Saturday, April 19, 2025  

ਚੰਡੀਗੜ੍ਹ

ਭਾਜਪਾ ਦੀ ਹਰਪ੍ਰੀਤ ਕੌਰ ਬੱਬਲਾ ਬਣੀ ਚੰਡੀਗੜ੍ਹ ਦੀ ਮੇਅਰ

January 30, 2025
ਚੰਡੀਗੜ੍ਹ, 30 ਜਨਵਰੀ, ਭੱਲਰ
 
ਨਗਰ ਨਿਗਮ ਚੰਡੀਗੜ੍ਹ ਦੀ  ਮੇਅਰ ਚੋਣ ਵਿਚ ਭਾਰਤੀ ਜਨਤਾ ਪਾਰਟੀ ਨੇ ਵੱਡਾ ਉਲਟ-ਫੇਰ  ਕਰਦੇ ਹੋਏ ਆਮ ਆਦਮੀ ਪਾਰਟੀ ਤੇ ਕਾਂਗਰਸ ਗਠਜੋੜ ਨੂੰ ਵੱਡਾ ਝਟਕਾ ਦਿੰਦੇ ਹੋਏ ਆਪਣੀ ਮੇਅਰ ਬਣਾ ਲਈ ਹੈ। । ਬਹੁਮਤ ਨਾ ਹੋਣ ਦੇ ਬਾਵਜੂਦ  ਭਾਜਪਾ ਦੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ 19 ਵੋਟ ਲੈ ਕੇ  ਚੰਡੀਗੜ੍ਹ ਦੀ ਨਵੀਂ ਮੇਅਰ ਬਣ ਗਈ ਹੈ ।
 
ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਦੀ ਪ੍ਰੇਮਲਤਾ ਨੂੰ 17 ਹੀ ਵੋਟ ਮਿਲੇ ਜਦਕਿ ਤਿੰਨ ਵੋਟ ਕਰਾਸ ਹੋਏ ਹਨ। ਜਿਸ ਕਾਰਨ ਗੱਠਜੋੜ ਨੂੰ ਝਟਕਾ ਲੱਗਾ । ਕਰਾਸ ਵੋਟਿੰਗ  ਜੋ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਕੀਤੇ ਗਏ ਹਨ । 
 
ਚਾਹੇ  ਭਾਰਤੀ ਜਨਤਾ ਪਾਰਟੀ ਦਾ ਮੇਅਰ ਬਣ ਗਈ ਹੈ ਪਰ ਸੀਨੀਅਰ ਤੇ ਡਿਪਟੀ ਮੇਅਰ ਦੀ ਚੋਣ ਹਾਰ ਗਏ ਹਨ । ਕਾਂਗਰਸ ਦੇ ਜਸਬੀਰ ਬੰਟੀ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ। ਇਸ ਵਿੱਚ ਵੀ ਇੱਕ ਵੋਟ ਕਰਾਸ ਹੋਇਆ, ਪਰ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਹਾਸਲ ਕਰ ਲਈ। ਇਸੇ ਤਰ੍ਹਾਂ ਡਿਪਟੀ ਮੇਅਰ ਦੇ ਅਹੁਦੇ ‘ਤੇ ਵੀ ਕਾਂਗਰਸ ਪਾਰਟੀ ਦੀ ਤਰੁਣਾ ਮਹਿਤਾ ਨੇ ਜਿੱਤ ਹਾਸਿਲ ਕੀਤੀ ।ਇਹਨਾਂ  ਨੂੰ 19 ਵੋਟ ਮਿਲੇ ਹਨ, ਜਦਕਿ ਭਾਜਪਾ ਦੇ ਲਖਬੀਰ ਸਿੰਘ ਬਿੱਲੂ ਨੂੰ 17 ਵੋਟ ਮਿਲੇ ਹਨ। ਇਸ।ਅਹੁਦੇ 'ਤੇ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਦੇ ਇੱਕ  ਕੌਂਸਲਰ ਨੇ ਵੋਟ ਕਰਾਸ ਕੀਤਾ ਹੈ।
 
