Wednesday, March 26, 2025  

ਹਰਿਆਣਾ

ਬਜਟ ਵਿਚ ਪ੍ਰਸਤਾਵਿਤ ਐਲਾਨਾਂ ਨੂੰ ਚੋਣ ਕਰਨ, ਯੋਜਨਾ ਬਣਾ ਕੇ ਤੈਅ ਸਮੇਂ ਵਿੱਚ ਤੇਜ ਗਤੀ ਨਾਲ ਕਰਨਾ ਹਵੇਗਾ ਕੰਮ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

March 22, 2025

ਚੰਡੀਗੜ੍ਹ, 22 ਮਾਰਚ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2025-26 ਦੇ ਬਜਟ ਐਲਾਨਾਂ ਨੂੰ ਚੋਣ ਕਰ ਯੋਜਨਾ ਬਣਾ ਕੇ ਤੈਅ ਸਮੇਂ ਵਿਚ ਤੇਜ ਗਤੀ ਨਾਲ ਕੰਮ ਕਰਦੇ ਹੋਏ, ਉਨ੍ਹਾਂ ਨੇ ਅਗਾਮੀ ਤਿੰਨ ਤੋਂ ਛੇ ਮਹੀਨਿੇ ਵਿਚ ਸੌ-ਫੀਸਦੀ ਯੋਜਨਾਵਾਂ ਨੂੰ ਧਰਾਤਲ 'ਤੇ ਲੈ ਕੇ ਜਾਣਾ ਹੈ, ਤਾਂ ਜੋ ਲੋਕਾਂ ਨੂੰ ਉਨ੍ਹਾਂ ਯੋਜਨਾਵਾਂ ਦਾ ਲਾਭ ਤੈਅ ਸੀਮਾ ਵਿਚ ਦਿੱਤਾ ਜਾ ਸਕੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਅੱਜ ਇੱਥੇ ਸਾਲ 2025-26 ਦੇ ਬਜਟ ਪ੍ਰਸਤਾਵਾਂ ਦੀ ਵਿਭਾਗ ਅਨੁਸਾਰ ਰੂਪਰੇਖਾ ਨੂੰ ਲੈ ਕੇ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਮੀਟਿੰਗ ਦੌਰਾਨ ਕਹੀ। ਉਨ੍ਹਾਂ ਨੇ ਸਾਰੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਮੀਟਿੰਗਾਂ ਦੇ ਮਿਨਟਸ ਸਮੇਂਬੱਧ ਢੰਗ ਨਾਲ ਤਿਆਰ ਕਰ ਮੁੱਖ ਮੰਤਰੀ ਦਫਤਰ ਵਿਚ ਪਹੁੰਚਾਉਣਾ ਯਕੀਨੀ ਕਰਨ।

ਸਿਵਲ ਹਸਪਤਾਲਾਂ ਵਿਚ ਅੱਤਆਧੁਨਿਕ ਸਮੱਗਰੀ, ਟੇਸਟ ਤੇ ਹੋਰ ਸਹੂਲਤਾਂ ਹੋਰ ਵੱਧ ਕੀਤੇ ਜਾਣ ਪ੍ਰਦਾਨ

ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਅਗਾਮੀ ਛੇ ਮਹੀਨਿਆਂ ਵਿਚ ਸਾਰੇ ਜਿਲ੍ਹਾ ਸਿਵਲ ਹਸਪਤਾਲਾਂ ਵਿਚ ਸਾਰੀ ਸਹੂਲਤਾਂ ਪੂਰੀ ਹੋਣੀ ਚਾਹੀਦੀਆਂ ਹਨ। ਤਾਂ ਜੋ ਮਰੀਜਾਂ ਨੂੰ ਇਲਾਜ ਕਰਵਾਉਣ ਲਈ ਕਿਸੇ ਵੀ ਦੂਜੇ ਹਸਪਤਾਲ ਵਿਚ ਨਾ ਜਾਣਾ ਪਵੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਵੱਲ ਵੱਧ ਵੱਧਣਾ ਹੋਵੇਗਾ ਕਿ ਆਯੂ ਸ਼ਮਾਨ ਯੋਜਨਾ ਤਹਿਤ ਇਲਾਜ ਕਰਵਾਉਣ ਲਈ ਵਿਅਕਤੀ ਨੂੰ ਦੂਜੇ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਣ ਲਈ ਨਾ ਜਾਣਾ ਪਵੇ। ਇਸ ਦੇ ਲਈ ਸਾਨੂੰ ਸਿਵਲ ਹਸਪਤਾਲਾਂ ਵਿਚ ਅੱਤਆਧੁਨਿਕ ਸਮੱਗਰੀ, ਟੇਸਟ ਤੇ ਹੋਰ ਸਹੂਲਤਾਂ ਅਤੇ ਆਰਥਕ, ਸਮੇਂ 'ਤੇ ਪ੍ਰਦਾਨ ਕਰਨੀ ਹੋਵੇਗੀ। ਮੁੱਖ ਮੰਤਰੀ ਨੇ ਇਸ ਲਈ ਇੱਕ ਸੈਲ ਬਨਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।

