Saturday, April 19, 2025  

ਹਰਿਆਣਾ

ਟਾਂਗਰੀ ਨਦੀ ਨੂੰ ਛੇ ਫੁੱਟ ਡੁੰਘਾ ਕਰਨ ਦਾ ਕੰਮ ਸ਼ੁਰੂ - ਅਨਿਲ ਵਿਜ

March 25, 2025

ਚੰਡੀਗੜ੍ਹ, 25 ਮਾਰਚ -

ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਵਿੱਚ ਟਾਂਗਰੀ ਨਦੀਂ ਤੱਲ ਨੂੰ ਅੰਬਾਲਾ ਕੈਂਟ ਵਿੱਚ ਛੇ ਫੁੱਟ ਡੁੰਘਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਨੇੜੇ ਵਸੀ ਕਲੋਨੀਆਂ ਦੇ ਹਜਾਰਾਂ ਨਿਵਾਸੀਆਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਅੰਬਾਲਾ ਕੈਂਟ ਵਿੱਚ ਟਾਂਗਰੀ ਨਦੀਂ ਖੇਤਰ ਤੋਂ ਕੱਢੀ ਗਈ ਰੇਤ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧੀਨ ਚੱਲ ਰਹੇ ਅੰਬਾਲਾ ਰਿੰਗ ਰੋਡ ਪ੍ਰੋਜੈਕਟ ਵਿੱਚ ਵਰਤੋ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਨਦੀਂ ਦਾ ਬੰਨ੍ਹ ਜਗਾਧਰੀ ਰੋਡ ਤੱਕ 2.67 ਕਰੋੜ ਰੁਪਏ ਦੀ ਲਾਗਤ ਨਾਲ ਪੱਕਾ ਤੇ ਉੱਚਾ ਕੀਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਟਾਂਗਰੀ ਨਦੀਂ ਨੁੰ ਡੁੰਘਾ ਕਰਨ ਲਈ ਸਿੰਚਾਈ ਵਿਭਾਗ, ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਅਤੇ ਲਗਰ ਪਰਿਸ਼ਦ ਅੰਬਾਲਾ ਸਦਰ ਦੇ ਵਿਚਰਾਕ ਸਮਝੌਤਾ ਮੈਮੋ (ਐਮਓਯੂ) ਹੋਇਆ ਸੀ ਜਿਸ ਦੇ ਤਹਿਤ ਅੰਬਾਲਾ ਕੈਂਟ ਵਿਚ ਟਾਂਗਰੀ ਨਦੀਂ ਖੇਤਰ ਤੋਂ ਕੱਢੀ ਗਈ ਰੇਤ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧੀਨ ਚੱਲ ਰਹੇ ਅੰਬਾਲਾ ਰਿੰਗ ਰੋਡ ਪ੍ਰੋਜੈਕਟ ਵਿੱਚ ਵਰਤੋ ਕੀਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਨਦੀਂ ਤੱਲ ਪਹਿਲਾਂ ਤੋਂ ਵੀ ਵੱਧ ਡੁੰਘਾ ਹੋਣ 'ਤੇ ਬਰਸਾਤੀ ਦਿਨਾਂ ਵਿੱਚ ਪਾਣੀ ਆਸਾਨੀ ਨਾਲ ਅੰਬਾਲਾ ਕੈਂਟ ਖੇਤਰ ਤੋਂ ਨਿਕਲੇਗਾ ਜਿਸ ਨਾਲ ਨੇੜੇ ਵਸੀ ਦਰਜਨਾਂ ਕਲੋਨੀਆਂ ਦੇ ਹਜਾਰਾਂ ਨਿਵਾਸੀਆਂ ਨੂੰ ਸੁਰੱਖਿਆ ਮਿਲੇਗੀ। ਉਨ੍ਹਾਂ ਨੇ ਦਸਿਆ ਕਿ ਬਰਸਾਤਾਂ ਤੋਂ ਪਹਿਲਾਂ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ।

