ਸ੍ਰੀ ਫ਼ਤਹਿਗੜ੍ਹ ਸਾਹਿਬ/29 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਅਤੇ ਡੀ.ਈ.ਓ. ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਅੱਜ ਸਰਕਾਰੀ ਮਿਡਲ ਸਕੂਲ ਸਿੱਧਵਾਂ ਦੇ ਪਹਿਲੀ ਤੋਂ ਲੈ ਕੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ।ਇਸ ਮੌਕੇ ਰੱਖੇ ਗਏ ਇਨਾਮ ਵੰਡ ਸਮਾਰੋਹ 'ਚ ਪਿੰਡ ਸਿੱਧਵਾਂ ਦੇ ਸਰਪੰਚ ਹਰਪਾਲ ਸਿੰਘ,ਹਿਊਮਨ ਰਾਈਟ ਇੰਡੀਆ ਦੇ ਪ੍ਰਧਾਨ ਜਸਵੰਤ ਸਿੰਘ ਖੇੜਾ,ਸਮਾਜ ਸੇਵੀ ਕਪਿਲ ਦੇਵ ਅਰੋੜਾ,ਸਮਾਜ ਸੇਵੀ ਕ੍ਰਿਸ਼ਨ ਕੁਮਾਰ,ਵਿਜੈ ਅਰੋੜਾ,ਸਟੇਟ ਐਵਾਰਡੀ ਨੌਰੰਗ ਸਿੰਘ,ਐਨ.ਆਰ.ਆਈ. ਰਣਵੀਰ ਸਿੰਘ,ਐਸ.ਐਸ.ਸੀ. ਮੈਂਬਰਾਂ ਸਮੇਤ ਕਈ ਉੱਘੀਆਂ ਸਖਸ਼ੀਅਤਾਂ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਪਹੁੰਚੀਆਂ।ਸਮਾਰੋਹ ਦੀ ਸ਼ੁਰੂਆਤ ਮੌਕੇ ਸਕੂਲ ਦੇ ਇੰਚਾਰਜ ਮਨਮੋਹਨ ਰਾਏ ਥਾਪਰ ਨੇ ਸਿੱਖਿਆ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਹਾਜ਼ਰੀਨ ਨੂੰ ਦਿੱਤੀ ਗਈ।ਜਿਸ ਤੋਂ ਬਾਅਦ ਆਰਤੀ ਸ਼ਰਮਾ ਅਤੇ ਚਹਿਕ ਪੁਰੀ ਵੱਲੋਂ ਸਕੂਲ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦੇ ਹੋਏ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੇ ਵਿਦਿਆਰਥੀਆਂ ਦੀ ਇਹ ਖੁਸ਼ਕਿਸਮਤੀ ਹੈ ਕਿ ਉੱਘੇ ਵਾਤਾਰਵਰਨ ਪ੍ਰੇਮੀ ਅਤੇ ਇੱਕ ਸਮਰਪਿਤ ਸਾਇੰਸ ਅਧਿਆਪਕ ਵਜੋਂ ਜਾਣੇ ਜਾਂਦੇ ਮਨਮੋਹਨ ਰਾਏ ਥਾਪਰ ਜਿਨ੍ਹਾਂ ਨੂੰ ਸਿੱਖਿਆ ਦੇ ਖੇਤਰ ਅਤੇ ਸਮਾਜ ਸੇਵਾ ਦੇ ਕਾਰਜਾਂ 'ਚ ਪਾਏ ਗਏ ਯੋਗਦਾਨ ਲਈ ਹੁਣ ਤੱਕ ਕਿੰਨੀਆਂ ਹੀ ਸੰਸਥਾਵਾਂ ਅਤੇ ਪੰਚਾਇਤਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਇਨਾਂ ਦਾ ਮਾਰਗਦਰਸ਼ਨ ਕਰਨ ਲਈ ਇਸ ਸਕੂਲ 'ਚ ਤਾਇਨਾਤ ਹਨ।ਸਟੇਟ ਐਵਾਰਡੀ ਨੌਰੰਗ ਸਿੰਘ ਨੇ ਦੱਸਿਆ ਕਿ ਮਨਮੋਹਨ ਰਾਏ ਥਾਪਰ ਜੋ ਕਿ ਸਕੂਲ ਦੇ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਵੀ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹੇ ਹਨ ਦੀ ਮਿਹਨਤ ਸਕੂਲ ਦੇ ਨਤੀਜਿਆਂ 'ਚ ਸਾਫ ਝਲਕ ਰਹੀ ਹੈ ਜਿਸ ਲਈ ਉਹ ਅਤੇ ਸਕੂਲ ਦਾ ਸਾਰਾ ਸਟਾਫ ਵਧਾਈ ਦੇ ਪਾਤਰ ਹਨ।ਇਸ ਮੌਕੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਅਤੇ ਤੋਹਫੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸਿਮਰਨ,ਰਮਨਦੀਪ,ਕੋਮਲਪ੍ਰੀਤ,ਹਰਬੰਤ ਸਿੰਘ,ਸਕੂਲ ਦਾ ਸਟਾਫ,ਪੰਚਾਇਤ ਮੈਂਬਰ,ਵਿਦਿਆਰਥੀ ਅਤੇ ਉਨਾਂ ਦੇ ਮਾਪੇ ਵੀ ਮੌਜ਼ੂਦ ਸਨ।