ਸਿਵਲ ਹਸਪਤਾਲ, ਸੀਐਚਸੀ ਤੇ ਪੀਐਚਸੀ ਦੇ ਸਮੱਗਰੀਟਾ ਨੂੰ ਤੁਰੰਤ ਕਰਵਾਇਆ ਜਾਵੇ ਠੀਕ

ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਵੀ ਸਿਵਲ ਹਸਪਤਾਲ, ਸੀਐਚਸੀ ਤੇ ਪੀਐਚਸੀ ਵਿਚ ਕੋਈ ਸਮੱਗਰੀ ਖਰਾਬ ਹੋ ਜਾਂਦੀ ਹੈ ਤਾਂ ਉਸ ਸਮੱਗਰੀ ਨੂੰ ਤੁਰੰਤ ਰਿਪੇਅਰ/ਠੀਕ ਕਰਵਾਇਆ ਜਾਵੇ। ਇਸ ਦੇ ਲਈ ਸਬੰਧਿਤ ਇੰਚਾਰਜ ਦੀ ਜਿਮੇਵਾਰੀ ਤੈਅ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਗਤੀ ਨਾਲ ਕੰਮ ਹੋਵੇਗਾ ਤਾਂ ਲੋਕਾਂ ਨੂੰ ਸਮੇਂ 'ਤੇ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ, ਬੇਟੀ ਬਚਾਓ-ਬੇਟੀ ਪੜਾਓ ਪ੍ਰੋਗਰਾਮ ਨੂੰ ਤੇਜ ਗਤੀ ਨਾਲ ਅੱਗੇ ਵਧਾਉਣਾ ਹੈ।

ਅਧਿਕਾਰੀ ਸਕੂਲਾਂ ਤੇ ਹਸਪਤਾਲਾਂ ਦਾ ਪ੍ਰਤੀ ਮਹੀਨੇ ਕਰਣਗੇ ਦੌਰਾ

ਸ੍ਰੀ ਨਾਇਬ ਸਿੰਘ ਸੈਣੀ ਨੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪਹਿਲੇ ਅਤੇ ਦੂਜੇ ਸ਼੍ਰੇਣੀ ਦੇ ਅਧਿਕਾਰੀਆਂ ਨੂੰ ਪ੍ਰਤੀ ਮਹੀਨਾ ਕਿਸੇ ਨਾ ਕਿਸੇ ਸਰਕਾਰੀ ਸਕੂਲ ਵਿਚ ਜਾਣਾ ਜਰੂਰੀ ਹੈ। ਆਪਣੀ ਦਿਲਚਸਪੀ ਦੇ ਵਿਸ਼ਾ ਅਤੇ ਆਪਣੇ ਵਿਭਾਗ ਦੇ ਪ੍ਰਕਲਪਾਂ 'ਤੇ ਵਿਦਿਆਰਥੀਆਂ ਨਾਲ ਚਰਚਾ ਕਰਨ ਦੇ ਨਾਲ-ਨਾਲ ਉੱਥੇ ਦੀ ਸਾਰੀ ਤਰ੍ਹਾ ਦੀ ਵਿਵਸਥਾਵਾਂ ਨੂੰ ਜਾਣ ਸਕਣ। ਇਸ ਤੋਂ ਇਲਾਵਾ, ਅਧਿਕਾਰੀ ਉਸੀ ਜਿਲ੍ਹਾ ਦੇ ਕਿਸੇ ਵੀ ਸਿਵਲ ਹਸਪਤਾਲ, ਸੀਐਚਸੀ ਤੇ ਪੀਐਚਸੀ ਵਿੱਚੋਂ ਕਿਸੇ ਇੱਕ ਦਾ ਵੀ ਦੌਰਾ ਕਰ ਉੱਥੇ ਦੀ ਵਿਵਸਥਾਵਾਂ ਨੂੰ ਜਾਂਚਣ ਦਾ ਕੰਮ ਕਰਣਗੇ। ਇਸ ਦੇ ਲਈ ਇੱਕ ਪੋਰਟਲ ਬਣਾਇਆ ਜਾਵੇਗਾ।

