ਸ੍ਰੀ ਫ਼ਤਹਿਗੜ੍ਹ ਸਾਹਿਬ/27 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਸਰਕਾਰੀ ਐਲੀਮੈਂਟਰੀ ਸਕੂਲ ਝਿੰਜਰਾਂ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਪਵਨਦੀਪ ਸਿੰਘ ਨੇ ਨਵੋਦਿਆ ਪ੍ਰੀਖਿਆ ਵਿੱਚੋਂ ਪਾਸ ਹੋ ਕੇ ਬਾਜ਼ੀ ਮਾਰੀ ਹੈ। ਇਸ ਮੌਕੇ ਸਕੂਲ ਇੰਚਾਰਜ ਸ਼ਸ਼ੀ ਭੂਸ਼ਨ ਗੌੜ ਨੇ ਕਿਹਾ ਕਿ ਪਵਨਦੀਪ ਸਿੰਘ ਝਿੰਜਰਾਂ ਸਕੂਲ ਦਾ ਪਹਿਲਾ ਬੱਚਾ ਹੈ, ਜੋ ਨਵੋਦਿਆ ਪ੍ਰੀਖਿਆ ਵਿੱਚ ਪਾਸ ਹੋਇਆ ਹੈ। ਇਸ ਬੱਚੇ ਨੇ ਪਿੰਡ ਦਾ ਇਹ ਰਿਕਾਰਡ ਤੋੜ ਕੇ ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਸਕੂਲ ਦਾ ਸਮੂਹ ਸਟਾਫ ਬਹੁਤ ਮਿਹਨਤੀ ਹੈ। ਜਿਨ੍ਹਾਂ ਦੀ ਮਿਹਨਤ ਸਦਕਾ ਹੀ ਸਾਡੇ ਪਿੰਡ ਦਾ ਬੱਚਾ ਵੀ ਨਵੋਦਿਆ ਪ੍ਰੀਖਿਆ ਵਿੱਚ ਸਫ਼ਲ ਹੋਇਆ ਹੈ। ਸਾਨੂੰ ਪੂਰੀ ਉਮੀਦ ਹੈ ਕਿ ਅਧਿਆਪਕ ਇਸੇ ਤਰ੍ਹਾਂ ਆਪਣੀ ਮਿਹਨਤ ਸਦਕਾ ਸਾਡੇ ਸਕੂਲ ਨੂੰ ਹੋਰ ਤਰੱਕੀ ਦੀ ਰਾਹ ਵੱਲ ਲੈ ਕੇ ਜਾਣਗੇ। ਇਸ ਮੌਕੇ ਅਧਿਆਪਕਾ ਬਲਵਿੰਦਰ ਕੁਮਾਰੀ, ਬਲਜਿੰਦਰ ਸਿੰਘ ਸੀਐਚਟੀ, ਅਧਿਆਪਕ ਗੁਰਮੇਲ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਸਨ।