Saturday, February 22, 2025  

ਸਿਹਤ

ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਅੱਗ ਸੇਕਣਾ ਖ਼ਤਰਨਾਕ— ਡਾ ਬਾਲਾ

January 17, 2025

ਜਗਦੇਵ ਸਿੰਘ
ਅਮਲੋਹ 17 ਜਨਵਰੀ

ਪਿਛਲੇ ਦਿਨਾਂ ਤੋਂ ਪਹਾੜਾਂ ਵਿੱਚ ਹੀ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਸਰਦੀ ਨੇ ਆਪਣਾ ਪ੍ਰਚੰਡ ਰੂਪ ਧਾਰਨ ਕੀਤਾ ਹੋਇਆ ਹੈ।ਇਸ ਕੜਾਕੇ ਦੀ ਸਰਦੀ ਤੋਂ ਬਚਾਅ ਅਤੇ ਇਸ ਮੌਸਮ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਡਾ ਤੀਰਥ ਬਾਲਾ ਅਮਲੋਹ ਨੇ ਕਿਹਾ ਕਿ ਮੌਸਮ ਵਿਭਾਗ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਕੜਾਕੇ ਦੀ ਠੰਢ ਜਾਰੀ ਹੈ ਅਤੇ ਸਰਦੀਆਂ ਵਿੱਚ ਸਾਡੇ ਬਜੁਰਗ ਅਤੇ ਛੋਟੇ ਬੱਚੇ ਜਿਆਦਾ ਪ੍ਰਭਾਵਿਤ ਹੁੰਦੇ ਹਨ।ਉਨ੍ਹਾਂ ਨੂੰ ਠੰਢ ਲੱਗਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।ਉਨ੍ਹਾ ਕਿਹਾ ਕਿ ਬਜੁਰਗ ਅਤੇ ਦਿਲ ਦੇ ਰੋਗਾਂ ਦੇ ਮਰੀਜ ਸਵੇਰ ਤੇ ਦੇਰ ਸ਼ਾਮ ਦੇ ਸਮੇਂ ਜਿਆਦਾ ਠੰਢ ਅਤੇ ਧੁੰਦ ਹੋਣ ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ।ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨਮੂਨੀਆਂ ਹੋਣ ਦਾ ਖਤਰਾ ਜਿਆਦਾ ਰਹਿੰਦਾ ਹੈ ਅਤੇ ਠੰਢ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀਆਂ ਦਸਤ ਵੀ ਲੱਗ ਸਕਦੇ ਹਨ।ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖਾਸ ਧਿਆਨ ਦਿੰਦੇ ਹੋਏ ਸਰਦੀਆਂ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਪੈਰਾਂ ਵਿੱਚ ਜੁਰਾਬਾਂ ਜਰੂਰ ਪਾਈਆਂ ਜਾਣ।ਸਰਦੀ ਦੇ ਮੌਸਮ ਵਿੱਚ ਘਰਾਂ ਵਿੱਚ ਅੰਗੀਠੀ ਬਾਲ ਕੇ ਅੱਗ ਸੇਕਣ ਵਾਲਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਕਦੇ ਅੱਗ ਨਾ ਸੇਕੀ ਜਾਵੇ।ਕਿਉਕਿ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਅੱਗ ਸੇਕਣ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਤੇਲੰਗਾਨਾ ਦੇ ਵਾਨਾਪਾਰਥੀ ਜ਼ਿਲ੍ਹੇ ਵਿੱਚ ਸ਼ੱਕੀ ਬਰਡ ਫਲੂ ਲਈ ਅਲਰਟ

ਤੇਲੰਗਾਨਾ ਦੇ ਵਾਨਾਪਾਰਥੀ ਜ਼ਿਲ੍ਹੇ ਵਿੱਚ ਸ਼ੱਕੀ ਬਰਡ ਫਲੂ ਲਈ ਅਲਰਟ

ਅਧਿਐਨ ਵਿੱਚ ਪੁਰਾਣੀ ਪਿੱਠ ਦਰਦ ਲਈ ਰੀੜ੍ਹ ਦੀ ਹੱਡੀ ਦੇ ਟੀਕਿਆਂ ਦੇ ਵਿਰੁੱਧ ਅਪੀਲ ਕੀਤੀ ਗਈ ਹੈ

ਅਧਿਐਨ ਵਿੱਚ ਪੁਰਾਣੀ ਪਿੱਠ ਦਰਦ ਲਈ ਰੀੜ੍ਹ ਦੀ ਹੱਡੀ ਦੇ ਟੀਕਿਆਂ ਦੇ ਵਿਰੁੱਧ ਅਪੀਲ ਕੀਤੀ ਗਈ ਹੈ

WHO report: ਕਾਂਗੋ ਵਿੱਚ ਨਵੀਂ, ਅਣਪਛਾਤੀ ਬਿਮਾਰੀ

WHO report: ਕਾਂਗੋ ਵਿੱਚ ਨਵੀਂ, ਅਣਪਛਾਤੀ ਬਿਮਾਰੀ

ਨਵਜੰਮੇ ਦੌਰੇ ਵਾਲੇ 5 ਵਿੱਚੋਂ 1 ਨਵਜੰਮੇ ਬੱਚੇ ਨੂੰ ਇੱਕ ਸਾਲ ਦੀ ਉਮਰ ਤੱਕ ਮਿਰਗੀ ਹੋ ਸਕਦੀ ਹੈ: ਅਧਿਐਨ

