Saturday, April 19, 2025  

ਹਰਿਆਣਾ

31 ਜੁਲਾਈ, 2023 ਤੱਕ ਜਿਨ੍ਹਾ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਕਨੈਕਸ਼ਨ ਦਵੇਗੀ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ

March 20, 2025

ਚੰਡੀਗੜ੍ਹ, 20 ਮਾਰਚ -

ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਦਸਿਆ ਕਿ 31 ਜੁਲਾਈ, 2023 ਤੱਕ ਹਰਿਆਣਾ ਸੂਬੇ ਦੇ ਜਿਨ੍ਹਾਂ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰ ਰੱਖੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ 10 ਕਿਲੋਵਾਟ (ਬੀਐਚਪੀ) ਸੋਲਰ ਨਾਲ ਅਤੇ ਸਾਢੇ 12 ਕਿਲੋਵਾਟ (ਬੀਐਚਪੀ) ਉਰਜਾ ਦੇ ਕਨੈਕਸ਼ਨ ਦਵੇਗੀ।

ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਅੱਜ ਹਰਿਆਣਾ ਵਿਧਾਨਸਭਾ ਵਿਚ ਬਜਟ ਸੈਸ਼ਨ ਦੌਰਾਨ ਵਿਧਾਇਕਾਂ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਨੇ ਦਸਿਆ ਕਿ ਹਰ ਜਰੂਰਤਮੰਦ ਨੂੰ ਸਿਰ 'ਤੇ ਛੱਤ ਮਹੁਇਆ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਗਰੀਬਾਂ ਨੂੰ 100-100 ਗਜ ਦੇ ਪਲਾਟ ਦਿੱਤੇ ਜਾ ਰਹੇ ਹਨ। ਸੂਬਾ ਸਰਕਾਰ ਉਨ੍ਹਾਂ ਪਲਾਟ ਦਾ ਅਧਿਕਾਰ ਵੀ ਦਿਵਾ ਰਹੀ ਹੈ ਅਤੇ ਰਜਿਸਟਰੀ ਵੀ ਕਰਵਾ ਰਹੀ ਹੈ।

ਉਨ੍ਹਾਂ ਨੇ ਸਦਨ ਨੂੰ ਇਹ ਵੀ ਜਾਣੂ ਕਰਾਇਆ ਕਿ ਜੇਕਰ ਕਿਸੇ ਮੈਂਬਰ ਵੱਲੋਂ ਉਨ੍ਹਾਂ ਦੇ ਵਿਧਾਨਸਭਾ ਖੇਤਰ ਦੇ ਪਿੰਡ ਵਿਚ 100 ਗਜ ਦੇ ਪਲਾਟ 'ਤੇ ਅਧਿਕਾਰ ਨਹੀਂ ਮਿਲਿਆ ਹੈ ਤਾਂ ਸਬੰਧਿਤ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਿਤ ਵਿਚ ਜਾਣਕਾਰੀ ਦੇਣ। ਸੂਬਾ ਸਰਕਾਰ ਉਨ੍ਹਾਂ ਸਾਰਿਆਂ ਨੂੰ ਅਧਿਕਾਰ ਦਿਲਵਾਏਗੀ।

ਉਨ੍ਹਾਂ ਨੇ ਸਦਨ ਵਿਚ ਇਹ ਵੀ ਜਾਣਕਾਰੀ ਦਿੱਤੀ ਕਿ ਪੂਰੇ ਸੂਬੇ ਵਿਚ ਵਿਕਾਸ ਦੇ ਕੰਮ ਕੀਤੇ ਗਏ ਹਨ। ਸੂਬੇ ਵਿਚ ਹੁਣ ਤੱਕ 4547 ਕਲੋਨੀਆਂ ਅਥੋਰਾਇਜਡ ਕੀਤੀਆਂ ਗਈਆਂ ਹਨ, 2200 ਕਲੋਨੀਆਂ ਵਿਚ ਰਿਹਾਇਸ਼ ਸ਼ੁਰੂ ਹੋ ਚੁੱਕੀ ਹੈ। ਇੰਨ੍ਹਾਂ ਕਲੋਨੀਆਂ ਵਿਚ 391 ਕਰੋੜ ਰੁਪਏ ਬਿਜਲੀ ਅਤੇ ਪਾਣੀ 'ਤੇ ਵੀ ਖਰਚ ਕੀਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਪਿੰਡ ਪੰਚਾਇਤ ਦੀ ਭੂਮੀ 'ਤੇ ਜੇਕਰ ਕੋਈ ਪਿੰਡ ਗਾਂਸ਼ਾਲਾ ਖੋਲਣਾ ਚਾਹੁੰਦਾ ਹੈ ਤਾਂ ਲੀਜ 'ਤੇ ਪੰਚਾਇਤ ਵਿਭਾਗ ਉਸ ਪਿੰਡ ਨੂੰ ਜਮੀਨ ਦੇ ਦਵੇਗੀ। ਉਨ੍ਹਾਂ ਨੇ ਕਿਹਾ ਕਿ ਖੇਤ ਖਲਿਆਣ ਯੋਜਨਾ ਦੇ ਤਹਿਤ ਸਿਜਰੇ ਵਿਚ ਸ਼ਾਮਿਲ ਤਿੰਨ ਤੇ ਚਾਰ ਕ੍ਰਮ ਦੇ ਖੇਤਾਂ ਦੇ ਰਸਤੇ ਵੀ ਸਰਕਾਰ ਪੱਕਾ ਕਰਨ ਦਾ ਕੰਮ ਕਰੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਹਰਿਆਣਾ ਵਿੱਚ 31.52 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

