Sunday, September 22, 2024  

ਸੰਖੇਪ

ਇਸ ਵਾਰ ਮੋਹਾਲੀ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਗਣਪਤੀ ਮਹਾਰਾਜ ਉਤਸਵ ਮਨਾਇਆ ਜਾਵੇਗਾ

ਇਸ ਵਾਰ ਮੋਹਾਲੀ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਗਣਪਤੀ ਮਹਾਰਾਜ ਉਤਸਵ ਮਨਾਇਆ ਜਾਵੇਗਾ

ਪਿਛਲੇ 8 ਸਾਲਾਂ ਤੋਂ ਫੇਜ਼ 9 ਦੀ ਮਾਰਕੀਟ ਵਿੱਚ ਸ਼੍ਰੀ ਗਣੇਸ਼ ਉਤਸਵ ਕਮੇਟੀ ਵੱਲੋਂ ਸ਼੍ਰੀ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਵੀ ਗਣੇਸ਼ ਚਤੁਰਥੀ ਸ਼ੁਰੂ ਹੋ ਗਈ ਹੈ। ਪਰ ਇਸ ਵਾਰ ਫੇਜ਼ 9 ਵਿੱਚ ਗਣਪਤੀ ਜੀ ਦਾ ਵਿਸ਼ਾਲ ਪੰਡਾਲ ਨਹੀਂ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਗਣੇਸ਼ ਮਹੋਤਸਵ ਕਮੇਟੀ ਦੇ ਪ੍ਰਧਾਨ ਰਮੇਸ਼ ਦੱਤ ਨੇ ਦੱਸਿਆ ਕਿ ਇਸ ਵਾਰ ਕੁਝ ਕਾਰਨਾਂ ਕਰਕੇ ਫੇਜ਼ 9 ਦੀ ਮਾਰਕੀਟ ਵਿੱਚ ਸ਼੍ਰੀ ਗਣੇਸ਼ ਮਹਾਰਾਜ ਦਾ ਵਿਸ਼ਾਲ ਪੰਡਾਲ ਨਹੀਂ ਸਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰ ਇਸ ਵਾਰ ਵੀ ਪੂਰੇ ਸ਼ਹਿਰ 'ਚ ਸ਼੍ਰੀ ਗਣੇਸ਼ ਚਤੁਰਥੀ 'ਤੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾਵੇਗਾ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਅਤੇ ਸੈਕਟਰਾਂ 'ਚ ਭਗਵਾਨ ਗਣੇਸ਼ ਦੀ ਸਥਾਪਨਾ ਕੀਤੀ ਜਾਵੇਗੀ।

ਜਿਲ੍ਹਾ ਮੋਹਾਲੀ ਇੰਟਕ ਦੇ ਗੁਰਪ੍ਰੀਤ ਸਿੰਘ ਪ੍ਰਧਾਨ ਨਿਯੁਕਤ ਕੀਤੇ ਗਏ

ਜਿਲ੍ਹਾ ਮੋਹਾਲੀ ਇੰਟਕ ਦੇ ਗੁਰਪ੍ਰੀਤ ਸਿੰਘ ਪ੍ਰਧਾਨ ਨਿਯੁਕਤ ਕੀਤੇ ਗਏ

ਗੁਰਪ੍ਰੀਤ ਸਿੰਘ ਪੁਤਰ ਸੁਰਿੰਦਰ ਸਿੰਘ ਪਿੰਡ ਚੰਦੋਂ ਗੋਬਿੰਦਗੜ੍ਹ ਪਲਹੇੜੀ ਇੰਡੀਅਨ ਨੈਸਨਲ ਟਰੇਡ ਯੂਨੀਅਨ ਕਾਂਗਰਸ ( ਇੰਟਕ ) ਜਿਲ੍ਹਾ ਮੋਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਅਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇੰਡੀਅਨ ਨੈਸਨਲ ਟਰੇਡ ਯੂਨੀਅਨ ਕਾਂਗਰਸ ( ਇੰਟਕ ) ਪੰਜਾਬ ਦੇ ਚੇਅਰਮੈਨ ਬਲਬੀਰ ਸਿੰਘ ਕੇ ਪੀ ਅਤੇ ਮੀਤ ਪ੍ਰਧਾਨ ਮਨਦੀਪ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਨਿਯੁਕਤੀ ਪੱਤਰ ਦਿਤਾ। ਸ੍ਰੀ ਕੇ ਪੀ ਨੇ ਕਿਹਾ ਕਿ ਇੰਡੀਅਨ ਨੈਸਨਲ ਟਰੇਡ ਯੂਨੀਅਨ ਕਾਂਗਰਸ ( ਇੰਟਕ ) ਪੰਜਾਬ ਵੱਖ ਵੱਖ ਖੇਤਰ ਵਿੱਚ ਸਰਕਾਰ ਅਤੇ ਠੇਕੇਦਾਰਾਂ ਵੱਲੋਂ ਮਜਦੂਰਾਂ ਦੀ ਕੀਤੀ ਜਾ ਰਹੀ ਲੁਟ ਵਿਰੁਧ ਵਿਡਣ ਦੀਆਂ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਉਦਯੋਗਾਂ ਵਿੱਚ ਮਜਦੂਰਾਂ ਨੂੰ ਘੱਟ ਘੱਟ ਉਜਰਤ ਨਹੀਂ ਦਿਤੀ ਜਾ ਰਹੀ। ਵੱਖ ਵੱਖ ਫੈਕਟਰੀਆਂ ਵਿੱਚ ਠੇਕੇਦਾਰੀ ਸਿਸਟਮ ਪ੍ਰਫੁਲਤ ਹੋ ਰਿਹਾ ਹੈ ਜਿਸ ਨਾਲ ਮਜਦੂਰਾਂ ਦੀ ਨੌਕਰੀ ਦੀ ਕੋਈ ਗਰੰਟੀ ਨਹੀਂ ਅਤੇ ਨਾ ਹੀ ਲੇਬਰ ਐਕਟ ਅਨੂਸਾਰ ਮਜਦੂਰਾਂ ਨੂੰ ਵੱਚ ਵੱਖ ਕਿਸਮ ਲਾਭ ਦਿਤੇ ਜਾ ਰਹੇ ਹਨ। ਇੰਟਕ ਪੰਜਾਬ ਅਜਿਹੇ ਸਾਰੇ ਅਦਾਰਿਆਂ ਦਾ ਡਾਟਾ ਤਿਆਰ ਕਰ ਰਹੀ ਹੈ ਉਨ੍ਹਾਂ ਵਿਰੁੱਧੀ ਕਾਨੂੰਨੀ ਲੜਾਈ ਦੇ ਨਾਲ ਨਾਲ ਗੇਟ ਤੇ ਸਾਂਤੀ ਪੂਰਨ ਢੰਗ ਨਾਲ ਸੰਘਰਸ ਵਿਢਿਆ ਜਾਵੇਗਾ ।

