਮਸ਼ੀਨ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਥਾਣਾ ਨੰਦਗੜ੍ਹ ਦੀ ਪੁਲਿਸ ਅੜਿੱਕੇ

ਸੀਤ ਲਹਿਰ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ- ਡਾ. ਇੰਦੂ ਬਾਂਸਲ

ਸੀਤ ਲਹਿਰ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ- ਡਾ. ਇੰਦੂ ਬਾਂਸਲ

60 ਸਾਲਾ ਵਕੀਲ ਨੇ 121 ਵੀਂ ਵਾਰ ਸਵੈ ਇੱਛਾ ਨਾਲ ਕੀਤਾ ਖੂਨ ਦਾਨ

60 ਸਾਲਾ ਵਕੀਲ ਨੇ 121 ਵੀਂ ਵਾਰ ਸਵੈ ਇੱਛਾ ਨਾਲ ਕੀਤਾ ਖੂਨ ਦਾਨ

ਡਾ. ਅੰਬੇਡਕਰ 'ਤੇ ਅਮਿਤ ਸ਼ਾਹ ਦੀ ਵਿਵਾਦਿਤ ਟਿੱਪਣੀ ਖ਼ਿਲਾਫ਼ ਪੰਜਾਬ ਭਰ 'ਚ 'ਆਪ' ਵੱਲੋਂ ਜ਼ੋਰਦਾਰ ਪ੍ਰਦਰਸ਼ਨ

ਡਾ. ਅੰਬੇਡਕਰ 'ਤੇ ਅਮਿਤ ਸ਼ਾਹ ਦੀ ਵਿਵਾਦਿਤ ਟਿੱਪਣੀ ਖ਼ਿਲਾਫ਼ ਪੰਜਾਬ ਭਰ 'ਚ 'ਆਪ' ਵੱਲੋਂ ਜ਼ੋਰਦਾਰ ਪ੍ਰਦਰਸ਼ਨ

ਵਿਧਾਇਕ ਰਾਏ ਅਤੇ ਡਿਪਟੀ ਕਮਿਸ਼ਨਰ ਨੇ ਸੰਤ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਸ਼ੁਰੂ ਕਰਵਾਈ

ਵਿਧਾਇਕ ਰਾਏ ਅਤੇ ਡਿਪਟੀ ਕਮਿਸ਼ਨਰ ਨੇ ਸੰਤ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਸ਼ੁਰੂ ਕਰਵਾਈ