Wednesday, March 26, 2025  

ਹਰਿਆਣਾ

ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025

March 22, 2025

ਚੰਡੀਗੜ੍ਹ, 22 ਮਾਰਚ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਸ਼ਵ ਜਲ੍ਹ ਦਿਵਸ ਮੌਕੇ 'ਤੇ ਅਪੀਲ ਕੀਤੀ ਕਿ ਸਾਰੇ ਹਰਿਆਣਾਵਸੀ ਮਿਲ ਕੇ ਇਹ ਸੰਕਲਪ ਲੈਣ ਕਿ ਪਾਣੀ ਦੀ ਇੱਕ-ਇੱਕ ਬੂੰਦ ਬਚਾਵਾਂਗੇ ਅਤੇ ਗਲਤ ਵਰਤੋ ਨਹੀਂ ਹੋਣ ਦਵਾਂਗੇ। ਜਲ੍ਹ ਮਿੱਤਰ ਬਣ ਕੇ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025 ਨੂੰ ਸਫਲ ਬਣਾਵਾਂਗੇ।

ਮੁੱਖ ਮੰਤਰੀ ਅੱਜ ਜਿਲ੍ਹਾ ਪੰਚਕੂਲਾ ਦੇ ਤਾਊ ਦੇਵੀਲਾਲ ਵਿਚ ਪ੍ਰਬੰਧਿਤ ਕੌਮੀ ਪੱਧਰੀ ਸਮਾਰੋਹ ਵਿਚ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸ੍ਰੀ ਸੀ ਆਰ ਪਾਟਿਲ ਵੱਲੋਂ ਜਲ੍ਹ ਸ਼ਕਤੀ ਮੁਹਿੰਮ- ਕੈਚ ਦ ਰੇਨ-2025 ਦੇ ਉਦਘਾਟਨ ਕਰਨ ਬਾਅਦ ਬੋਲ ਰਹੇ ਸਨ। ਇਸ ਮੌਕੇ 'ਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵੀ ਮੌਜੂਦ ਰਹੀ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇੱਥੋਂ ਜੋ ਮੁਹਿੰਮ ਸ਼ੁਰੂ ਹੋ ਰਹੀ ਹੈ, ਉਹ ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੇ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਨੂੰ ਹਰਿਆਣਾ ਦੇ 2 ਕਰੋੜ 80 ਲੱਖ ਲੋਕਾਂ ਵੱਲੋਂ ਭਰੋਸਾ ਦਿਵਾਇਆ ਕਿ ਹਰਿਆਣਾ ਜਲ੍ਹ ਸਰੰਖਣ ਦੀ ਇਸ ਮੁਹਿੰਮ ਨੂੰ ਸਫਲ ਬਨਾਉਣ ਵਿਚ ਕੋਈ ਕਸਰ ਨਹੀਂ ਛੱਡੇਗਾ।

ਉਨ੍ਹਾਂ ਨੇ ਭਗਵਾਨ ਸ੍ਰੀਕ੍ਰਿਸ਼ਣ ਦੀ ਪਵਿੱਤਰਧਰਤੀ 'ਤੇ ਆਉਣ ਲਈ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਜਲ੍ਹ ਸ਼ਕਤੀ ਮੁਹਿੰਮ : ਕੈਚ ਦ ਰੇਨ-2025 ਦੀ ਸ਼ੁਰੂਆਤ ਹਰਿਆਣਾ ਤੋਂ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸੀ ਆਰ ਪਾਟਿਲ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਨੂੰ ਇਸ ਪ੍ਰੋਗਰਾਮ ਵਿਚ ਆਉਣ ਦਾ ਸਮਾਚਾਰ ਮਿਲਿਆ ਤਾਂ ਮੈਨੂੰ ਇੱਕ ਮੁੱਖ ਮੰਤਰੀ ਦੇ ਨਾਤੇ ਹੀ ਨਹੀਂ ਸਗੋ ਹਰਿਆਣਾਂ ਸੂਬੇ ਦੇ ਨਾਗਰਿਕ ਵਜੋ ਵੀ ਖੁਸ਼ੀ ਹੋਈ ਕਿ ਮੈਂ ਜਲ੍ਹ ਸਰੰਖਣ ਦੀ ਇਸ ਮੁਹਿੰਮ ਦਾ ਹਿੱਸਾ ਬਣ ਰਿਹਾ ਹਾਂ।