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਏਸ਼ੀਅਨ ਚੈਂਪੀਅਨ ਤੀਰ ਅੰਦਾਜ਼ ਦੀਪਸ਼ਿਖਾ ਦਾ ਕੀਤਾ ਸ਼ਾਨਦਾਰ ਸਵਾਗਤ

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਏਸ਼ੀਅਨ ਚੈਂਪੀਅਨ ਤੀਰ ਅੰਦਾਜ਼ ਦੀਪਸ਼ਿਖਾ ਦਾ ਕੀਤਾ ਸ਼ਾਨਦਾਰ ਸਵਾਗਤ

ਚਾਇਨਾ-ਤਾਈਪੇ, ਚੀਨ ਵਿਖੇ ਸੰਪੰਨ ਹੋਈ ਦੂਜੀ ਏਸ਼ੀਅਨ ਯੂਨੀਵਰਸਿਟੀ ਤੀਰਅੰਦਾਜ਼ੀ ਚੈਂਪੀਅਨਸ਼ਿਪ-2024 ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਖਿਡਾਰਨ ਦੀਪਸ਼ਿਖਾ ਸੋਨ ਤਗਮਾ ਜੇਤੂ ਦੇ ‘ਵਰਸਿਟੀ ਪੁੱਜਣ ਤੇ ਯੂਨੀਵਰਸਿਟੀ ਪ੍ਰਬੰਧਕਾਂ, ਇਲਾਕਾ ਨਿਵਾਸੀਆਂ ਵੱਲੋਂ ਸ਼ਾਨਦਾਰ ਢੋਲ ਨਗਾੜਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਤਲਵੰਡੀ ਸਾਬੋ ਵਿਖੇ ਖਿਡਾਰਣ ਦੇ ਪਹੁੰਚਣ ਤੇ ਖਿਡਾਰਣ ਨੇ ਵਰਸਿਟੀ ਅਧਿਕਾਰੀਆਂ ਦੇ ਨਾਲ ਵਾਹਿਗੁਰੂ ਤੋਂ ਅਸ਼ੀਰਵਾਦ ਲੈਣ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ, ਉਸ ਉਪਰਾਂਤ ਖਿਡਾਰਣ ਨੂੰ ਖੁੱਲ੍ਹੀ ਜੀਪ ਵਿੱਚ ਢੋਲ ਵਾਜਿਆਂ ਦੇ ਨਾਲ ‘ਵਰਸਿਟੀ ਵਿਖੇ ਲਿਜਾਇਆ ਗਿਆ। ਰਸਤੇ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਸਦੀ ਹੌਂਸਲਾ ਅਫ਼ਜਾਈ ਕੀਤੀ ਗਈ। ਵਰਸਿਟੀ ਪ੍ਰਬੰਧਕਾਂ ਵੱਲੋਂ ਖਿਡਾਰਣ ਦੇ ਸਵਾਗਤ ਲਈ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਖਿਡਾਰਣ ਨੂੰ ਫੁਲਕਾਰੀ ਅਤੇ ਯਾਦ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਸੜਕ ਕਿਨਾਰੇ ਅਤੇ ਛੱਤਾਂ ਤੇ ਖੜ੍ਹੇ ਹੋ ਕੇ ਵਰਸਿਟੀ ਅਧਿਕਾਰੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਜ਼ੋਰਦਾਰ ਤਾੜੀਆਂ ਅਤੇ ਫੁੱਲਾਂ ਦੀ ਵਰਖਾ ਨਾਲ ਖਿਡਾਰਨ ਨੂੰ ਜੀ ਆਇਆ ਕਿਹਾ।

ਗਾਜ਼ਾ ਵਿੱਚ ਫਲਸਤੀਨੀ ਮਰਨ ਵਾਲਿਆਂ ਦੀ ਗਿਣਤੀ 40,939 ਹੋ ਗਈ: ਸਿਹਤ ਅਧਿਕਾਰੀ

ਗਾਜ਼ਾ ਵਿੱਚ ਫਲਸਤੀਨੀ ਮਰਨ ਵਾਲਿਆਂ ਦੀ ਗਿਣਤੀ 40,939 ਹੋ ਗਈ: ਸਿਹਤ ਅਧਿਕਾਰੀ

ਗਾਜ਼ਾ-ਅਧਾਰਤ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਗਾਜ਼ਾ ਪੱਟੀ ਉੱਤੇ ਚੱਲ ਰਹੇ ਇਜ਼ਰਾਈਲੀ ਹਮਲਿਆਂ ਵਿੱਚ ਫਲਸਤੀਨੀ ਮਰਨ ਵਾਲਿਆਂ ਦੀ ਗਿਣਤੀ 40,939 ਹੋ ਗਈ ਹੈ।