ਸਰਕਾਰੀ ਵਿਭਾਗਾਂ ਦੀ ਜਮੀਨ ਨੂੰ ਕੀਤਾ ਜਾਵੇ ਚੋਣ

ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਮਾਲ ਸਬੰਧਿਤ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰਾਂ ਦੀ 15 ਦਿਨ ਵਿਚ ਇੱਕ ਮੀਟਿੰਗ ਮੁੱਖ ਸਕੱਤਰ ਅਤੇ ਇੱਕ ਮਹੀਨੇ ਵਿਚ ਮੁੱਖ ਮੰਤਰੀ ਵੱਲੋਂ ਲਈ ਜਾਵੇਗੀ। ਜਿਸ ਵਿਚ ਮਾਲ ਪ੍ਰਵਾਹ ਅਤੇ ਸੰਵਰਧਨ ਰਣਨੀਤੀਆਂ 'ਤੇ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਭਾਗ ਦੇ ਪ੍ਰਮੁੱਖਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਰਕਾਰੀ ਵਿਭਾਗਾਂ ਦੀ ਸੂਬੇ ਵਿੱਚ ਜਿੱਥੇ ਵੀ ਜਮੀਨ ਹੈ ਉਸ ਨੂੰ ਚੋਣ ਕੀਤਾ ਜਾਵੇ ਅਤੇ ਉਸ ਦੀ ਰਿਪੋਰਟ ਵਿਭਾਗ ਅਨੁਸਾਰ ਮੁੱਖ ਮੰਤਰੀ ਦਫਤਰ ਨੂੰ ਪੇਸ਼ ਕੀਤੀ ਜਾਵੇ।

ਚੈਟਬਾਟ ਸਾਰਥੀ ਨਾਗਰਿਕ ਸਹਿਭਾਗਿਤਾ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਕੀਤਾ ਗਿਆ ਡਿਜਾਇਨ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਮੁੱਖ ਸਕੱਤਰ ਦਫਤਰ ਦੀ ਵੈਬਸਾਇਟ (http://csharyana.gov.in) ਲਈ ਅੱਤਆਧੁਨਿਕ ਆਰਟੀਫੀਸ਼ਿਅਲ ਇੰਟੈਲੀਜੈਂਸ ਸੰਚਾਲਿਤ ਚੈਟਬਾਟ ਸਾਰਥੀ ਦਾ ਉਦਘਾਟਨ ਕੀਤਾ। ਇਸ ਨੂੰ ਨਾਗਰਿਕ ਸਹਿਭਾਗੀਤਾ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਅਤੇ ਸਾਲਾਂ ਤੋਂ ਪ੍ਰਕਾਸ਼ਿਤ ਮਹਤੱਵਪੂਰਣ ਸਰਕਾਰੀ ਨਿਰਦੇਸ਼ਾਂ, ਪੱਤਰਾਂ ਅਤੇ ਨੌਟੀਫਿਕੇਸ਼ਨਾਂ ਤੱਕ ਆਸਾਨ ਪਹੁੰਚ ਯਕੀਨੀ ਕਰਨ ਲਈ ਡਿਜਾਇਨ ਕੀਤਾ ਗਿਆ ਹੈ।

ਸਾਲਾਂ ਤੋਂ ਪ੍ਰਕਾਸ਼ਿਤ ਮਹਤੱਵਪੂਰਣ ਸਰਕਾਰੀ ਨਿਰਦੇਸ਼ਾਂ, ਪੱਤਰਾਂ ਅਤੇ ਨੋਟੀਫਿਕੇਸ਼ਨਾਂ ਤੱਕ ਯਕੀਨੀ ਕਰੇਗਾ ਆਸਾਨ ਪਹੁੰਚ

