Saturday, May 11, 2024  

ਖੇਤਰੀ

ਵਰਲਡ ਯੂਨਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਕਰਵਾਈ ਗਈ ਪੰਜ ਰੋਜ਼ਾ ਵਰਕਸ਼ਾਪ

April 27, 2024

ਸ੍ਰੀ ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) : ਸ੍ਰੀ ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵਲੋਂ ਲੋਕ ਸਭਾ ਚੋਣਾਂ 2024 ਨੂੰ ਸਮਰਪਿਤ "ਭਾਰਤ ਵਿਚ ਚੋਣ ਰਾਜਨੀਤੀ" ਸਿਰਲੇਖ ਅਧੀਨ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆI ਇਸ ਵਰਕਸ਼ਾਪ ਵਿਚ ਚੋਣ ਰਾਜਨੀਤੀ ਨਾਲ ਸੰਬਧਿਤ ਵੱਖ ਵੱਖ ਪਹਿਲੂਆਂ ਨੂੰ ਵਿਚਾਰਿਆ ਗਿਆ I ਵਰਕਸ਼ਾਪ ਦੇ ਪਹਿਲੇ ਦਿਨ ਵਿਭਾਗ ਇੰਚਾਰਜ ਰਮਨਦੀਪ ਕੌਰ ਦੁਆਰਾ ਚੋਣ ਰਾਜਨੀਤੀ ਦੇ ਇਤਿਹਾਸਿਕ ਪਰਿਪੇਖ ਤੇ ਚਾਨਣਾ ਪਾਇਆ ਗਿਆ I ਦੂਜੇ ਦਿਨ ਡਾ.ਬਲਵਿੰਦਰ ਕੌਰ ਨੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੀ ਚੋਣ ਰਾਜਨੀਤੀ ਵਿਚ ਭੂਮਿਕਾ ਦਾ ਵਿਸ਼ਲੇਸ਼ਣ ਕੀਤਾ ਗਿਆ Iਵਰਕਸ਼ਾਪ ਦੇ ਤੀਜੇ ਦਿਨ ਡਾ. ਸਤਨਾਮ ਸਿੰਘ (ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਰਾਜਨੀਤੀ ਵਿਗਿਆਨ ਵਿਭਾਗ) ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ  ਦੁਆਰਾ "ਭਾਰਤ ਵਿਚ ਚੋਣ ਰਾਜਨੀਤੀ ਦੀਆ ਚਣੋਤੀਆਂ ਅਤੇ ਲੋੜ੍ਹੀਂਦੇ ਸੁਧਾਰਾਂ" ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ I ਵਰਕਸ਼ਾਪ ਦੇ ਚੌਥੇ ਦਿਨ ਰਾਜਨੀਤੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਨੇ ਭਾਰਤ ਦੀ ਚੋਣ ਰਾਜਨੀਤੀ ਵਿਚ ਸੋਸ਼ਲ ਮੀਡਿਆ ਦੇ ਨਾਲ ਨਾਲ ਪ੍ਰਿੰਟ ਮੀਡਿਆ ਦੇ ਰੋਲ ਦੀ ਵਿਵੇਚਨਾ ਕੀਤੀI ਵਰਕਸ਼ਾਪ ਦੇ ਆਖਰੀ ਦਿਨ ਡਾ. ਗੁਰਪ੍ਰੀਤ ਸਿੰਘ ਬਰਾੜ (ਅਸਿਸਟੈਂਟ ਪ੍ਰੋਫੈਸਰ) ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ "ਇਲੈਕਟੋਰਲ ਮੈਨਜਮੈਂਟ" ਵਿਸ਼ੇ ਸੰਬੰਧੀ ਵਿਚਾਰ ਗੋਸ਼ਟੀ ਕੀਤੀ ਗਈ Iਇਸ ਵਰਕਸ਼ਾਪ ਦੇ ਸਫ਼ਲਤਾਪੂਰਵਕ ਸੰਪੂਰਨ ਹੋਣ ਤੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਰਾਜਨੀਤੀ  ਵਿਗਿਆਨ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਇਸ ਤਰਾਂ ਦੀਆ ਅਕਾਦਮਿਕ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਪ੍ਰੇਰਨਾ ਦਿੱਤੀI ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ ਭਾਰਤ ਦੀ ਚੋਣ ਰਾਜਨੀਤੀ ਸੰਬੰਧੀ ਵਿਦਿਆਰਥੀਆਂ ਵਿਚ ਉਸਾਰੂ ਸੋਚ ਅਤੇ ਰਾਜਨੀਤਕ ਸਹਿਭਾਗਤਾ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਨੂੰ ਵਧਾਈ ਦਿੱਤੀI ਰਾਜਨੀਤੀ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੇ ਪੂਰੀ ਸਰਗਰਮੀ ਨਾਲ ਇਸ ਵਰਕਸ਼ਾਪ ਵਿਚ ਭਾਗ ਲਿਆI

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਸਵੀਪ ਟੀਮ ਪਹੁੰਚੀ ਕਾਲੂ ਵਾਲਾ ਟਾਪੂ

ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਸਵੀਪ ਟੀਮ ਪਹੁੰਚੀ ਕਾਲੂ ਵਾਲਾ ਟਾਪੂ

