Friday, April 25, 2025  

ਚੰਡੀਗੜ੍ਹ

ਚੰਡੀਗੜ੍ਹ ਵਿੱਚ ਲਾਂਚ ਕੀਤੀਆਂ ਗਈਆਂ ਆਈਕੋਨਿਕ ਪਰਫਾਰਮੈਂਸ ਮੋਟਰਸਾਈਕਲਾਂ - F77 MACH 2 ਅਤੇ F77 SuperStreet

April 22, 2025

ਚੰਡੀਗੜ੍ਹ, 22 ਅਪ੍ਰੈਲ, 2025 -

'ਫਾਸਟੇਸਟ ਇੰਡਿਯਨ ਮੋਟਰਸਾਈਕਲ' ਨਿਰਮਾਤਾ, ਅਲਟਰਾਵਾਇਲਟ ਨੇ ਅੱਜ ਚੰਡੀਗੜ੍ਹ ਵਿੱਚ ਆਪਣੀ ਅਤਿ-ਆਧੁਨਿਕ ਪ੍ਰੋਡਕਟ ਰੇਂਜ ਦਾ ਪ੍ਰਦਰਸ਼ਨ ਕੀਤਾ । ਪਹਿਲਾਂ ਤੋਂ ਹੀ ਤੇਰਾਂ ਸ਼ਹਿਰਾਂ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾ ਚੁੱਕੀ ਕੰਪਨੀ ਦਾ ਇਹ ਪ੍ਰਦਰਸ਼ਨ ਅਲਟਰਾਵਾਇਲਟ ਦੀ ਸ਼ਾਨਦਾਰ ਯਾਤਰਾ ਵਿੱਚ ਇੱਕ ਹੋਰ ਉਪਲਬਧੀ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਦੇਸ਼ ਦੇ ਹਰ ਕੋਨੇ ਵਿਚ ਆਪਣੇ ਗਾਹਕਾਂ ਨੂੰ ਬਿਹਤਰੀਨ ਸੇਵਾ ਪ੍ਰਦਾਨ ਕਰਨ ਦੇ ਕੰਪਨੀ ਦੇ ਸਮਰਪਣ ਨੂੰ ਦਰਸ਼ਾਉਂਦਾ ਹੈ।

ਚੰਡੀਗੜ੍ਹ ਵੀ ਹੁਣ ਅਲਟਰਾਵਾਇਲਟ ਦੇ ਤਕਨੀਕੀ ਤੌਰ 'ਤੇ ਉੱਨਤ ਅਤੇ ਦਮਦਾਰ ਪ੍ਰਦਰਸ਼ਨ ਵਾਲੇ ਦੋ-ਪਹੀਆ ਵਾਹਨਾਂ ਦਾ ਅਨੁਭਵ ਕਰਨ ਦੇ ਯੋਗ ਹੋਵੇਗਾ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਦੇਸ਼ ਭਰ ਦੇ ਗਾਹਕਾਂ ਨੂੰ ਮੋਹਿਤ ਕੀਤਾ ਹੋਇਆ ਹੈ। ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਅਲਟਰਾਵਾਇਲਟ ਇਸ ਸਾਲ ਚੰਡੀਗੜ੍ਹ ਵਿੱਚ ਆਪਣਾ ਅਤਿ-ਆਧੁਨਿਕ ਐਕਸਪੀਰੀਐਂਸ ਸੈਂਟਰ ਸਥਾਪਤ ਕਰਨ ਲਈ ਵੀ ਤਿਆਰ ਹੈ। ਸੇਲ , ਸਰਵਿਸ ਅਤੇ ਸਪੇਅਰ ਪਾਰਟਸ ਦੀ ਸੰਪੂਰਨ ਸੁਵਿਧਾ ਦੇਣ ਵਾਲਾ ਇਹ 3ਐਸ ਐਕਸਪੀਰੀਐਂਸ ਸੈਂਟਰ ਗਾਹਕਾਂ ਨੂੰ ਗੱਡੀ ਖਰੀਦਣ ਤੋਂ ਲੈ ਕੇ ਰੱਖ ਰਖਾਵ ਤੱਕ ਵਿਆਪਕ ਮਾਲਕੀ ਸੇਵਾਵਾਂ ਪ੍ਰਦਾਨ ਕਰੇਗਾ, ਜੋ ਚੰਡੀਗੜ੍ਹ ਦੇ ਗਾਹਕਾਂ ਲਈ ਇੱਕ ਬੇਮਿਸਾਲ ਅਨੁਭਵ ਨੂੰ ਯਕੀਨੀ ਬਣਾਏਗਾ।