ਪਿਛਲੇ 48 ਘੰਟਿਆਂ ਦੌਰਾਨ, ਇਜ਼ਰਾਈਲੀ ਫੌਜ ਨੇ 61 ਲੋਕਾਂ ਨੂੰ ਮਾਰਿਆ ਅਤੇ 162 ਹੋਰ ਜ਼ਖਮੀ ਕੀਤੇ, ਜਿਸ ਨਾਲ ਪਿਛਲੇ ਅਕਤੂਬਰ ਵਿਚ ਫਲਸਤੀਨ-ਇਜ਼ਰਾਈਲੀ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਕੁੱਲ ਮਰਨ ਵਾਲਿਆਂ ਦੀ ਗਿਣਤੀ 40,939 ਹੋ ਗਈ ਅਤੇ 94,616 ਜ਼ਖਮੀ ਹੋਏ।

ਸ਼ਨੀਵਾਰ ਨੂੰ, ਗਾਜ਼ਾ ਦੇ ਜਬਾਲੀਆ ਖੇਤਰ ਵਿੱਚ ਹਲੀਮਾ ਅਲ-ਸਾਦੀਆ ਸਕੂਲ ਨੂੰ ਇਜ਼ਰਾਈਲੀ ਨਿਸ਼ਾਨਾ ਬਣਾਉਣ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ।

ਪੰਜਾਬ ਸਰਕਾਰ ਲੋਕਾਂ ਨੂੰ ਘਰਾਂ ਦੇ ਨੇੜੇ ਸੁਵਿਧਾ ਦੇਣ ਲਈ ਵਚਨਬੱਧ : ਵਿਧਾਇਕ ਸੇਖੋਂ

ਪੰਜਾਬ ਸਰਕਾਰ ਲੋਕਾਂ ਨੂੰ ਘਰਾਂ ਦੇ ਨੇੜੇ ਸੁਵਿਧਾ ਦੇਣ ਲਈ ਵਚਨਬੱਧ : ਵਿਧਾਇਕ ਸੇਖੋਂ

ਆਮ ਜਨਤਾ ਦੀਆਂ ਮੁਸ਼ਕਿਲਾਂ ਨੂੰ ਸੁਣਨ ਅਤੇ ਮੌਕੇ ਤੇ ਉਹਨਾਂ ਦੇ ਹੱਲ ਲਈ ਲਗਾਏ ਜਾ ਰਹੇ ਸੁਵਿਧਾ ਕੈਂਪਾਂ ਦੀ ਲੜੀ ਤਹਿਤ ਅੱਜ ਡੇਰਾ ਬਾਬਾ ਸਰੂਪ ਦਾਸ ਜੀ ਪਿੰਡ ਢਿੱਲਵਾਂ ਖੁਰਦ ਵਿਖੇ 14ਵੇਂ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਮੱਸਿਆ ਦੇ ਹੱਲ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ । ਵਿਧਾਇਕ ਸੇਖੋਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲਕਦਮੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਵਾਉਣ ਵਿੱਚ ਸਹਾਈ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਵਿਧਾ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇਕੋਂ ਥਾਂ ਮੌਜੂਦ ਹੁੰਦੇ ਹਨ ਜਿਸ ਕਰਕੇ ਅਨੇਕਾਂ ਦਫਤਰਾਂ ਨਾਲ ਸੰਬੰਧਿਤ ਸਰਕਾਰੀ ਕੰਮ ਇਕ ਥਾਂ ਤੇ ਨਿਬੜ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਕੈਂਪ ਵਿੱਚ ਪਿੰਡ ਢਿੱਲਵਾਂ ਖੁਰਦ, ਜੰਡਵਾਲਾ, ਜਨੇਰੀਆਂ, ਸਾਧੂਵਾਲਾ, ਝੋਟੀਵਾਲਾ ਅਤੇ ਡੋਡ ਦੇ ਵਸਨੀਕ ਇਸ ਸੁਵਿਧਾ ਕੈਂਪ ਵਿੱਚ ਆਪਣੀਆਂ ਮੁਸ਼ਕਿਲਾਂ/ਸ਼ਿਕਾਇਤਾਂ ਦੇ ਹੱਲ ਲਈ ਪਹੁੰਚ ਕੀਤੀ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿਖੇ ਪਹੁੰਚ ਕੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤੇ ਯੋਜਨਾਵਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ । ਉਨ੍ਹਾਂ ਕਿਹਾ ਕਿ ਇਹ ਸੁਵਿਧਾ ਕੈਂਪ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਕਾਰਨ ਕਰਕੇ ਲੋਕ ਆਪਣੇ ਪਿੰਡ ਵਿੱਚ ਲਗਾਏ ਕੈਂਪ ਵਿੱਚ ਨਹੀਂ ਪਹੁੰਚ ਸਕੇ ਤਾਂ ਉਹ ਕਿਤੇ ਵੀ ਹੋਰ ਲੱਗ ਰਹੇ ਕੈਂਪ ਵਿੱਚ ਜਾ ਕੇ ਆਪਣਾ ਕੰਮ ਕਰਵਾ ਸਕਦੇ ਹਨ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿ) ਸ. ਨਰਭਿੰਦਰ ਸਿੰਘ ਗਰੇਵਾਲ, ਚੇਅਰਮੈਨ ਰਮਨਦੀਪ ਸਿੰਘ ਮੁਮਾਰਾ ਮਾਰਕਿਟ ਕਮੇਟੀ ਸਾਦਿਕ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।

ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕਰ ਰਹੀ ਕੰਮ - ਈਟੀਓ

ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕਰ ਰਹੀ ਕੰਮ - ਈਟੀਓ

ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਤਰਸਿੱਕਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਕਰਨ ਮੌਕੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਵਿੱਚ ਲਿਆਉਣ ਲਈ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਦਾ ਤੀਜਾ ਸੀਜਨ ਇਸ ਗੱਲ ਦਾ ਗਵਾਹ ਹੈ ਕਿ ਸਾਡੇ ਨੌਜਵਾਨ ਵੱਧ ਚੜ ਕੇ ਖੇਡ ਮੈਦਾਨਾਂ ਵਿੱਚ ਆ ਰਹੇ ਹਨ ਅਤੇ ਸੂਬੇ ਦਾ ਨਾਮ ਵਿਸ਼ਵ ਭਰ ਵਿੱਚ ਉੱਚਾ ਕਰ ਰਹੇ ਹਨ।
ਸ.ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਖੇਡਾਂ ਵਿੱਚ ਵਧੀਆ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਉੱਚ ਪਦਵੀਆਂ ਦੇ ਕੇ ਸਨਮਾਨਿਆ ਹੈ ਅਤੇ ਹੁਣ ਵੀ ਜਿਹੜੇ ਵੀ ਖਿਡਾਰੀ ਸੂਬੇ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕਰਨਗੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਉੱਚ ਅਹੁਦੇ ਦਿੱਤੇ ਜਾਣਗੇ। ਉਹਨਾਂ ਹੋਰ ਕਿਹਾ ਕਿ ਸਾਡੀ ਸਰਕਾਰ ਨੇ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਿਸ਼ ਤੋਂ ਤਕਰੀਬਨ 47 ਹਜਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਜਿਨਾਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਦੀ ਵੀ ਹੈ। ਉਹਨਾਂ ਹੋਰ ਕਿਹਾ ਕਿ ਅੱਜ ਦੇ ਦੌਰ ਵਿੱਚ ਖੇਡਾਂ ਬਹੁਤ ਜਰੂਰੀ ਹਨ ਕਿਉਂਕਿ ਖੇਡਾਂ ਨਾਲ ਜੁੜ ਕੇ ਹੀ ਸਾਡੇ ਨੌਜਵਾਨ ਸਮਾਜਿਕ ਲਾਣਤਾਂ ਤੋਂ ਦੂਰ ਰਹਿ ਸਕਦੇ ਹਨ।

ਪਬਲਿਕ ਹੈਲਥ ਕਰਮਚਾਰੀਆਂ ਦਾ ਵਫ਼ਦ ਚੀਫ਼ ਇੰਜੀਨੀਅਰ ਨੂੰ ਮਿਲਿਆ

ਪਬਲਿਕ ਹੈਲਥ ਕਰਮਚਾਰੀਆਂ ਦਾ ਵਫ਼ਦ ਚੀਫ਼ ਇੰਜੀਨੀਅਰ ਨੂੰ ਮਿਲਿਆ

ਹਰਿਆਣਾ ਪਬਲਿਕ ਹੈਲਥ ਕਰਮਚਾਰੀ ਸੰਘ ਦਾ ਇੱਕ ਵਫ਼ਦ ਆਪਣੀਆਂ ਮੰਗਾਂ ਸਬੰਧੀ ਚੀਫ਼ ਇੰਜੀਨੀਅਰ ਨੂੰ ਮਿਲਿਆ। ਯੂਨੀਅਨ ਦੇ ਸਟੇਟ ਪ੍ਰਧਾਨ ਚਾਂਦਰਾਮ ਚਹਿਲ, ਜਨਰਲ ਸੈਕਟਰੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਵਿਭਾਗ ਦੇ ਚੀਫ਼ ਇੰਜੀਨੀਅਰ ਨਾਲ 20 ਸੂਤਰੀ ਮੰਗ ਪੱਤਰ ਬਾਰੇ ਗੱਲਬਾਤ ਹੋਈ। ਕਰਮਚਾਰੀਆਂ ਨੂੰ ਕੈਸ਼ਲੈਸ ਮੈਡੀਕਲ ਸਹੂਲਤਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇ। ਕੱਚੇ ਮੁਲਾਜ਼ਮਾਂ ਨੂੰ ਚਿਰਾਯੂੰ ਯੋਜਨਾ ਤਹਿਤ ਲਾਭ ਦਿੱਤਾ ਜਾਵੇ। ਮੀਟਰ ਰੀਡਰ, ਬਿਲ ਕਲਰਕ ਅਤੇ ਹੋਰ ਕਈ ਅਜਿਹੀਆਂ ਅਸਾਮੀਆਂ ਵਾਲਿਆਂ ਨੂੰ ਤਰੱਕੀ ਦਿੱਤੀ ਜਾਵੇ। ਇਸ ਵਫ਼ਦ ਵਿੱਚ ਭਾਰਤੀ ਮਜਦੂਰ ਸੰਘ ਦੇ ਸਟੇਟ ਮਹਾਂਮੰਤਰੀ ਹਵਾ ਸਿੰਘ, ਖੇਤਰੀ ਪ੍ਰਧਾਨ ਚਾਂਦ ਰਾਮ, ਮੁਲਾਜ਼ਮ ਨੇਤਾ ਵਿਨੋਦ ਸ਼ਰਮਾ, ਦਲਵੀਰ ਸਿੰਘ, ਸੰਦੀਪ ਪੰਨੂ, ਨੀਰਜ ਕੁਮਾਰ, ਜੈ ਕੁਮਾਰ, ਓਮ ਪ੍ਰਕਾਸ਼ ਸ਼ਾਸਤਰੀ, ਇੰਦਰ ਸਿੰਘ ਅਤੇ ਪੰਚਕੂਲਾ ਜ਼ਿਲ੍ਹਾ ਪ੍ਰਧਾਨ ਸ਼ੰਭੂ ਨਾਥ ਸ਼ਾਮਲ ਸਨ।