ਇਸਰੋ ਦੇ ਯੁਵਿਕਾ ਪ੍ਰੋਗਰਾਮ ਲਈ ਚੁਣੇ ਬੱਚਿਆਂ ਨੂੰ ਡੀਸੀ ਨੇ ਦਿੱਤਾ ਆਸ਼ੀਰਵਾਦ

ਇਸਰੋ ਦੇ ਯੁਵਿਕਾ ਪ੍ਰੋਗਰਾਮ ਲਈ ਚੁਣੇ ਬੱਚਿਆਂ ਨੂੰ ਡੀਸੀ ਨੇ ਦਿੱਤਾ ਆਸ਼ੀਰਵਾਦ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਨਸ਼ਿਆਂ ਦੀ ਰੋਕਥਾਮ ਵਿਸ਼ੇ ’ਤੇ ਕਰਵਾਏ ਸੈਮੀਨਾਰ ’ਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕੀਤੀ ਸ਼ਿਰਕਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਨਸ਼ਿਆਂ ਦੀ ਰੋਕਥਾਮ ਵਿਸ਼ੇ ’ਤੇ ਕਰਵਾਏ ਸੈਮੀਨਾਰ ’ਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕੀਤੀ ਸ਼ਿਰਕਤ

ਸੜਕ ਹਾਦਸੇ ’ਚ 1 ਦੀ ਮੌਤ, 1 ਗੰਭੀਰ ਜ਼ਖ਼ਮੀ

ਸੜਕ ਹਾਦਸੇ ’ਚ 1 ਦੀ ਮੌਤ, 1 ਗੰਭੀਰ ਜ਼ਖ਼ਮੀ

ਜ਼ਿਲ੍ਹਾ ਮਾਨਸਾ ’ਚ ਮੀਂਹ ਪੈਣ ਕਾਰਨ ਕਿਸਾਨ ਖੁਸ਼

ਜ਼ਿਲ੍ਹਾ ਮਾਨਸਾ ’ਚ ਮੀਂਹ ਪੈਣ ਕਾਰਨ ਕਿਸਾਨ ਖੁਸ਼

ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹਿੰਦ ਫ਼ਤਹਿ ਦਿਵਸ ਗੁ. ਫ਼ਤਹਿ-ਏ-ਜੰਗ ਸਾਹਿਬ ਚੱਪੜ ਚਿੜੀ ਵਿਖੇ ਮਨਾਇਆ ਜਾ ਰਿਹੈ

ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹਿੰਦ ਫ਼ਤਹਿ ਦਿਵਸ ਗੁ. ਫ਼ਤਹਿ-ਏ-ਜੰਗ ਸਾਹਿਬ ਚੱਪੜ ਚਿੜੀ ਵਿਖੇ ਮਨਾਇਆ ਜਾ ਰਿਹੈ

ਛੱਤੀਸਗੜ੍ਹ : ਬੀਜਾਪੁਰ ’ਚ ਸੁਰੱਖਿਆ ਬਲਾਂ ਹੱਥੋਂ 12 ਨਕਸਲੀ ਹਲਾਕ

ਛੱਤੀਸਗੜ੍ਹ : ਬੀਜਾਪੁਰ ’ਚ ਸੁਰੱਖਿਆ ਬਲਾਂ ਹੱਥੋਂ 12 ਨਕਸਲੀ ਹਲਾਕ

ਕੇ.ਕਵਿਤਾ ਦੀ ਜ਼ਮਾਨਤ ਅਰਜ਼ੀ ’ਤੇ ਹਾਈਕੋਰਟ ਨੇ ਈਡੀ-ਸੀਬੀਆਈ ਤੋਂ ਮੰਗਿਆ ਜਵਾਬ

ਕੇ.ਕਵਿਤਾ ਦੀ ਜ਼ਮਾਨਤ ਅਰਜ਼ੀ ’ਤੇ ਹਾਈਕੋਰਟ ਨੇ ਈਡੀ-ਸੀਬੀਆਈ ਤੋਂ ਮੰਗਿਆ ਜਵਾਬ

ਰਾਜਸਥਾਨ 'ਚ ਅਗਲੇ 24 ਘੰਟਿਆਂ 'ਚ ਮੀਂਹ, ਤੂਫਾਨ ਦੀ ਸੰਭਾਵਨਾ: ਮੌਸਮ

ਰਾਜਸਥਾਨ 'ਚ ਅਗਲੇ 24 ਘੰਟਿਆਂ 'ਚ ਮੀਂਹ, ਤੂਫਾਨ ਦੀ ਸੰਭਾਵਨਾ: ਮੌਸਮ

ਦਿੱਲੀ ਹਾਈਕੋਰਟ ਨੇ ਬੇਲੋੜੇ ਕੇਸਾਂ ਦੇ ਤਬਾਦਲੇ, ਨਿਆਂਇਕ ਅਧਿਕਾਰੀਆਂ 'ਤੇ ਪ੍ਰਭਾਵ ਦੇ ਵਿਰੁੱਧ ਚੇਤਾਵਨੀ ਦਿੱਤੀ

ਦਿੱਲੀ ਹਾਈਕੋਰਟ ਨੇ ਬੇਲੋੜੇ ਕੇਸਾਂ ਦੇ ਤਬਾਦਲੇ, ਨਿਆਂਇਕ ਅਧਿਕਾਰੀਆਂ 'ਤੇ ਪ੍ਰਭਾਵ ਦੇ ਵਿਰੁੱਧ ਚੇਤਾਵਨੀ ਦਿੱਤੀ