Wednesday, December 18, 2024  

ਪੰਜਾਬ

ਪੰਜਾਬ ਖੇਡਾਂ ਵਿੱਚ ਬਹੁਤ ਅੱਗੇ, ਫਿਰ ਫੰਡ ਜਾਰੀ ਕਰਨ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਕਿਉਂ ਕਰ ਰਹੀ ਹੈ ਵਿਤਕਰਾ - ਮੀਤ ਹੇਅਰ

December 16, 2024

ਚੰਡੀਗੜ੍ਹ, 16 ਦਸੰਬਰ 

ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ‘ਖੇਲੋ ਇੰਡੀਆ’ ਸਕੀਮ ਤਹਿਤ ਪੰਜਾਬ ਨੂੰ ਦਿੱਤੇ ਗਏ ਖੇਡ ਫੰਡਾਂ ਦਾ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ’ਤੇ ਪੰਜਾਬ ਦੇ ਖਿਡਾਰੀਆਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ।

ਮੀਤ ਹੇਅਰ ਨੇ ਕਿਹਾ ਕਿ ਦੇਸ਼ ਦੇ ਕੁੱਲ ਮੈਡਲਾਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਸਭ ਤੋਂ ਵੱਧ 20 ਫੀਸਦੀ ਯੋਗਦਾਨ ਹੈ। ਉਲੰਪਿਕ ਤੋਂ ਲੈ ਕੇ ਸਾਰੀਆਂ ਅੰਤਰਰਾਸ਼ਟਰੀ ਖੇਡਾਂ ਤੱਕ ਹਰ ਖੇਡ ਅਤੇ ਹਰ ਸਾਲ ਪੰਜਾਬ ਦੇ ਖਿਡਾਰੀ ਦੇਸ਼ ਲਈ ਤਗਮੇ ਜਿੱਤਦੇ ਹਨ, ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਨੂੰ ਹੋਰਨਾਂ ਸੂਬਿਆਂ ਦੇ ਮੁਕਾਬਲੇ ਬਹੁਤ ਘੱਟ ਖੇਡ ਫੰਡ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਖੇਡਾਂ ਦੇ ਮਾਮਲੇ ਵਿੱਚ ਪੰਜਾਬ ਦਾ ਬਹੁਤ ਹੀ ਮਾਣਮੱਤਾ ਇਤਿਹਾਸ ਰਿਹਾ ਹੈ। ਪੰਜਾਬ ਨੇ ਦੇਸ਼ ਨੂੰ ਲਗਭਗ ਹਰ ਅੰਤਰਰਾਸ਼ਟਰੀ ਖੇਡ ਵਿੱਚ ਮਹਾਨ ਖਿਡਾਰੀ ਦਿੱਤੇ, ਜਿਨ੍ਹਾਂ ਦੇ ਰਿਕਾਰਡ ਅੱਜ ਤੱਕ ਨਹੀਂ ਟੁੱਟੇ।  ਪਰ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ 'ਖੇਲੋ ਇੰਡੀਆ' ਸਕੀਮ ਤਹਿਤ ਰਾਜਾਂ ਨੂੰ ਜਾਰੀ ਕੀਤੇ ਫੰਡਾਂ ਵਿੱਚ ਪੰਜਾਬ ਪਹਿਲੇ 10 ਨੰਬਰਾਂ ਵਿੱਚ ਵੀ ਨਹੀਂ ਆਉਂਦਾ।

ਉਨ੍ਹਾਂ ਦੱਸਿਆ ਕਿ ਪਿਛਲੀਆਂ ਉਲੰਪਿਕ ਖੇਡਾਂ ਵਿੱਚ ਵੀ ਪੰਜਾਬ ਤੋਂ 20 ਖਿਡਾਰੀ ਗਏ ਸਨ।  ਜਦੋਂ ਕਿ ਹਾਕੀ ਟੀਮ ਦੇ 10 ਖਿਡਾਰੀ ਪੰਜਾਬ ਦੇ ਸਨ ਅਤੇ ਉਹ ਹਾਕੀ ਵਿੱਚ ਭਾਰਤ ਲਈ ਤਗਮੇ ਲੈ ਕੇ ਆਏ ਸਨ।  ਇਸੇ ਤਰ੍ਹਾਂ ਏਸ਼ਿਆਈ ਖੇਡਾਂ ਵਿੱਚ ਲਗਭਗ 661 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 58 ਖਿਡਾਰੀ ਪੰਜਾਬ ਦੇ ਸਨ।  ਇਸ ਵਿੱਚੋਂ ਉਹ 20 ਮੈਡਲ ਲੈ ਕੇ ਆਏ ਜੋ ਕੁੱਲ ਮੈਡਲਾਂ ਦਾ 20 ਫੀਸਦੀ ਬਣਦਾ ਹੈ। 