ਅਲਟਰਾਵਾਇਲਟ ਦੇ ਸੀਈਓ ਅਤੇ ਸਹਿ-ਸੰਸਥਾਪਕ, ਨਾਰਾਇਣ ਸੁਬਰਾਮਨੀਅਮ ਨੇ ਕਿਹਾ, “ ਅਸੀਂ ਬਹੁਤ ਮਾਣ ਦੇ ਨਾਲ ਅੱਜ ਚੰਡੀਗੜ੍ਹ ਵਿੱਚ ਆਪਣਾ ਵਿਆਪਕ ਉਤਪਾਦ ਪੋਰਟਫੋਲੀਓ ਪੇਸ਼ ਕਰ ਰਹੇ ਹਾਂ , ਇੱਕ ਅਜਿਹਾ ਸ਼ਹਿਰ ਜੋ ਤੇਜੀ ਨਾਲ ਆਰਥਿਕ ਵਿਕਾਸ, ਆਈਟੀ ਅਤੇ ਤਕਨਾਲੋਜੀ ਲਈ ਹੱਬ ਵਜੋਂ ਉੱਭਰ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ, ਇਸ ਸ਼ਹਿਰ ਨੇ ਬੁਨਿਆਦੀ ਢਾਂਚੇ, ਤਕਨਾਲੋਜੀ ਅਤੇ ਇਲੈਕਟ੍ਰਿਕ ਵਾਹਨ ਅਪਣਾਉਣ ਵਿੱਚ ਸ਼ਾਨਦਾਰ ਤਰੱਕੀ ਦਾ ਪ੍ਰਦਰਸ਼ਨ ਕੀਤਾ ਹੈ। ਇਸ ਵਿਕਾਸ ਨੇ ਹੀ ਸਾਨੂੰ ਆਪਣੇ ਅਤਿ-ਆਧੁਨਿਕ ਮੋਬਿਲਿਟੀ ਸਲਿਊਸ਼ਨਜ਼ ਨੂੰ ਇਥੇ ਲਿਆਉਣ ਲਈ ਪ੍ਰੇਰਿਤ ਕੀਤਾ ਹੈ—ਅਜਿਹੇ ਸਲਿਊਸ਼ਨਜ਼ ਜੋ ਨਾ ਸਿਰਫ਼ ਉਮੀਦਾਂ ਤੋਂ ਕਿਤੇ ਵੱਧ ਕੇ ਹਨ , ਬਲਕਿ ਚੰਡੀਗੜ੍ਹ ਦੀ ਜੀਵੰਤ ਭਾਵਨਾ ਨੂੰ ਵੀ ਦਰਸਾਉਂਦੇ ਹਨ । ਮੁੱਖ ਵਿਕਾਸ ਬਾਜ਼ਾਰਾਂ ਪ੍ਰਤੀ ਸਾਡੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਕੇ, ਅਸੀਂ ਖੇਤਰੀ ਅਤੇ ਰਾਸ਼ਟਰੀ ਦੋਵਾਂ ਅਭਿਲਾਸ਼ਾਵਾਂ ਨੂੰ ਪੂਰਾ ਕਰਨ ਦਾ ਟੀਚਾ ਰੱਖਦੇ ਹਾਂ । ਚੰਡੀਗੜ੍ਹ ਵਿਚ ਸਾਡੀ ਮੌਜੂਦਗੀ ਦੇਸ਼ ਦੇ ਹਰ ਕੋਨੇ ਵਿਚ ਵਿਸ਼ਵ ਪੱਧਰੀ ਨਵੀਨਤਾ ਨੂੰ ਪਹੁੰਚਯੋਗ ਬਣਾਉਣ ਅਤੇ ਗਾਹਕਾਂ ਨੂੰ ਇੱਕ ਸਹਿਜ ਅਤੇ ਬਿਹਤਰ ਮਾਲਕੀ ਅਨੁਭਵ ਪ੍ਰਦਾਨ ਕਰਨ ਦੇ ਅਲਟਰਾਵਾਇਲਟ ਦੇ ਮਿਸ਼ਨ ਨੂੰ ਉਜਾਗਰ ਕਰਦੀ ਹੈ।”

