ਹਰਿਆਣਾ ਦੇ ਸੁਪਰ 100 ਪ੍ਰੋਗਰਾਮ ਵਿਚ ਨਾਮਜਦ 10 ਵਿਦਿਆਰਥੀਆਂ ਨੇ ਜੇਈਈ (ਮੇਨਸ) 2025 ਵਿਚ 99 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਹਨ, ਜਿਸ ਦੇ ਨਤੀਜੇ ਹਾਲ ਹੀ ਵਿਚ ਐਲਾਨ ਕੀਤੇ ਗਏ ਹਨ।
ਇਸ ਸਬੰਧ ਵਿਚ ਅੱਜ ਇੱਥੇ ਜਾਣਕਾਰੀ ਸਾਂਝੀ ਕਰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੋਹਰੀ 10 ਵਿਦਿਆਰਥੀਆਂ ਵਿੱਚੋਂ ਦੋ ਕੁੜੀਆਂ ਵੀ ਸ਼ਾਮਿਲ ਹਨ।
ਭਿਵਾਨੀ ਜਿਲ੍ਹੇ ਦੇ ਨਿਵਾਸੀ ਆਦਿਤਅ 99.91 ਫੀਸਦੀ ਨੰਬਰਾਂ ਦੇ ਨਾਲ ਸਿਖਰ ਸਥਾਨ 'ਤੇ ਰਹੇ ਹਨ, ਜੋਦੋਂ ਕਿ ਜੀਂਦ ਜਿਲ੍ਹੇ ਦੇ ਰਵਿੰਦਰ ਨੇ 99.87 ਫੀਸਦੀ ਨੰਬਰਾਂ ਦੇ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਹੋਰ ਵਰਨਣਯੋਗ ਉਪਲਬਧੀ ਹਾਸਲ ਕਰਨ ਵਾਲਿਆਂ ਵਿਚ ਭਿਵਾਨੀ ਤੋਂ ਮੁਸਕਾਨ (99.84 ਫੀਸਦੀ), ਫਰੀਦਾਬਾਦ ਤੋਂ ਤਨਿਸ਼ (99.81 ਫੀਸਦੀ), ਮਹੇਂਦਰਗੜ੍ਹ ਤੋਂ ਵਿਸ਼ੇਸ਼ ਯਾਦਵ (99.56 ਫੀਸਦੀ), ਗੁਰੂਗਰਾਮ ਤੋਂ ਰੋਹਿਤ (99.44 ਫੀਸਦੀ), ਫਰੀਦਾਬਾਦ ਤੋਂ ਸੁਫਤਾ ਪਰਵੀਨ (99.35 ਫੀਸਦੀ), ਫਤਿਹਾਬਾਦ ਤੋਂ ਯੋਗੇਸ਼ (99.31 ਫੀਸਦੀ), ਫਰੀਦਾਬਾਦ ਤੋਂ ਵਿਵੇਕ (99.19 ਫੀਸਦੀ) ਅਤੇ ਜੀਂਦ ਤੋਂ ਦੀਪੇਂਦਰ (99.17 ਫੀਸਦੀ) ਸ਼ਾਮਿਲ ਹਨ।
ਇਸੀ ਤਰ੍ਹਾ, ਪ੍ਰੋਗਰਾਮ ਦੇ ਤਹਿਤ 26 ਵਿਦਿਆਰਥੀਆਂ ਨੇ 97 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ, 25 ਵਿਦਿਆਰਥੀਆਂ ਨੇ 95 ਫੀਸਦੀ ਨੰਬਰ ਨੂੰ ਪਾਰ ਕੀਤਾ, 97 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਅਤੇ 143 ਵਿਦਿਆਰਥੀਆਂ ਨੇ ਜੇਈਈ (ਮੇਨਸ) ਪ੍ਰੀਖਿਆ ਵਿਚ 85 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਹਨ।