ਚੰਡੀਗੜ੍ਹ, 19 ਮਾਰਚ -
ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦਸਿਆ ਕਿ ਰਿਵਾੜੀ ਵਿਚ ਸਿਵਲ ਹਸਪਤਾਲ ਅਤੇ ਟਰਾਮਾ ਸੈਂਟਰ ਦਾ ਭਵਨ ਨਵੇਂ ਸਥਾਨ 'ਤੇ ਟ੍ਰਾਂਸਫਰ ਕੀਤਾ ਜਾਵੇਗਾ, ਕਿਉਂਕਿ ਮੌਜੂਦਾ ਭਵਨ ਸਿੰਚਾਈ ਵਾਲੇ ਸਥਾਨ 'ਤੇ ਹੈ।
ਸਿਹਤ ਮੰਤਰੀ ਅੱਜ ਵਿਧਾਨਸਭਾ ਵਿਚ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੀ ਸੀ।
ਕੁਮਾਰੀ ਆਰਤੀ ਸਿੰਘ ਰਾਓ ਨੇ ਦਸਿਆ ਕਿ ਮੌਜੂਦਾ ਵਿਚ ਰਿਵਾੜੀ ਵਿਚ 22 ਕਨਾਲ ਭੁਮੀ 'ਤੇ ਸਿਵਲ ਹਸਪਤਾਲ ਅਤੇ 14 ਕਨਾਲ ਭੂਮੀ 'ਤੇ ਟਰਾਮਾ ਸੈਂਟਰ ਚੱਲ ਰਿਹਾ ਹੈ। ਇਸ ਸਿਵਲ ਹਸਪਤਾਲ ਨੂੰ ਸਾਲ 2019 ਨੂੰ 200 ਬਿਸਤਰਿਆਂ ਵਾਲੇ ਹਸਪਤਾਲ ਵਿਚ ਅੱਪਗੇ੍ਰਡ ਕੀਤਾ ਗਿਆ ਸੀ। ਟਰਾਮਾ ਸੈਂਟਰ ਸਾਲ 2007-08 ਤੋਂ ਚੱਲ ਰਿਹਾ ਹੈ।
ਉਨ੍ਹਾਂ ਨੇ ਦਸਿਆ ਕਿ ਮੌਜੂਦਾ ਸਿਵਲ ਹਸਪਤਾਲ ਅਤੇ ਟਰਾਮਾ ਸੈਂਟਰ ਦਾ ਭਵਨ ਹੇਠਲੇ ਇਲਾਕੇ ਵਿਚ ਸਥਿਤ ਹੈ। ਇਸ ਨੂੰ ਹੋਰ ਸਥਾਨ 'ਤੇ ਟ੍ਰਾਂਸਫਰ ਕਰਨ ਲਈ ਸਰਕਾਰ ਦੇ ਕੋਲ ਦੋ ਪਿੰਡ ਗੋਕੁਲਗੜ੍ਹ ਅਤੇ ਭਗਵਾਨਪੁਰ ਵਿਚ ਬਨਾਉਣ ਲਈ ਪ੍ਰਸਤਾਵ ਆਏ ਹਨ। ਇੰਨ੍ਹਾਂ ਦੀ ਡਿਜੀਬਿਲਿਟੀ ਚੈਕ ਕਰਵਾ ਕੇ ਕਿਸੇ ਇੱਕ ਉਪਯੁਕਤ ਸਥਾਨ 'ਤੇ ਭਵਨ ਬਣਾਇਆ ਜਾਵੇਗਾ।
ਸਿਹਤ ਮੰਤਰੀ ਨੇ ਧਾਰੂਹੇੜਾ ਦੇ ਪ੍ਰਾਥਮਿਕ ਸਿਹਤ ਕੇਂਦਰ ਨੂੰ ਅੱਪਗ੍ਰੇਡ ਕਰਨ ਦੇ ਸੁਆਲ 'ਤੇ ਦਸਿਆ ਕਿ ਇਸ ਕੇਂਦਰ ਨੂੰ ਜਲਦੀ ਹੀ ਕੰਮਿਉਨਿਟੀ ਸਿਹਤ ਕੇਂਦਰ ਵਜੋ ਅੱਪਗ੍ਰੇਡ ਕਰ ਕੇ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।