 
F77 MACH2 ਅਤੇ F77 SuperStreet ਬਿਲਕੁਲ ਨਵੇਂ ਪੱਧਰ ਦਾ ਇਲੈਕਟ੍ਰਿਕ ਪ੍ਰਦਰਸ਼ਨ ਦੇਣ ਲਈ ਤਿਆਰ ਹਨ , ਸਿਰਫ਼ 2.8 ਸਕਿੰਟਾਂ ਵਿੱਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਲੈਂਦੀਆਂ ਹਨ। 10.3 ਕਿਲੋਵਾਟ-ਘੰਟਾ ਬੈਟਰੀ ਪੈਕ ਨਾਲ ਲੈਸ ਅਤੇ 30 ਕਿਲੋਵਾਟ (40.2 ਹਾਰਸਪਾਵਰ ) ਦਾ ਪੀਕ ਪਾਵਰ ਆਉਟਪੁੱਟ ਪ੍ਰਦਾਨ ਕਰਦੇ ਹੋਏ, ਮੋਟਰਸਾਈਕਲ 100 ਐਨਐਮ ਦਾ ਦਮਦਾਰ ਪੀਕ ਟਾਰਕ ਪ੍ਰਦਾਨ ਕਰਦੇ ਹਨ। ਇਹ ਸਿਰਫ਼ 2.8 ਸਕਿੰਟਾਂ ਵਿੱਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜਦੇ ਹਨ ਅਤੇ 155 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ-ਸਪੀਡ ਤੱਕ ਪਹੁੰਚ ਸਕਦੇ ਹਨ , ਇਸਦੀ ਪ੍ਰਭਾਵਸ਼ਾਲੀ ਆਈਡੀਸੀ ਰੇਂਜ 323 ਕਿਲੋਮੀਟਰ ਦੀ ਹੈ । ਅਲਟਰਾਵਾਇਲਟ ਦੇ ਚੱਲ ਰਹੇ ਵਿਕਲਪਿਕ ਪੈਕੇਜ F77 ਦੇ ਸਾਰੇ ਗਾਹਕਾਂ ਲਈ ਵੀ ਉਪਲਬੱਧ ਹਨ, ਜੋ ਰਾਈਡਿੰਗ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਂਦੇ ਹਨ ।
F77 MACH 2 ਅਤੇ F77 SuperStreet ਦੀ ਐਕਸ ਸ਼ੋਅਰੂਮ ਕੀਮਤ ₹ 2,99,000 ਰੁਪਏ ਹੈ। F77 MACH 2 ਅਤੇ F77 SuperStreet ਲਈ ਬੁਕਿੰਗ ਕੰਪਨੀ ਦੀ ਵੈੱਬਸਾਈਟ- www.ultraviolette.com 'ਤੇ ਸ਼ੁਰੂ ਹੋ ਚੁੱਕੀ ਹੈ।
ਕੰਪਨੀ ਨੇ ਦੋ ਨਵੇਂ ਆਮ ਵਰਤੋਂ ਦੇ ਉਤਪਾਦ ਵੀ ਪੇਸ਼ ਕਿਤੇ ਹਨ - ਦ ਵਰਲਡਜ਼ ਮੋਸਟ ਐਡਵਾਂਸਡ ਇਲੈਕਟ੍ਰਿਕ ਸਕੂਟਰ - 'Tesseract' ਅਤੇ ਇੱਕ ਡਿਸਰਪਟਿਵ ਇਲੈਕਟ੍ਰਿਕ ਮੋਟਰਸਾਈਕਲ - 'Shockwave’ ।

