Wednesday, December 18, 2024  

ਪੰਜਾਬ

ਦੇਸ਼ ਭਗਤ ਯੂਨੀਵਰਸਿਟੀ ਦੇ ਨਰਸਿੰਗ ਵਿਦਿਆਰਥੀਆਂ ਵੱਲੋਂ ਵਿਸ਼ਵ ਏਡਜ਼ ਦਿਵਸ ਮੌਕੇ ਕੱਢੀ ਗਈ ਜਾਗਰੂਕਤਾ ਰੈਲੀ

December 18, 2024
 
ਸ੍ਰੀ ਫ਼ਤਹਿਗੜ੍ਹ ਸਾਹਿਬ/18 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
 
ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਨਰਸਿੰਗ ਨੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਅਮਲੋਹ ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਦਿਵਸ ਨੂੰ ਮਨਾਉਣ ਲਈ ਜਾਗਰੂਕਤਾ ਰੈਲੀ ਕਾਢਿ ਗਈ।ਵਿਸ਼ਵ ਏਡਜ਼ ਦਿਵਸ ਲਈ ਇਸ ਸਾਲ ਦੀ ਥੀਮ ‘ਸਹੀ ਰਾਹ ਅਪਣਾਓ: ਮੇਰੀ ਸਿਹਤ, ਮੇਰਾ ਹੱਕ’ ਸੀ।ਇਹ ਸਮਾਗਮ ਸੀਨੀਅਰ ਮੈਡੀਕਲ ਅਫਸਰ (ਐਸ.ਐਮ.ਓ), ਸੀ.ਐਚ.ਸੀ. ਅਮਲੋਹ ਡਾ.ਲਾਜਿੰਦਰ ਵਰਮਾ,, ਸਕੂਲ ਆਫ਼ ਨਰਸਿੰਗ ਦੀ ਪ੍ਰਿੰਸੀਪਲ ਡਾ ਲਵਸੰਪੁੂਰਨਜੋਤ ਕੌਰ ਅਤੇ ਵਿਭਾਗ ਦੇ ਮੁਖੀ, ਕਮਿਊਨਿਟੀ ਹੈਲਥ ਨਰਸਿੰਗ ਡਾ ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਕੈਂਪਸ ਤੋਂ ਅਮਲੋਹ ਤੱਕ ਇੱਕ ਰੈਲੀ ਨਾਲ ਹੋਈ, ਜਿੱਥੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਐੱਚਆਈਵੀ/ਏਡਜ਼ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਰੈਲੀ ਵਿੱਚ ਬੀ.ਐਸਸੀ. ਨਰਸਿੰਗ ਪਹਿਲੇ ਸਮੈਸਟਰ ਅਤੇ ਜੀਐਨਐਮ ਪਹਿਲੇ ਸਾਲ ਦੇ ਵਿਦਿਆਰਥੀ, ਜਿਨ੍ਹਾਂ ਨੇ ਏਡਜ਼ ਜਾਗਰੂਕਤਾ, ਰੋਕਥਾਮ ਅਤੇ ਸਿਹਤ ਦੇ ਅਧਿਕਾਰ ਦੀ ਮਹੱਤਤਾ ਨੂੰ ਫੈਲਾਉਣ ਲਈ ਪ੍ਰਭਾਵਸ਼ਾਲੀ ਨਾਅਰੇ ਲਗਾਏ।ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਨੇ ਇਸ ਮੌਕੇ ਜਨਤਕ ਸਿਹਤ ਦੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦਿਨ ਨੂੰ ਹੋਰ ਮਨਾਉਣ ਲਈ ਜਾਗਰੂਕਤਾ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ।ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ ਤਜਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਫੈਕਲਟੀ ਦੀ ਲਗਨ ਅਤੇ ਮਿਹਨਤ ਦੀ ਸ਼ਲਾਘਾ ਕੀਤੀ।ਉਨ੍ਹਾਂ ਨੌਜਵਾਨਾਂ ਨੂੰ ਸਿੱਖਿਅਤ ਕਰਨ ਅਤੇ ਲੋਕਾਂ ਨੂੰ ਐੱਚ.ਆਈ.ਵੀ./ਏਡਜ਼ ਵਰਗੀ ਘਾਤਕ ਬਿਮਾਰੀ ਦੇ ਫੈਲਣ ਵਿਰੁੱਧ ਸਰਗਰਮ ਕਦਮ ਚੁੱਕਣ ਅਤੇ ਚੌਕਸ ਕਰਨ ਲਈ ਅਜਿਹੇ ਸਮਾਗਮਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੁੱਖ ਮੰਤਰੀ ਮਾਨ ਨੇ ਅੰਮ੍ਰਿਤਸਰ ਵਿੱਚ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਨਗਰ ਨਿਗਮ ਚੋਣਾਂ ਵਿੱਚ 'ਆਪ' ਦੇ ਨੁਮਾਇੰਦੇ ਚੁਣਨ ਦੀ ਕੀਤੀ ਅਪੀਲ

ਮੁੱਖ ਮੰਤਰੀ ਮਾਨ ਨੇ ਅੰਮ੍ਰਿਤਸਰ ਵਿੱਚ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਨਗਰ ਨਿਗਮ ਚੋਣਾਂ ਵਿੱਚ 'ਆਪ' ਦੇ ਨੁਮਾਇੰਦੇ ਚੁਣਨ ਦੀ ਕੀਤੀ ਅਪੀਲ

ਭਾਜਪਾ ਅੰਬੇਡਕਰ, ਸੰਵਿਧਾਨ ਅਤੇ ਦਲਿਤਾਂ ਨੂੰ ਨਫ਼ਰਤ ਕਰਦੀ ਹੈ: ਹਰਪਾਲ ਚੀਮਾ

ਭਾਜਪਾ ਅੰਬੇਡਕਰ, ਸੰਵਿਧਾਨ ਅਤੇ ਦਲਿਤਾਂ ਨੂੰ ਨਫ਼ਰਤ ਕਰਦੀ ਹੈ: ਹਰਪਾਲ ਚੀਮਾ

ਪੰਜਾਬ 'ਚ 'ਰੇਲ ਰੋਕੋ' ਧਰਨੇ ਨਾਲ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ

ਪੰਜਾਬ 'ਚ 'ਰੇਲ ਰੋਕੋ' ਧਰਨੇ ਨਾਲ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ

ਪੰਜਾਬ ਦੇ ਡੀਜੀਪੀ ਨੇ ਪੁਲਿਸ ਸਟੇਸ਼ਨ 'ਤੇ ਹਮਲੇ ਲਈ ਕਾਰਵਾਈ ਦੇ ਹੁਕਮ ਦਿੱਤੇ ਹਨ

ਪੰਜਾਬ ਦੇ ਡੀਜੀਪੀ ਨੇ ਪੁਲਿਸ ਸਟੇਸ਼ਨ 'ਤੇ ਹਮਲੇ ਲਈ ਕਾਰਵਾਈ ਦੇ ਹੁਕਮ ਦਿੱਤੇ ਹਨ

ਸ਼ਹੀਦੀ ਸਭਾ ਦੌਰਾਨ ਬਣਾਏ ਜਾਣ ਵਾਲੇ 6 ਪੁਲਿਸ ਸਹਾਇਤਾ ਕੇਂਦਰ ਤੋਂ ਸੰਗਤ ਨੂੰ ਮਿਲਣਗੀਆਂ ਵੱਖ-ਵੱਖ ਸੇਵਾਵਾਂ: ਡਾ. ਰਵਜੋਤ ਗਰੇਵਾਲ

ਸ਼ਹੀਦੀ ਸਭਾ ਦੌਰਾਨ ਬਣਾਏ ਜਾਣ ਵਾਲੇ 6 ਪੁਲਿਸ ਸਹਾਇਤਾ ਕੇਂਦਰ ਤੋਂ ਸੰਗਤ ਨੂੰ ਮਿਲਣਗੀਆਂ ਵੱਖ-ਵੱਖ ਸੇਵਾਵਾਂ: ਡਾ. ਰਵਜੋਤ ਗਰੇਵਾਲ

ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮ ਕਰਵਾਉਣ ਲਈ ਦਿੱਤੀ ਪ੍ਰਵਾਨਗੀ

ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮ ਕਰਵਾਉਣ ਲਈ ਦਿੱਤੀ ਪ੍ਰਵਾਨਗੀ

ਆਪ ਨੇ ਪਟਿਆਲਾ ਨੂੰ ਇੱਕ ਆਧੁਨਿਕ, ਸੁਰੱਖਿਅਤ ਅਤੇ ਸਾਫ਼-ਸੁਥਰੇ ਸ਼ਹਿਰ ਵਿੱਚ ਤਬਦੀਲ ਕਰਨ ਲਈ ਪੰਜ ਗਰੰਟੀਆਂ ਦਾ ਕੀਤਾ ਐਲਾਨ

ਆਪ ਨੇ ਪਟਿਆਲਾ ਨੂੰ ਇੱਕ ਆਧੁਨਿਕ, ਸੁਰੱਖਿਅਤ ਅਤੇ ਸਾਫ਼-ਸੁਥਰੇ ਸ਼ਹਿਰ ਵਿੱਚ ਤਬਦੀਲ ਕਰਨ ਲਈ ਪੰਜ ਗਰੰਟੀਆਂ ਦਾ ਕੀਤਾ ਐਲਾਨ

ਪੰਜਾਬ ਖੇਡਾਂ ਵਿੱਚ ਬਹੁਤ ਅੱਗੇ, ਫਿਰ ਫੰਡ ਜਾਰੀ ਕਰਨ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਕਿਉਂ ਕਰ ਰਹੀ ਹੈ ਵਿਤਕਰਾ - ਮੀਤ ਹੇਅਰ

ਪੰਜਾਬ ਖੇਡਾਂ ਵਿੱਚ ਬਹੁਤ ਅੱਗੇ, ਫਿਰ ਫੰਡ ਜਾਰੀ ਕਰਨ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਕਿਉਂ ਕਰ ਰਹੀ ਹੈ ਵਿਤਕਰਾ - ਮੀਤ ਹੇਅਰ

ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਫਤਹਿਗੜ੍ਹ ਸਾਹਿਬ-ਸਰਹਿੰਦ ਵਿਖੇ ਸੜਕਾਂ 'ਤੇ ਐੱਲ.ਈ.ਡੀ. ਲਾਈਟਾਂ ਲਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਫਤਹਿਗੜ੍ਹ ਸਾਹਿਬ-ਸਰਹਿੰਦ ਵਿਖੇ ਸੜਕਾਂ 'ਤੇ ਐੱਲ.ਈ.ਡੀ. ਲਾਈਟਾਂ ਲਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

ਇੰਜੀਨੀਅਰਿੰਗ ਕਾਲਜ ਅਮਲੋਹ ਵਿਖੇ ਕਰਵਾਈ ਕਰੀਅਰ ਕਾਨਫਰੰਸ

ਇੰਜੀਨੀਅਰਿੰਗ ਕਾਲਜ ਅਮਲੋਹ ਵਿਖੇ ਕਰਵਾਈ ਕਰੀਅਰ ਕਾਨਫਰੰਸ