ਫਿਰੋਜ਼ਪੁਰ 1 ਮਾਰਚ (ਅਸ਼ੋਕ ਭਾਰਦਵਾਜ)
ਚੋਰੀ ਤੇ ਲੁੱਟ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਐਸ ਐਸ ਪੀ ਸ ਭੁਪਿੰਦਰ ਸਿੰਘ ਸਿੱਧੂ ਹੁਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ ਸੀ ਆਰ ਟੀਮ ਦੇ ਏ ਐਸ ਆਈ ਵੀਰ ਸਿੰਘ ਤੇ ਛਿੰਦਾ ਸਿੰਘ ਵਲੋ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਦੇ ਚੋਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਸਾਹਮਣੇ ਤੋ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਆ ਰਹੇ ਸੀ ਜੋ ਸ਼ੱਕੀ ਜਾਪਦੇ ਸਨ ਜਿੰਨਾਂ ਨੂੰ ਪੀ ਸੀ ਆਰ ਦੀ ਟੀਮ ਵਲੋ ਰੁਕਣ ਲਈ ਕਿਹਾ ਗਿਆ ਤਾਂ ਉਹ ਦੋਨੋ ਵਿਅਕਤੀ ਮੋਟਰਸਾਈਕਲ ਛੱਡ ਭੱਜ ਗਏ। ਮੋਟਰਸਾਈਕਲ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਚੋਰੀ ਦਾ ਪਾਇਆ ਗਿਆ ਤੇ ਹੋਰ ਗਹਿਰਾਈ ਨਾਲ ਜਾਂਚ ਕੀਤੀ ਗਈ ਤਾਂ ਇਹ ਮੋਟਰਸਾਈਕਲ ਰਘਬੀਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਵਾਰਡ ਨੰਬਰ 9 ਮੁਹੱਲਾ ਝੋਰਾਂ ਵਾਲਾ ਤਹਿਸੀਲ ਫਾਜਿਲਕਾ ਦਾ ਪਾਇਆ ਗਿਆ। ਪੀ ਸੀ ਆਰ ਦੀ ਟੀਮ ਵਲੋ ਮੋਟਰਸਾਈਕਲ ਦੇ ਅਸਲ ਮਾਲਕਾਂ ਨੂੰ ਸੂਚਿਤ ਕਰਕੇ ਬੁਲਾਇਆ ਗਿਆ ਤੇ ਚੋਰੀ ਦਾ ਮੋਟਰਸਾਈਕਲ ਅਸਲ ਮਾਲਕਾਂ ਦੇ ਹਵਾਲੇ ਕੀਤਾ ਗਿਆ।