Tesseract ਵਿੱਚ ਆਪਣੇ ਸੈਗਮੈਂਟ ਵਿਚ ਪਹਿਲੀ ਬਾਰ ਰਾਡਾਰ ਅਤੇ ਡੈਸ਼ਕੈਮ ਇਕੱਠੇ ਲਗਾਏ ਗਏ ਹਨ , ਜੋ ਕਿ ਓਮਨੀਸੈਂਸ ਮਿਰਰ ਨਾਲ ਮਿਲ ਕੇ ਬਲਾਇੰਡਸਪੌਟ ਡਿਟੈਕਸ਼ਨ, ਲੇਨ ਚੇਂਜ, ਓਵਰਟੇਕਿੰਗ ਅਸਿਸਟ, ਅਤੇ ਕੋਲੀਜ਼ਨ ਅਲਰਟ ਯਾਨੀ ਟੱਕਰ ਦੀ ਚੇਤਾਵਨੀ ਵਰਗੀਆਂ ਉੱਨਤ ਸੁਰੱਖਿਆ ਤਕਨਾਲੋਜੀਆਂ ਪ੍ਰਦਾਨ ਕਰਦੇ ਹਨ। ਇਹ ਬਿਹਤਰ ਸੁਰੱਖਿਆ ਅਤੇ ਬੈਟਰੀ ਦੀ ਖਪਤ ਨੂੰ ਘਟ ਕਰਨ ਦੇ ਲਈ ਟ੍ਰੈਕਸ਼ਨ ਕੰਟਰੋਲ ਅਤੇ ਡਾਇਨਾਮਿਕ ਰੀਜੇਨ ਨਾਲ ਵੀ ਲੈਸ ਹਨ । ਇਸ ਤੋਂ ਇਲਾਵਾ, Tesseract ਵਿੱਚ ਇੱਕ 7" ਇੰਚ ਦਾ ਟੱਚਸਕ੍ਰੀਨ TFT ਡਿਸਪਲੇਅ, ਅਤੇ ORVM ਵਿੱਚ ਸ਼ਾਮਲ ਮਲਟੀ-ਕਲਰ LED ਡਿਸਪਲੇਅ ਵੀ ਦਿੱਤਾ ਗਿਆ ਹੈ ।