ਡਾਇਟ ਫਿਰੋਜ਼ਪੁਰ ਵਿਖੇ ਸਾਖਰਤਾ ਹਫ਼ਤਾ ਮਨਾਇਆ ਜਾ ਰਿਹਾ

ਡਾਇਟ ਫਿਰੋਜ਼ਪੁਰ ਵਿਖੇ ਸਾਖਰਤਾ ਹਫ਼ਤਾ ਮਨਾਇਆ ਜਾ ਰਿਹਾ

ਡਾਇਰੈਕਟਰ ਐੱਸ. ਸੀ. ਈ ਆਰ. ਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਅਤੇ ਪਿ੍ਰੰਸੀਪਲ ਡਾਇਟ ਸ਼੍ਰੀਮਤੀ ਸੀਮਾ ਦੀ ਯੋਗ ਅਗਵਾਈ ਹੇਠ ਸੰਸਥਾ ਵਿਚ 2.09.24 ਤੋ 08.09.24 ਤਕ ਉਲਾਸ ਪ੍ਰੋਜੈਕਟ ਅਧੀਨ ਸਾਖਰਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਸਟੇਟ ਨੋਡਲ ਅਫ਼ਸਰ ਸ੍ਰੀ ਸੁਰਿੰਦਰ ਕੁਮਾਰ ਦੀ ਅਗਵਾਈ ਅਨੁਸਾਰ ਵੱਖਰੀਆ ਵੱਖਰੀਆ ਗਤੀਵਿਧੀਆ ਕਰਾਈਆ ਜਾ ਰਹੀਆਂ ਹਨ। ਜਿਸ ਨਾਲ ਲੋਕਾ ਨੂੰ ਬਾਲਗ ਸਿੱਖਿਆ ਬਾਰੇ ਜਾਗਰੂਕ ਕੀਤਾ ਜਾ ਸਕੇ। ਜ਼ਿਲਾ ਸਿੱਖਿਆ ਸਿਖ਼ਲਾਈ ਸੰਸਥਾ ਫਿਰੋਜ਼ਪੁਰ ਵਿਚ ਜ਼ਿਲਾ ਕੋਆਰਡੀਨੇਟਰ ਸ਼੍ਰੀਮਤੀ ਆਰਤੀ ਸਚਦੇਵਾ ਦੀ ਦੇਖਰੇਖ ਵਿਚ ਵੱਖ ਵੱਖ ਗਤੀਵਿਧੀਆ ਜਿਵੇਂ ਕੀ ਪੋਸਟਰ ਮੇਕਿੰਗ, ਡਿਬੇਟ ਅਤੇ ਵਰਕਸ਼ਾਪ ਕਰਵਾਈ ਗਈ। ਇਹਨਾ ਗਤੀਵਿਧੀਆ ਵਿੱਚ ਡਾਇਟ ਫਿਰੋਜ਼ਪੁਰ ਦੇ ਡੀ ਐਲ ਏਡ ਦੇ ਵਿਦਿਆਰਥੀਆ ਨੇ ਵੱਧ- ਚੜ ਕੇ ਹਿੱਸਾ ਲਿਆ। ਇਸ ਦੌਰਾਨ ਬਾਲਗ ਸਿੱਖਿਆ ਦੇ ਮਹੱਤਵ ਨੂੰ ਦਰਸਾਉਣ ਲਈ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੜ੍ਹੀ ਗਈ ਅਤੇ ਸ਼ਹਿਰ ਵਿਚ ਵੱਖ ਵੱਖ ਥਾਂਵਾ ਤੇ ਨੁੱਕੜ ਨਾਟਕ ਕਰਵਾਏ ਗਏ। ਇਹਨਾਂ ਗਤੀਵਿਧੀਆ ਵਿਚ ਡਾਇਟ ਸਟਾਫ ਦੇ ਸਰਬਸ਼ਕਤੀਮਾਨ, ਅਮਰ ਜੋਤੀ ਮਾਂਗਟ, ਗੌਰਵ ਮੁੰਜਾਲ, ਡਾ ਹਰਿੰਦਰ ਸਿੰਘ, ਪਰਮਜੀਤ ਕੌਰ, ਅਕਾਸ਼ਵੀਰ ਅਤੇ ਹੋਰਾ ਨੇ ਸ਼ਿਰਕਤ ਕੀਤੀ।