ਮੁੱਖ ਮੰਤਰੀ ਨੇ ਮੀਟਿੰਗ ਵਿਚ ਦਸਿਆ ਗਿਆ ਕਿ ਇਹ ਅੱਤਆਧੁਨਿਕ ਚੈਟਬਾਟ ਵਰਤੋਕਰਤਾਵਾਂ ਦੀ ਸੂਚਨਾ ਜਰੂਰਤਾਂ ਨੂੰ ਪੂਰਾ ਕਰਨ ਲਈ ਵੈਬਸਾਇਟ 'ਤੇ ਪਹਿਲਾਂ ਤੋਂ ਉਪਲਬਧ 17,820 ਤੋਂ ਵੱਧ ਅਥੋਰਾਇਜਡ ਦਸਤਾਵੇਜਾਂ ਦੇ ਵਿਸ਼ਾਲ ਸੰਗ੍ਰਹਿ ਦੀ ਵਰਤੋ ਕਰਦਾ ਹੈ, ਜਿਨ੍ਹਾਂ ਵਿਚ 73622 ਪੇਜ ਸਕੈਨ ਕੀਤੇ ਗਏ ਪੀਡੀਐਫ ਦਸਤਾਵੇਜਾਂ ਵਜੋ ਮੌਜੂਦ ਹਨ। ਚੈਟਬਾਟ ਦੇ ਗਿਆਨ ਭੰਡਾਰ ਵਿਚ ਪ੍ਰਮੁੱਖ ਦਸਤਾਵੇਜ ਸ਼ਾਮਿਲ ਹਨ, ਵਿਜਂੈ ਨਿਰਦੇਸ਼, ਏਜੰਡਾ, ਸਰਕੂਲਰ, ਐਕਟ, ਨੀਤੀਆਂ, ਨੋਟੀਫਿਕੇਸ਼ਨਾਂ, ਆਦੇਸ਼ ਆਦਿ। ਇਹ ਚੈਟਬਾਟ ਹਾਰਟ੍ਰੋਨ (ਹਰਿਆਣਾ ਸਟੇ ਇਲੈਕਟ੍ਰੋਨਿਕਸ ਡਿਵੇਲਪਮੈਂਟ ਕਾਰਪੋਰੇਸ਼ਨ ਲਿਮੀਟੇਡ) ਵੱਲੋਂ ਵਿਕਸਿਤ ਕੀਤਾ ਗਿਆ ਹੈ।

ਇਹ ਚੈਟਬਾਟ ਵਿਸ਼ੇਸ਼ ਰੂਪ ਨਾਲ ਵੈਬਸਾਇਟ ਦੇ ਅਥੋਰਾਇਜਡ ਦਸਤਾਵੇਜਾਂ ਵਿਚ ਨਿਹਿਤ ਜਾਣਕਾਰੀ 'ਤੇ ਅਧਾਰਿਤ ਹੈ। ਸਿਰਫ ਇੰਨ੍ਹਾਂ ਤਸਦੀਕ ਸਰੋਤਾਂ ਦੇ ਆਧਾਂਰ 'ਤੇ ਉੱਤਰ ਪ੍ਰਦਾਨ ਕਰ ਕੇ, ਇਹ ਉੱਚ ਪੱਧਰ ਦੀ ਸਟੀਕਤਾ ਅਤੇ ਭਰੋਸੇਮੰਦਗੀ ਯਕੀਨੀ ਕਰਦਾ ਹੈ। ਨਾਲ ਹੀ ਚੈਟਬਾਟ ਸਬੰਧਿਤ ਦਸਤਾਵੇਜਾਂ ਦੇ ਸਿੱਧੇ ਲਿੰਕ ਵੀ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਵੈਬਸਾਇਟ 'ਤੇ ਪੀਡੀਐਫ ਵਜੋ ਸ਼ਾਮਿਲ ਕੀਤਾ ਗਿਆ ਹੈ, ਜਿਸ ਨਾਲ ਪੂਰੀ ਪਾਰਦਰਸ਼ਿਤਾ ਯਕੀਨੀ ਹੁੰਦੀ ਹੈ ਅਤੇ ਵਰਤੋਕਰਤਾ ਖੁਦ ਸਰੋਤ ਦਸਤਾੇਵਜਾਂ ਦੀ ਸਮੀਖਿਆ ਕਰ ਸਕਦੇ ਹਨ।