ਨਵਜੰਮੇ ਦੌਰੇ ਵਾਲੇ 5 ਵਿੱਚੋਂ 1 ਨਵਜੰਮੇ ਬੱਚੇ ਨੂੰ ਇੱਕ ਸਾਲ ਦੀ ਉਮਰ ਤੱਕ ਮਿਰਗੀ ਹੋ ਸਕਦੀ ਹੈ: ਅਧਿਐਨ

ਅਧਿਐਨ ਕੈਂਸਰ ਦੇ ਇਲਾਜ ਦੇ ਨਤੀਜਿਆਂ ਵਿੱਚ ਇਮਿਊਨ ਸੈੱਲਾਂ ਦੀ ਭੂਮਿਕਾ ਦੀ ਪੜਚੋਲ ਕਰਦਾ ਹੈ

ਅਧਿਐਨ ਕੈਂਸਰ ਦੇ ਇਲਾਜ ਦੇ ਨਤੀਜਿਆਂ ਵਿੱਚ ਇਮਿਊਨ ਸੈੱਲਾਂ ਦੀ ਭੂਮਿਕਾ ਦੀ ਪੜਚੋਲ ਕਰਦਾ ਹੈ

ਸਿਹਤ ਮੰਤਰਾਲਾ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ ਲਈ ਦੇਸ਼ ਵਿਆਪੀ ਸਕ੍ਰੀਨਿੰਗ ਮੁਹਿੰਮ ਸ਼ੁਰੂ ਕਰੇਗਾ

ਸਿਹਤ ਮੰਤਰਾਲਾ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ ਲਈ ਦੇਸ਼ ਵਿਆਪੀ ਸਕ੍ਰੀਨਿੰਗ ਮੁਹਿੰਮ ਸ਼ੁਰੂ ਕਰੇਗਾ

ਅਧਿਐਨ ਨੇ ਮਨੁੱਖੀ ਸਰੀਰ ਵਿੱਚ ਚਰਬੀ ਸੈੱਲਾਂ ਦੇ ਨਵੇਂ ਉਪ-ਕਿਸਮਾਂ ਦਾ ਪਤਾ ਲਗਾਇਆ

ਅਧਿਐਨ ਨੇ ਮਨੁੱਖੀ ਸਰੀਰ ਵਿੱਚ ਚਰਬੀ ਸੈੱਲਾਂ ਦੇ ਨਵੇਂ ਉਪ-ਕਿਸਮਾਂ ਦਾ ਪਤਾ ਲਗਾਇਆ

ਕਿਰਗਿਜ਼ਸਤਾਨ ਵਿੱਚ ਫਲੂ ਦੇ ਮਾਮਲੇ ਵਧ ਰਹੇ ਹਨ; ਸਿਹਤ ਮੰਤਰਾਲਾ ਸਕੂਲਾਂ ਵਿੱਚ ਹਾਜ਼ਰੀ ਦੀ ਨਿਗਰਾਨੀ ਕਰਦਾ ਹੈ

ਕਿਰਗਿਜ਼ਸਤਾਨ ਵਿੱਚ ਫਲੂ ਦੇ ਮਾਮਲੇ ਵਧ ਰਹੇ ਹਨ; ਸਿਹਤ ਮੰਤਰਾਲਾ ਸਕੂਲਾਂ ਵਿੱਚ ਹਾਜ਼ਰੀ ਦੀ ਨਿਗਰਾਨੀ ਕਰਦਾ ਹੈ

teenagers ਲਈ ਰੁਕ-ਰੁਕ ਕੇ ਵਰਤ ਰੱਖਣਾ ਅਸੁਰੱਖਿਅਤ, ਸੈੱਲ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ: ਅਧਿਐਨ

teenagers ਲਈ ਰੁਕ-ਰੁਕ ਕੇ ਵਰਤ ਰੱਖਣਾ ਅਸੁਰੱਖਿਅਤ, ਸੈੱਲ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ: ਅਧਿਐਨ

ਭਾਰਤ ਵਿੱਚ ਵਧ ਰਹੇ ਅਨੀਮੀਆ ਦੇ ਪਿੱਛੇ ਹਵਾ ਪ੍ਰਦੂਸ਼ਣ, ਵਿਟਾਮਿਨ ਬੀ12 ਦੀ ਘਾਟ ਮੁੱਖ ਦੋਸ਼ੀ: ਮਾਹਰ

ਭਾਰਤ ਵਿੱਚ ਵਧ ਰਹੇ ਅਨੀਮੀਆ ਦੇ ਪਿੱਛੇ ਹਵਾ ਪ੍ਰਦੂਸ਼ਣ, ਵਿਟਾਮਿਨ ਬੀ12 ਦੀ ਘਾਟ ਮੁੱਖ ਦੋਸ਼ੀ: ਮਾਹਰ