Friday, March 21, 2025  

ਹਰਿਆਣਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜਨ ਤਹਿਤ ਹਰ ਘਰ 'ਤੇ ਛੱਤ ਦੇਣ ਲਈ ਸੂਬਾ ਸਰਕਾਰ ਪ੍ਰਤੀਬੱਧ - ਮੁੱਖ ਮੰਤਰੀ

March 20, 2025

ਚੰਡੀਗੜ੍ਹ, 20 ਮਾਰਚ -

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਆਪਣਾ ਪੱਕਾ ਮਕਾਨ ਬਨਾਉਣ ਲਈ ਆਰਥਕ ਸਹਾਇਤਾ ਵਜੋ ਸੂਬੇ ਦੇ 36000 ਯੋਗ ਪਰਿਵਾਰਾਂ ਦੇ ਖਾਤਿਆਂ ਵਿਚ 151 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ। ਯੋਜਨਾ ਦੇ ਤਹਿਤ ਪਹਿਲੀ ਕਿਸ਼ਤ ਵਜੋ ਹਰੇਕ ਯੋਗ ਪਰਿਵਾਰ ਨੂੰ ਮਕਾਨ ਬਨਾਉਣ ਲਈ 45000-45000 ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਗਈ।

ਮੁੱਖ ਮੰਤਰੀ ਵੱਲੋਂ ਇਹ ਰਕਮ ਅੱਜ ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਪ੍ਰਬੰਧਿਤ ਇੱਕ ਪ੍ਰੋਗਰਾਮ ਵਿਚ ਜਾਰੀ ਕੀਤੀ ਗਈ। ਪ੍ਰੋਗਰਾਮ ਵਿਚ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਨਲਾਇਨ ਜੁੜੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਸਾਰੇ ਲਾਭਕਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗਰੀਬ ਵਿਅਕਤੀ ਦਾ ਸਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਆਪਣਾ ਘਰ ਹੋਵੇ। ਅੱਜ ਇਸ ਪ੍ਰੋਗਰਾਮ ਰਾਹੀਂ ਸੂਬੇ ਵਿਚ 36000 ਘਰ ਬਨਣ ਦੀ ਸ਼ੁਰੂਆਤ ਹੋ ਰਹੀ ਹੈ। ਅੱਜ ਦਾ ਇਹ ਦਿਨ ਇੰਨ੍ਹਾਂ ਸਾਰੇ ਪਰਿਵਾਰਾਂ ਦੇ ਬਿਹਤਰ ਭਵਿੱਖ ਦਾ ਅਧਿਆਏ ਬਣੇਗਾ। ਜਦੋਂ ਲੋਕ ਅੱਗੇ ਵੱਧਣਗੇ ਤਾਂ ਦੇਸ਼ ਅਤੇ ਸੂਬਾ ਵੀ ਤਰੱਕੀ ਕਰੇਗਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਸੰਕਲਪ ਪੱਤਰ ਵਿਚ ਵਾਇਦਾ ਕੀਤਾ ਸੀ ਕਿ ਸੂਬੇ ਵਿਚ ਸ਼ਹਿਰਾਂ ਅਤੇ ਪਿੰਡ ਵਿਚ ਗਰੀਬ ਪਰਿਵਾਰਾਂ ਨੂੰ 5 ਲੱਖ ਆਵਾਸ ਉਪਲਬਧ ਕਰਾਉਣਗੇ। ਅੱਜ ਡਬਲ ਇੰਜਨ ਦੀ ਸਰਕਾਰ ਇਸ ਦਿਸ਼ਾ ਵਿਚ ਸਫਲ ਕਦਮ ਵਧਾ ਰਹੀ ਹੈ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰ ਪਰਿਵਾਰ ਨੂੰ ਪੱਕਾ ਮਕਾਨ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾਈ ਹੈ। ਇਸ ਨੂੰ ਹੋਰ ਤੇਜੀ ਦਿੰਦੇ ਹੋਏ ਸੂਬੇ ਵਿਚ ਮੁੱਖ ਮੰਤਰੀ ਆਵਾਸ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਜਿੱਥੇ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਸੂਬਾ ਸਰਕਾਰ ਵੱਲੋਂ ਘਰ ਦਾ ਸਪਨਾ ਸਾਕਾਰ ਕਰਨ ਲਈ ਪਲਾਟ ਉਪਲਬਧ ਕਰਵਾਏ ਜਾ ਰਹੇ ਹਨ, ਉੱਥੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਨਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡਬਲ ਇੰਜਨ ਦੀ ਸਰਕਾਰ ਲੋਕਾਂ ਦੇ ਜੀਵਨ ਨੂੰ ਸਰਲ ਬਨਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ ਦੇ ਤਹਿਤ ਗ੍ਰਾਮੀਣ ਆਂਚਲ ਵਿਚ 28815 ਲਾਭਕਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ ਅਤੇ 4238 ਮਕਾਨ ਨਿਰਮਾਣਧੀਨ ਹੈ। ਇਸ ਦੇ ਲਈ ਲਾਭਕਾਰਾਂ ਨੂੰ 414 ਕਰੋੜ 32 ਲੱਖ ਰੁਪਏ ਦੀ ਆਰਥਕ ਸਹਾਇਤਾ ਉਪਲਬਧ ਕਰਵਾਈ ਗਈ ਹੈ। ਇਸੀ ਤਰ੍ਹਾ, ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ 2.0 ਤਹਿਤ 62 ਪਿੰਡ ਵਿਚ 4532 ਲਾਭਕਾਰਾਂ ਨੂੰ 100-100 ਗਜ ਦੇ ਪਲਾਟ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਵਿਚ ਜੋ ਯੋਗ ਪਰਿਵਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਲੈ ਪਾਏ ਉਨ੍ਹਾਂ ਦੇ ਲਈ ਪੋਰਟਲ ਖੋਲ ਦਿੱਤਾ ਗਿਆ ਹੈ। ਅਜਿਹੇ ਪਰਿਵਾਰ ਪੋਰਟਲ 'ਤੇ ਰਜਿਸਟ੍ਰੇਸ਼ਣ ਕਰ ਕੇ ਆਪਣੇ ਪੱਕੇ ਮਕਾਨ ਦੇ ਸਪਨੇ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਤਹਿਤ ਇਹ ਰਜਿਸਟ੍ਰੇਸ਼ਣ ਵੀ ਸ਼ੁਰੂ ਹੋ ਗਿਆ ਹੈ।