Shockwave’ - ਇੱਕ ਸਾਵਧਾਨੀ ਨਾਲ ਡਿਜ਼ਾਈਨ ਕੀਤੀ ਅਤੇ ਇੰਜੀਨੀਅਰ ਕੀਤੀ ਗਈ ਮੋਟਰਸਾਈਕਲ ਹੈ ਜੋ ਉਨ੍ਹਾਂ ਰਾਈਡਰਸ ਦੀਆਂ ਇਛਾਵਾਂ ਨੂੰ ਪੂਰਾ ਕਰਦੀ ਹੈ ਜੋ ਇੱਕ ਰੋਮਾਂਚਕ ਰਾਈਡਿੰਗ ਅਨੁਭਵ ਚਾਹੁੰਦੇ ਹਨ ਅਤੇ ਆਪਣੇ ਖੋਏ ਹੋਏ ਰਾਈਡਿੰਗ ਦੇ ਅਨੰਦ ਨੂੰ ਮੁੜ ਪਾਉਣਾ ਚਾਹੁੰਦੇ ਹਨ। ਇਹ ਮੋਟਰਸਾਈਕਲ '2-ਸਟ੍ਰੋਕ' ਮੋਟਰਸਾਈਕਲਿੰਗ ਦੇ ਯੁੱਗ ਵਿਚ ਵੀ ਓਹਨਾ ਮਸ਼ਹੂਰ ਬਾਇਕਸ ਦ ਰੋਮਾਂਚ ਦਾ ਵਾਅਦਾ ਕਰਦੀ ਹੈ ਜੋ ਹਲਕੀ , ਮਜ਼ੇਦਾਰ ਅਤੇ ਆਸਾਨੀ ਨਾਲ ਚਲਾਈ ਜਾ ਸਕਣ ਵਾਲੀ ਹੁੰਦੀ ਸੀ।
Tesseract ਦੀ ਕੀਮਤ ₹ 1,45,000 ਰੁਪਏ ਹੈ ਅਤੇ Shockwave’ ਦੀ ਕੀਮਤ ₹ 1,75,000 ਰੁਪਏ ਹੈ। Tesseract ਅਤੇ Shockwave’ ਦੀ ਪ੍ਰੀ-ਬੁਕਿੰਗ ਕੰਪਨੀ ਦੀ ਵੈੱਬਸਾਈਟ 'ਤੇ ਸਿਰਫ 999 ਰੁਪਏ ਵਿੱਚ ਕਰ ਸਕਦੇ ਹੋ ।

ਅਲਟਰਾਵਾਇਲਟ ਦੇ ਸੀਟੀਓ ਅਤੇ ਸਹਿ-ਸੰਸਥਾਪਕ, ਨੀਰਜ ਰਾਜਮੋਹਨ ਨੇ ਕਿਹਾ, "ਚੰਡੀਗੜ੍ਹ ਤੇਜ਼ੀ ਨਾਲ ਤਰੱਕੀ ਦੇ ਕੇਂਦਰ ਵਜੋਂ ਉੱਭਰ ਰਿਹਾ ਹੈ, ਅਤੇ ਅਸੀਂ ਇਸ ਗਤੀਸ਼ੀਲ ਸ਼ਹਿਰ ਵਿੱਚ ਆਪਣੀ ਅਤਿ-ਆਧੁਨਿਕ ਤਕਨਾਲੋਜੀ ਲਿਆਉਣ ਲਈ ਉਤਸ਼ਾਹਿਤ ਹਾਂ। ਆਪਣੀਆਂ ਨਵੀਨਤਾਵਾਂ ਨੂੰ ਮੁੱਖ ਧਾਰਾ ਦੇ ਬਾਜ਼ਾਰ ਲਈ ਵਧੇਰੇ ਪਹੁੰਚਯੋਗ ਬਣਾਉਂਦੇ ਹੋਏ, ਅਸੀਂ ਭਵਿੱਖਮੁਖੀ ਡਿਜ਼ਾਈਨ ਅਤੇ ਉੱਨਤ ਇੰਜੀਨੀਅਰਿੰਗ ਦੀ ਆਪਣੀ ਪਹਿਚਾਣ ਨੂੰ ਬਰਕਰਾਰ ਰੱਖਦੇ ਹਾਂ। ਇਹ ਕਦਮ ਨਵੀਨਤਾ, ਖੋਜ ਅਤੇ ਵਿਕਾਸ, ਅਤੇ ਗਾਹਕ-ਕੇਂਦ੍ਰਿਤਤਾ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸੀਂ ਲਗਾਤਾਰ ਉੱਤਮ ਅਤੇ ਸ਼ਾਨਦਾਰ ਤਕਨਾਲੋਜੀਆਂ ਬਣਾਉਣ 'ਤੇ ਕਮ ਕਰਦੇ ਰਹਿੰਦੇ ਹਾਂ ਜੋ ਨਾ ਸਿਰਫ਼ ਸਾਡੇ ਉਤਪਾਦਾਂ ਨੂੰ ਸਭ ਤੋਂ ਵਧੀਆ ਬਣਾਉਂਦੀਆਂ ਹਨ ਬਲਕਿ ਸਾਡੇ ਵਧ ਰਹੇ ਭਾਈਚਾਰੇ ਲਈ ਇੱਕ ਵਧੇਰੇ ਜੁੜਿਆ, ਸਹਿਜ ਅਤੇ ਮੁਸ਼ਕਲ ਰਹਿਤ ਮਾਲਕੀ ਅਨੁਭਵ ਵੀ ਪ੍ਰਦਾਨ ਕਰਦੀਆਂ ਹਨ ।"
ਵਿੱਤੀ ਸਾਲ 2026 ਤੱਕ, ਕੰਪਨੀ ਦਾ ਉਦੇਸ਼ ਭਾਰਤ ਭਰ ਦੇ ਪੰਜਾਹ ਸ਼ਹਿਰਾਂ ਤੱਕ ਆਪਣੀ ਪਹੁੰਚ ਵਧਾਉਣਾ ਹੈ, ਅਤੇ ਨਾਲ ਹੀ ਯੂਕੇ, ਜਰਮਨੀ, ਸਪੇਨ, ਪੁਰਤਗਾਲ ਅਤੇ ਫਰਾਂਸ ਵਰਗੇ ਤੇਜ਼ ਰਫ਼ਤਾਰ ਵਾਲੇ ਵਿਸ਼ਵ ਬਾਜ਼ਾਰਾਂ 'ਤੇ ਰਣਨੀਤਕ ਧਿਆਨ ਕੇਂਦਰਿਤ ਕੀਤਾ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਸਰਹੱਦ `ਤੇ ਚੌਕਸੀ ਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਪੰਜਾਬ 5500 ਹੋਮ ਗਾਰਡ ਜਵਾਨਾਂ ਦੀ ਭਰਤੀ ਕਰੇਗਾ: ਮੁੱਖ ਮੰਤਰੀ

