ਸ੍ਰੀ ਫ਼ਤਹਿਗੜ੍ਹ ਸਾਹਿਬ/15 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵੱਲੋਂ 2025 ਦੇ ਦਾਖ਼ਲਾ ਕੇਂਦਰ ਦੀ ਅਰਦਾਸ ਉਪਰੰਤ ਸ਼ੁਰੂਆਤ ਕੀਤੀ ਗਈ, ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਦਾਖਲਾ ਕੇਂਦਰ ਦੀ ਸਮੂਹ ਸਟਾਫ ਮੈਂਬਰਾਂ ਵੱਲੋਂ ਪਹਿਲਾਂ ਸਾਂਝੇ ਤੌਰ ਤੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਡਾਕਟਰ ਮਨਪ੍ਰੀਤ ਕੌਰ ਵੱਲੋਂ ਅਰਦਾਸ ਕੀਤੀ ਗਈ ਅਤੇ ਦੇਗ਼ ਵਰਤਾਈ ਗਈ।ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਜੋ ਕਿ 1993, ਤੋਂ ਪੰਜਾਬ ਹੀ ਨਹੀਂ ਬਲ ਕਿ ਬਾਹਰਲੀਆਂ ਸਟੇਟਾਂ ਦੇ ਬੱਚਿਆਂ ਨੂੰ ਵੀ ਵਿੱਦਿਆ ਦਾ ਦਾਨ ਦੇ ਕੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਕਰਦਾ ਆ ਰਿਹਾ ਹੈ l ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸਾਡੇ ਕਾਲਜ ਵਿੱਚ ਕੁੱਲ 18 ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਬੀ. ਟੈੱਕ. ਕੰਪਿਊਟਰ ਸਾਇੰਸ ਇੰਜੀਨੀਅਰਿੰਗ (210 ਸੀਟਾਂ), ਮਕੈਨੀਕਲ ਇੰਜੀਨੀਅਰਿੰਗ (120 ਸੀਟਾਂ), ਇਲੈਕਟ੍ਰੋਨਿਕਸ ਐਡ ਕਮਿਊਨੀਕੇਸ਼ਨ ਇੰਜੀਨੀਅਰਿੰਗ (60 ਸੀਟਾਂ), ਇਲੈਕਟ੍ਰੀਕਲ ਇੰਜੀਨੀਅਰਿੰਗ (60 ਸੀਟਾਂ), ਐਗਰੀਕਲਚਰ ਇੰਜੀਨੀਅਰਿੰਗ (30 ਸੀਟਾਂ), ਸਿਵਲ ਇੰਜੀਨੀਅਰਿੰਗ (60 ਸੀਟਾਂ), ਬੀ.ਬੀ.ਏ. (90 ਸੀਟਾਂ), ਬੀ.ਸੀ.ਏ (120 ਸੀਟਾਂ), ਬੀ.ਕਾਮ. ਆਨਰਸ (60 ਸੀਟਾਂ), ਬੀ.ਵੋਕ. ਸੋਫਟਵੇਅਰ ਡਵੈਲਪਮੈਂਟ (30 ਸੀਟਾਂ), ਬੀ.ਵੋਕ. ਆਟੋਮੋਬਾਇਲ ਸਰਵਸਿੰਗ (30 ਸੀਟਾਂ), ਬੀ.ਵੋਕ. ਇਲੈਕਟ੍ਰੋਨਿਕਸ ਐਡ ਇਨਫਰਮੇਸ਼ਨ ਤਕਨਾਲੌਜੀ (30 ਸੀਟਾਂ), ਬੀ.ਵੋਕ ਸੋਲਰ ਸਿਸਟਮ ਤਕਨਾਲੌਜੀ (30 ਸੀਟਾਂ), ਐਮ.ਬੀ.ਏ (60 ਸੀਟਾਂ), ਐੱਮ.ਟੈੱਕ. ਕੰਪਿਊਟਰ ਸਾਇੰਸ ਇੰਜੀਨੀਅਰਿੰਗ (18 ਸੀਟਾਂ), ਐੱਮ.ਟੈੱਕ. ਇਲੈਕਟ੍ਰੋਨਿਕਸ ਐਡ ਕਮਿਊਨੀਕੇਸ਼ਨ ਇੰਜੀਨੀਅਰਿੰਗ (18 ਸੀਟਾਂ), ਐਮ.ਟੈਕ ਪਾਵਰ ਸਿਸਟਮ (18 ਸੀਟਾਂ), ਐਮ.ਟੈਕ ਮਕੈਨੀਕਲ ਇੰਜੀਨੀਅਰਿੰਗ (18 ਸੀਟਾਂ) ਆਦਿ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਈ ਤਰ੍ਹਾਂ ਦੇ ਵਜੀਫੇ ਵੀ ਦਿੱਤੇ ਜਾਂਦੇ ਹਨ, ਜਿਵੇਂ ਕਿ ਫਾਦਰਲੈਸ/ਲੋ ਈਨਕਮ / ਮੈਰਿਟ ਬੇਸਡ / ਘੱਟ ਗਿਣਤੀ ਅਤੇ ਸਿੱਖ ਵਿਦਿਆਰਥੀਆਂ ਲਈ ਸਿੱਖ ਰਿਲੀਜ਼ਨ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਐਸ.ਸੀ/ਐਸ.ਟੀ/ਓ.ਬੀ.ਸੀ ਵਿਦਿਆਰਥੀਆਂ ਲਈ ਡਾ. ਬੀ. ਆਰ. ਅੰਬੇਦਕਰ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਹ ਕਾਲਜ ਨੈਕ ਦੁਆਰਾ "ਏ ਗਰੇਡ" ਨਾਲ ਮਾਨਤਾ ਪ੍ਰਾਪਤ ਹੈ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨਾਲ ਐਫੀਲੀਏਟਿਡ ਹੈ। ਇਸ ਮੌਕੇ ਵੱਖ-ਵੱਖ ਵਿਭਾਗਾ/ਸੈਕਸ਼ਨਾ ਦੇ ਮੁਖੀ ਹਾਜ਼ਰ ਸਨ। ਇਸ ਤੋਂ ਇਲਾਵਾ ਡਾ. ਅਮਨਪ੍ਰੀਤ ਸਿੰਘ ਸੇਠੀ (ਡੀਨ ਐਡਮਿਸ਼ਨਸ), ਡਾ. ਲਖਵਿੰਦਰ ਸਿੰਘ (ਡੀਨ ਅਕਾਦਮਿਕ) ਅਤੇ ਡਾ. ਜਸਪ੍ਰੀਤ ਸਿੰਘ (ਡਿਪਟੀ ਡੀਨ ਐਡਮਿਸ਼ਨਸ) ਵੀ ਹਾਜ਼ਰ ਸਨ।