Wednesday, March 26, 2025  

ਹਰਿਆਣਾ

ਸਾਰੇ ਲੋਕ ਨੁਮਾਇੰਦੇ ਬੇਟੀ ਬਚਾਓ ਬੇਟੀ ਪੜ੍ਹਾਓ, ਸਫਾਈ ਅਤੇ ਨਸ਼ਾ ਮੁਕਤੀ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਦਾ ਲੈਣ ਪ੍ਰਣ- ਮੁੱਖ ਮੰਤਰੀ

March 25, 2025

ਚੰਡੀਗੜ੍ਹ, 25 ਮਾਰਚ-

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਹਿਰੀ ਲੋਕਲ ਬਾਡੀਜ ਦੇ ਨਵੇਂ ਚੁਣੇ ਲੋਕ ਨੁਮਾਇੰਦਿਆਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਬੇਟੀ ਬਚਾਓ ਬੇਟੀ ਪੜ੍ਹਾਓ ਮਿਸ਼ਨ ਤਹਿਤ ਜਾਗਰੂਕਤਾ ਵਧਾਉਣ , ਸਫਾਈ ਮੁਹਿਮ ਨੂੰ ਗਤੀ ਦੇਣ ਸਮੇਤ ਨਸ਼ੇ ਵਿਰੁਧ ਚਲ ਰਹੇ ਫੈਸਲਾਕੁੰਨ ਜੰਗ ਵਿੱਚ ਪਾਰਟੀਬਾਜੀ ਤੋਂ ਉਪਰ ਉਠ ਕੇ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਮਿਸ਼ਨ ਮੋਡ ਵਿੱਚ ਕੰਮ ਕਰਨ ਦਾ ਪ੍ਰਣ ਲੈਣ।

ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਹੋ ਰਹੀ ਸ਼ਹਿਰੀ ਲੋਕਲ ਬਾਡੀਜ ਦੇ ਨਵੇਂ ਚੁਣੇ ਮੇਅਰਾਂ, ਨਗਰ ਪਰਿਸ਼ਦ ਅਤੇ ਨਗਰ ਪਾਲਿਕਾਵਾਂ ਦੇ ਚੇਅਰਪਰਸਨਾਂ ਅਤੇ ਮੈਂਬਰਾਂ ਦੇ ਸ਼ਪਥ ਸਮਾਗਮ ਵਿੱਚ ਮੌਜੂਦ ਸਾਰੇ ਲੋਕ ਨੁਮਾਇੰਦਿਆਂ ਨੂੰ ਸੰਬੋਧਿਤ ਕਰ ਰਹੇ ਸਨ।

ਸ਼ਹਿਰੀ ਸਰਕਾਰ ਦੇ ਨਵੇਂ ਚੁਣੇ ਮੇਅਰਾਂ, ਨਗਰ ਪਰਿਸ਼ਦ ਅਤੇ ਨਗਰ ਪਾਲਿਕਾਵਾਂ ਦੇ ਚੇਅਰਪਰਸਨਾਂ ਅਤੇ ਮੈਂਬਰਾਂ ਨੂੰ ਬਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਨਗਰ ਨਿਗਮ ਚੌਣਾਂ ਵਿੱਚ ਇਹ ਸਾਬਤ ਹੋ ਗਿਆ ਕਿ ਸੂਬੇ ਦੇ ਲੋਕ ਵਿਕਾਸ, ਪਾਰਦਰਸ਼ਿਤਾ ਅਤੇ ਸੁਸ਼ਾਸਣ ਚਾਹੁੰਦੇ ਹਨ। ਉਨ੍ਹਾਂ ਨੇ ਸਾਰੇ ਨੁਮਾਇੰਦਿਆਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਉਹ ਸ਼ਹਿਰਾਂ ਨੂੰ ਖੁਸ਼ਹਾਲ, ਸਾਫ, ਸੁਰੱਖਿਅਤ, ਨਸ਼ਾ ਮੁਕਤ ਅਤੇ ਆਤਮ ਨਿਰਭਰ ਬਨਾਉਣ ਦਾ ਕੰਮ ਕਰਣਗੇ। ਨਾਲ ਹੀ ਮੁੱਖ ਮੰਤਰੀ ਨੇ ਭਰੋਸ਼ਾ ਦਿੰਦੇ ਹੋਏ ਕਿਹਾ ਕਿ ਸੂਬੇ ਦੀ ਤੱਰਕੀ ਦੇ ਇਸ ਸਫਰ ਵਿੱਚ ਹਰਿਆਣਾ ਸਰਕਾਰ ਹਮੇਸ਼ਾ ਮਦਦ ਲਈ ਤਿਆਰ ਰਵੇਗੀ।