ਇਸ ਮਕੇ 'ਤੇ ਮੀਟਿੰਗ ਵਿਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ, ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਸ਼ੋਕ ਖੇਮਕਾ, ਉੱਚੇਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨਿਤ ਗਰਗ, ਸੇਵਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਜੀ. ਅਨੁਪਮਾ, ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਪੂਰਵ ਕੁਮਾਰ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਪੀਡਬਲਿਯੂਡੀ (ਬੀਐਂਡਆਰ) ਅਤੇ ਵਾਸਤੂਕਲਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ, ਯੁਵਾ ਸ਼ਸ਼ਕਤੀਕਰਣ ਅਤੇ ਉਦਮਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜਯੇਂਦਰ ਕੁਮਾਰ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਕਮਿਸ਼ਨਰ ਅਤੇ ਕਸੱਤਰ ਡਾ. ਅਮਿਤ ਕੁਮਾਰ ਅਗਰਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਕਮਿਸ਼ਨਰ ਅਤੇ ਸਕੱਤਰ ਮੌਜੂਦ ਰਹੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਹਰਿਆਣਾ ਵਿੱਚ ਸੜਕ ਹਾਦਸੇ ਵਿੱਚ ਦੋ ਗੁਜਰਾਤ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ

ਹਰਿਆਣਾ ਵਿੱਚ ਸੜਕ ਹਾਦਸੇ ਵਿੱਚ ਦੋ ਗੁਜਰਾਤ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ

ਟਾਂਗਰੀ ਨਦੀ ਨੂੰ ਛੇ ਫੁੱਟ ਡੁੰਘਾ ਕਰਨ ਦਾ ਕੰਮ ਸ਼ੁਰੂ - ਅਨਿਲ ਵਿਜ

ਟਾਂਗਰੀ ਨਦੀ ਨੂੰ ਛੇ ਫੁੱਟ ਡੁੰਘਾ ਕਰਨ ਦਾ ਕੰਮ ਸ਼ੁਰੂ - ਅਨਿਲ ਵਿਜ

ਸਾਰੇ ਲੋਕ ਨੁਮਾਇੰਦੇ ਬੇਟੀ ਬਚਾਓ ਬੇਟੀ ਪੜ੍ਹਾਓ, ਸਫਾਈ ਅਤੇ ਨਸ਼ਾ ਮੁਕਤੀ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਦਾ ਲੈਣ ਪ੍ਰਣ- ਮੁੱਖ ਮੰਤਰੀ

ਸਾਰੇ ਲੋਕ ਨੁਮਾਇੰਦੇ ਬੇਟੀ ਬਚਾਓ ਬੇਟੀ ਪੜ੍ਹਾਓ, ਸਫਾਈ ਅਤੇ ਨਸ਼ਾ ਮੁਕਤੀ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਦਾ ਲੈਣ ਪ੍ਰਣ- ਮੁੱਖ ਮੰਤਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਬੰਧਿਤ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ ਫੈਸਲਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਬੰਧਿਤ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ ਫੈਸਲਾ

ਟ੍ਰਿਪਲ ਇੰਜਨ ਦੀ ਸਰਕਾਰ ਤਿਗੁਣੀ ਰਫਤਾਰ ਨਾਲ ਕਰਵਾ ਰਹੀ ਕੰਮ - ਡਾ. ਅਰਵਿੰਦ ਕੁਮਾਰ ਸ਼ਰਮਾ

ਟ੍ਰਿਪਲ ਇੰਜਨ ਦੀ ਸਰਕਾਰ ਤਿਗੁਣੀ ਰਫਤਾਰ ਨਾਲ ਕਰਵਾ ਰਹੀ ਕੰਮ - ਡਾ. ਅਰਵਿੰਦ ਕੁਮਾਰ ਸ਼ਰਮਾ

ਪ੍ਰਾਥਮਿਕਤਾ ਦੇ ਆਧਾਰ 'ਤੇ ਆਮ ਜਨਤਾ ਦੀ ਸਮਸਿਆਵਾਂ ਦਹ ਹੱਲ ਕਰਨ ਅਧਿਕਾਰੀ - ਕ੍ਰਿਸ਼ਣ ਕੁਮਾਰ ਬੇਦੀ

ਪ੍ਰਾਥਮਿਕਤਾ ਦੇ ਆਧਾਰ 'ਤੇ ਆਮ ਜਨਤਾ ਦੀ ਸਮਸਿਆਵਾਂ ਦਹ ਹੱਲ ਕਰਨ ਅਧਿਕਾਰੀ - ਕ੍ਰਿਸ਼ਣ ਕੁਮਾਰ ਬੇਦੀ

ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025

ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025

ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ

ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

31 ਜੁਲਾਈ, 2023 ਤੱਕ ਜਿਨ੍ਹਾ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਕਨੈਕਸ਼ਨ ਦਵੇਗੀ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ

31 ਜੁਲਾਈ, 2023 ਤੱਕ ਜਿਨ੍ਹਾ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਕਨੈਕਸ਼ਨ ਦਵੇਗੀ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