ਲੁਧਿਆਣਾ, 21 ਨਵੰਬਰ
ਡਾਇਰੈਕਟੋਰੇਟ ਆਫ ਪੰਜਾਬ ਰਾਜ ਲਾਟਰੀਜ਼ ਵਲੋਂ ਮਿਤੀ 09.11.2024 ਨੂੰ ਪੰਜਾਬ ਸਟੇਟ ਡੀਅਰ ਦੀਵਾਲੀ ਬਪੰਰ -2024 ਦਾ ਡਰਾਅ ਲੁਧਿਆਣਾ ਵਿਖੇ ਕੱਢਿਆ ਗਿਆ। ਇਸ ਸਕੀਮ ਵਿੱਚ ਸ਼੍ਰੀ ਹਰਜੀਤ ਸਿੰਘ, ਵਾਸੀ ਮੁਜ਼ਫਰਨਾਗਰ, ਉੱਤਰ ਪ੍ਰਦੇਸ਼ ਦਾ ਪਹਿਲਾ 3 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਨਾਮੀ ਵਿਜੇਤਾ ਵੱਲੋ ਦੱਸਿਆ ਗਿਆ ਕਿ ਉਹ
ਇਲੈਕਟ੍ਰਾਨਿਕਸ ਦੀ ਦੁਕਾਨ ਕਰਦੇ ਹਨ ਅਤੇ ਇਸ ਇਨਾਮੀ ਰਾਸ਼ੀ ਦੀ ਵਰਤੋਂ ਉਹ ਆਪਣੇ ਬੱਚਿਆ ਦੀ ਪੜਾਈ ਲਈ ਕਰਨਗੇ । ਇਨਾਮ ਜੇਤੂ ਨੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਰਾਜ ਲਾਟਰੀਜ਼ ਵੱਲੋਂ ਡਰਾਅ ਨਿਰਪੱਖ ਤਰੀਕੇ ਨਾਲ ਕੱਢੇ ਜਾਦੇ ਹਨ, ਇਸ ਲਈ ਆਮ ਜਨਤਾ ਵਿੱਚ ਪੰਜਾਬ ਰਾਜ ਲਾਟਰੀਜ਼ ਵੱਲੋਂ ਚਲਾਈਆਂ ਜਾ ਰਹੀਆਂ ਲਾਟਰੀ ਸਕੀਮਾਂ ਦਾ ਬਹੁਤ ਉਤਸ਼ਾਹ ਹੈ। ਭਵਿੱਖ ਵਿੱਚ ਵਿਭਾਗ ਦੁਆਰਾ Punjab State Dear LOHRI MAKAR SANKRANTI BUMPER-2025 ਡਰਾਅ ਮਿਤੀ 18.01.2025 ਨੂੰ ਕੱਢਿਆ ਜਾਣਾ ਹੈ, ਜਿਸ ਵਿੱਚ 10 ਕਰੋੜ ਦਾ ਪਹਿਲਾ ਇਨਾਮ ਗਰੰਟਿਡ (ਵਿਕੀਆਂ ਹੋਈਆ ਟਿਕਟਾਂ ਵਿੱਚੋ) ਕੱਢਿਆ ਜਾਵੇਗਾ ਅਤੇ ਹੇਰ ਵੀ ਕਰੋੜਾਂ ਰੁਪਏ ਦੇ ਇਨਾਮ ਕੱਢੇ ਜਾਣੇ ਹਨ।