Punjab

ਹਰਿਆਵਲ ਲਹਿਰ ਤਹਿਤ ਪਿੰਡ ਛਲੇੜੀ ਖੁਰਦ ਵਿਖੇ ਲਗਾਏ ਗਏ ਬੂਟੇ

July 17, 2024
ਸ੍ਰੀ ਫ਼ਤਹਿਗੜ੍ਹ ਸਾਹਿਬ/17 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)

ਪਿਛਲੇ ਦਿਨੀ ਸ਼ੁਰੂ ਕੀਤੀ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡ ਛਲੇੜੀ ਖੁਰਦ ਵਿਖੇ ਬੂਟੇ ਲਗਾਏ ਗਏ। ਦਿਨੋ ਦਿਨ ਵੱਧ ਰਹੀ ਆਲਮੀ ਤਪਸ਼ ਨੂੰ ਠੱਲ ਪਾਉਣ ਤੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ।ਇਸ ਮੌਕੇ ਪੰਜਾਬੀ ਲੇਖਕ ਅਮਰਬੀਰ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਉਹਨਾਂ ਵੱਲੋਂ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਮੁਹਿੰਮ ਵਿੱਚ ਏਡੀਏ ਦਿਨੇਸ਼ ਕੁਮਾਰ, ਲੋਕੇਸ਼ ਮਲਹੋਤਰਾ, ਲਠੇੜੀ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਸੰਜੀਵ ਕੁਮਾਰ, ਫਾਰੈਸਟ ਗਾਰਡ ਹਰੀਸ਼ ਤੇ ਫਾਰੈਸਟ ਗਾਰਡ ਕਰਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਨੂੰ ਪਾਲਣ ਦੀ ਅਪੀਲ ਕਰਦੇ ਹੋਏ ਲੇਖਕ ਅਮਰਬੀਰ ਸਿੰਘ ਚੀਮਾ ਨੇ ਕਿਹਾ ਵੀ ਕਿਸੇ ਵੀ ਨੌਜਵਾਨ ਜਾਂ ਸੰਸਥਾ ਨੂੰ ਬੂਟੇ ਚਾਹੀਦੇ ਹੋਣ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸਰਪੰਚ ਬੀਰ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਕੌਰ, ਹਰਵਿੰਦਰ ਸਿੰਘ ਸੋਨੀ, ਸੁਰਿੰਦਰ, ਰਿੰਕੂ ਤੇ ਹੋਰ ਪਿੰਡ ਵਾਸੀ ਵੀ ਮੌਜੂਦ ਸਨ।
 
 
 
 

Have something to say? Post your opinion

  --%>