ਅੱਜ ਸਵੇਰੇ  11 ਵਜੇ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ। ਨਗਰ ਨਿਗਮ ਦੇ ਜੋਇੰਟ ਸਕੱਤਰ ਗੁਰਿੰਦਰ ਸਿੰਘ ਸੋਢੀ ਵਲੋਂ ਚੋਣ ਦੇ ਨਿਯਮਾਂ ਅਤੇ ਸ਼ਰਤਾਂ ਬਾਰੇ ਸਭ ਨੂੰ ਜਾਣਕਾਰੀ ਦਿੱਤੀ ਗਈ। ਕੌਂਸਲਰਾਂ ਨੂੰ ਬੈਲਟ ਪੇਪਰ ‘ਤੇ ਵੋਟ ਪਾਉਣ ਦੇ ਤਰੀਕੇ ਬਾਰੇ ਵੀ ਦੱਸਿਆ ਗਿਆ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਲੋਕ ਸਭਾ ਮੈਂਬਰ ਮਨੀਸ਼ ਤਿਵਾਰੀ ਨੇ ਵੋਟ ਪਾਈ ਹਾਲਾਂਕਿ ਕਾਂਗਰਸ ਪਾਰਟੀ ਨੇ ਮੰਗ ਕੀਤੀ ਸੀ ਕਿ ਚੋਣ ਪ੍ਰਕਿਰਿਆ ਪਾਰਦਰਸ਼ੀ ਹੋਣੀ ਚਾਹੀਦੀ ਹੈ, ਕਿਉਂਕਿ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ 'ਤੇ ਗੰਭੀਰ ਦੋਸ਼ ਲੱਗੇ ਸਨ ਅਤੇ ਮਾਮਲਾ ਸੁਪਰੀਮ ਕੋਰਟ ਤੱਕ ਵੀ ਪੁੱਜਿਆ ਸੀ । ਤਿਵਾੜੀ ਤੋਂ ਬਾਅਦ  ਇੱਕ- ਇਕ ਕਰਕੇ ਬਾਕੀ ਕੌਂਸਲਰਾਂ ਨੇ ਵੋਟ ਪਾਈ।
ਜਦੋਂ  ਕਾਂਗਰਸ ਨੂੰ ਛੱਡਕੇ  ਭਾਜਪਾ ਵਿੱਚ ਸ਼ਾਮਲ ਹੋਣ ਵਾਲੀ   ਗੁਰਬਖਸ਼ ਰਾਵਤ ਵੋਟ ਪਾਉਣ ਪਹੁੰਚੀ, ਤਾਂ ਉਨ੍ਹਾਂ ਨੇ ਇੱਕ ਘੜੀ ਪਾਈ ਹੋਈ ਸੀ ਜਿਸਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਯੋਗੇਸ਼ ਢੀੰਗਰਾ ਨੇ ਇਤਰਾਜ਼ ਉਠਾਇਆ ਤਾਂ ਫਿਰ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਘੜੀ ਉਤਾਰਨ ਦੇ ਆਦੇਸ਼ ਦਿੱਤੇ ਗਏ ਫਿਰ ਉਨ੍ਹਾਂ ਨੇ ਆਪਣਾ ਵੋਟ ਪਾਈ।
 
ਮੇਅਰ ਚੋਣ ਵਾਸਤੇ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਸੁਤੰਤਰ ਆਬਜ਼ਰਬਰ, ਰਿਟਾਇਰਡ ਜਸਟਿਸ ਜੈ ਸ਼੍ਰੀ ਠਾਕੁਰ ਦੀ ਨਿਗਰਾਨੀ ਹੇਠ ਹੋਈ। ਵੋਟਿੰਗ ਅਤੇ ਗਿਣਤੀ ਦੀ ਪੂਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਵੀ ਕਰਵਾਈ ਗਈ। ਇਸ ਤੋਂ ਇਲਾਵਾ ਨਿਗਮ ਦਫਤਰ ਦੇ ਬਾਹਰ ਪੁਲਿਸ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਦਫਤਰ ਦੇ ਬਾਹਰ ਵੱਡੀ ਗਿਣਤੀ ਪੁਲਿਸ ਬਲ ਤਾਇਨਾਤ ਸੀ।
 
ਉਧਰ 
ਚੰਡੀਗੜ੍ਹ ਵਿੱਚ ਭਾਜਪਾ ਦੇ ਮੇਅਰ ਬਣਨ ਤੋਂ ਬਾਅਦ, ਆਮ ਆਦਮੀ ਪਾਰਟੀ ਨੇ ਕਾਂਗਰਸ ‘ਤੇ ਗੰਭੀਰ ਦੋਸ਼ ਲਗਾਏ ਹਨ। ‘ਆਮ ਆਦਮੀ ਪਾਰਟੀ  ਦੇ ਸੀਨੀਅਰ ਨੇਤਾ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕਾਂਗਰਸੀ ਕੌਂਸਲਰਾਂ ਨੇ ਕਰਾਸ ਵੋਟਿੰਗ ਕਰਕੇ ਭਾਜਪਾ ਦਾ ਸਾਥ ਦਿੱਤਾ ਹੈ । ਨੀਲ ਗਰਗ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ  ਨੇ ‘ਆਮ ਆਦਮੀ ਪਾਰਟੀ ’ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਅੰਦਰਖਾਤੇ ਮਿਲੇ ਹੋਏ ਹਨ।
 