ਸਰਹੱਦ `ਤੇ ਚੌਕਸੀ ਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਪੰਜਾਬ 5500 ਹੋਮ ਗਾਰਡ ਜਵਾਨਾਂ ਦੀ ਭਰਤੀ ਕਰੇਗਾ: ਮੁੱਖ ਮੰਤਰੀ

ਭਾ.ਜ.ਪਾ. ਚੰਡੀਗੜ੍ਹ ਨੇ ਪਾਕਿਸਤਾਨ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ, ਪੂਤਲਾ ਫੂਕ ਕੇ ਵਿਰੋਧ ਜਤਾਇਆ

ਭਾ.ਜ.ਪਾ. ਚੰਡੀਗੜ੍ਹ ਨੇ ਪਾਕਿਸਤਾਨ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ, ਪੂਤਲਾ ਫੂਕ ਕੇ ਵਿਰੋਧ ਜਤਾਇਆ

ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਦੇ ਹੋਟਲਾਂ ਵਿੱਚ ਫਸੇ ਪੰਜਾਬੀਆਂ ਦੇ ਵੇਰਵੇ ਮੰਗੇ

ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਦੇ ਹੋਟਲਾਂ ਵਿੱਚ ਫਸੇ ਪੰਜਾਬੀਆਂ ਦੇ ਵੇਰਵੇ ਮੰਗੇ

