ਸ੍ਰੀ ਫ਼ਤਹਿਗੜ੍ਹ ਸਾਹਿਬ/15 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
“ਬੀਤੇ ਦੋ ਦਿਨ ਪਹਿਲੇ ਚੰਡੀਗੜ੍ਹ ਨਜਦੀਕ ਪੈਦੇ ਪਿੰਡ ਕੁੰਭੜਾ ਵਿਖੇ ਪ੍ਰਵਾਸੀ ਮਜਦੂਰਾਂ ਵੱਲੋਂ ਗਰੀਬ ਪਰਿਵਾਰ ਦੇ ਦੋ ਨੌਜਵਾਨਾਂ ਨੂੰ ਚਾਕੂ ਮਾਰਕੇ ਕਤਲ ਕਰ ਦੇਣ,ਪ੍ਰਵਾਸੀਆਂ ਵੱਲੋ ਪਿੰਡਾਂ ਤੇ ਕਸਬਿਆਂ ਵਿਚ ਸਾਡੀਆਂ ਮਾਸੂਮ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨ ਅਤੇ ਸਾਡੇ ਪੰਜਾਬੀਆਂ ਦੇ ਘਰਾਂ ਵਿੱਚ ਵੱਢ- ਟੁੱਕ ਕਰਕੇ ਧਨ-ਦੌਲਤਾਂ ਚੋਰੀ ਕਰਕੇ ਲੈ ਜਾਣ ਦੇ ਅਪਰਾਧ ਦਿਨੋ ਦਿਨ ਵੱਧਦੇ ਜਾ ਰਹੇ ਹਨ। ਪ੍ਰਵਾਸੀ ਮਜ਼ਦੂਰ ਇਥੇ ਵੱਡੀਆਂ-ਵੱਡੀਆਂ ਜਮੀਨਾਂ, ਜਾਇਦਾਦਾਂ ਖਰੀਦ ਕੇ ਆਪਣੀਆਂ ਕਲੋਨੀਆਂ ਕਾਇਮ ਕਰ ਰਹੇ ਹਨ। ਪ੍ਰਵਾਸੀਆਂ ਦੇ ਪੰਜਾਬ ਦੇ ਐਡਰੈਸ ਵਾਲੇ ਆਧਾਰ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ ਆਦਿ ਦਸਤਾਵੇਜ਼ ਬਣਾ ਕੇ ਤੇ ਇਨ੍ਹਾਂ ਨੂੰ ਪੰਜਾਬ ਦੇ ਪੱਕੇ ਬਸ਼ਿੰਦੇ ਬਣਾ ਕੇ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੇ ਹੀ ਸੂਬੇ ਵਿਚ ਘੱਟ ਗਿਣਤੀ ਕਰਨ ਦੇ ਅਤੇ ਸਾਡੇ ਅਮੀਰ ਸੱਭਿਆਚਾਰ, ਵਿਰਸੇ-ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਿਸ ਤੋਂ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ।ਪੰਜਾਬ ਦੀ ਮੌਜੂਦਾ ਭਗਵੰਤ ਸਿੰਘ ਮਾਨ ਸਰਕਾਰ ਨੂੰ ਇਸ ਨੂੰ ਆਪਣਾ ਇਖਲਾਕੀ ਫ਼ਰਜ਼ ਸਮਝਦੇ ਹੋਏ ਪ੍ਰਵਾਸੀਆਂ ਉੱਤੇ ਪੰਜਾਬ ਵਿੱਚ ਜ਼ਮੀਨ ਖਰੀਦਣ, ਆਧਾਰ ਕਾਰਡ ਬਣਾਉਣ, ਵੋਟਰ ਕਾਰਡ ਬਣਾਉਣ ਤੇ ਰਾਸ਼ਨ ਕਾਰਡ ਬਣਾਉਣ ਉਤੇ ਮੁਕੰਮਲ ਪਾਬੰਦੀ ਲਗਾਉਣ ਹਿੱਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਉਸੇ ਤਰ੍ਹਾਂ ਦਾ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਕਾਨੂੰਨ ਰਾਜਸਥਾਂਨ, ਜੰਮੂ ਕਸ਼ਮੀਰ ,ਯੂਪੀ, ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਦੀਆਂ ਸਰਕਾਰਾਂ ਨੇ ਬਣਾਕੇ ਦੂਸਰੇ ਸੂਬਿਆਂ ਦੇ ਨਿਵਾਸੀਆਂ ਉੱਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ।”ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣ ਦੀ ਜ਼ੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ।