ਨਵਾਂਸ਼ਹਿਰ, 26 ਅਪ੍ਰੈਲ, (ਬਲਕਾਰ ਸਿੰਘ ਬੱਲ)
ਨਵਾਂਸ਼ਹਿਰ ਸਿਟੀ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ 40 ਨਸ਼ੀਲੀਆਂ ਗੋਲੀਆਂ ਦੇ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਐਸ ਆਈ ਹੁਸਨ ਲਾਲ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਪਾਰਟੀ ਦੇ ਸਮੇਤ ਨਵਾਂਸ਼ਹਿਰ ਤੋਂ ਗੜਸ਼ੰਕਰ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਮਹਿੰਦੀਪੁਰ ਕੋਲ ਪੁੱਜੀ ਤਾਂ ਇੱਕ ਵਿਅਕਤੀ ਨੇ ਪੁਲਸ ਪਾਰਟੀ ਨੂੰ ਗੱਡੀ ਵਿੱਚ ਜਾਂਦੇ ਦੇਖ ਕੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਸੜਕ ਕਿਨਾਰੇ ਵੱਲ ਨੂੰ ਸੁੱਟ ਦਿੱਤਾ, ਸ਼ੱਕ ਪੈਣ ਤੇ ਜਦੋਂ ਪੁਲਿਸ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਲਿਫਾਫੇ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀ ਦੀ ਪਹਿਚਾਣ ਓਂਕਾਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਜੱਬੋਵਾਲ(ਨਵਾਂਸ਼ਹਿਰ) ਵਜੋ ਹੋਈ ਹੈ। ਜਿਸਦੇ ਖਿਲਾਫ ਪੁਲਿਸ ਵੱਲੋਂ 22 ਐਨਡੀਪੀਐਸ ਤਹਿਤ ਮਾਮਲਾ ਦਰਜ਼ ਕਰ ਦਿੱਤਾ ਹੈ।