Friday, January 10, 2025  

ਪੰਜਾਬ

ਗੁਰਬਾਣੀ ਦੇ ਸਮਾਜਿਕ-ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਪੁਸਤਕ ਕੀਤੀ ਲੋਕ ਅਰਪਣ

November 25, 2024
 
ਸ੍ਰੀ ਫ਼ਤਹਿਗੜ੍ਹ ਸਾਹਿਬ/25 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
 
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਭਾਰਤੀ ਗਿਆਨ ਪ੍ਰਬੰਧ ਸੈਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਜਿਕ ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੀ ਸੇਧ ਅਨੁਸਾਰ ਵਰਲਡ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ਗਏ ਭਾਰਤੀ ਗਿਆਨ ਪ੍ਰਬੰਧ ਸੈਲ ਦੁਆਰਾ ਕਰਵਾਇਆ ਅਕਾਦਮਿਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਇਸ-ਚਾਂਸਲਰ, ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਆਖਿਆ ਕਿ ਗਿਆਨ ਵਿਗਿਆਨ ਦੇ ਇਸ ਯੁਗ ਵਿੱਚ ਆਪਣੀ ਮੌਲਿਕਤਾ ਨੂੰ ਪਛਾਣੇ ਬਿਨਾਂ ਆਪਣੀ ਵਿਲੱਖਣ ਪਛਾਣ ਅਤੇ ਦਰਸ਼ਨ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਸ ਉਪ-ਮਹਾਦੀਪ ਦੀ ਮੌਲਿਕਤਾ ਦੇ ਦਰਸ਼ਨ ਹੁੰਦੇ ਹਨ। ਸਮਾਗਮ ਦੇ ਮੁੱਖ ਵਕਤਾ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ, ਸਮਾਜ ਸ਼ਾਸਤਰ ਵਿਭਾਗ ਨੇ ਦੱਸਿਆ ਕਿ ਧਰਮ ਹਮੇਸ਼ਾ ਹੀ ਮਨੁੱਖ ਨੂੰ ਬਰਾਬਰੀ ਅਤੇ ਸਾਂਝੀਵਾਲਤਾ ਦੀ ਸੇਧ ਦਿੰਦਾ ਹੈ ਜਦਕਿ ਮਨੁੱਖ ਅੰਦਰ ਪਈਆਂ ਪਸ਼ੂ ਬਿਰਤੀਆਂ ਇਸ ਨੂੰ ਦਰਜਿਆਂ ਅਤੇ ਵਰਗਾਂ ਵਿੱਚ ਵੰਡਦੀਆਂ ਹਨ। ਉਹਨਾਂ ਆਖਿਆ ਕਿ ਗੁਰਬਾਣੀ ਵਿੱਚ ਪ੍ਰਾਪਤ ਹੁੰਦਾ ਨਿਰੰਕਾਰ ਅਤੇ ਅਕਾਲ ਦਾ ਸੰਕਲਪ ਮਨੁੱਖ ਨੂੰ ਸਮੇਂ ਅਤੇ ਥਾਂ ਦੀ ਦਰਜਾਬੰਦੀ ਜਾਂ ਵਰਗ ਵੰਡ ਤੋਂ ਮੁਕਤ ਕਰਦਾ ਹੈ। ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਦਿਆਂ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਆਖਿਆ ਕਿ ਗੁਰਬਾਣੀ ਆਪਣੇ ਤੋਂ ਪੂਰਬਲੇ ਵਿਸ਼ਵਾਸਾਂ ਜਾਂ ਪਰੰਪਰਾਵਾਂ ਨੂੰ ਰੱਦ ਕਰਨ ਦੀ ਬਜਾਏ ਉਹਨਾਂ ਨੂੰ ਮੂਲ ਆਸ਼ੇ ਨਾਲ ਜੋੜਦਿਆਂ ਸਰਬ ਸਾਂਝੀਵਾਲਤਾ ਅਤੇ ਬਰਾਬਰੀ ਦੀ ਸੇਧ ਦਿੰਦੀ ਹੈ। ਡਾ ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਸਵਾਗਤੀ ਸ਼ਬਦਾਂ ਵਿੱਚ ਆਖਿਆ ਕਿ ਅੱਜ ਸੰਸਾਰ ਅੰਦਰ ਚੱਲ ਰਹੀ ਜਾਣਕਾਰੀ ਦੀ ਜੰਗ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਸਮਾਗਮ ਦੇ ਅਖੀਰ ਵਿੱਚ ਭਾਰਤੀ ਗਿਆਨ ਪ੍ਰਬੰਧ ਸੈਲ ਦੇ ਕਨਵੀਨਰ ਡਾ ਹਰਦੇਵ ਸਿੰਘ, ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਆਪਣੇ ਵਿਰਸੇ, ਆਪਣੇ ਗਿਆਨ ਪ੍ਰਬੰਧ ਨੂੰ ਪਛਾਣ ਕੇ ਹੀ ਅਸੀਂ ਓਪਰੇ ਸੱਭਿਆਚਾਰਕ ਦਾਬੇ ਤੋਂ ਮੁਕਤ ਹੋ ਸਕਦੇ ਹਾਂ। ਇਸ ਮੌਕੇ ਡਾ ਹਰਦੇਵ ਸਿੰਘ ਦੀ ਸਾਂਖ ਦਰਸ਼ਨ ਵਿਸ਼ੇ ਤੇ ਪ੍ਰਕਾਸ਼ਿਤ ਕਿਤਾਬ ਲੋਕ ਅਰਪਣ ਕੀਤੀ ਗਈ ਜਿਸ ਬਾਰੇ ਉਹਨਾਂ ਦੱਸਿਆ ਕਿ ਇਹ ਕਿਤਾਬ ਵਿਚ ਸੂਤਰ ਦੇ ਸੰਸਕ੍ਰਿਤ ਤੇ ਗੁਰਮੁਖੀ ਪਾਠ ਦੇ ਨਾਲ ਨਾਲ ਸਰਲ ਅਰਥ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਇਹ ਕਿਤਾਬ ਧਰਮ ਅਧਿਐਨ ਦਰਸ਼ਨ ਅਤੇ ਸਾਹਿਤ ਦੇ ਮਾਸਟਰ ਪ੍ਰੋਗਰਾਮ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਲਾਹੇਵੰਦੀ ਸਾਬਤ ਹੋਵੇਗੀ। ਇਸ ਮੌਕੇ ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਰਾਜਨੀਤੀ ਸ਼ਾਸਤਰ ਵਿਭਾਗ, ਹਰਪ੍ਰੀਤ ਸਿੰਘ, ਮੁਖੀ, ਸੰਗੀਤ ਵਿਭਾਗ, ਡਾ ਪਲਵਿੰਦਰ ਕੌਰ, ਧਰਮ ਅਧਿਐਨ ਵਿਭਾਗ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।,
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

