ਤਪਾ ਮੰਡੀ 26 ਫਰਵਰੀ(ਯਾਦਵਿੰਦਰ ਸਿੰਘ ਤਪਾ,ਅਜਯਪਾਲ ਸਿੰਘ ਸੂਰੀਯਾ)-
ਮਹਾਂਸ਼ਿਵਰਾਤਰੀ ਦੇ ਤਿਉਹਾਰ ‘ਤੇ ਵੱਖ-ਵੱਖ ਮੰਦਿਰਾਂ ‘ਚ ਬਾਬਾ ਸੁਖਾਨੰਦ,ਗੀਤਾ ਭਵਨ,ਅਗਰਵਾਲ ਪੰਚਾਇਤੀ ਮੰਦਿਰ,ਪ੍ਰਾਚੀਨ ਗੌਂਰੀ ਸ਼ੰਕਰ ਮੰਦਿਰ,ਸ੍ਰੀ ਰਾਮ ਬਾਗ ਮੰਦਿਰ,ਪ੍ਰਾਚੀਨ ਸਰਾਂ ਮੰਦਿਰ,ਬਾਬਾ ਇੰਦਰ ਦਾਸ ਡੇਰਾ,ਮਹੰਤ ਜੰਗੀਰ ਦਾਸ ਡੇਰਾ,ਸ੍ਰੀ ਨੈਣਾ ਦੇਵੀ ਮੰਦਿਰ ਆਦਿ ਵਿਖੇ ਭੋਲੇ ਨਾਥ ਜੀ ਦੇ ਦਰਸ਼ਨ ਅਤੇ ਜਲ ਚੜ੍ਹਾਉਣ ਅਤੇ ਪੂਜਾ ਅਰਚਨਾ ਕਰਵਾਉਣ ਵਾਲੇ ਸ਼ਰਧਾਲੂਆਂ ਦੀ ਭੀੜ ਜੁਟੀ ਰਹੀ। ਇਸ ਮੌਕੇ ਹਾਜਰ ਸੰਤ ਭਗਵਾਨ ਦਾਸ ਜੀ ਸੰਚਾਲਕ ਡੇਰਾ ਬਾਬਾ ਇੰਦਰ ਦਾਸ ਜੀ ਨੇ ਕਿਹਾ ਕਿ ਭਗਵਾਨ ਸ਼ਿਵ ਧਨ ਨਾਲ ਖੁਸ਼ ਨਹੀਂ ਹੁੰਦੇ,ਬਲਕਿ ਪ੍ਰੇਮ ਨਾਲ ਕੀਤੀ ਪੂਜਾ ਨਾਲ ਖੁਸ਼ ਹੁੰਦੇ ਹਨ ਜੇਕਰ ਉਨ੍ਹਾਂ ਦੇ ਚਰਨਾਂ ਵਿੱਚ ਕੁਝ ਅਰਪਿਤ ਕਰਨਾ ਹੈ ਤਾਂ ਅਪਣਾ ਪ੍ਰੇਮ ਅਤੇ ਸ਼ਰਧਾ ਦੇ ਫੁੱਲ ਅਰਪਿਤ ਕਰਨਾ ਚਾਹੀਦਾ ਹੈ। ਮਹਾਂਸ਼ਿਵਰਾਤਰੀ ਦੇ ਤਿਉਹਾਰ ਨੂੰ ਦੇਖਦਿਆਂ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ,ਥਾਣਾ ਮੁੱਖੀ ਤਪਾ ਸੰਦੀਪ ਸਿੰਘ ਅਤੇ ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀਆਂ ਸਾਰੇ ਮੰਦਿਰਾਂ ‘ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਤੈਨਾਤ ਸੀ।