ਸ੍ਰੀ ਫ਼ਤਹਿਗੜ੍ਹ ਸਾਹਿਬ/ 21 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
“ਜੋ ਇੰਡੀਅਨ ਖਰੀਦ ਏਜੰਸੀਆਂ ਵੱਲੋ ਪੰਜਾਬ ਵਿਚੋ ਖਰੀਦੀ ਗਈ ਝੋਨੇ ਦੀ ਫਸਲ ਉਪਰੰਤ ਇਨ੍ਹਾਂ ਵਿੱਚੋਂ ਕੱਢੇ ਗਏ ਚੌਲਾਂ ਨੂੰ ਕਰਨਾਟਕਾ, ਨਾਗਾਲੈਂਡ,ਅਰੁਣਾਚਲ ਪ੍ਰਦੇਸ ਅਤੇ ਉੱਤਰੀ ਭਾਰਤ ਵਿਚ ਭੇਜੀ ਗਈ ਚੌਲਾਂ ਦੇ ਉਤਪਾਦ ਨੂੰ ਇਨ੍ਹਾਂ ਖਰੀਦ ਏਜੰਸੀਆਂ ਨੇ ਜਾਣਬੁੱਝ ਕੇ ਘਟੀਆ ਕਿਸਮ ਦੇ ਚੌਲ ਭੇਜਕੇ ਕੇਵਲ ਪੰਜਾਬ ਸੂਬੇ ਤੇ ਪੰਜਾਬ ਦੇ ਜਿੰਮੀਦਾਰਾਂ ਦੀ ਹੀ ਬਦਨਾਮੀ ਨਹੀ ਕੀਤੀ ਸਗੋਂ ਪੰਜਾਬ ਦੀ ਬੇਹੱਦ ਉਪਜਾਊ ਧਰਤੀ ਦੀ ਵਧੀਆ ਪੈਦਾਵਾਰ ਨੂੰ ਵੀ ਸ਼ੱਕੀ ਬਣਾਉਣ ਦੀ ਸਾਜ਼ਿਸ਼ ਰਚੀ ਹੈ।ਜਿਸ ਲਈ ਖਰੀਦ ਏਜੰਸੀਆਂ ਅਤੇ ਇੰਡੀਅਨ ਮੁਤੱਸਵੀ ਹੁਕਮਰਾਨ ਜ਼ਿੰਮੇਵਾਰ ਹਨ।ਇਨ੍ਹਾਂ ਭੇਜੇ ਗਏ ਘਟੀਆ ਕਿਸਮ ਦੇ ਚੌਲਾਂ ਨੂੰ ਜੋ ਉਨ੍ਹਾਂ ਸਟੇਟਾਂ ਨੇ ਰੱਦ ਕੀਤਾ ਹੈ, ਉਸਦੀ ਨਿਰਪੱਖਤਾ ਨਾਲ ਇਕ ਹਾਈਪਾਵਰਡ ਕਮਿਸ਼ਨ ਕਾਇਮ ਕਰਕੇ ਜਾਂਚ ਕਰਵਾਈ ਜਾਵੇ ਤਾਂ ਜੋ ਪੰਜਾਬ ਸੂਬੇ, ਪੰਜਾਬੀਆਂ ਤੇ ਜਿੰਮੀਦਾਰਾਂ ਤੇ ਸਾਜ਼ਸ਼ੀ ਧੱਬਾ ਲਗਾਇਆ ਗਿਆ ਹੈ ਉਸਦੇ ਸੱਚ ਨੂੰ ਸਾਹਮਣੇ ਲਿਆਂਦਾ ਜਾ ਸਕੇ ।”ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੈਦਾ ਹੋਣ ਵਾਲੀਆ ਕਣਕ, ਝੋਨਾ, ਦਾਲਾ ਅਤੇ ਹੋਰ ਫਸਲਾਂ ਆਲ੍ਹਾ ਕਿਸਮ ਤੇ ਉੱਚ ਕੁਆਲਟੀ ਦੀਆਂ ਹੁੰਦੀਆ ਹਨ । ਜਿਨ੍ਹਾਂ ਦਾ ਬੀਤੇ ਸਮੇ ਵਿਚ ਬਾਹਰਲੇ ਮੁਲਕਾਂ ਵਿਚ ਵੀ ਇਨ੍ਹਾਂ ਫਸਲਾਂ ਨੂੰ ਭੇਜਿਆ ਜਾਂਦਾ ਰਿਹਾ ਹੈ ਅਤੇ ਬਾਹਰਲੇ ਮੁਲਕਾਂ ਵਿਚ ਸਾਡੇ ਸੂਬੇ ਦੀਆਂ ਫਸਲਾਂ ਅੱਜ ਤੱਕ ਕਦੀ ਵੀ ਕਿਸਮ ਪੱਖੋ ਕਦੀ ਫੇਲ੍ਹ ਨਹੀ ਹੋਈਆ । ਬਲਕਿ ਸਭ ਮੁਲਕ ਸਾਡੀ ਉੱਚ ਕੁਆਲਟੀ ਫਸਲਾਂ ਦੀ ਮੰਗ ਕਰਦੇ ਰਹੇ ਹਨ ਅਤੇ ਇੰਡੀਆ ਦੇ ਦੂਜੇ ਸੂਬੇ ਵੀ ਇਨ੍ਹਾਂ ਫਸਲਾਂ ਨੂੰ ਮੰਗਵਾਉਦੇ ਰਹੇ ਹਨ । ਜੇਕਰ ਹੁਣ ਤਿੰਨ ਚਾਰ ਸੂਬਿਆਂ ਵਿਚ ਚੌਲਾਂ ਦੀ ਫਸਲ ਨੂੰ ਕੁਆਲਟੀ ਵੱਜੋ ਰੱਦ ਕੀਤਾ ਗਿਆ ਹੈ ਉਸ ਵਿਚ ਪੰਜਾਬ ਦੇ ਜਿੰਮੀਦਾਰ ਜਾਂ ਪੰਜਾਬੀ ਕਤਈ ਜਿੰਮੇਵਾਰ ਨਹੀ।ਪੰਜਾਬ ਸੂਬੇ ਨੂੰ ਤਾਂ ਇਕ ਸਾਜਿਸ ਤਹਿਤ ਸਿਕਾਰ ਬਣਾਇਆ ਗਿਆ ਹੈ ਤਾਂ ਕਿ ਅਜਿਹੀਆ ਕਾਰਵਾਈਆ ਨਾਲ ਪੰਜਾਬ ਨੂੰ ਮਾਲੀ ਅਤੇ ਇਖਲਾਕੀ ਤੌਰ ਤੇ ਹੁਕਮਰਾਨ ਕੰਮਜੋਰ ਕਰ ਸਕਣ। ਇਹੀ ਵਜਹ ਹੈ ਕਿ ਹੁਣ ਜਦੋ ਕਣਕ ਦੀ ਫਸਲ ਦੀ ਬਿਜਾਈ ਹੋ ਰਹੀ ਹੈ, ਜਿਸ ਵਿਚ ਡੀਏਪੀ ਤੇ ਯੂਰੀਆ ਖਾਂਦਾ ਦੀ ਜਿੰਮੀਦਾਰਾਂ ਨੂੰ ਵੱਡੀ ਲੋੜ ਹੈ, ਇੰਡੀਅਨ ਹੁਕਮਰਾਨ ਉਸਦੀ ਸਪਲਾਈ ਨਾ ਦੇ ਕੇ ਕਣਕ ਦੀ ਉੱਚ ਕੁਆਲਟੀ ਦੀ ਫਸਲ ਤੇ ਸਾਡੇ ਪੰਜਾਬ ਦੇ ਜਿੰਮੀਦਾਰਾਂ ਦੇ ਝਾੜ ਨੂੰ ਘੱਟ ਕਰਨ ਦੀ ਮੰਦਭਾਵਨਾ ਅਧੀਨ ਪੰਜਾਬ ਸੂਬੇ ਨਾਲ ਜਾਣਬੁੱਝ ਕੇ ਵਿਤਕਰਾ ਕਰ ਰਹੀ ਹੈ ਜੋ ਅਸਹਿ ਹੈ । ਇਥੋ ਤੱਕ ਜੋ ਅਜੇ ਤੱਕ ਝੋਨੇ ਦੀ ਫਸਲ ਮੰਡੀਆ ਵਿਚੋ ਨਹੀ ਚੱਕੀ ਜਾ ਰਹੀ, ਇਹ ਵੀ ਇਸੇ ਪੰਜਾਬ ਵਿਰੋਧੀ ਮੰਦਭਾਵਨਾ ਦਾ ਹੀ ਨਤੀਜਾ ਹੈ।