Friday, January 10, 2025  

ਪੰਜਾਬ

ਅਮਨ ਅਰੋੜਾ ਨੇ ਗਿੱਦੜਬਾਹਾ 'ਚ ਰਾਜਾ ਵੜਿੰਗ ਤੇ ਚਰਨਜੀਤ ਚੰਨੀ 'ਤੇ ਕੀਤਾ ਤਿੱਖਾ ਹਮਲਾ

November 18, 2024

ਗਿੱਦੜਬਾਹਾ, 18 ਨਵੰਬਰ

ਆਮ ਆਦਮੀ ਪਾਰਟੀ (ਆਪ) ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਗਿੱਦੜਬਾਹਾ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਕਾਂਗਰਸੀ ਆਗੂਆਂ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ 'ਤੇ ਤਿੱਖੇ ਹਮਲੇ ਕੀਤੇ।  ਅਰੋੜਾ ਨੇ ਗਿੱਦੜਬਾਹਾ ਦੇ ਸਾਬਕਾ ਵਿਧਾਇਕਾਂ (ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ) 'ਤੇ ਇਸ ਖੇਤਰ ਨੂੰ ਨਜ਼ਰਅੰਦਾਜ਼ ਕਰਨ ਅਤੇ ਸੱਤਾ 'ਤੇ ਆਪਣੀ ਪਕੜ ਬਣਾਈ ਰੱਖਣ ਲਈ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਾਏ।

ਰਾਜਾ ਵੜਿੰਗ ਵੋਟ-ਖ਼ਰੀਦਣ ਲਈ ਨਕਦੀ ਨਾਲ ਫੜੇ ਗਏ ਵਾਹਨ ਅਤੇ ਵਰਕਰਾਂ ਤੋਂ ਬਾਅਦ ਸਿਸਟਮ ਤੋਂ ਅਸੰਤੁਸ਼ਟ ਹਨ: ਮੰਤਰੀ ਅਮਨ ਅਰੋੜਾ

ਮੀਡੀਆ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਰਾਜਾ ਵੜਿੰਗ ਦੀ ਅਸਫਲ ਲੀਡਰਸ਼ਿਪ ਅਤੇ ਚੋਣਾਂ ਜਿੱਤਣ ਲਈ ਭ੍ਰਿਸ਼ਟ ਚਾਲਾਂ ਦਾ ਸਹਾਰਾ ਲੈਣ ਲਈ ਨਿੰਦਾ ਕੀਤੀ। ਉਨ੍ਹਾਂ ਕਿਹਾ "ਤਿੰਨ ਵਾਰ ਚੁਣੇ ਗਏ ਰਾਜਾ ਵੜਿੰਗ ਨੇ ਗਿੱਦੜਬਾਹਾ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੀ ਨਿਰਾਸ਼ਾ ਹੁਣ ਦਿਖਾਈ ਦੇ ਰਹੀ ਹੈ-ਉਹ ਵੋਟਾਂ ਖ਼ਰੀਦਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ ਸੀ। ਪੁਲਿਸ ਨੇ ਨਗਦੀ ਅਤੇ ਉਨ੍ਹਾਂ ਦੇ ਵਰਕਰਾਂ (ਜੋ ਵੋਟਾਂ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਸਨ) ਨਾਲ ਜੁੜੀ ਇੱਕ ਗੱਡੀ ਜ਼ਬਤ ਕੀਤੀ। ਕਾਨੂੰਨ ਦਾ ਆਦਰ ਕਰਨ ਦੀ ਬਜਾਏ, ਵੜਿੰਗ ਨੇ ਜਵਾਬਦੇਹੀ ਤੋਂ  ਬਚਣ ਦੀ ਕੋਸ਼ਿਸ਼ ਵਿੱਚ ਪੁਲਿਸ ਦਾ ਸਾਹਮਣਾ ਕੀਤਾ। ਸੱਤਾ ਨੂੰ ਬਰਕਰਾਰ ਰੱਖਣ ਲਈ ਉਹ ਇਸ ਹੱਦ ਤੱਕ ਹੱਦ ਤੱਕ ਜਾਣ ਨੂੰ ਤਿਆਰ ਹਨ।  ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਲੋਕ ਉਨ੍ਹਾਂ ਦੇ ਝੂਠ ਨੂੰ ਸਮਝ ਚੁੱਕੇ ਹਨ, ਅਤੇ ਉਹ ਉਨ੍ਹਾਂ ਦੀ ਭ੍ਰਿਸ਼ਟ ਰਾਜਨੀਤੀ ਨੂੰ ਜਾਰੀ ਨਹੀਂ ਰਹਿਣ ਦੇਣ ਲਈ ਦ੍ਰਿੜ੍ਹ ਹਨ।