 ਮੀਤ ਹੇਅਰ ਨੇ ਕਿਹਾ ਕਿ ਇਹ ਵੱਡੀ ਗੱਲ ਹੈ ਕਿ ਪੰਜਾਬ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ ਸਿਰਫ਼ 2 ਫ਼ੀਸਦੀ ਹੈ, ਪਰ ਮੈਡਲ 20 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਕਿ ਕੇਂਦਰ ਸਰਕਾਰ ਬਿਨਾਂ ਮੈਡਲ ਵਾਲੇ ਰਾਜਾਂ ਉੱਤਰ ਪ੍ਰਦੇਸ਼ ਅਤੇ ਗੁਜਰਾਤ ਨੂੰ 400 ਕਰੋੜ ਰੁਪਏ ਦੇ ਰਹੀ ਹੈ।  ਸਾਡੀ ਮੰਗ ਹੈ ਕਿ 'ਖੇਲੋ ਇੰਡੀਆ' ਸਕੀਮ ਤਹਿਤ ਪੰਜਾਬ ਨੂੰ ਉਸ ਦੇ ਪ੍ਰਦਰਸ਼ਨ ਦੇ ਹਿਸਾਬ ਨਾਲ ਫੰਡ ਦਿੱਤੇ ਜਾਣ ਤਾਂ ਜੋ ਸਾਡੇ ਖਿਡਾਰੀ ਬਿਹਤਰ ਪ੍ਰਦਰਸ਼ਨ ਕਰ ਕੇ ਦੇਸ਼ ਲਈ ਹੋਰ ਤਗਮੇ ਲਿਆ ਸਕਣ।  ਮੀਤ ਹੇਅਰ ਨੇ ਕੇਂਦਰ ਸਰਕਾਰ ਤੋਂ ਫੰਡ ਅਲਾਟਮੈਂਟ ਲਈ ਨਿਰਪੱਖ ਤਰੀਕਾ ਅਪਣਾਉਣ ਦੀ ਮੰਗ ਵੀ ਕੀਤੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਪੰਜਾਬ 'ਚ 'ਰੇਲ ਰੋਕੋ' ਧਰਨੇ ਨਾਲ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ

ਪੰਜਾਬ 'ਚ 'ਰੇਲ ਰੋਕੋ' ਧਰਨੇ ਨਾਲ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ

ਪੰਜਾਬ ਦੇ ਡੀਜੀਪੀ ਨੇ ਪੁਲਿਸ ਸਟੇਸ਼ਨ 'ਤੇ ਹਮਲੇ ਲਈ ਕਾਰਵਾਈ ਦੇ ਹੁਕਮ ਦਿੱਤੇ ਹਨ

ਪੰਜਾਬ ਦੇ ਡੀਜੀਪੀ ਨੇ ਪੁਲਿਸ ਸਟੇਸ਼ਨ 'ਤੇ ਹਮਲੇ ਲਈ ਕਾਰਵਾਈ ਦੇ ਹੁਕਮ ਦਿੱਤੇ ਹਨ

ਸ਼ਹੀਦੀ ਸਭਾ ਦੌਰਾਨ ਬਣਾਏ ਜਾਣ ਵਾਲੇ 6 ਪੁਲਿਸ ਸਹਾਇਤਾ ਕੇਂਦਰ ਤੋਂ ਸੰਗਤ ਨੂੰ ਮਿਲਣਗੀਆਂ ਵੱਖ-ਵੱਖ ਸੇਵਾਵਾਂ: ਡਾ. ਰਵਜੋਤ ਗਰੇਵਾਲ

ਸ਼ਹੀਦੀ ਸਭਾ ਦੌਰਾਨ ਬਣਾਏ ਜਾਣ ਵਾਲੇ 6 ਪੁਲਿਸ ਸਹਾਇਤਾ ਕੇਂਦਰ ਤੋਂ ਸੰਗਤ ਨੂੰ ਮਿਲਣਗੀਆਂ ਵੱਖ-ਵੱਖ ਸੇਵਾਵਾਂ: ਡਾ. ਰਵਜੋਤ ਗਰੇਵਾਲ

ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮ ਕਰਵਾਉਣ ਲਈ ਦਿੱਤੀ ਪ੍ਰਵਾਨਗੀ

ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮ ਕਰਵਾਉਣ ਲਈ ਦਿੱਤੀ ਪ੍ਰਵਾਨਗੀ

ਆਪ ਨੇ ਪਟਿਆਲਾ ਨੂੰ ਇੱਕ ਆਧੁਨਿਕ, ਸੁਰੱਖਿਅਤ ਅਤੇ ਸਾਫ਼-ਸੁਥਰੇ ਸ਼ਹਿਰ ਵਿੱਚ ਤਬਦੀਲ ਕਰਨ ਲਈ ਪੰਜ ਗਰੰਟੀਆਂ ਦਾ ਕੀਤਾ ਐਲਾਨ

ਆਪ ਨੇ ਪਟਿਆਲਾ ਨੂੰ ਇੱਕ ਆਧੁਨਿਕ, ਸੁਰੱਖਿਅਤ ਅਤੇ ਸਾਫ਼-ਸੁਥਰੇ ਸ਼ਹਿਰ ਵਿੱਚ ਤਬਦੀਲ ਕਰਨ ਲਈ ਪੰਜ ਗਰੰਟੀਆਂ ਦਾ ਕੀਤਾ ਐਲਾਨ

ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਫਤਹਿਗੜ੍ਹ ਸਾਹਿਬ-ਸਰਹਿੰਦ ਵਿਖੇ ਸੜਕਾਂ 'ਤੇ ਐੱਲ.ਈ.ਡੀ. ਲਾਈਟਾਂ ਲਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਫਤਹਿਗੜ੍ਹ ਸਾਹਿਬ-ਸਰਹਿੰਦ ਵਿਖੇ ਸੜਕਾਂ 'ਤੇ ਐੱਲ.ਈ.ਡੀ. ਲਾਈਟਾਂ ਲਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

ਇੰਜੀਨੀਅਰਿੰਗ ਕਾਲਜ ਅਮਲੋਹ ਵਿਖੇ ਕਰਵਾਈ ਕਰੀਅਰ ਕਾਨਫਰੰਸ

ਇੰਜੀਨੀਅਰਿੰਗ ਕਾਲਜ ਅਮਲੋਹ ਵਿਖੇ ਕਰਵਾਈ ਕਰੀਅਰ ਕਾਨਫਰੰਸ

ਮੰਡੀ ਗੋਬਿੰਦਗੜ੍ਹ ਵਿਖੇ ਗੋਦਾਮ 'ਚ ਲੇਬਰ ਨੂੰ ਬੰਧਕ ਬਣਾ ਕੇ ਤਾਂਬਾ ਚੋਰੀ ਕਰਕੇ ਭੱਜੇ ਚਾਰ ਵਿਅਕਤੀ ਗ੍ਰਿਫਤਾਰ

ਮੰਡੀ ਗੋਬਿੰਦਗੜ੍ਹ ਵਿਖੇ ਗੋਦਾਮ 'ਚ ਲੇਬਰ ਨੂੰ ਬੰਧਕ ਬਣਾ ਕੇ ਤਾਂਬਾ ਚੋਰੀ ਕਰਕੇ ਭੱਜੇ ਚਾਰ ਵਿਅਕਤੀ ਗ੍ਰਿਫਤਾਰ

ਸਿਹਤ ਅਤੇ ਸਿੱਖਿਆ ਖੇਤਰ ਨੂੰ ਸੁਰਜੀਤ ਕਰਨਾ ਸਾਡੀ ਮੁੱਖ ਤਰਜੀਹ: ਮੁੱਖ ਮੰਤਰੀ

ਸਿਹਤ ਅਤੇ ਸਿੱਖਿਆ ਖੇਤਰ ਨੂੰ ਸੁਰਜੀਤ ਕਰਨਾ ਸਾਡੀ ਮੁੱਖ ਤਰਜੀਹ: ਮੁੱਖ ਮੰਤਰੀ

ਦੇਸ਼ ਭਗਤ ਯੂਨੀਵਰਸਿਟੀ ਨਾਗਾਲੈਂਡ ਵਿੱਚ ਸਥਾਪਤ ਕਰੇਗੀ ਸੈਂਟਰ ਆਫ਼ ਐਕਸੀਲੈਂਸ, ਸਮਝੌਤੇ 'ਤੇ ਕੀਤੇ ਦਸਤਖਤ

ਦੇਸ਼ ਭਗਤ ਯੂਨੀਵਰਸਿਟੀ ਨਾਗਾਲੈਂਡ ਵਿੱਚ ਸਥਾਪਤ ਕਰੇਗੀ ਸੈਂਟਰ ਆਫ਼ ਐਕਸੀਲੈਂਸ, ਸਮਝੌਤੇ 'ਤੇ ਕੀਤੇ ਦਸਤਖਤ