ਇਸੀ ਤਰ੍ਹਾ, ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰਾਂ ਦੇ ਤਹਿਤ 76141 ਲਾਭਕਾਰਾਂ ਨੂੰ ਮਕਾਨ ਬਨਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਆਵਾਸ ਯੋਜਨਾ-ਸ਼ਹਿਰਾਂ ਤਹਿਤ 14 ਸ਼ਹਿਰਾਂ ਵਿਚ 15256 ਪਰਿਵਾਰਾਂ ਨੂੰ ਪੱਕੇ ਮਕਾਨ ਬਨਾਉਣ ਲਈ 30-30 ਗਜ ਦੇ ਪਲਾਟ ਉਪਲਬਧ ਕਰਵਾਏ ਗਏ ਹਨ। ਇੰਨ੍ਹਾਂ ਵਿਚ ਸੀਵਰੇਜ, ਪਾਣੀ, ਸੜਕ, ਬਿਜਲੀ ਆਦਿ ਵਰਗੀ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਯਤਨ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ 16 ਸ਼ਹਿਰਾਂ ਵਿਚ 15696 ਪਲਾਟ ਯੋਗ ਲਾਭਕਾਰਾਂ ਨੂੰ ਉਪਲਬਧ ਕਰਵਾਉਣ ਲਈ 17 ਮਾਰਚ 2025 ਤੋਂ ਬੁਕਿੰਗ ਪੋਰਟਲ ਖੋਲ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਸ਼ਹਿਰੀ ਤਹਿਤ ਇੱਕ ਲੱਖ ਲੋਕਾਂ ਨੇ ਬਿਨੈ ਕੀਤਾ ਹੈ ਜਿਸ ਦੀ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਯੋਗ ਨੂੰ ਮਕਾਨ ਬਨਾਉਣ ਦੇ ਲਈ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾਵੇਗੀ।