ਨਗਰਾਂ ਨੂੰ ਸੂਬੇ ਅਤੇ ਦੇਸ਼ ਦਾ ਮਾਣ ਦੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਬਾਹਰੋ ਆਏ ਲੋਕ ਉੱਥੇ ਦੇ ਵਿਕਾਸ ਨੂੰ ਵੇਖਕੇ ਹੀ ਸ਼ਹਿਰ ਦੀ ਖੁਸ਼ਹਾਲੀ ਦਾ ਆਕਲਨ ਕਰਦੇ ਹਨ। ਇਸ ਦਿਸ਼ਾ ਵਿੱਚ ਸਾਰੇ ਨਵੇਂ ਚੁਣੇ ਨੁਮਾਇੰਦੇ ਹਰਿਆਣਾ ਸੂਬੇ ਦੀ ਇਸ ਖੁਸ਼ਹਾਲੀ ਦੇ ਰੱਖਵਾਲੇ ਬਣੇ ਹਨ। ਉਨ੍ਹਾਂ ਨੇ ਭਰੋਸ਼ਾ ਦਿੰਦੇ ਹੋਏ ਕਿਹਾ ਕਿ ਸਾਰੇ ਨਵੇਂ ਚੁਣੇ ਮੇਅਰ, ਪ੍ਰਧਾਨ ਅਤੇ ਮੈਂਬਰਾਂ ਦੀ ਅਗਵਾਈ ਹੇਠ ਹਰਿਆਣਾ ਦੇ ਸ਼ਹਿਰ ਸੂਬੇ ਨੂੰ ਵਿਕਸਿਤ ਸੂਬਾ ਬਨਾਉਣ ਦੀ ਦਿਸ਼ਾ ਵਿੱਚ ਤੇਜੀ ਨਾਲ ਕੰਮ ਕਰਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੀ ਧਰਤੀ ਤੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਸ਼ੁਰੂਆਤ ਕੀਤੀ ਸੀ ਅਤੇ ਇਨ੍ਹਾਂ ਨਗਰ ਨਿਗਮ ਚੌਣਾਂ ਵਿੱਚ ਸਾਡੀ ਬੇਟਿਆਂ ਦਾ ਤੈਅ ਟੀਚੇ ਤੋਂ ਜਿਆਦਾ ਚੌਣ ਹੋ ਕੇ ਆਉਣਾ ਇਹ ਦਰਸ਼ਾਉਂਦਾ ਹੈ ਕਿ ਹਰਿਆਣਾ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਅੱਗੇ ਵਧਾਇਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸਫਾਈ ਦੇ ਦਿੱਤੇ ਗਏ ਮੰਤਰ ਦਾ ਵਰਣਨ ਕਰਦੇ ਹੋਏ ਕਿਹਾ ਕਿ ਇਸ ਦਿਸ਼ਾ ਵਿੱਚ ਵੀ ਨਵੇਂ ਚੁਣੇ ਲੋਕ ਨੁਮਾਇੰਦਿਆਂ ਦੀ ਜਿੰਮੇਵਾਰੀ ਹੈ ਕਿ ਕਿਵੇਂ ਆਪਣੇ ਨਗਰ ਨਿਗਮ, ਨਗਰ ਪਾਲਿਕਾ ਅਤੇ ਨਗਰ ਪਰਿਸ਼ਦ ਨੂੰ ਸਾਫ ਕਰਨਾ ਹੈ ਅਤੇ ਲੋਕਾਂ ਦੀ ਭਾਵਨਾਵਾਂ ਅਤੇ ਉਮੀਂਦਾਂ 'ਤੇ ਖਰਾ ਉਤਰਨਾ ਹੈ।

ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਜਾਣਕਾਰੀ ਸਾਂਝਾ ਕਰਨ ਲਈ ਮਾਨਸ ਪੋਰਟਲ ਬਣਾਇਆ ਹੈ ਜਿਸ ਦੀ ਨਿਗਰਾਨੀ ਆਪ ਕੇਂਦਰ ਗ੍ਰਹਿ ਅਤੇ ਸਹਿਕਾਰੀਤਾ ਮੰਤਰੀ ਸ੍ਰੀ ਅਮਿਤ ਸ਼ਾਹ ਸਮੇਂ ਸਮੇਂ ਤੇ ਕਰਦੇ ਹਨ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਆਪਦੇ ਵਾਰਡ ਜਾਂ ਖੇਤਰ ਵਿੱਚ ਜੇਕਰ ਕੀਤੇ ਵੀ ਨਸ਼ਾ ਬਿਕਦਾ ਹੈ ਇਸ ਦੀ ਜਾਣਕਾਰੀ ਮਾਨਸ ਪੋਰਟਲ 'ਤੇ ਜਰੂਰ ਦੇਣ ਤਾਂ ਜੋ ਨਸ਼ੇ ਦੇ ਕਾਲੇ ਕਾਰੋਬਾਰ ਤੋਂ ਨੌਜੁਆਨ ਪੀਡੀ ਨੂੰ ਬਚਾਇਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਜਿਸ ਪ੍ਰਕਾਰ ਉਹ ਸੂਬੇ ਦੇ 2 ਕਰੋੜ 80 ਲੱਖ ਲੋਕਾਂ ਦੀ ਅਗਵਾਈ ਕਰਦੇ ਹਨ ਉਸੇ ਪ੍ਰਕਾਰ ਲੋਕਤੰਤਰ ਵਿੱਚ ਜਨਤਾ ਨੇ ਆਪਣੇ ਵਾਰਡ ਦੀ ਅਗਵਾਈ ਕਰਨ ਲਈ ਚੌਣ ਕਰਕੇ ਭੇਜਿਆ ਹੈ।

ਇਮਾਨਦਾਰੀ ਅਤੇ ਪਾਰਦਰਸ਼ਿਤਾ ਨੂੰ ਸਬ ਤੋਂ ਵੱਡੀ ਆਮਦਨ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਸੂਬੇ ਦੇ ਵਿਕਾਸ ਲਈ 2,0,5000 ਕਰੋੜ ਤੋਂ ਵੱਧ ਦਾ ਬਜਟ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਇੱਕ ਵੱਡਾ ਹਿੱਸਾ ਸਾਰੇ ਨਵੇਂ ਚੁਣੇ ਲੋਕ ਨੁਮਾਇੰਦਿਆਂ ਦੀ ਮਦਦ ਨਾਲ ਹਰਿਆਣਾ ਦੇ ਵਿਕਾਸ 'ਤੇ ਖਰਚ ਹੋਵੇਗਾ। ਇਸ ਲਈ ਇਹ ਯਕੀਨੀ ਕੀਤਾ ਗਿਆ ਕਿ ਬਜਟ ਦੀ ਇੱਕ ਇੱਕ ਪਾਈ ਜਨਤਾ ਦੀ ਭਲਾਈ ਅਤੇ ਹਰਿਆਣਾ ਦੇ ਵਿਕਾਸ 'ਤੇ ਖਰਚ ਹੋਵੇ।