ਨਵ ਨਿਯੁਕਤ ਡੀਐਸਪੀ ਦਾ ਕੀਤਾ ਸਨਮਾਨ

ਨਵ ਨਿਯੁਕਤ ਡੀਐਸਪੀ ਦਾ ਕੀਤਾ ਸਨਮਾਨ

ਅੱਜ ਭਗਵਾਨ ਵਾਲਮੀਕ ਸ਼੍ਰੋਮਣੀ ਸੈਨਾ ਰਜਿ. ਦਾ ਵਫਦ ਪੰਜਾਬ ਪ੍ਰਧਾਨ ਗਰਜੋਤ ਸਹੋਤਾ ਦੀ ਪ੍ਰਧਾਨਗੀ ਹੇਠ ਨਵਨਿਯੁਕਤ ਡੀਐਸਪੀ ਸੁਲਤਾਨਪੁਰ ਲੋਧੀ ਨੂੰ ਮਿਲਿਆ ਅਤੇ ਗੁਰੂ ਨਗਰੀ ਸੁਲਤਾਨਪੁਰ ਲੋਧੀ ਬਤੌਰ ਡੀਐਸਪੀ ਆਉਣ ਤੇ ਮੁਬਾਰਕਬਾਦ ਦਿੱਤੀ ਅਤੇ ਜਥੇਬੰਦੀ ਵੱਲੋਂ ਹਰ ਤਰ੍ਹਾਂ ਦੇ ਹਾਲਾਤ ਵਿੱਚ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਗੱਲ ਕੀਤੀ। ਪ੍ਰਧਾਨ ਗੁਰਜੋਤ ਸਹੋਤਾ ਤੇ ਜਥੇਬੰਦੀ ਵੱਲੋਂ ਡਾਕਟਰ ਅੰਬੇਡਕਰ ਦਾ ਸਰੂਪ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਗੁਰਜੋਤ ਸਹੋਤਾ ਨੇ ਦੱਸਿਆ ਕਿ ਡੀਐਸਪੀ ਸਾਹਿਬ ਨਾਲ ਬਹੁਤ ਚੰਗੇ ਮਾਹੌਲ ਵਿੱਚ ਗੱਲਬਾਤ ਹੋਈ ਅਤੇ ਉਨਾਂ ਨੇ ਵਿਸ਼ਵਾਸ ਦਿਵਾਇਆ ਕਿ ਗੁਰੂ ਨਗਰੀ ਵਿੱਚ ਲਾਅ ਅਤੇ ਆਰਡਰ ਨੂੰ ਬਰਕਰਾਰ ਰੱਖਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਕਿਸੇ ਵੀ ਗਲਤ ਅਨਸਰ ਨੂੰ ਕੋਈ ਵੀ ਗਲਤ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਸਮੇਂ ਸਰਵਨ ਸਿੰਘ, ਸਲਵਿੰਦਰ ਸਿੰਘ, ਗੁਰਦਿਆਲ ਸਿੰਘ ਜਨਰਲ ਸਕੱਤਰ ਪੰਜਾਬ, ਭਜਨ ਸਿੰਘ ਆਦਿ ਸਮੇਤ ਬਹੁਤ ਸਾਰੇ ਵਰਕਰ ਹਾਜ਼ਰ ਸਨ।

ਅਡਾਨੀ ਮਹਿਲਾ DPL T20: ਉੱਤਰੀ ਦਿੱਲੀ ਸਟ੍ਰਾਈਕਰਜ਼ ਮਹਿਲਾ ਸੱਤ ਵਿਕਟਾਂ ਦੀ ਜਿੱਤ ਨਾਲ ਫਾਈਨਲ ਲਈ ਕੁਆਲੀਫਾਈ

ਅਡਾਨੀ ਮਹਿਲਾ DPL T20: ਉੱਤਰੀ ਦਿੱਲੀ ਸਟ੍ਰਾਈਕਰਜ਼ ਮਹਿਲਾ ਸੱਤ ਵਿਕਟਾਂ ਦੀ ਜਿੱਤ ਨਾਲ ਫਾਈਨਲ ਲਈ ਕੁਆਲੀਫਾਈ

ਉੱਤਰੀ ਦਿੱਲੀ ਸਟ੍ਰਾਈਕਰਜ਼ ਮਹਿਲਾ ਨੇ ਸ਼ਨੀਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿੱਚ ਆਯੋਜਿਤ ਆਖਰੀ ਲੀਗ ਪੜਾਅ ਦੇ ਮੈਚ ਵਿੱਚ ਈਸਟ ਦਿੱਲੀ ਰਾਈਡਰਜ਼ ਵੂਮੈਨ ਦੇ ਖਿਲਾਫ ਸੱਤ ਵਿਕਟਾਂ ਦੀ ਡੀਐਲਐਸ ਵਿਧੀ ਨਾਲ ਜਿੱਤ ਦੇ ਬਾਅਦ ਅਡਾਨੀ ਮਹਿਲਾ ਦਿੱਲੀ ਪ੍ਰੀਮੀਅਰ ਲੀਗ ਟੀ-20 ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਉੱਤਰੀ ਦਿੱਲੀ ਸਟਰਾਈਕਰਜ਼ ਮਹਿਲਾ ਹੁਣ ਐਤਵਾਰ ਨੂੰ ਹੋਣ ਵਾਲੇ ਸਿਖਰ ਮੁਕਾਬਲੇ ਵਿੱਚ ਦੱਖਣੀ ਦਿੱਲੀ ਦੀ ਸੁਪਰਸਟਾਰਜ਼ ਮਹਿਲਾ ਨਾਲ ਭਿੜੇਗੀ।