ਸ੍ਰੀ ਅਨਿਲ ਵਿਜ ਨੇ ਦੱਸਿਆ ਕਿ ਅੰਬਾਲਾ ਕੈਂਅ ਵਿੱਚ ਟਾਂਗਰੀ ਨਦੀਂ ਜਿਨ੍ਹਾਂ-ਜਿਨ੍ਹਾਂ ਸਥਾਨਾਂ 'ਤੇ ਤੰਗ ਹੈ, ਉੱਥੇ ਨਦੀਂ ਨੂੰ ਪਹਿਲਾਂ ਤੋਂ ਵੀ ਵੱਧ ਚੌੜਾ ਕੀਤਾ ਜਾਵੇਗਾ ਤਾਂ ਜੋ ਬਰਸਾਤੀ ਪਾਣੀ ਦੇ ਬਹਾਵ ਵਿੱਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਿੰਚਾਈ ਵਿਭਾਗਾਂ ਨੂੰ ਦਿਸ਼ਾਂ-ਨਿਰਦੇਸ਼ ਦਿੱਤੇ ਗਏ ਹਨ ਅਤੇ ਵਿਭਾਗ ਵੱਲੋਂ ਪ੍ਰਸਤਾਵ ਸਰਕਾਰ ਦੇ ਕੋਲ ਮੰਜੂਰੀ ਲਈ ਭੇਜਿਆ ਗਿਆ ਹੈ ਜਿਸ 'ਤੇ ਜਲਦੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ।

ਉਨ੍ਹਾਂ ਨੇ ਦੱਸਿਆ ਕਿ ਰਾਮਪੁਰ-ਸਰਸਹੇੜੀ ਵਿੱਚ ਟਾਂਗਰੀ ਨਦੀਂ ਬੰਨ੍ਹ (ਤੱਟਬੰਨ੍ਹ) ਨੂੰ ਉੱਚਾ ਤੇ ਪੱਕਾ ਕਰਨ ਦਾ ਕੰਮ ਪ੍ਰਗਤੀ 'ਤੇ ਹੈ। ਨਦੀਂ ਦਾ ਬੰਨ੍ਹ ਜਗਾਧਰੀ ਰੋਡ ਤੱਕ 2.67 ਕਰੋੜ ਰੁਪਏ ਦੀ ਲਾਗਤ ਨਾਲ ਪੱਕਾ ਤੇ ਉੱਚਾ ਕੀਤਾ ਜਾਵੇਗਾ। ਬੀਤੇ ਫਰਵਰੀ ਮਹੀਨੇ ਵਿੱਚ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਤੇਜੀ ਨਾਲ ਇਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਬਰਸਾਤਾਂ ਤੋਂ ਪਹਿਲਾਂ ਇਸ ਨੂੰ ਪੂਰਾ ਕੀਤਾ ਜਾ ਸਕੇ।

ਸ੍ਰੀ ਵਿਜ ਨੇ ਦੱਸਿਆ ਕਿ ਟਾਂਗਰੀ ਬੰਨ੍ਹ ਨੂੰ ਰਾਮਪੁਰ-ਸਰਸੇਹੜੀ ਵੱਲੋਂ ਉੱਚਾ ਤੇ ਪੱਕਾ ਕਰਨ ਦੇ ਕੰਮ ਪਹਿਲਾਂ ਤੋਂ ਕੀਤਾ ਜਾ ਰਿਹਾ ਹੈ, ਮਗਰ ਹੁਣ ਨਦੀਂ ਦਾ ਤੱਲ ਛੇ ਫੁੱਟ ਹੋਰ ਡੁੰਘਾ ਚਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਨਾਲ ਬਰਸਾਤੀ ਪਾਣੀ ਟਾਂਗਰੀ ਬੰਨ੍ਹ (ਤੱਟਬੰਨ੍ਹ) ਤੋਂ ਬਾਹਰ ਨਹੀਂ ਜਾਵੇਗੀ ਅਤੇ ਲੋਕਾਂ ਨੂੰ ਪਾਣੀ ਤੋਂ ਸੁਰੱਖਿਆ ਮਿਲੇਗੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਟਾਂਗਰੀ ਬੰਨ੍ਹ ਰੋਡ ਨੂੰ ਵਾਇਆ ਘਸੀਟਪੁਰ ਰੇਲਵੇ ਫਾਟਕ ਜੀਟੀ ਰੋਡ ਨਾਲ ਜੋੜਨ ਦਾ ਕੰਮ ਜਲਦੀ ਪੂਰਾ ਹੋਵੇਗਾ। ਉਨ੍ਹਾਂ ਨੇ ਦੱਸਿਆ ਇਸ ਰੋਡ ਦੇ ਬਨਣ ਨਾਲ ਸ਼ਾਹਪੁਰ, ਮਛੋਂਡਾ, ਘਸੀਟਪੁਰ, ਸੈਕਟਰ 32-34 ਦੇ ਨਿਵਾਸੀਆਂ, ਜੀਟੀ ਰੋਡ 'ਤੇ ਨਵੀਂ ਅਨਾਜ ਮੰਡੀ ਆਉਣ ਜਾਣ ਤੇ ਹੋਰ ਕਲੋਨੀਆਂ ਦੇ ਹਜਾਰਾਂ ਨਿਵਾਸੀਆਂ ਨੂੰ ਬੇਹੱਦ ਆਸਾਨੀ ਹੋਵੇਗੀ। ਜੀਟੀ ਰੋਡ ਤੱਕ ਆਉਣ ਜਾਣ ਲਈ ਨਵਾਂ ਰਸਤਾ ਮਿਲੇਗਾ ਅਤੇ ਵਾਹਨ ਚਾਲਕਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਕੰਮ ਨੂੰ ਅਗਾਮੀ ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ।

