ਸ੍ਰੀ ਫ਼ਤਹਿਗੜ੍ਹ ਸਾਹਿਬ/21 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਐਨਐਸਐਸ ਵਿਭਾਗ ਵੱਲੋਂ 'ਏਕਤਾ ਹਫ਼ਤਾ ਦਿਵਸ' ਮਨਾਇਆ ਗਿਆ। ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਦੇ ਹੋਏ ਕਾਲਜ ਦੀ ਪ੍ਰਿੰਸੀਪਲ ਡਾ. ਵਨੀਤਾ ਗਰਗ ਨੇ ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਵਿੱਚ ਏਕਤਾ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਤੋਂ ਉਪਰੰਤ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਏਕੇ ਦੇ ਬਲ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕੀ ਏਕਤਾ ਦੇ ਸੰਬੰਧ ਵਿੱਚ ਜਿਹੜੀਆਂ ਕਹਾਣੀਆਂ ਆਪਾਂ ਬਚਪਨ ਵਿੱਚ ਸੁਣਦੇ ਸੀ ਉਨਾਂ ਦੇ ਅਸਲ ਅਰਥ ਸਾਨੂੰ ਹੁਣ ਪਤਾ ਲੱਗਦੇ ਹਨ ।ਉਹੀ ਮਨੁੱਖ ਕਾਮਯਾਬ ਹੁੰਦਾ ਹੈ ਜੋ ਸਮਾਜ ਨਾਲ ਰਲ ਮਿਲ ਕੇ ਚੱਲਦਾ ਹੈ।ਇਸ ਲਈ ਸਾਨੂੰ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਚਾਹੀਦਾ ਹੈ ਅਤੇ ਏਕਤਾ ਬਰਕਰਾਰ ਰੱਖਣੀ ਚਾਹੀਦੀ ਹੈ।ਇਹ ਏਕਤਾ ਭਾਵੇਂ ਪਰਿਵਾਰਿਕ ਪੱਧਰ ਤੇ ਹੋਵੇ ,ਕੰਮ ਵਾਲੀ ਥਾਂ ਤੇ ਹੋਵੇ ਯਾਂ ਰਾਸ਼ਟਰੀ ਪੱਧਰ ਤੇ ਹੋਵੇ ।ਜਿੱਥੇ ਤੁਸੀਂ ਸਾਰੇ ਇੱਕ ਹੋਵੋਗੇ ਉੱਥੇ ਬਾਹਰੀ ਤਾਕਤਾਂ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਣਗੀਆਂ।ਐਨਐਸਐਸ ਵਲੰਟੀਅਰਾਂ ਨੇ ਇਸ ਮੌਕੇ ਇੱਕ ਮਨੁੱਖੀ ਚੇਨ ਬਣਾ ਕੇ ਏਕਤਾ ਦੇ ਬਲ ਦਾ ਮੁਜ਼ਾਹਰਾ ਕੀਤਾ।ਇਸ ਮੌਕੇ ਐਨਐਸਐਸ ਦੇ ਪ੍ਰੋਗਰਾਮ ਅਫ਼ਸਰ ਡਾ.ਸਤਪਾਲ ਸਿੰਘ, ਡਾ. ਜਸਵੀਰ ਕੌਰ,ਸਹਾਇਕ ਐਨਐਸਐਸ ਪ੍ਰੋਗਰਾਮ ਅਫ਼ਸਰ ਮਨਦੀਪ ਕੌਰ,ਐਨਐਸਐਸ ਦੇ ਕਰੀਬ150 ਵਲੰਟੀਅਰ ਅਤੇ ਕਾਲਜ ਦੇ ਸਟਾਫ਼ ਮੈਂਬਰ ਹਾਜ਼ਰ ਸਨ।