ਹਰਿਆਣਾ ਵਿੱਚ 31.52 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

ਗੁਰੂਗ੍ਰਾਮ: MCG ਮੁੱਖ ਸੜਕਾਂ ਨੂੰ ਕਬਜ਼ੇ ਮੁਕਤ ਬਣਾਏਗਾ, ਅਧਿਕਾਰੀ ਦਾ ਦਾਅਵਾ

ਗੁਰੂਗ੍ਰਾਮ: MCG ਮੁੱਖ ਸੜਕਾਂ ਨੂੰ ਕਬਜ਼ੇ ਮੁਕਤ ਬਣਾਏਗਾ, ਅਧਿਕਾਰੀ ਦਾ ਦਾਅਵਾ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਡਰਾਈਵਿੰਗ ਲਈ 5.19 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਡਰਾਈਵਿੰਗ ਲਈ 5.19 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ

गुरुग्राम ट्रैफिक पुलिस ने गलत साइड ड्राइविंग के लिए 5.19 करोड़ रुपये का जुर्माना लगाया

गुरुग्राम ट्रैफिक पुलिस ने गलत साइड ड्राइविंग के लिए 5.19 करोड़ रुपये का जुर्माना लगाया

ਗੁਰੂਗ੍ਰਾਮ ਵਿੱਚ ਨਾਬਾਲਗ ਭਰਜਾਈ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ

ਗੁਰੂਗ੍ਰਾਮ ਵਿੱਚ ਨਾਬਾਲਗ ਭਰਜਾਈ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ

ਗੁਰੂਗ੍ਰਾਮ ਵਿੱਚ ਪੁਰਾਣੀ ਦੁਸ਼ਮਣੀ ਕਾਰਨ ਢਾਬਾ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਗੁਰੂਗ੍ਰਾਮ ਵਿੱਚ ਪੁਰਾਣੀ ਦੁਸ਼ਮਣੀ ਕਾਰਨ ਢਾਬਾ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਗੁਰੂਗ੍ਰਾਮ ਜ਼ਮੀਨ ਸੌਦੇ ਮਾਮਲੇ ਵਿੱਚ ਨਵੇਂ ਸੰਮਨ ਜਾਰੀ ਹੋਣ ਤੋਂ ਬਾਅਦ ਰਾਬਰਟ ਵਾਡਰਾ ਈਡੀ ਦਫ਼ਤਰ ਵਿੱਚ

ਗੁਰੂਗ੍ਰਾਮ ਜ਼ਮੀਨ ਸੌਦੇ ਮਾਮਲੇ ਵਿੱਚ ਨਵੇਂ ਸੰਮਨ ਜਾਰੀ ਹੋਣ ਤੋਂ ਬਾਅਦ ਰਾਬਰਟ ਵਾਡਰਾ ਈਡੀ ਦਫ਼ਤਰ ਵਿੱਚ

ਹਰਿਆਣਾ ਆਮ ਆਦਮੀ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ: ਮੁੱਖ ਮੰਤਰੀ ਸੈਣੀ

ਹਰਿਆਣਾ ਆਮ ਆਦਮੀ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ: ਮੁੱਖ ਮੰਤਰੀ ਸੈਣੀ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਤੇਜ਼ ਰਫ਼ਤਾਰ ਵਾਹਨਾਂ ਵਿਰੁੱਧ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਤੇਜ਼ ਰਫ਼ਤਾਰ ਵਾਹਨਾਂ ਵਿਰੁੱਧ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