ਉਪਾਸਨਾ ਯਾਦਵ ਅਤੇ ਮਾਨਸੀ ਸ਼ਰਮਾ ਨੇ ਤੇਜ਼ ਸ਼ੁਰੂਆਤ ਲਈ ਦੌੜਾਂ ਦਾ ਪਿੱਛਾ ਕੀਤਾ। ਚੌਥੇ ਓਵਰ ਵਿੱਚ ਉਨ੍ਹਾਂ ਦਾ ਸਕੋਰ 26/0 ਸੀ। ਹਾਲਾਂਕਿ, ਸ਼ਰਮਾ (10 ਗੇਂਦਾਂ ਵਿੱਚ 10) ਉਸੇ ਓਵਰ ਦੀ 5ਵੀਂ ਗੇਂਦ 'ਤੇ ਆਊਟ ਹੋ ਗਏ, ਇਸ ਤੋਂ ਪਹਿਲਾਂ ਕਿ ਮੀਂਹ ਨੇ ਥੋੜੀ ਦੇਰ ਲਈ ਖੇਡ ਨੂੰ ਰੋਕ ਦਿੱਤਾ।

ਯਾਦਵ ਨੇ ਆਯੂਸ਼ੀ ਸੋਨੀ ਨਾਲ ਮਿਲ ਕੇ ਸਮੀਕਰਨ ਨੂੰ ਆਖਰੀ ਦੋ ਓਵਰਾਂ ਵਿੱਚ ਲੋੜੀਂਦੇ 10 ਤੱਕ ਘਟਾ ਦਿੱਤਾ। ਹਾਲਾਂਕਿ ਯਾਦਵ ਦੀ 44 ਗੇਂਦਾਂ 'ਤੇ 65 ਦੌੜਾਂ ਦੀ ਸ਼ਾਨਦਾਰ ਪਾਰੀ ਦਾ ਅੰਤ ਹੋ ਗਿਆ ਕਿਉਂਕਿ ਉਸ ਨੂੰ 13ਵੇਂ ਓਵਰ 'ਚ ਪ੍ਰਿਆ ਮਿਸ਼ਰਾ ਨੇ ਆਊਟ ਕਰ ਦਿੱਤਾ। ਸੋਨੀ ਅਤੇ ਮੋਨਿਕਾ ਨੇ ਫਿਰ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਨੇ ਟੀਚੇ ਦਾ ਪਿੱਛਾ ਕਰਨ ਲਈ ਦੋ ਗੇਂਦਾਂ ਬਾਕੀ ਰਹਿ ਕੇ ਆਪਣੀ ਟੀਮ ਨੂੰ ਅਡਾਨੀ ਮਹਿਲਾ ਦਿੱਲੀ ਪ੍ਰੀਮੀਅਰ ਲੀਗ ਟੀ-20 ਦੇ ਉਦਘਾਟਨੀ ਐਡੀਸ਼ਨ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਮਦਦ ਕੀਤੀ।

ਕਾਂਗਰਸ ਨੇ APCC ਦੇ ਉਪ-ਪ੍ਰਧਾਨ, ਜਨਰਲ ਸਕੱਤਰਾਂ ਦੀ ਨਿਯੁਕਤੀ ਕੀਤੀ

ਕਾਂਗਰਸ ਨੇ APCC ਦੇ ਉਪ-ਪ੍ਰਧਾਨ, ਜਨਰਲ ਸਕੱਤਰਾਂ ਦੀ ਨਿਯੁਕਤੀ ਕੀਤੀ

ਸਿਹਤ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਭਾਰਤ ਵਿੱਚ ਪ੍ਰੋਸੈਸਡ, ਪੈਕ ਕੀਤੇ ਭੋਜਨ ਦੀ ਵੱਧ ਰਹੀ ਖਪਤ

ਸਿਹਤ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਭਾਰਤ ਵਿੱਚ ਪ੍ਰੋਸੈਸਡ, ਪੈਕ ਕੀਤੇ ਭੋਜਨ ਦੀ ਵੱਧ ਰਹੀ ਖਪਤ

ਮੇਰੇ ਪਤੀ ਪੀਐਮ ਮੋਦੀ ਅੱਗੇ ਨਹੀਂ ਝੁਕਣਗੇ: ਹਰਿਆਣਾ ਰੈਲੀ ਵਿੱਚ ਸੁਨੀਤਾ ਕੇਜਰੀਵਾਲ

ਮੇਰੇ ਪਤੀ ਪੀਐਮ ਮੋਦੀ ਅੱਗੇ ਨਹੀਂ ਝੁਕਣਗੇ: ਹਰਿਆਣਾ ਰੈਲੀ ਵਿੱਚ ਸੁਨੀਤਾ ਕੇਜਰੀਵਾਲ

ਚੀਨ ਹੈਨਾਨ, ਗੁਆਂਗਡੋਂਗ ਨੂੰ ਆਫ਼ਤ ਰਾਹਤ ਫੰਡ ਦਿੰਦਾ

ਚੀਨ ਹੈਨਾਨ, ਗੁਆਂਗਡੋਂਗ ਨੂੰ ਆਫ਼ਤ ਰਾਹਤ ਫੰਡ ਦਿੰਦਾ

ਅਡਾਨੀ DPL T20: ਰਿਸ਼ਭ ਪੰਤ ਨੇ ਸੈਮੀਫਾਈਨਲ ਤੋਂ ਪਹਿਲਾਂ ਪੁਰਾਣੀ ਦਿਲੀ 6 ਨਾਲ ਲੰਬੇ ਸਮੇਂ ਲਈ ਸਹਿਯੋਗ ਦੀ ਸਹੁੰ ਖਾਧੀ