ਪ੍ਰਵਾਸੀ ਮਜਦੂਰਾਂ ਨੂੰ ਉਦਯੋਗਿਕ ਖੇਤਰ ਵਿਚ ਆਵਾਸ ਦੇਣ ਦੀ ਨੀਤੀ ਤਹਿਤ ਕੰਮ ਜਾਰੀ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪ੍ਰਵਾਸੀ ਮਜਦੂਰਾਂ ਨੂੰ ਉਦਯੋਗਿਕ ਖੇਤਰ ਵਿਚ ਆਵਾਸ ਦੇਣ ਦੀ ਨੀਤੀ ਵੀ ਬਣਾਈ ਹੈ। ਇਸ ਦੇ ਤਹਿਤ ਉਦਯੋਗਿਕ ਸੰਪਦਾਵਾਂ ਵਿਚ ਡੋਰਮੇਟਰੀ ਅਤੇ ਏਕਲ ਰੂਮ ਵਰਗੇ ਰਿਹਾਇਸ਼ੀ ਪਰਿਸਰਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸੋਨੀਪਤ ਵਿਚ ਵੀ ਕਿਰਾਏ 'ਤੇ ਮਕਾਨ ਦੇਣ ਲਈ 1600 ਫਲੈਟ ਦਾ ਨਿਰਮਾਣ ਕੀਤਾ ਜਾਵੇਗਾ।

ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇੱਕ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੁਕ ਕਰਦੇ ਹੋਏ ਯੋਜਨਾ ਤਹਿਤ ਉਨ੍ਹਾਂ ਦਾ ਰਜਿਸਟ੍ਰੇਸ਼ਣ ਕਰਵਾਉਣਾ ਯਕੀਨੀ ਕਰਵਾਉਣ ਤਾਂ ਜੋ ਯੋਗ ਪਰਿਵਾਰ ਨੂੰ ਜਲਦੀ ਤੋਂ ਜਲਦੀ ਆਪਣਾ ਮਕਾਨ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਤਹਿਤ ਹਰ ਘਰ 'ਤੇ ਛੱਤ ਦੇਣ ਲਈ ਸੂਬਾ ਸਰਕਾਰ ਪ੍ਰਤੀਬੱਧ ਹੈ। ਮੁੱਖ ਮੰਤਰੀ ਨੇ ਆਸ ਵਿਅਕਤ ਕਰਦੇ ਹੋਏ ਕਿਹਾ ਕਿ ਭਵਿੱਖ ਵਿਚ ਵੀ ਹੋਰ ਬਿਹਤਰ ਕੰਮ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹਰ ਜਨ ਨੁੰ ਘਰ ਦੇ ਸਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਸਕਾਰਾਤਮਕ ਕੰਮ ਕੀਤੇ ਜਾਣਗੇ।

ਇਸ ਮੌਕੇ 'ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਹਾਊਸਿੰਗ ਫਾਰ ਆਲ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਆਮਿਤ ਕੁਮਾਰ ਅਗਰਵਾਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੂਰੰਗ, ਹਾਊਂਸਿੰਗ ਫਾਰ ਆਲ ਵਿਭਾਗ ਦੇ ਡਾਇਰੈਕਟ ਜਨਰਲ ਜੇ. ਗਣੇਸ਼ਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

31 ਜੁਲਾਈ, 2023 ਤੱਕ ਜਿਨ੍ਹਾ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਕਨੈਕਸ਼ਨ ਦਵੇਗੀ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ

31 ਜੁਲਾਈ, 2023 ਤੱਕ ਜਿਨ੍ਹਾ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਕਨੈਕਸ਼ਨ ਦਵੇਗੀ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ

ਬਜਟ 'ਤੇ 11,000 ਜਨਤਕ ਸੁਝਾਅ ਸ਼ਾਮਲ ਕੀਤੇ: ਹਰਿਆਣਾ ਦੇ ਮੁੱਖ ਮੰਤਰੀ ਸੈਣੀ

ਬਜਟ 'ਤੇ 11,000 ਜਨਤਕ ਸੁਝਾਅ ਸ਼ਾਮਲ ਕੀਤੇ: ਹਰਿਆਣਾ ਦੇ ਮੁੱਖ ਮੰਤਰੀ ਸੈਣੀ

ਝੋਨੇ ਦੇ ਸਥਾਨ 'ਤੇ ਹੋਰ ਵੈਕਲਪਿਕ ਫਸਲਾਂ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਹੁਣ ਮਿਲੇਗੀ 8000 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਕਮ - ਮੁੱਖ ਮੰਤਰੀ

ਝੋਨੇ ਦੇ ਸਥਾਨ 'ਤੇ ਹੋਰ ਵੈਕਲਪਿਕ ਫਸਲਾਂ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਹੁਣ ਮਿਲੇਗੀ 8000 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਕਮ - ਮੁੱਖ ਮੰਤਰੀ

ਰਿਵਾੜੀ ਵਿਚ ਸਿਵਲ ਹਸਪਤਾਲ ਅਤੇ ਟਰਾਮਾ ਸੈਂਟਰ ਦਾ ਭਵਨ ਨਵੇਂ ਸਥਾਨ 'ਤੇ ਟ੍ਰਾਂਸਫਰ ਕੀਤਾ ਜਾਵੇਗਾ

ਰਿਵਾੜੀ ਵਿਚ ਸਿਵਲ ਹਸਪਤਾਲ ਅਤੇ ਟਰਾਮਾ ਸੈਂਟਰ ਦਾ ਭਵਨ ਨਵੇਂ ਸਥਾਨ 'ਤੇ ਟ੍ਰਾਂਸਫਰ ਕੀਤਾ ਜਾਵੇਗਾ

ਮੰਤਰੀ ਅਨਿਲ ਵਿਜ ਨੇ ਸੁਨੀਤਾ ਵਿਲਿਅਮਸ ਦੀ ਸਕੁਸ਼ਲ ਵਾਪਸੀ 'ਤੇ ਖੁਸ਼ੀ ਪ੍ਰਗਟਾਈ

ਮੰਤਰੀ ਅਨਿਲ ਵਿਜ ਨੇ ਸੁਨੀਤਾ ਵਿਲਿਅਮਸ ਦੀ ਸਕੁਸ਼ਲ ਵਾਪਸੀ 'ਤੇ ਖੁਸ਼ੀ ਪ੍ਰਗਟਾਈ

ਮੰਤਰੀ ਅਨਿਲ ਵਿਜ ਨੇ ਸੁਨੀਤਾ ਵਿਲਿਅਮਸ ਦੀ ਸਕੁਸ਼ਲ ਵਾਪਸੀ 'ਤੇ ਖੁਸ਼ੀ ਪ੍ਰਗਟਾਈ

ਮੰਤਰੀ ਅਨਿਲ ਵਿਜ ਨੇ ਸੁਨੀਤਾ ਵਿਲਿਅਮਸ ਦੀ ਸਕੁਸ਼ਲ ਵਾਪਸੀ 'ਤੇ ਖੁਸ਼ੀ ਪ੍ਰਗਟਾਈ

ਉਤਰਾਖੰਡ ਸਰਕਾਰ ਹਰਿਆਣਾ ਦੇ ਗੰਨਾ ਕਿਸਾਨਾਂ ਦਾ 34 ਕਰੋੜ ਰੁਪਏ ਦਾ ਕਰੇ ਭੁਗਤਾਨ - ਸ੍ਰੀ ਨਾਇਬ ਸਿੰਘ ਸੈਣੀ

ਉਤਰਾਖੰਡ ਸਰਕਾਰ ਹਰਿਆਣਾ ਦੇ ਗੰਨਾ ਕਿਸਾਨਾਂ ਦਾ 34 ਕਰੋੜ ਰੁਪਏ ਦਾ ਕਰੇ ਭੁਗਤਾਨ - ਸ੍ਰੀ ਨਾਇਬ ਸਿੰਘ ਸੈਣੀ

ਹਰਿਆਣਾ ਨੇ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਉਪਕਰਣਾਂ 'ਤੇ GST ਤੋਂ ਛੋਟ ਦੀ ਮੰਗ ਕੀਤੀ

ਹਰਿਆਣਾ ਨੇ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਉਪਕਰਣਾਂ 'ਤੇ GST ਤੋਂ ਛੋਟ ਦੀ ਮੰਗ ਕੀਤੀ

ਗੁਰੂਗ੍ਰਾਮ ਵਿੱਚ ਕਰਜ਼ਾ ਰਿਕਵਰੀ ਏਜੰਟ ਬਣ ਕੇ ਕਾਰ ਲੁੱਟਣ ਦੇ ਦੋਸ਼ ਵਿੱਚ ਦੋ ਗ੍ਰਿਫ਼ਤਾਰ

ਗੁਰੂਗ੍ਰਾਮ ਵਿੱਚ ਕਰਜ਼ਾ ਰਿਕਵਰੀ ਏਜੰਟ ਬਣ ਕੇ ਕਾਰ ਲੁੱਟਣ ਦੇ ਦੋਸ਼ ਵਿੱਚ ਦੋ ਗ੍ਰਿਫ਼ਤਾਰ