ਚੰਡੀਗੜ੍ਹ, 21 ਫਰਵਰੀ -
ਕੇਂਦਰੀ ਬਜਟ 2024-2025 ਵਿਚ ਨੌਜੁਆਨਾਂ ਲਈ ਐਲਾਨ ਕੀਤੀ ਗਈ ਪੀਐਮ ਇੰਟਰਨਸ਼ਿਪ ਯੋਜਨਾ ਦੀ ਸਮੀਖਿਆ ਤਹਿਤ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਚ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਇਸ ਵਰਕਸ਼ਾਪ ਵਿਚ ਕਾਰਪੋਰੇਟ ਕਾਰਜ ਮੰਤਰਾਲੇ ਭਾਂਰਤ ਸਰਕਾਰ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਅਨੁਰਾਧਾ ਠਾਕੁਰ ਨੇ ਯੋਜਨਾ ਦੇ ਬਾਰ ਵਿਸਤਾਰ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ 'ਤੇ ਯੁਵਾ ਸ਼ਸ਼ਕਤੀਕਰਣ ਅਤੇ ਉਦਮਤਾ ਵਿਭਾਗ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ ਵੀ ਮੌਜੂਦ ਰਹੇ।
ਵਰਕਸ਼ਾਪ ਵਿਚ ਦਸਿਆ ਗਿਆ ਕਿ ਵਿੱਤ ਸਾਲ 2024-2025 ਦੇ ਬਜਟ ਭਾਸ਼ਨ ਵਿਚ ਪੀਐਮ ਇੰਟਰਨਸ਼ਿਪ ਯੋਜਨਾ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ ਦੇਸ਼ ਦੇ 500 ਵੱਡੇ ਪ੍ਰਤਿਸ਼ਠਾਨਾਂ ਵਿਚ ਇੱਕ ਕਰੋੜ ਨੌਜੁਆਨਾਂ ਨੂੰ ਇੰਟਰਨਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਸ ਦੌਰਾਨ ਕੰਪਨੀ ਵੱਲੋਂ 5,000 ਰੁਪਏ ਮਹੀਨਾ ਸਟਾਈਫੰਡ ਤੇ ਭਾਰਤ ਸਰਕਾਰ ਵੱਲੋਂ 6,000 ਰੁਪਏ ਦਾ ਇੱਕਮੁਸ਼ਤ ਭੱਤਾ ਦਿੱਤਾ ਜਾਵੇਗਾ।
ਸ੍ਰੀਮਤੀ ਅਨੁਰਾਧਾ ਠਾਕੁਰ ਨੇ ਦਸਿਆ ਕਿ ਮੰਤਰਾਲੇ ਨੇ ਪੀਐਮ ਇੰਟਰਨਸ਼ਿਪ ਯੋਜਨਾ ਲਈ ਆਨਲਾਇਨ ਰਜਿਸਟ੍ਰੇਸ਼ਣ ਤਹਿਤ www.pminternship.mca.gov.in ਪੋਰਟਲ ਲਾਂਚ ਕੀਤਾ ਹੈ, ਜਿਸ 'ਤੇ ਕੰਪਨੀ ਤੇ ਇਛੁੱਕ ਉਮੀਦਵਾਰ ਇੰਟਰਨਸ਼ਿਪ ਲਈ ਰਜਿਸਟ੍ਰੇਸ਼ਣ ਕਰ ਸਕਦੇ ਹਨ। ਇਸ ਯੋਜਨਾ ਵਿਚ 21 ਤੋਂ 24 ਸਾਲ ਦੇ ਨੌਜੁਆਨ, ਜੋ 10ਵੀਂ, 12ਵੀਂ, ਆਈਟੀਆਈ, ਪੋਲੀਟੈਕਨਿਕ ਡਿਪਲੋਮਾ, ਇੰਜੀਨੀਅਰਿੰਗ, ਬੀਏ, ਬੀਐਸਸੀ ਆਦਿ ਗਰੈਜੂਏਟ ਯੋਗਤਾ ਰੱਖਦੇ ਹਨ, ਬਿਨੈ ਕਰ ਯੋਜਨਾ ਦਾ ਲਾਭ ਚੁੱਕੇ ਸਕਦੇ ਹਨ। ਇਛੁੱਕ ਯੁਵਾ ਇਸ ਯੋਜਨਾ ਦੇ ਦੂਜੇ ਪੜਾਅ ਵਿਚ 12 ਮਾਰਖ ਤੱਕ ਰਜਿਸਟ੍ਰੇਸ਼ਣ ਕਰਵਾ ਸਕਦੇ ਹਨ। ਇਸ ਯੋਜਨਾ ਤਹਿਤ ਦੂਜੇ ਪੜਾਅ ਵਿਚ ਵੱਡੀ ਕੰਪਨੀਆਂ ਵਿਚ ਇੰਟਰਨਸ਼ਿਪ ਲਈ ਵੱਖ-ਵੱਖ 5646 ਰਿਕਤੀਆਂ ਉਪਲਬਧ ਹਨ, ਜਿਨ੍ਹਾਂ ਦੇ ਪ੍ਰਤੀ ਨੌਜੁਆਨ ਤੁਰੰਤ ਬਿਨੈ ਕਰ ਸਕਦੇ ਹਨ।
ਉਨ੍ਹਾਂ ਨੇ ਦਸਿਆ ਕਿ ਵੱਡੀ ਕੰਪਨੀਆਂ ਵਿਚ ਸਫਲਤਾਪੂਰਵਕ ਇੰਟਰਨਸ਼ਿਪ ਕਰਨ ਦੇ ਬਾਅਦ ਜਾਂ ਤਾਂ ਉੱਥੇ ਕੰਪਨੀ ਬਿਹਤਰੀਨ ਉਮੀਦਵਾਰਾਂ ਨੂੰ ਸਥਾਈ ਨੌਕਰੀ ਦੇਣ 'ਤੇ ਵਿਚਾਰ ਕਰ ਲੈਂਦੀ ਹੈ ਅਤੇ ਨੌਜੁਆਨਾਂ ਦੇ ਹੋਰ ਕੰਪਨੀਆਂ ਵਿਚ ਜਲਦੀ ਤੋਂ ਜਲਦੀ ਨੌਕਰੀ ਪਾਉਣ ਵਿਚ ਕਾਮਯਾਬ ਹੋਣ ਦੇ ਮੌਕੇ ਵੱਧ ਜਾਂਦੇ ਹਨ।