ਦੂਜੇ ਪਾਸੇ ਭਾਜਪਾ ਦੇ ਮੇਅਰ ਦੀ ਜਿੱਤ ਦਾ ਐਲਾਨ ਹੋਣ ਤੋਂ ਬਾਅਦ ਚੰਡੀਗੜ੍ਹ ਕਾਂਗਰਸ ਪਾਰਟੀ ਦੇ  ਪ੍ਰਧਾਨ ਐਚ ਐੱਸ ਲੱਕੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਠਜੋੜ ਦੇ ਕੌਂਸਲਰਾਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਭਾਜਪਾ ਆਪਣੀ ਕੋਝੀਆਂ ਚਾਲਾਂ ਵਿਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਇਹ  ਲੋਕਤੰਤਰ ਦੀ ਹੱਤਿਆ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਇਹ ਚੋਣਾਂ ਹੱਥ ਖੜਾ ਕਰਵਾਕੇ ਕਰਵਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਰੋਸ ਵੋਟਿੰਗ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਛੇਤੀ ਹੀ ਪਾਰਟੀ ਤੋਂ ਕੱਢਿਆ ਜਾਵੇਗਾ।
 
ਚੰਡੀਗੜ੍ਹ  ਦੀ ਨਵੀਂ ਬਣੀ ਮੇਅਰ ਹਰਪ੍ਰੀਤ ਕੌਰ ਬਬਲਾ, ਭਾਜਪਾ ਨੇਤਾ ਦੇਵਿੰਦਰ ਸਿੰਘ ਬਬਲਾ ਦੀ ਪਤਨੀ ਹਨ। ਦੋਵੇਂ ਪਤੀ-ਪਤਨੀ ਲੰਬੇ ਸਮੇਂ ਤੋਂ ਰਾਜਨੀਤੀ ਨਾਲ ਜੁੜੇ ਹੋਏ ਹਨ। ਪਹਿਲਾਂ ਕਾਂਗਰਸ ਪਾਰਟੀ ਦੇ ਵਰਕਰ ਹੁੰਦੇ ਸਨ । ਦੇਵਿੰਦਰ ਸਿੰਘ ਬਬਲਾ ਕਾਂਗਰਸ ਪਾਰਟੀ ਵਿੱਚ ਸਨ। ਲਗਭਗ ਤਿੰਨ ਸਾਲ ਪਹਿਲਾਂ ਉਹ ਕਾਂਗਰਸ ਛੱਡਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਦੇਵਿੰਦਰ ਬਬਲਾ ਅਤੇ ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ ਬਬਲਾ ਦੋ-ਦੋ ਵਾਰ ਕੌਂਸਲਰ ਰਹਿ ਚੁੱਕੇ ਹਨ। ਉਹ ਵਿਰੋਧੀ ਧਿਰ ਦੇ ਨੇਤਾ ਅਤੇ ਚੰਡੀਗੜ੍ਹ ਮਾਰਕੀਟ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

 ਅਮਨ ਅਰੋੜਾ ਨੇ ਪੰਜਾਬ ਵਿਰੋਧੀ ਤਾਕਤਾਂ ਦਾ ਹੌਸਲਾ ਵਧਾਉਣ ਲਈ ਪ੍ਰਤਾਪ ਬਾਜਵਾ ਦੀ ਕੀਤੀ ਨਿੰਦਾ, ਕਾਂਗਰਸ ਅਤੇ ਭਾਜਪਾ ਤੋਂ ਕੀਤੀ ਸਪੱਸ਼ਟੀਕਰਨ ਦੀ ਮੰਗ

 ਅਮਨ ਅਰੋੜਾ ਨੇ ਪੰਜਾਬ ਵਿਰੋਧੀ ਤਾਕਤਾਂ ਦਾ ਹੌਸਲਾ ਵਧਾਉਣ ਲਈ ਪ੍ਰਤਾਪ ਬਾਜਵਾ ਦੀ ਕੀਤੀ ਨਿੰਦਾ, ਕਾਂਗਰਸ ਅਤੇ ਭਾਜਪਾ ਤੋਂ ਕੀਤੀ ਸਪੱਸ਼ਟੀਕਰਨ ਦੀ ਮੰਗ