ਉਰਜਾ ਤੇ ਟ੍ਰਾਂਸਪੋਰਟ ਮੰਤਰੀ ਨੇ ਦਸਿਆ ਕਿ ਟਾਂਗਰੀ ਬੰਨ੍ਹ ਰੋਡ ਨੂੰ ਚੌਧਾ ਕਰਨ ਦਾ ਕੰਮ ਇਸ ਸਮੇਂ ਪ੍ਰਗਤੀ 'ਤੇ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਹਰਿਆਣਾ ਵਿੱਚ 31.52 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

ਹਰਿਆਣਾ ਵਿੱਚ 31.52 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

ਗੁਰੂਗ੍ਰਾਮ: MCG ਮੁੱਖ ਸੜਕਾਂ ਨੂੰ ਕਬਜ਼ੇ ਮੁਕਤ ਬਣਾਏਗਾ, ਅਧਿਕਾਰੀ ਦਾ ਦਾਅਵਾ

ਗੁਰੂਗ੍ਰਾਮ: MCG ਮੁੱਖ ਸੜਕਾਂ ਨੂੰ ਕਬਜ਼ੇ ਮੁਕਤ ਬਣਾਏਗਾ, ਅਧਿਕਾਰੀ ਦਾ ਦਾਅਵਾ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਡਰਾਈਵਿੰਗ ਲਈ 5.19 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਡਰਾਈਵਿੰਗ ਲਈ 5.19 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ

गुरुग्राम ट्रैफिक पुलिस ने गलत साइड ड्राइविंग के लिए 5.19 करोड़ रुपये का जुर्माना लगाया

गुरुग्राम ट्रैफिक पुलिस ने गलत साइड ड्राइविंग के लिए 5.19 करोड़ रुपये का जुर्माना लगाया

ਗੁਰੂਗ੍ਰਾਮ ਵਿੱਚ ਨਾਬਾਲਗ ਭਰਜਾਈ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ

ਗੁਰੂਗ੍ਰਾਮ ਵਿੱਚ ਨਾਬਾਲਗ ਭਰਜਾਈ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ

ਗੁਰੂਗ੍ਰਾਮ ਵਿੱਚ ਪੁਰਾਣੀ ਦੁਸ਼ਮਣੀ ਕਾਰਨ ਢਾਬਾ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਗੁਰੂਗ੍ਰਾਮ ਵਿੱਚ ਪੁਰਾਣੀ ਦੁਸ਼ਮਣੀ ਕਾਰਨ ਢਾਬਾ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਗੁਰੂਗ੍ਰਾਮ ਜ਼ਮੀਨ ਸੌਦੇ ਮਾਮਲੇ ਵਿੱਚ ਨਵੇਂ ਸੰਮਨ ਜਾਰੀ ਹੋਣ ਤੋਂ ਬਾਅਦ ਰਾਬਰਟ ਵਾਡਰਾ ਈਡੀ ਦਫ਼ਤਰ ਵਿੱਚ

ਗੁਰੂਗ੍ਰਾਮ ਜ਼ਮੀਨ ਸੌਦੇ ਮਾਮਲੇ ਵਿੱਚ ਨਵੇਂ ਸੰਮਨ ਜਾਰੀ ਹੋਣ ਤੋਂ ਬਾਅਦ ਰਾਬਰਟ ਵਾਡਰਾ ਈਡੀ ਦਫ਼ਤਰ ਵਿੱਚ

ਹਰਿਆਣਾ ਆਮ ਆਦਮੀ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ: ਮੁੱਖ ਮੰਤਰੀ ਸੈਣੀ

ਹਰਿਆਣਾ ਆਮ ਆਦਮੀ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ: ਮੁੱਖ ਮੰਤਰੀ ਸੈਣੀ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਤੇਜ਼ ਰਫ਼ਤਾਰ ਵਾਹਨਾਂ ਵਿਰੁੱਧ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਤੇਜ਼ ਰਫ਼ਤਾਰ ਵਾਹਨਾਂ ਵਿਰੁੱਧ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