ਉਨ੍ਹਾਂ ਨੇ ਕਿਹਾ ਕਿ ਜਲ੍ਹ ਸਰੰਖਣ ਇੱਕ ਮੁਹਿੰਮ, ਇੱਕ ਅੰਦੋਲਨ, ਇੱਕ ਕ੍ਰਾਂਤੀ ਹੈ। ਅੱਜ ਜਲ੍ਹ ਸੰਚੈਯ ਦੇ ਜਿਸ ਉਦੇਸ਼ ਲਈ ਮੁਹਿੰਮ ਦੀ ਸ਼ੁਰੂਆਤ ਹੋਈ ਹੈ, ਇਹ ਸਿਰਫ ਸਰਕਾਰ ਦੀ ਇੱਕ ਯੋਜਨਾ ਦਾ ਕਾਰਜ ਨਹੀਂ ਹੈ ਸਗੋ ਇਹ ਸਾਡਾ ਅੱਜ ਅਤੇ ਆਉਣ ਵਾਲੀ ਪੀੜੀ ਦੇ ਕੱਲ ਲਈ ਮਹਤੱਵਪੂਰਣ ਵਿਸ਼ਾ ਹੈ।

ਨੀਤੀ, ਨੀਅਤ ਅਤੇ ਅਗਵਾਈ ਸਹੀ ਹੋਵੇ ਤਾਂ ਸਮਾਜ ਵਿਚ ਬਦਲਾਅ ਆਉਂਦਾ ਹੈ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਗੱਲ ਨੁੰ ਸੱਚ ਕਰ ਦਿਖਾਇਆ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਨੀਤੀ, ਨੀਅਤ ਅਤੇ ਅਗਵਾਈ ਸਹੀ ਹੋਵੇ ਤਾਂ ਸਮਾਜ ਵਿਚ ਵੀ ਬਦਲਾਅ ਆਉਂਦਾ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਗੱਲ ਨੁੰ ਸੱਚ ਕਰ ਦਿਖਾਇਆ ਹੈ। ਉਨ੍ਹਾਂ ਨੇ ਜਿਸ ਤਰ੍ਹਾ ਨਾਲ ਸਮਾਜਿਕ ਮੁੱਦਿਆਂ ਨੂੰ ਚੁੱਕਿਆ, ਲੋਕਾਂ ਦੀ ਚਿੰਤਾ ਕੀਤੀ ਹੈ, ਉਸੀ ਦਾ ਨਤੀਜਾ ਹੈ ਕਿ ਅੱਜ ਦੇਸ਼ ਵਿਚ ਸਵੱਛਤਾ, ਸਿਹਤ, ਬੇਟੀਆਂ ਨੂੰ ਬਚਾਉਣ ਲਈ ਸਮਾਜਿਕ ਚੇਤਨਾ ਜਾਂ ਜਲ੍ਹ ਸਰੰਖਣ ਦੀ ਗੱਲ ਹੋਵੇ। ਇਹ ਸੱਭ ਇੱਕ ਮੁਹਿੰਮ ਬਣ ਚੁੱਕੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਸਟੇਨੇਬਲ ਫਿਯੂਚਰ ਲਈ 9 ਸੰਕਲਪ ਰੱਖੇ ਹਨ। ਇੰਨ੍ਹਾਂ ਵਿਚ ਜਲ੍ਹ ਸਰੰਖਣ ਪਹਿਲਾ ਸੰਕਲਪ ਹੈ ਅਤੇ ਇਸ ਨੂੰ ਪੂਰਾ ਕਰਨਾ ਇਸ ਲਈ ਵੀ ਵੱਧ ਜਰੂਰੀ ਹੈ ਕਿ ਭਾਰਤ ਵਿਚ ਦੁਨੀਆ ਦੇ ਕੁੱਲ ਫ੍ਰੈਸ਼ ਵਾਟਰ ਦਾ ਲੇਵਲ 4 ਫੀਸਦੀ ਹੀ ਹੈ, ਜਦੋਂ ਕਿ ਇੱਥੇ ਵਿਸ਼ਵ ਦੀ 18 ਫੀਸਦੀ ਆਬਾਦੀ ਰਹਿੰਦੀ ਹੈ। ਵਿਗਿਆਨਕ ਵੀ ਵਾਰ-ਵਾਰ ਚੇਤਾਵਨੀ ਦੇ ਰਹੇ ਹਨ ਕਿ ਜੇਕਰ ਸਮੇਂ ਰਹਿੰਦੇ ਜਲ੍ਹ ਸਰੰਖਣ ਦੀ ਦਿਸ਼ਾ ਵਿੱਚ ਠੋਸ ਕਦਮ ਨਹੀਂ ਚੁੱਕਣਗੇ, ਤਾਂ ਆਉਣ ਵਾਲਾ ਸਮਾਂ ਬਹੁਤ ਚਨੌਤੀਪੂਰਣ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਜਲ੍ਹ ਸ਼ਕਤੀ ਮੁਹਿੰਮ ਨਾ ਸਿਰਫ ਸਾਡੀ ਮੌਜੂਦਾ ਪੀੜੀ ਲਈ, ਸਗੋ ਭਾਵੀ ਪੀੜੀ ਲਈ ਵੀ ਬਹੁਤ ਮਹਤੱਵ ਰੱਖਦਾ ਹੈ। ਜੇਕਰ ਮੌਜੂਦਾ ਵਿੱਚ ਜਲ੍ਹ ਦਾ ਸੰਚੈਯ ਕਰਣਗੇ, ਸਰੰਖਣ ਕਰਣਗੇ ਅਤੇ ਸਹੀ ਵਰੋਤ ਕਰਣਗੇ, ਤਾਂਹੀ ਭਾਵੀ ਪੀੜੀ ਨੂੰ ਜਲ੍ਹ ਸਰੋਤ ਸੌਂਪ ਸਕਣਗੇ। ਇਸ ਮੁਹਿੰਮ ਦਾ ਸੰਦੇਸ਼ ਜਲ੍ਹ ਸਰੰਖਣ ਅਤੇ ਜਲ੍ਹ ਸੰਚੈਯਨ ਵਿਚ ਜਨ ਭਾਗੀਦਾਰੀ ਅਤੇ ਜਨ ਜਾਗਰੁਕਤਾ ਵਧਾਉਣਾ ਹੈ।