ਬਜਟ ਵਿੱਚ ਸ਼ਹਿਰੀ ਲੋਕਲ ਬਾਡੀਜ ਲਈ ਕੀਤੇ ਗਏ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਨਗਰ ਨਿਗਮਾਂ ਨੂੰ ਆਤਮ ਨਿਰਭਰ ਬਨਾਉਣ ਲਈ ਸਰਕਾਰ ਵੱਲੋਂ ਬਜਟ ਵਿੱਚ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਛੇਵੇਂ ਫਾਈਨੈਂਸ ਕਮੀਸ਼ਨ ਦੀ ਸਿਫਾਰਿਸ਼ ਦੇ ਅਨੁਸਾਰ ਪਾਲਿਕਾਵਾਂ ਨੂੰ ਵਿਕਾਸ ਕੰਮਾਂ ਲਈ ਮਿਲਣ ਵਾਲੇ ਬਜਟ ਨੂੰ ਦੁਗੁਣਾ ਕਰਦੇ ਹੋਏ 3,114 ਕਰੋੜ ਰੁਪਏ ਕੀਤਾ ਗਿਆ ਹੈ। ਆਉਣ ਵਾਲੇ ਵਿਤ ਸਾਲ ਲਈ ਸ਼ਹਿਰੀ ਲੋਕਲ ਬਾਡੀਜ ਵਿਭਾਗ ਦੇ ਬਜਟ ਨੂੰ ਵਧਾਕੇ 5666 ਕਰੋੜ ਰੁਪਏ ਕੀਤਾ ਗਿਆ ਹੈ ਤਾਂ ਜੋ ਵਿਕਾਸ ਕੰਮਾਂ ਨੂੰ ਹੋਰ ਗਤੀ ਦਿੱਤੀ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਤਮ ਨਿਰਭਰ, ਵਿਰਸਿਤ ਅਤੇ ਮੌਜੂਦਾ ਭਾਰਤ ਦੇ ਨਿਰਮਾਣ ਦੀ ਥਾਂ ਅਤੇ ਯੋਗਦਾਨ ਮਹੱਤਵਪੂਰਨ ਰਹਿਣ ਵਾਲਾ ਹੈ। ਹਰਿਆਣਾ ਦੀ ਜਨਤਾ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਤੀਜੀ ਬਾਰ ਡਬਲ ਇੰਜਨ ਦੀ ਸਰਕਾਰ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਮਿਲ ਕੇ ਪ੍ਰਧਾਨ ਮੰਤਰੀ ਦੇ 2047 ਤੱਕ ਵਿਕਸਿਤ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਲਈ ਤਿੰਨ ਗੁਣਾ ਗਤੀ ਨਾਲ ਵਿਕਾਸ ਕਰਦੇ ਹੋਏ ਲੋਕਾਂ ਦੀ ਉਂਮੀਦਾਂ 'ਤੇ ਖਰਾ ਉਤਰਨ ਦਾ ਕੰਮ ਕਰਣਗੇ।

ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸਾਰੇ ਨਿਗਮਾਂ ਨੂੰ ਸਟੇਟ ਫਾਈਨੈਂਸ ਕਮੀਸ਼ਨ ਤਹਿਤ ਵਿਕਾਸ ਕੰਮਾਂ ਲਈ 587 ਕਰੋੜ ਰੁਪਏ ਵੀ ਜਾਰੀ ਕੀਤੇ। ਮੁੱਖ ਮੰਤਰੀ ਨੇ ਆਨਲਾਇਨ ਰਾਹੀਂ ਸ਼ਹਿਰੀ ਲੋਕਲ ਬਾਡੀ ਵਿਭਾਗ ਦੀ ਵੇਬਸਾਈਡ ਅਤੇ ਹੋਰ ਪੋਰਟਲ ਦੀ ਵੀ ਸ਼ੁਰੂਆਤ ਕੀਤੀ।

ਪਹਿਲੇ 100 ਦਿਨਾਂ ਵਿੱਚ ਆਪਣੇ ਪ੍ਰਣ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਨਵੇਂ ਚੁੱਣੇ ਨੁਮਾਇੰਦੇ- ਵਿਪੁਲ ਗੋਇਲ