*20000 ਰੁਪਏ ਰਿਸ਼ਵਤ ਲੈੰਦਾ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ*

*20000 ਰੁਪਏ ਰਿਸ਼ਵਤ ਲੈੰਦਾ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ*

ਚੰਡੀਗੜ੍ਹ ਵਿੱਚ ਮੁੱਖ ਸਕੱਤਰ ਨੂੰ ਸਲਾਹਕਾਰ ਦਾ ਅਹੁਦਾ ਮੁੜ ਨਿਯੁਕਤ ਕਰਨ ਲਈ ਅਕਾਲੀ ਦਲ ਦਾ ਵਿਰੋਧ

ਚੰਡੀਗੜ੍ਹ ਵਿੱਚ ਮੁੱਖ ਸਕੱਤਰ ਨੂੰ ਸਲਾਹਕਾਰ ਦਾ ਅਹੁਦਾ ਮੁੜ ਨਿਯੁਕਤ ਕਰਨ ਲਈ ਅਕਾਲੀ ਦਲ ਦਾ ਵਿਰੋਧ

ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਮੁੱਖ ਸਕੱਤਰ ਲਾਉਣ ਦਾ ਕੀਤਾ ਵਿਰੋਧ, ਕਿਹਾ- ਇਹ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼

ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਮੁੱਖ ਸਕੱਤਰ ਲਾਉਣ ਦਾ ਕੀਤਾ ਵਿਰੋਧ, ਕਿਹਾ- ਇਹ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼

ਬਾਡੀ ਟੈਂਪਲ ਜਿਮ ਸਰਹਿੰਦ ਵੱਲੋਂ 12 ਜਨਵਰੀ ਨੂੰ ਲਗਾਇਆ ਜਾਵੇਗਾ ਖੂਨਦਾਨ ਕੈਂਪ

ਬਾਡੀ ਟੈਂਪਲ ਜਿਮ ਸਰਹਿੰਦ ਵੱਲੋਂ 12 ਜਨਵਰੀ ਨੂੰ ਲਗਾਇਆ ਜਾਵੇਗਾ ਖੂਨਦਾਨ ਕੈਂਪ

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਨੇ ਨੂਰਮਹਿਲ ਨਾਲ ਕੀਤਾ ਸਮਝੌਤਾ

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਨੇ ਨੂਰਮਹਿਲ ਨਾਲ ਕੀਤਾ ਸਮਝੌਤਾ

ਬੀਡੀਪੀਓ ਦਫਤਰ ਸਰਹਿੰਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

ਬੀਡੀਪੀਓ ਦਫਤਰ ਸਰਹਿੰਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

ਬੀਡੀਪੀਓ ਦਫਤਰ ਸਰਹਿੰਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

ਬੀਡੀਪੀਓ ਦਫਤਰ ਸਰਹਿੰਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

ਮੁੱਖ ਮੰਤਰੀ ਨੇ ਸਾਲ 2025 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ

ਮੁੱਖ ਮੰਤਰੀ ਨੇ ਸਾਲ 2025 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ

ਚੋਰੀ ਦੇ 5 ਮੋਟਰ ਸਾਈਕਲਾਂ ਸਮੇਤ 2 ਗਿ੍ਰਫ਼ਤਾਰ

ਚੋਰੀ ਦੇ 5 ਮੋਟਰ ਸਾਈਕਲਾਂ ਸਮੇਤ 2 ਗਿ੍ਰਫ਼ਤਾਰ

ਪੰਜਾਬ 'ਚ ਵਿਦੇਸ਼ੀ ਮੂਲ ਦੇ ਗੈਂਗਸਟਰ ਪ੍ਰਭਦੀਪ ਦੇ ਦੋ ਸਾਥੀ ਗ੍ਰਿਫਤਾਰ

ਪੰਜਾਬ 'ਚ ਵਿਦੇਸ਼ੀ ਮੂਲ ਦੇ ਗੈਂਗਸਟਰ ਪ੍ਰਭਦੀਪ ਦੇ ਦੋ ਸਾਥੀ ਗ੍ਰਿਫਤਾਰ