ਗਿੱਦੜਬਾਹਾ, 7 ਜਨਵਰੀ,ਸ਼ਿਵਰਾਜ ਸਿੰਘ ਰਾਜੂ
ਥਾਣਾ ਗਿੱਦੜਬਾਹਾ ਮੁਖੀ ਦੀਪਿਕਾ ਰਾਣੀ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦ ਉਨ੍ਹਾਂ ਦੋ ਵਿਅਕਤੀਆਂ ਨੂੰ ਚੋਰੀ ਦੇ 5 ਮੋਟਰ ਸਾਈਕਲਾਂ ਸਮੇਤ ਗਿ੍ਰਫ਼ਤਾਰ ਕੀਤਾ। ਡੀ ਐਸ ਪੀ ਅਵਤਾਰ ਸਿੰਘ ਰਾਜਪਾਲ ਅਤੇ ਐਸ ਐੱਚ ਓ ਦੀਪਿਕਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਈ ਕਰਦੇ ਹੋਏ ਵਕੀਲ ਸਿੰਘ ਵਾਸੀ ਪਿੰਡ ਕੋਟਭਾਈ (ਗਿੱਦੜਬਾਹਾ), ਜਗਨਦੀਪ ਸਿੰਘ ਵਾਸੀ ਇੰਦਰਾ ਨਗਰ ਅਬੋਹਰ ਨੂੰ ਗਿ੍ਰਫ਼ਤਾਰ ਕੀਤਾ। ਇਨ੍ਹਾਂ ਪਾਸੋਂ 5 ਮੋਟਰ ਸਾਈਕਲ ਬਰਾਮਦ ਕਰਕੇ ਮਾਮਲਾ ਦਰਜ਼ ਕੀਤਾ ਹੈ ਜਦਕਿ ਇਨ੍ਹਾਂ ਦਾ ਇੱਕ ਸਾਥੀ ਬੇਅੰਤ ਸਿੰਘ ਵਾਸੀ ਕੋਟਭਾਈ ਪੁਲੀਸ ਦੀ ਗਿ੍ਰਫ਼ਤ ਤੋਂ ਬਾਹਰ ਹੈ। ਇਨ੍ਹਾਂ ਬਰਾਮਦ ਕੀਤੇ ਮੋਟਰ ਸਾਈਕਲਾਂ ਵਿੱਚ ਮੋਟਰ ਸਾਈਕਲ ਬਿਨਾਂ ਨੰਬਰੀ ਸੀਟੀ 100, 2 ਸਪਲੈਂਡਰ, ਇੱਕ ਸੀਡੀ ਡੀਲਕਸ ਅਤੇ ਇੱਕ ਸਪਲੈਂਡਰ ਪਰੋ ਨੰਬਰ ਪੀਬੀ 30 ਕਿਊ- 4871 ਬਰਾਮਦ ਕਰਕੇ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਕਤ ਵਿਅਕਤੀਆਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਛਗਿੱਛ ਦੌਰਾਨ ਇਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।