ਇਸ ਮੌਕੇ 'ਤੇ ਸ਼ਹਿਰੀ ਲੋਕਲ ਬਾਡੀਜ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਵਿੱਚ ਲਗਾਤਾਰ ਤੀਜੀ ਬਾਰ ਸਰਕਾਰ ਬਣੀ ਹੈ ਅਤੇ ਨਗਰ ਨਿਗਮ ਚੌਣਾਂ ਵਿੱਚ ਭਾਰੀ ਵੋਟਾਂ ਨਾਲ ਬੀਜੇਪੀ ਨੇ ਜਿੱਤ ਹਾਸਿਲ ਕੀਤੀ ਹੈ। ਜਿਸ ਤਰ੍ਹਾਂ ਮੁੱਖ ਮੰਤਰੀ ਨੇ ਪਹਿਲੇ 100 ਦਿਨ੍ਹਾਂ ਵਿੱਚ ਆਪਣੇ ਪ੍ਰਣ ਨੂੰ ਪੂਰਾ ਕੀਤਾ ਹੈ, ਉੁਸੇ ਤਰ੍ਹਾਂ ਛੋਟੀ ਸਰਕਾਰ ਵੱਲੋਂ ਵੀ ਪਹਿਲੇ 100 ਦਿਨ੍ਹਾਂ ਵਿੱਚ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇ। ਉਨ੍ਹਾਂ ਨੇ ਉਮੀਦ ਕਰਦੇ ਹੋਏ ਕਿਹਾ ਕਿ ਸਾਰੇ ਨਵੇਂ ਚੁਣੇ ਨੁਮਾਇੰਦੇ ਨਰੇਂਦਰ ਮੋਦੀ ਵੱਲੋਂ ਸਫਾਈ ਦੀ ਮੁਹਿਮ ਨੂੰ ਅੱਗੇ ਵਧਾਉਂਦੇ ਹੋਏ ਇਸ ਨੂੰ ਗਤੀ ਦੇਣ ਦੀ ਜਿੰਮੇਵਾਰੀ ਆਪਣੇ ਮੋਡੇ 'ਤੇ ਹੈ। ਇਸ ਕੰਮ ਨੂੰ ਮਿਸ਼ਨ ਮੋਡ 'ਤੇ ਕਰਨਾ ਯਕੀਨੀ ਕਰਣ। ਉਨ੍ਹਾਂ ਨੇ ਕਿਹਾ ਕਿ ਜਿਸ ਪ੍ਰਕਾਰ ਸਫਾਈ ਵਿੱਚ ਅੱਜ ਇੰਦੌਰ ਦਾ ਉਦਾਹਰਣ ਦਿੱਤਾ ਜਾਂਦਾ ਹੈ ਕਲ ਹਰਿਆਣਾ ਦਾ ਨਾਂ ਸਫਾਈ ਵਿੱਚ ਨੰਬਰ ਇੱਗ 'ਤੇ ਆਵੇ। ਨਾਲ ਹੀ ਅਜਿਹਾ ਨਗਰ ਨਿਗਮ ਬਣਾਇਆ ਜਾਵੇ ਜੋ ਆਤਮ ਨਿਰਭਰ ਹੋਵੇ।

ਪੋ੍ਰਗਰਾਮ ਵਿੱਚ ਭਾਜਪਾ ਸੂਬਾ ਦੇ ਪ੍ਰਧਾਨ ਸ੍ਰੀ ਮੋਹਨਲਾਲ ਕੌਸ਼ਿਕ, ਆਵਾਜਾਹੀ ਮੰਤਰੀ ਸ੍ਰੀ ਅਨਿਲ ਵਿਜ, ਸਿੱਖਿਆ ਮੰਤਰੀ ਸ੍ਰੀ ਮਹਿਪਾਲ ਢਾਂਡਾ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸੇਵਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਲੋਕ ਸਿਹਤ ਅਤੇ ਇੰਜੀਨਿਅਰਿੰਗ ਮੰਤਰ ਸ੍ਰੀ ਰਣਬੀਰ ਗੰਗਵਾ, ਖੁਰਾਕ ਅਤੇ ਸਪਲਾਈ ਮੰਤਰੀ ਸ੍ਰੀ ਰਾਜੇਸ਼ ਨਾਗਰ, ਖੇਲ ਮੰਤਰੀ ਸ੍ਰੀ ਗੋਰਵ ਗੋਤਮ, ਕਾਲਕਾ ਦੀ ਵਿਧਾਇਕਾ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ, ਸਾਬਕਾ ਵਿਧਾਇਕ ਸ੍ਰੀ ਗਿਆਨਚੰਦ ਗੁਪਤਾ, ਮੇਅਰ ਸ੍ਰੀ ਕੁਲਭੂਸ਼ਣ ਗੋਇਲ, ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ ਸਮੇਤ ਹੋਰ ਮਾਣਯੋਗ ਮੌਜੂਦ ਰਹੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਹਰਿਆਣਾ ਵਿੱਚ ਸੜਕ ਹਾਦਸੇ ਵਿੱਚ ਦੋ ਗੁਜਰਾਤ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ

ਹਰਿਆਣਾ ਵਿੱਚ ਸੜਕ ਹਾਦਸੇ ਵਿੱਚ ਦੋ ਗੁਜਰਾਤ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ

ਟਾਂਗਰੀ ਨਦੀ ਨੂੰ ਛੇ ਫੁੱਟ ਡੁੰਘਾ ਕਰਨ ਦਾ ਕੰਮ ਸ਼ੁਰੂ - ਅਨਿਲ ਵਿਜ

ਟਾਂਗਰੀ ਨਦੀ ਨੂੰ ਛੇ ਫੁੱਟ ਡੁੰਘਾ ਕਰਨ ਦਾ ਕੰਮ ਸ਼ੁਰੂ - ਅਨਿਲ ਵਿਜ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਬੰਧਿਤ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ ਫੈਸਲਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਬੰਧਿਤ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ ਫੈਸਲਾ

ਟ੍ਰਿਪਲ ਇੰਜਨ ਦੀ ਸਰਕਾਰ ਤਿਗੁਣੀ ਰਫਤਾਰ ਨਾਲ ਕਰਵਾ ਰਹੀ ਕੰਮ - ਡਾ. ਅਰਵਿੰਦ ਕੁਮਾਰ ਸ਼ਰਮਾ

ਟ੍ਰਿਪਲ ਇੰਜਨ ਦੀ ਸਰਕਾਰ ਤਿਗੁਣੀ ਰਫਤਾਰ ਨਾਲ ਕਰਵਾ ਰਹੀ ਕੰਮ - ਡਾ. ਅਰਵਿੰਦ ਕੁਮਾਰ ਸ਼ਰਮਾ

ਪ੍ਰਾਥਮਿਕਤਾ ਦੇ ਆਧਾਰ 'ਤੇ ਆਮ ਜਨਤਾ ਦੀ ਸਮਸਿਆਵਾਂ ਦਹ ਹੱਲ ਕਰਨ ਅਧਿਕਾਰੀ - ਕ੍ਰਿਸ਼ਣ ਕੁਮਾਰ ਬੇਦੀ

ਪ੍ਰਾਥਮਿਕਤਾ ਦੇ ਆਧਾਰ 'ਤੇ ਆਮ ਜਨਤਾ ਦੀ ਸਮਸਿਆਵਾਂ ਦਹ ਹੱਲ ਕਰਨ ਅਧਿਕਾਰੀ - ਕ੍ਰਿਸ਼ਣ ਕੁਮਾਰ ਬੇਦੀ

ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025

ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025

ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ

ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ

ਬਜਟ ਵਿਚ ਪ੍ਰਸਤਾਵਿਤ ਐਲਾਨਾਂ ਨੂੰ ਚੋਣ ਕਰਨ, ਯੋਜਨਾ ਬਣਾ ਕੇ ਤੈਅ ਸਮੇਂ ਵਿੱਚ ਤੇਜ ਗਤੀ ਨਾਲ ਕਰਨਾ ਹਵੇਗਾ ਕੰਮ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਬਜਟ ਵਿਚ ਪ੍ਰਸਤਾਵਿਤ ਐਲਾਨਾਂ ਨੂੰ ਚੋਣ ਕਰਨ, ਯੋਜਨਾ ਬਣਾ ਕੇ ਤੈਅ ਸਮੇਂ ਵਿੱਚ ਤੇਜ ਗਤੀ ਨਾਲ ਕਰਨਾ ਹਵੇਗਾ ਕੰਮ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

31 ਜੁਲਾਈ, 2023 ਤੱਕ ਜਿਨ੍ਹਾ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਕਨੈਕਸ਼ਨ ਦਵੇਗੀ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ

31 ਜੁਲਾਈ, 2023 ਤੱਕ ਜਿਨ੍ਹਾ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਕਨੈਕਸ਼ਨ ਦਵੇਗੀ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