ਹਰਿਆਣਾ ਸਰਕਾਰ ਨੇ ਜਲ੍ਹ ਸਰੰਖਣ ਲਈ ਸ਼ੁਰੂ ਕੀਤੀ ਗਈ ਯੋਜਨਾਵਾਂ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਆਪਣੇ ਬਹੁਤ ਵੱਧ ਜਲ੍ਹ ਸਰੋਤ ਨਹੀਂ ਹਨ। ਸਾਨੂੰ ਪਾਣੀ ਲਈ ਹੋਰ ਸੂਬਿਆਂ ਜਾਂ ਭੂਜਲ 'ਤੇ ਨਿਰਭਰ ਹਾਂ। ਦੋਵਾਂ ਹੀ ਜਲ੍ਹ ਸਰੋਤਾਂ ਦੀ ਆਪਣੀ ਸੀਮਾਵਾਂ ਹਨ। ਪਰ ਇੱਕ ਤੀਜਾ ਸਰੋਤ ਵੀ ਹੈ, ਬਰਸਾਤ ਦੇ ਜਲ੍ਹ ਨੂੰ ਬਚਾਉਣ, ਉਸ ਨੂੰ ਸੰਭਾਲਨਾ ਅਤੇ ਸਹੇਜਨਾ। ਹਰਿਆਣਾ ਸਰਕਾਰ ਨੇ ਜਲ੍ਹ ਸਰੰਖਣ ਲਈ ਕਈ ਯੋਜਨਾਵਾਂ ਸ਼ੁਰੂ ਕੀੀਤਆਂ ਹਨ। ਖੇਤੀਬਾੜੀ ਖੇਤਰ, ਉਦਯੋਗ, ਆਵਾਸ ਆਦਿ ਹਰ ਖੇਤਰ ਵਿਚ ਜਲ੍ਹ ਸਰੰਖਣ ਦੇ ਉਪਾਅ ਕੀਤੇ ਹਨ। ਕਿਸਾਨਾਂ ਨੂੰ ਘੱਟ ਪਾਣੀ ਦੀ ਖਪਤ ਵਾਲੀ ਫਸਲਾਂ ਉਗਾਉਣ ਲਈ ਪ੍ਰੋਤਸਾਹਿਤ ਕਰਨ ਤਹਿਤ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਝੋਨੇ ਦੀ ਥਾਂ ਵੈਕਲਪਿਕ ਫਸਲਾਂ ਬਿਜਣ 'ਤੇ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਪਹਿਲਾਂ ਇਹ ਸਹਾਇਤਾ 7 ਹਜਾਰ ਰੁਪਏ ਪ੍ਰਤੀ ਏਕੜ ਸੀ, ਬਜਟ ਵਿਚ ਇਸ ਨੂੰ ਵਧਾ ਕੇ 8 ਹਜਾਰ ਰੁਪਏ ਪ੍ਰਤੀ ਏਕੜ ਕੀਤਾ ਹੈ।

ਇਸ ਤੋਂ ਇਲਾਵਾ, ਪਾਣੀ ਦੀ ਇੱਕ-ਇੱਕ ਬੂੰਦ ਦੀ ਸਹੀ ਵਰਤੋ ਕਰਨ ਲਈ ਭੂਮੀਗਤ ਪਾਇਪਲਾਇਨ ਵਿਛਾ ਕੇ ਟਪਕਾ ਸਿੰਚਾਈ ਤੇ ਫੁਹਾਰਾ ਸਿੰਚਾਈ ਵਰਗੀ ਤਕਨੀਕਾਂ ਰਾਹੀਂ ਘੱਟ ਤੋਂ ਘੱਟ ਪਾਣੀ ਵਿਚ ਵੱਧ ਤੋਂ ਵੱਧ ਸਿੰਚਾਈ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ 'ਤੇ ਡਰੋਪ-ਮੋਰ ਕਰੋਪ ਦੀ ਅਵਧਾਰਣਾ ਤਹਿਤ ਸੂਖਮ ਸਿੰਚਾਈ ਸਿਸਟਮਾਂ 'ਤੇ 85 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਅੰਮ੍ਰਿਤ ਸਰੋਵਰ ਮਿਸ਼ਨ ਤਹਿਤ 2215 ਤਾਲਾਬਾਂ ਦਾ ਕੀਤਾ ਮੁੜਨਿਰਮਾਣ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਐਸਟੀਪੀ ਤੋਂ ਉਪਚਾਰਿਤ ਜਲ੍ਹ ਦਾ ਸਿੰਚਾਈ, ਉਦਯੋਗਾਂ ਅਤੇ ਸ਼ਹਿਰੀ ਖੇਤਰਾਂ ਵਿਚ ਗੈਰ-ਪੇਯਜਲ ਜਰੂਰਤਾਂ ਲਈ ਵਰਤੋ ਕੀਤੀ ਜਾ ਰਹੀ ਹੈ। ਤਾਲਾਬਾਂ ਦੇ ਮੁੜ ਨਿਰਮਾਣ ਅਤੇ ਕਾਇਆਕਲਪ ਦੇ ਨਾਲ ਗੰਦੇ ਪਾਣੀ ਦੇ ਉਪਚਾਰ ਅਤੇ ਪ੍ਰਬੰਧਨ ਦੇ ਉਦੇਸ਼ ਨਾਲ ਅੰਮ੍ਰਿਤ ਸਰੋਵਰ ਮਿਸ਼ਨ ਤਹਿਤ 2215 ਤਾਲਾਬਾਂ ਦਾ ਮੁੜ ਨਿਰਮਾਣ ਕੀਤਾ ੧ਾ ਚੁੱਕਾ ਹੈ। ਸੂਬਾ ਸਰਕਾਰ ਬਰਸਾਤ ਜਲ੍ਹ ਸੰਚੈ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਤਾਲਾਬ ਬਨਾਉਣ ਲਈ ਪ੍ਰੋਤਸਾਹਤ ਕਰ ਰਹੀ ਹੈ ਅਤੇ ਤਾਲਾਬ ਨਿਰਮਾਣ 'ਤੇ 85 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਸੂਬੇ ਵਿਚ 68 ਹਜਾਰ ਤੋਂ ਵੱਧ ਜਲ੍ਹ ਸਰੰਖਣ ਅਤੇ ਬਰਸਾਤ ਜਲ੍ਹ ਸੰਚੈਯ ਢਾਂਚੇ ਬਣਾਏ ਗਏ ਹਨ।

