ਸਰਦੂਲਗੜ੍ਹ 10 ਅਕਤੂਬਰ (ਧਰਮ ਚੰਦ ਸਿੰਗਲਾ)
ਨੇੜਲੇ ਪਿੰਡ ਭੰਮੇ ਕਲਾਂ ਵਿਖੇ ਭਰਾ ਨੇ ਹੀ ਭਰਾ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧ ਵਿੱਚ ਉੱਪ ਪੁਲਿਸ ਕਪਤਾਨ ਸਰਦੂਲਗੜ੍ਹ ਮਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਝੀ ਕਰਦੇ ਦੱਸਿਆ ਕਿ ਗੁਰਪ੍ਰੀਤ ਸਿੰਘ ,ਜਸਪ੍ਰੀਤ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਭੰਮਾਂ ਕਲਾਂ ਬੀਤੀ ਕੱਲ੍ਹ ਰਾਤ ਨੂੰ ਆਪਣੇ ਘਰ ਵਿੱਚ ਹੀ ਹੋਮ ਲੋਨ ਦੀਆਂ ਕਿਸ਼ਤਾਂ ਭਰਨ ਸਬੰਧੀ ਦੋਨ੍ਹੋਂ ਭਰਾਵਾਂ ਦੀ ਤੂੰ- ਤੂੰ, ਮੈ-ਮੈ ਹੋ ਗਈ ਤਾਂ ਜਸਪ੍ਰੀਤ ਸਿੰਘ ਨੇ ਆਪਣੇ ਵੱਡੇ ਭਰਾ ਗੁਰਪ੍ਰੀਤ ਸਿੰਘ ਦੇ ਸਿਰ ਤੇ ਘੋਟਣੇ ਨਾਲ ਵਾਰ ਕਰ ਦਿੱਤਾ,ਜਿਸ ਦੇ ਜਿਆਦਾ ਸੱਟ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ,ਪੁਲਿਸ ਥਾਣਾ ਝੁਨੀਰ ਨੇ ਮੌਕੇ ਤੇ ਪਹੁੰਚਕੇ ਮਿ੍ਰਤਕ ਗੁਰਪ੍ਰੀਤ ਸਿੰਘ ਉਮਰ ਕਰੀਬ 35 ਸਾਲ ਦੀ ਪਤਨੀ ਕਿਰਪਾਲ ਕੌਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਲਿਆਂਦਾ ਅਤੇ ਕਥਿਤ ਅਰੋਪੀ ਨੂੰ ਗਿ੍ਰਫਤਾਰ ਕਰ ਲਿਆ ਹੈ।