ਚਰਨਜੀਤ ਚੰਨੀ ਦੀ ਤਾਜ਼ਾ ਟਿੱਪਣੀ ਸ਼ਰਮਨਾਕ ਅਤੇ ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਂਦੀ ਹੈ
 
ਅਰੋੜਾ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਔਰਤਾਂ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿਹਾ ਕਿ ਚਰਨਜੀਤ ਚੰਨੀ ਦੇ ਸ਼ਬਦ ਨਾ ਸਿਰਫ਼਼ ਅਪਮਾਨਜਨਕ ਹਨ ਸਗੋਂ ਔਰਤਾਂ ਦੀ ਸਨਮਾਨ ਲਈ ਵੀ ਨੁਕਸਾਨਦੇਹ ਹਨ। ਅਰੋੜਾ ਨੇ ਕਿਹਾ ਕਿ ਇੱਕ ਅਜਿਹਾ ਵਿਅਕਤੀ ਜੋ ਇਕ ਵਾਰ ਮੁੱਖ ਮੰਤਰੀ ਦੇ ਅਹੁਦੇ 'ਤੇ ਰਹਿ ਚੁੱਕਾ ਹੋਵੇ ਨੂੰ ਅਜਿਹੀ ਅਸ਼ਲੀਲ ਅਤੇ ਫੁੱਟ ਪਾਊ ਭਾਸ਼ਾ ਦੀ ਵਰਤੋਂ ਕਰਕੇ ਸਿਆਸੀ ਵਿਰੋਧੀਆਂ 'ਤੇ ਹਮਲਾ ਕਰਨਾ ਸੋਭਾ ਨਹੀਂ ਦਿੰਦੀ। ਅਜਿਹੀ ਬਿਆਨਬਾਜ਼ੀ ਨਾ ਸਿਰਫ ਰਾਜਨੀਤਿਕ ਮਾਹੌਲ ਲਈ ਨੁਕਸਾਨਦੇਹ ਹੈ, ਬਲਕਿ ਹਰ ਔਰਤ ਦੇ ਸਨਮਾਨ ਅਤੇ ਬਰਾਬਰੀ ਨੂੰ ਵੀ ਕਮਜ਼ੋਰ ਕਰਦੀ ਹੈ।"

ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਚੁੱਪ ਵੱਟੀ ਜਦਕਿ ਚੰਨੀ ਨੇ ਔਰਤਾਂ ਦਾ ਅਪਮਾਨ ਕੀਤਾ, ਉਨ੍ਹਾਂ ਨੂੰ ਇਤਰਾਜ਼ ਕਰਨਾ ਚਾਹੀਦਾ ਸੀ

ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਅਰੋੜਾ ਨੇ ਚੰਨੀ ਦੀਆਂ ਟਿੱਪਣੀਆਂ ਖ਼ਿਲਾਫ਼ ਨਾ ਬੋਲਣ 'ਤੇ ਉਨ੍ਹਾਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਦੇ ਭਾਸ਼ਣ ਦੌਰਾਨ ਅੰਮ੍ਰਿਤਾ ਵੜਿੰਗ ਵੀ ਮੌਜੂਦ ਸਨ, ਪਰ ਉਨ੍ਹਾਂ ਨੇ ਔਰਤਾਂ ਦੇ ਸਨਮਾਨ ਲਈ ਖੜ੍ਹੇ ਹੋਣ ਦੀ ਬਜਾਏ ਚੁੱਪ ਰਹਿਣਾ ਚੁਣਿਆ। ਉਨ੍ਹਾਂ ਨੂੰ ਚੰਨੀ ਦੀ ਸ਼ਰਮਨਾਕ ਟਿੱਪਣੀ 'ਤੇ ਤੁਰੰਤ ਇਤਰਾਜ਼ ਕਰਨਾ ਚਾਹੀਦਾ ਸੀ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਅਤੇ ਇਹ ਉਨ੍ਹਾਂ ਦੀ ਲੀਡਰਸ਼ਿਪ ਦੀ ਘਾਟ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਲੋਕ ਅਜਿਹੇ ਨੇਤਾ ਦੇ ਹੱਕਦਾਰ ਹਨ ਜੋ ਉਨ੍ਹਾਂ ਲਈ ਖੜ੍ਹਾ ਹੋਵੇ, ਨਾ ਕਿ ਅਜਿਹੇ ਨੇਤਾ ਦੇ ਜੋ ਘਿਨਾਉਣੇ ਵਿਵਹਾਰ ਤੋਂ ਅੱਖਾਂ ਮੀਚ ਲੇਵੇ।