ਤੇਜ ਹਨੇਰੀ ਕਾਰਨ ਡਿੱਗਿਆ ਦਰੱਖਤ, ਜਾਨੀ ਨੁਕਸਾਨ ਤੋਂ ਬਚਾਅ।

ਤੇਜ ਹਨੇਰੀ ਕਾਰਨ ਡਿੱਗਿਆ ਦਰੱਖਤ, ਜਾਨੀ ਨੁਕਸਾਨ ਤੋਂ ਬਚਾਅ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗ੍ਰਨੇਡ ਦੀ ਟਿੱਪਣੀ 'ਤੇ ਬਾਜਵਾ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗ੍ਰਨੇਡ ਦੀ ਟਿੱਪਣੀ 'ਤੇ ਬਾਜਵਾ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ

ਸੂਬੇ ਦੀ ਸੁਰੱਖਿਆ ਤੋਂ ਉੱਪਰ ਨਹੀਂ ਹੋ ਸਕਦਾ ਕੋਈ ਵੀ 'ਨਿੱਜੀ ਕੰਮ' - ਕੰਗ ਨੇ ਬਾਜਵਾ ਦੇ ਰਵੱਈਏ 'ਤੇ ਉਠਾਏ ਗੰਭੀਰ ਸਵਾਲ

ਸੂਬੇ ਦੀ ਸੁਰੱਖਿਆ ਤੋਂ ਉੱਪਰ ਨਹੀਂ ਹੋ ਸਕਦਾ ਕੋਈ ਵੀ 'ਨਿੱਜੀ ਕੰਮ' - ਕੰਗ ਨੇ ਬਾਜਵਾ ਦੇ ਰਵੱਈਏ 'ਤੇ ਉਠਾਏ ਗੰਭੀਰ ਸਵਾਲ

ਡੀਏਵੀ ਕਾਲਜ ਨੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਡੀਏਵੀ ਕਾਲਜ ਨੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਨੇ ਨੌਜਵਾਨਾਂ ਨੂੰ ਭਾਰਤ ਲਈ ਵਿਸ਼ਵ ਪੱਧਰ 'ਤੇ ਨਾਮਣਾ ਖੱਟਣ ਦੀ ਅਪੀਲ ਕੀਤੀ

ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਨੇ ਨੌਜਵਾਨਾਂ ਨੂੰ ਭਾਰਤ ਲਈ ਵਿਸ਼ਵ ਪੱਧਰ 'ਤੇ ਨਾਮਣਾ ਖੱਟਣ ਦੀ ਅਪੀਲ ਕੀਤੀ

ਬੇਮਿਸਾਲ ਉਪਲਬਧੀਆਂ ਦਾ ਦਿਨ: ਮਾਣਯੋਗ ਰਾਜਪਾਲ ਬੰਡਾਰੂ ਦੱਤਾਤ੍ਰੇ ਨੇ DAV ਕਾਲਜ, ਚੰਡੀਗੜ੍ਹ ਵਿੱਚ ਵੰਡੀਆਂ ਡਿਗਰੀਆਂ

ਬੇਮਿਸਾਲ ਉਪਲਬਧੀਆਂ ਦਾ ਦਿਨ: ਮਾਣਯੋਗ ਰਾਜਪਾਲ ਬੰਡਾਰੂ ਦੱਤਾਤ੍ਰੇ ਨੇ DAV ਕਾਲਜ, ਚੰਡੀਗੜ੍ਹ ਵਿੱਚ ਵੰਡੀਆਂ ਡਿਗਰੀਆਂ

ਨਵੇਂ ਪਦਉਨਤ ਹੋਏ 17 ਡੀ.ਐਸ.ਪੀਜ਼ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਨਵੇਂ ਪਦਉਨਤ ਹੋਏ 17 ਡੀ.ਐਸ.ਪੀਜ਼ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਵੱਲੋਂ ਲਿੰਕ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਨੂੰ ਹਰੀ ਝੰਡੀ, ਪੰਜਾਬ ਦੀਆਂ 20,000 ਕਿਲੋਮੀਟਰ ਤੋਂ ਵੱਧ ਲਿੰਕ ਸੜਕਾਂ ਦੀ ਬਦਲੇਗੀ ਨੁਹਾਰ

ਮੁੱਖ ਮੰਤਰੀ ਵੱਲੋਂ ਲਿੰਕ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਨੂੰ ਹਰੀ ਝੰਡੀ, ਪੰਜਾਬ ਦੀਆਂ 20,000 ਕਿਲੋਮੀਟਰ ਤੋਂ ਵੱਧ ਲਿੰਕ ਸੜਕਾਂ ਦੀ ਬਦਲੇਗੀ ਨੁਹਾਰ

ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਵਿੱਚ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ-ਮਨਵਿੰਦਰ ਸਿੰਘ ਗਿਆਸਪੁਰਾ

ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਵਿੱਚ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ-ਮਨਵਿੰਦਰ ਸਿੰਘ ਗਿਆਸਪੁਰਾ