ਅਡਾਨੀ DPL T20: ਰਿਸ਼ਭ ਪੰਤ ਨੇ ਸੈਮੀਫਾਈਨਲ ਤੋਂ ਪਹਿਲਾਂ ਪੁਰਾਣੀ ਦਿਲੀ 6 ਨਾਲ ਲੰਬੇ ਸਮੇਂ ਲਈ ਸਹਿਯੋਗ ਦੀ ਸਹੁੰ ਖਾਧੀ

ਬਾਬਾ ਮੱਖਣ ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ’ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਮਾਗਮ

ਬਾਬਾ ਮੱਖਣ ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ’ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਮਾਗਮ

 ਸ੍ਰੀ ਅਨੰਦਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਲਈ ਨਗਰ ਕੀਰਤਨ ਰਵਾਨਾ

ਸ੍ਰੀ ਅਨੰਦਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਲਈ ਨਗਰ ਕੀਰਤਨ ਰਵਾਨਾ

ਕੇਪੀ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਦੇ ਹਮਲੇ ਨੂੰ ਨਾਕਾਮ ਕਰਨ ਵਿੱਚ ਚਾਰ ਆਤਮਘਾਤੀ ਹਮਲਾਵਰ ਮਾਰੇ ਗਏ

ਕੇਪੀ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਦੇ ਹਮਲੇ ਨੂੰ ਨਾਕਾਮ ਕਰਨ ਵਿੱਚ ਚਾਰ ਆਤਮਘਾਤੀ ਹਮਲਾਵਰ ਮਾਰੇ ਗਏ

ਕੇਂਦਰੀ ਜੇਲ ਤੋਂ ਛੇ ਪਾਕਿਸਤਾਨੀ ਕੈਦੀ ਰਿਹਾਅ

ਕੇਂਦਰੀ ਜੇਲ ਤੋਂ ਛੇ ਪਾਕਿਸਤਾਨੀ ਕੈਦੀ ਰਿਹਾਅ

FPIs ਨੂੰ ਭਾਰਤ ਵਿੱਚ ਹੋਰ ਖਰੀਦਦਾਰੀ ਕਰਨ ਲਈ ਅਮਰੀਕਾ ਦੀ ਆਰਥਿਕਤਾ ਵਿੱਚ ਮੰਦੀ

FPIs ਨੂੰ ਭਾਰਤ ਵਿੱਚ ਹੋਰ ਖਰੀਦਦਾਰੀ ਕਰਨ ਲਈ ਅਮਰੀਕਾ ਦੀ ਆਰਥਿਕਤਾ ਵਿੱਚ ਮੰਦੀ

ਦੱਖਣੀ ਕੋਰੀਆ, ਅਮਰੀਕਾ ਨੇ ਵਾਸ਼ਿੰਗਟਨ ਵਿੱਚ ਪ੍ਰਮਾਣੂ ਰੋਕਥਾਮ ਲਈ ਸਿਮੂਲੇਸ਼ਨ ਅਭਿਆਸਾਂ ਦਾ ਆਯੋਜਨ ਕੀਤਾ

ਦੱਖਣੀ ਕੋਰੀਆ, ਅਮਰੀਕਾ ਨੇ ਵਾਸ਼ਿੰਗਟਨ ਵਿੱਚ ਪ੍ਰਮਾਣੂ ਰੋਕਥਾਮ ਲਈ ਸਿਮੂਲੇਸ਼ਨ ਅਭਿਆਸਾਂ ਦਾ ਆਯੋਜਨ ਕੀਤਾ

ਇੱਕ ਹਫ਼ਤੇ ਵਿੱਚ 30,000 ਤੋਂ ਵੱਧ ਅਫਗਾਨ ਸ਼ਰਨਾਰਥੀ ਘਰ ਪਰਤੇ ਹਨ

ਇੱਕ ਹਫ਼ਤੇ ਵਿੱਚ 30,000 ਤੋਂ ਵੱਧ ਅਫਗਾਨ ਸ਼ਰਨਾਰਥੀ ਘਰ ਪਰਤੇ ਹਨ

ਚੰਗੀ ਖੁਰਾਕ ਸਬੰਧੀ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਨੇ ਦਿੱਤੀ ਹਰੀ ਝੰਡੀ

ਚੰਗੀ ਖੁਰਾਕ ਸਬੰਧੀ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਨੇ ਦਿੱਤੀ ਹਰੀ ਝੰਡੀ

ਨਵੀਂ ਸਮੱਸਿਆ ਹੱਲ ਕਰਨ ਵਾਲੀ ਥੈਰੇਪੀ ਡਿਪਰੈਸ਼ਨ ਨਾਲ ਲੜਨ ਵਿੱਚ ਮਦਦ ਕਰ ਸਕਦੀ ਹੈ

ਨਵੀਂ ਸਮੱਸਿਆ ਹੱਲ ਕਰਨ ਵਾਲੀ ਥੈਰੇਪੀ ਡਿਪਰੈਸ਼ਨ ਨਾਲ ਲੜਨ ਵਿੱਚ ਮਦਦ ਕਰ ਸਕਦੀ ਹੈ

ਅਗਸਤ ਦੇ ਹੜ੍ਹਾਂ ਕਾਰਨ ਬੰਗਲਾਦੇਸ਼ ਦੀ ਖੇਤੀ ਨੂੰ $280 ਮਿਲੀਅਨ ਦਾ ਨੁਕਸਾਨ ਹੋਇਆ

ਅਗਸਤ ਦੇ ਹੜ੍ਹਾਂ ਕਾਰਨ ਬੰਗਲਾਦੇਸ਼ ਦੀ ਖੇਤੀ ਨੂੰ $280 ਮਿਲੀਅਨ ਦਾ ਨੁਕਸਾਨ ਹੋਇਆ

Back Page 34