ਅਰੋੜਾ ਨੇ ਮਨਪ੍ਰੀਤ ਸਿੰਘ ਬਾਦਲ 'ਤੇ ਗਿੱਦੜਬਾਹਾ ਛੱਡਣ ਦਾ ਦੋਸ਼ ਲਾਇਆ।  ਅਰੋੜਾ ਨੇ ਕਿਹਾ, "ਗਿੱਦੜਬਾਹਾ ਦੇ ਨੁਮਾਇੰਦੇ ਹੋਣ ਅਤੇ ਦੋ ਵਾਰ ਵਿੱਤ ਮੰਤਰੀ ਦਾ ਅਹਿਮ ਅਹੁਦਾ ਸੰਭਾਲਣ ਦੇ ਬਾਵਜੂਦ ਮਨਪ੍ਰੀਤ ਬਾਦਲ ਨੇ ਇਸ ਖੇਤਰ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦਾ ਧਿਆਨ ਹਮੇਸ਼ਾ ਭ੍ਰਿਸ਼ਟ ਬਾਦਲ ਪਰਿਵਾਰ ਨਾਲ ਗੱਠਜੋੜ ਕਰਨ 'ਤੇ ਰਿਹਾ ਅਤੇ ਗਿੱਦੜਬਾਹਾ ਦੇ ਲੋਕ ਪਿੱਛੇ ਰਹਿ ਗਏ। ਹੁਣ ਭਾਜਪਾ ਦੇ ਉਮੀਦਵਾਰ ਵਜੋਂ ਉਹ ਪਹਿਲਾਂ ਹੀ ਲੋਕਾਂ ਦਾ ਭਰੋਸਾ ਗੁਆ ਚੁੱਕੇ ਹਨ ਅਤੇ ਗਿੱਦੜਬਾਹਾ ਨੂੰ ਅਜਿਹੇ ਆਗੂ ਦੀ ਲੋੜ ਹੈ ਜੋ ਲੋਕਾਂ ਦੀਆਂ ਲੋੜਾਂ ਨੂੰ ਪਹਿਲ ਦੇਵੇ ਨਾ ਕਿ ਆਪਣੀ ਸਿਆਸੀ ਹੋਂਦ ਨੂੰ।

ਗਿੱਦੜਬਾਹਾ ਦੇ ਲੋਕ ਝੂਠ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਹਨ,ਉਨ੍ਹਾਂ ਨੇ ਡਿੰਪੀ ਢਿੱਲੋਂ ਨੂੰ ਚੁਣਨ ਦਾ ਫ਼ੈਸਲਾ ਕਰ ਲਿਆ ਹੈ

ਅਰੋੜਾ ਨੇ ਕਿਹਾ ਕਿ ਗਿੱਦੜਬਾਹਾ ਦੇ ਲੋਕ ਕਾਂਗਰਸ ਦੇ ਭ੍ਰਿਸ਼ਟਾਚਾਰ ਅਤੇ ਝੂਠ ਤੋਂ ਤੰਗ ਆ ਚੁੱਕੇ ਹਨ। ਝੂਠੇ ਅਤੇ ਖੋਖਲੇ ਵਾਅਦਿਆਂ ਦਾ ਸਮਾਂ ਖ਼ਤਮ ਹੋ ਗਿਆ ਹੈ। ਗਿੱਦੜਬਾਹਾ ਦੇ ਲੋਕ ਰਾਜਾ ਵੜਿੰਗ, ਚਰਨਜੀਤ ਚੰਨੀ ਅਤੇ ਮਨਪ੍ਰੀਤ ਬਾਦਲ ਦੇ ਭ੍ਰਿਸ਼ਟਾਚਾਰ ਅਤੇ ਧੋਖੇ ਤੋਂ ਅੱਕ ਚੁੱਕੇ ਹਨ। ਉਨ੍ਹਾਂ ਨੇ ਬਦਲਾਅ ਲਈ ਵੋਟ ਪਾਉਣ ਦਾ ਮਨ ਬਣਾ ਲਿਆ ਹੈ ਅਤੇ ਉਹ ਡਿੰਪੀ ਢਿੱਲੋਂ  ਦਾ ਸਮਰਥਨ ਕਰ ਰਹੇ ਹਨ, ਜਿਨ੍ਹਾਂ ਨੇ ਇਮਾਨਦਾਰੀ ਅਤੇ ਕੰਮ ਦੇ ਆਗੂ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਿੰਪੀ ਢਿੱਲੋਂ ਦੀ ਅਗਵਾਈ ਵਿੱਚ, ਗਿੱਦੜਬਾਹਾ ਵਿੱਚ ਉਹ ਵਿਕਾਸ ਹੋਵੇਗਾ ਜਿਸ ਦਾ ਉਹ ਅਸਲ ਹੱਕਦਾਰ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਸਰਬਸੰਮਤੀ ਨਾਲ ਬਣੇ ਪਟਿਆਲਾ ਦੇ ਮੇਅਰ

ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਸਰਬਸੰਮਤੀ ਨਾਲ ਬਣੇ ਪਟਿਆਲਾ ਦੇ ਮੇਅਰ

*20000 ਰੁਪਏ ਰਿਸ਼ਵਤ ਲੈੰਦਾ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ*

*20000 ਰੁਪਏ ਰਿਸ਼ਵਤ ਲੈੰਦਾ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ*

ਚੰਡੀਗੜ੍ਹ ਵਿੱਚ ਮੁੱਖ ਸਕੱਤਰ ਨੂੰ ਸਲਾਹਕਾਰ ਦਾ ਅਹੁਦਾ ਮੁੜ ਨਿਯੁਕਤ ਕਰਨ ਲਈ ਅਕਾਲੀ ਦਲ ਦਾ ਵਿਰੋਧ

ਚੰਡੀਗੜ੍ਹ ਵਿੱਚ ਮੁੱਖ ਸਕੱਤਰ ਨੂੰ ਸਲਾਹਕਾਰ ਦਾ ਅਹੁਦਾ ਮੁੜ ਨਿਯੁਕਤ ਕਰਨ ਲਈ ਅਕਾਲੀ ਦਲ ਦਾ ਵਿਰੋਧ

ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਮੁੱਖ ਸਕੱਤਰ ਲਾਉਣ ਦਾ ਕੀਤਾ ਵਿਰੋਧ, ਕਿਹਾ- ਇਹ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼

ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਮੁੱਖ ਸਕੱਤਰ ਲਾਉਣ ਦਾ ਕੀਤਾ ਵਿਰੋਧ, ਕਿਹਾ- ਇਹ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼

ਬਾਡੀ ਟੈਂਪਲ ਜਿਮ ਸਰਹਿੰਦ ਵੱਲੋਂ 12 ਜਨਵਰੀ ਨੂੰ ਲਗਾਇਆ ਜਾਵੇਗਾ ਖੂਨਦਾਨ ਕੈਂਪ

ਬਾਡੀ ਟੈਂਪਲ ਜਿਮ ਸਰਹਿੰਦ ਵੱਲੋਂ 12 ਜਨਵਰੀ ਨੂੰ ਲਗਾਇਆ ਜਾਵੇਗਾ ਖੂਨਦਾਨ ਕੈਂਪ

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਨੇ ਨੂਰਮਹਿਲ ਨਾਲ ਕੀਤਾ ਸਮਝੌਤਾ

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਨੇ ਨੂਰਮਹਿਲ ਨਾਲ ਕੀਤਾ ਸਮਝੌਤਾ

ਬੀਡੀਪੀਓ ਦਫਤਰ ਸਰਹਿੰਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

ਬੀਡੀਪੀਓ ਦਫਤਰ ਸਰਹਿੰਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

ਬੀਡੀਪੀਓ ਦਫਤਰ ਸਰਹਿੰਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

ਬੀਡੀਪੀਓ ਦਫਤਰ ਸਰਹਿੰਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

ਮੁੱਖ ਮੰਤਰੀ ਨੇ ਸਾਲ 2025 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ

ਮੁੱਖ ਮੰਤਰੀ ਨੇ ਸਾਲ 2025 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ

ਚੋਰੀ ਦੇ 5 ਮੋਟਰ ਸਾਈਕਲਾਂ ਸਮੇਤ 2 ਗਿ੍ਰਫ਼ਤਾਰ

ਚੋਰੀ ਦੇ 5 ਮੋਟਰ ਸਾਈਕਲਾਂ ਸਮੇਤ 2 ਗਿ੍ਰਫ਼ਤਾਰ