ਸੂਬੇ ਦੇ ਹਰ ਬੂਥ 'ਤੇ ਇੱਕ ਮਜ਼ਬੂਤ ​​ਸੋਸ਼ਲ ਮੀਡੀਆ ਟੀਮ ਤਿਆਰ ਕੀਤੀ ਜਾਵੇਗੀ- ਅਨੁਰਾਗ ਢਾਂਡਾ

ਸੂਬੇ ਦੇ ਹਰ ਬੂਥ 'ਤੇ ਇੱਕ ਮਜ਼ਬੂਤ ​​ਸੋਸ਼ਲ ਮੀਡੀਆ ਟੀਮ ਤਿਆਰ ਕੀਤੀ ਜਾਵੇਗੀ- ਅਨੁਰਾਗ ਢਾਂਡਾ

 ਅਮਨ ਅਰੋੜਾ ਨੇ ਪੰਜਾਬ ਵਿਰੋਧੀ ਤਾਕਤਾਂ ਦਾ ਹੌਸਲਾ ਵਧਾਉਣ ਲਈ ਪ੍ਰਤਾਪ ਬਾਜਵਾ ਦੀ ਕੀਤੀ ਨਿੰਦਾ, ਕਾਂਗਰਸ ਅਤੇ ਭਾਜਪਾ ਤੋਂ ਕੀਤੀ ਸਪੱਸ਼ਟੀਕਰਨ ਦੀ ਮੰਗ

 ਅਮਨ ਅਰੋੜਾ ਨੇ ਪੰਜਾਬ ਵਿਰੋਧੀ ਤਾਕਤਾਂ ਦਾ ਹੌਸਲਾ ਵਧਾਉਣ ਲਈ ਪ੍ਰਤਾਪ ਬਾਜਵਾ ਦੀ ਕੀਤੀ ਨਿੰਦਾ, ਕਾਂਗਰਸ ਅਤੇ ਭਾਜਪਾ ਤੋਂ ਕੀਤੀ ਸਪੱਸ਼ਟੀਕਰਨ ਦੀ ਮੰਗ

ਤੇਜ ਹਨੇਰੀ ਕਾਰਨ ਡਿੱਗਿਆ ਦਰੱਖਤ, ਜਾਨੀ ਨੁਕਸਾਨ ਤੋਂ ਬਚਾਅ।

ਤੇਜ ਹਨੇਰੀ ਕਾਰਨ ਡਿੱਗਿਆ ਦਰੱਖਤ, ਜਾਨੀ ਨੁਕਸਾਨ ਤੋਂ ਬਚਾਅ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗ੍ਰਨੇਡ ਦੀ ਟਿੱਪਣੀ 'ਤੇ ਬਾਜਵਾ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗ੍ਰਨੇਡ ਦੀ ਟਿੱਪਣੀ 'ਤੇ ਬਾਜਵਾ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ

ਸੂਬੇ ਦੀ ਸੁਰੱਖਿਆ ਤੋਂ ਉੱਪਰ ਨਹੀਂ ਹੋ ਸਕਦਾ ਕੋਈ ਵੀ 'ਨਿੱਜੀ ਕੰਮ' - ਕੰਗ ਨੇ ਬਾਜਵਾ ਦੇ ਰਵੱਈਏ 'ਤੇ ਉਠਾਏ ਗੰਭੀਰ ਸਵਾਲ

ਸੂਬੇ ਦੀ ਸੁਰੱਖਿਆ ਤੋਂ ਉੱਪਰ ਨਹੀਂ ਹੋ ਸਕਦਾ ਕੋਈ ਵੀ 'ਨਿੱਜੀ ਕੰਮ' - ਕੰਗ ਨੇ ਬਾਜਵਾ ਦੇ ਰਵੱਈਏ 'ਤੇ ਉਠਾਏ ਗੰਭੀਰ ਸਵਾਲ

ਡੀਏਵੀ ਕਾਲਜ ਨੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਡੀਏਵੀ ਕਾਲਜ ਨੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਨੇ ਨੌਜਵਾਨਾਂ ਨੂੰ ਭਾਰਤ ਲਈ ਵਿਸ਼ਵ ਪੱਧਰ 'ਤੇ ਨਾਮਣਾ ਖੱਟਣ ਦੀ ਅਪੀਲ ਕੀਤੀ

ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਨੇ ਨੌਜਵਾਨਾਂ ਨੂੰ ਭਾਰਤ ਲਈ ਵਿਸ਼ਵ ਪੱਧਰ 'ਤੇ ਨਾਮਣਾ ਖੱਟਣ ਦੀ ਅਪੀਲ ਕੀਤੀ