ਲੁਧਿਆਣਾ, 5 ਦਿਸੰਬਰ
ਡਾਇਰੈਕਟੋਰੇਟ ਆਫ ਪੰਜਾਬ ਰਾਜ ਲਾਟਰੀਜ਼ ਵਲੋਂ ਮਿਤੀ 03.12.2024 ਨੂੰ ਪੰਜਾਬ ਸਟੇਟ ਡੀਅਰ 200 ਮਹੀਨਾਵਾਰ ਲਾਟਰੀ ਸਕੀਮ ਦਾ ਡਰਾਅ ਲੁਧਿਆਣਾ ਵਿਖੇ ਕੱਢਿਆ ਗਿਆ। ਇਸ ਸਕੀਮ ਵਿਚ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ ਵਿੱਚੋਂ ਹੀ ਕੱਢੇ ਜਾਣ ਦੀ ਗਰੰਟੀ ਦਿੱਤੀ ਜਾਂਦੀ ਹੈ। ਇਸ ਡਰਾਅ ਵਿੱਚ 1.50 ਕਰੋੜ ਦਾ ਇਨਾਮ ਸ਼੍ਰੀ ਮੰਗਲ ਸਿੰਘ, ਵਾਸੀ ਪਿੰਡ ਚਾਹਰਵਾਲਾ, ਸਿਰਸਾ, ਹਰਿਆਣਾ ਦਾ ਨਿਕਲਿਆ ਹੈ। ਇਨਾਮੀ ਵਿਜੇਤਾ ਸਿਰਸਾ, ਹਰਿਆਣਾ ਵਿਖੇ ਪਲੰਬਰ ਦਾ ਕੰਮ ਕਰਦੇ ਹਨ। ਇਨਾਮ ਜੇਤੂ ਦੁਆਰਾ ਮਿਤੀ 05.12.2024 ਨੂੰ ਦਫਤਰ ਵਿਖੇ ਆ ਕੇ ਇਨਾਮ ਦਾ ਕਲੇਮ ਫਾਰਮ ਜਮ੍ਹਾਂ ਕਰਵਾਇਆ ਗਿਆ ਅਤੇ ਕਿਹਾ ਗਿਆ ਕਿ ਇਸ ਇਨਾਮੀ ਰਾਸ਼ੀ ਦੀ ਵਰਤੋਂ ਉਹ ਆਪਣਾ ਮਕਾਨ ਬਣਾਉਣ ਅਤੇ ਧਾਰਮਿਕ ਕੰਮਾਂ ਵਿਚ ਕਰਨਗੇ। ਇਨਾਮ ਜੇਤੂ ਨੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਪੰਜਾਬ ਰਾਜ ਲਾਟਰੀਜ਼ ਵੱਲੋਂ ਡਰਾਅ ਪੂਰੀ ਪਾਰਦਰਸ਼ਤਾ ਨਾਲ ਕੱਢੇ ਜਾਦੇ ਹਨ, ਇਸ ਲਈ ਆਮ ਜਨਤਾ ਵਿਚ ਪੰਜਾਬ ਰਾਜ ਲਾਟਰੀਜ਼ ਵਲੋਂ ਚਲਾਈਆਂ ਜਾ ਰਹੀਆਂ ਲਾਟਰੀ ਸਕੀਮਾਂ ਦਾ ਬਹੁਤ ਉਤਸ਼ਾਹ ਹੈ। ਭਵਿੱਖ ਵਿੱਚ ਵਿਭਾਗ ਦੁਆਰਾ ਪੰਜਾਬ ਸਟੇਟ ਡੀਅਰ ਲੋਹੜੀ ਮਕਰ ਸੰਕ੍ਰਾਂਤੀ ਬੰਪਰ-2025 ਦਾ ਡਰਾਅ ਮਿਤੀ 18.01.2025 ਨੂੰ ਕੱਢਿਆ ਜਾਣਾ ਹੈ, ਜਿਸ ਵਿੱਚ 10 ਕਰੋੜ ਦਾ ਪਹਿਲਾ ਇਨਾਮ ਗਰੰਟਿਡ (ਵਿਕੀਆਂ ਹੋਈਆ ਟਿਕਟਾਂ ਵਿੱਚੋ) ਕੱਢਿਆ ਜਾਵੇਗਾ ਅਤੇ ਹੇਰ ਵੀ ਕਰੋੜਾਂ ਰੁਪਏ ਦੇ ਇਨਾਮ ਕੱਢੇ ਜਾਣੇ ਹਨ।