ਪਾਣੀ ਨੂੰ ਪਾਣੀ ਬਚਾਉਣ ਲਈ ਰਿਡਯੂਜ, ਰੀਯੂਜ ਅਤੇ ਰੀਸਾਈਕਲ ਦੀ ਨੀਤੀ ਨੂੰ ਅਪਣਾਉਣਾ ਹੋਵੇਗਾ - ਸ਼ਰੂਤੀ ਚੌਧਰੀ

ਇਸ ਮੌਕੇ 'ਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਪਾਣੀ ਨੂੰ ਪਾਣੀ ਬਚਾਉਣ ਲਈ ਅੱਜ ਸਾਨੂੰ ਰਿਡਿਯੂਸ, ਰੀਯੂਜ ਅਤੇ ਰੀਸਾਈਕਲ ਦੀ ਨੀਤੀ ਨੂੰ ਅਪਨਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਵੱਲੋਂ ਜਲ੍ਹ ਸਰੰਖਣ ਲਈ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਕਿਸਾਨਾਂ ਨੂੰ ਝੋਨੇ ਦੇ ਸਥਾਨ 'ਤੇ ਵੈਕਲਪਿਕ ਫਸਲਾਂ ਦੀ ਖੇਤੀ ਕਰਨ ਲਈ 7 ਹਜਾਰ ਰੁਪਏ ਪ੍ਰਤੀ ਏਕੜ ਤੋਂ ਪ੍ਰੋਤਸਾਹਨ ਰਕਮ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਬਜਟ ਵਿਚ ਇਸ ਰਕਮ ਨੂੰ ਵਧਾ ਕੇ 8000 ਰੁਪਏ ਪ੍ਰਤੀ ਏਕੜ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਡੀਐਸਆਰ ਤਕਨੀਕ ਨਾਲ ਝੋਨੇ ਦੀ ਬਿਜਾਈ 'ਤੇ ਵੀ 4500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਕਮ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਇੱਕ ਐਪ ਵਿਕਸਿਤ ਕੀਤੀ ਗਈ ਹੈ, ਜਿਸ ਦੇ ਰਾਹੀਂ ਲੋਕਾਂ ਨੁੰ ਇਹ ਪਤਾ ਲੱਗੇਗਾ ਕਿ ਨਹਿਰ ਵਿਚ ਕਿੰਨ੍ਹਾ ਪਾਣੀ ਹੈ ਅਤੇ ਕਦੋਂ ਰੋਟੇਸ਼ਨ ਵਿਚ ਪਾਣੀ ਦੀ ਸਪਲਾਈ ਹੋਵੇਗੀ।

ਪ੍ਰੋਗਰਾਮ ਵਿਚ ਮੁੱਖ ਸੱਤਰ ਅਨੁਰਾਗ ਰਸਤੋਗੀ, ਜਲ੍ਹ ਸ਼ਕਤੀ ਮੰਤਰਾਲੇ ਦੇ ਸਕੱਤਰ ਅਸ਼ੋਕ ਮੀਣਾ, ਹਰਿਆਣਾਂ ਜਲ੍ਹ ਸੰਸਾਧਨ ਅਥਾਰਿਟੀ ਦੀ ਚੇਅਰਪਰਸਨ ਕੇਸ਼ਨੀ ਆਨੰਦ ਅਰੋੜਾ, ਸਾਂਸਦ ਕਾਰਤੀਕੇਯ ਸ਼ਰਮਾ, ਕਾਲਕਾ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਅਤੇ ਵਿਧਾਨਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਹਰਿਆਣਾ ਵਿੱਚ ਸੜਕ ਹਾਦਸੇ ਵਿੱਚ ਦੋ ਗੁਜਰਾਤ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ

ਹਰਿਆਣਾ ਵਿੱਚ ਸੜਕ ਹਾਦਸੇ ਵਿੱਚ ਦੋ ਗੁਜਰਾਤ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ

ਟਾਂਗਰੀ ਨਦੀ ਨੂੰ ਛੇ ਫੁੱਟ ਡੁੰਘਾ ਕਰਨ ਦਾ ਕੰਮ ਸ਼ੁਰੂ - ਅਨਿਲ ਵਿਜ

ਟਾਂਗਰੀ ਨਦੀ ਨੂੰ ਛੇ ਫੁੱਟ ਡੁੰਘਾ ਕਰਨ ਦਾ ਕੰਮ ਸ਼ੁਰੂ - ਅਨਿਲ ਵਿਜ

ਸਾਰੇ ਲੋਕ ਨੁਮਾਇੰਦੇ ਬੇਟੀ ਬਚਾਓ ਬੇਟੀ ਪੜ੍ਹਾਓ, ਸਫਾਈ ਅਤੇ ਨਸ਼ਾ ਮੁਕਤੀ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਦਾ ਲੈਣ ਪ੍ਰਣ- ਮੁੱਖ ਮੰਤਰੀ

ਸਾਰੇ ਲੋਕ ਨੁਮਾਇੰਦੇ ਬੇਟੀ ਬਚਾਓ ਬੇਟੀ ਪੜ੍ਹਾਓ, ਸਫਾਈ ਅਤੇ ਨਸ਼ਾ ਮੁਕਤੀ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਦਾ ਲੈਣ ਪ੍ਰਣ- ਮੁੱਖ ਮੰਤਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਬੰਧਿਤ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ ਫੈਸਲਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਬੰਧਿਤ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ ਫੈਸਲਾ

ਟ੍ਰਿਪਲ ਇੰਜਨ ਦੀ ਸਰਕਾਰ ਤਿਗੁਣੀ ਰਫਤਾਰ ਨਾਲ ਕਰਵਾ ਰਹੀ ਕੰਮ - ਡਾ. ਅਰਵਿੰਦ ਕੁਮਾਰ ਸ਼ਰਮਾ

ਟ੍ਰਿਪਲ ਇੰਜਨ ਦੀ ਸਰਕਾਰ ਤਿਗੁਣੀ ਰਫਤਾਰ ਨਾਲ ਕਰਵਾ ਰਹੀ ਕੰਮ - ਡਾ. ਅਰਵਿੰਦ ਕੁਮਾਰ ਸ਼ਰਮਾ

ਪ੍ਰਾਥਮਿਕਤਾ ਦੇ ਆਧਾਰ 'ਤੇ ਆਮ ਜਨਤਾ ਦੀ ਸਮਸਿਆਵਾਂ ਦਹ ਹੱਲ ਕਰਨ ਅਧਿਕਾਰੀ - ਕ੍ਰਿਸ਼ਣ ਕੁਮਾਰ ਬੇਦੀ

ਪ੍ਰਾਥਮਿਕਤਾ ਦੇ ਆਧਾਰ 'ਤੇ ਆਮ ਜਨਤਾ ਦੀ ਸਮਸਿਆਵਾਂ ਦਹ ਹੱਲ ਕਰਨ ਅਧਿਕਾਰੀ - ਕ੍ਰਿਸ਼ਣ ਕੁਮਾਰ ਬੇਦੀ

ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ

ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ

ਬਜਟ ਵਿਚ ਪ੍ਰਸਤਾਵਿਤ ਐਲਾਨਾਂ ਨੂੰ ਚੋਣ ਕਰਨ, ਯੋਜਨਾ ਬਣਾ ਕੇ ਤੈਅ ਸਮੇਂ ਵਿੱਚ ਤੇਜ ਗਤੀ ਨਾਲ ਕਰਨਾ ਹਵੇਗਾ ਕੰਮ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਬਜਟ ਵਿਚ ਪ੍ਰਸਤਾਵਿਤ ਐਲਾਨਾਂ ਨੂੰ ਚੋਣ ਕਰਨ, ਯੋਜਨਾ ਬਣਾ ਕੇ ਤੈਅ ਸਮੇਂ ਵਿੱਚ ਤੇਜ ਗਤੀ ਨਾਲ ਕਰਨਾ ਹਵੇਗਾ ਕੰਮ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

31 ਜੁਲਾਈ, 2023 ਤੱਕ ਜਿਨ੍ਹਾ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਕਨੈਕਸ਼ਨ ਦਵੇਗੀ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ

31 ਜੁਲਾਈ, 2023 ਤੱਕ ਜਿਨ੍ਹਾ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਕਨੈਕਸ਼ਨ ਦਵੇਗੀ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