Friday, May 10, 2024  

ਕੌਮੀ

ਚੀਨ ਨੇ ਪਾਕਿਸਤਾਨ ਲਈ ਬਣਾਈਆਂ ਗਈਆਂ 8 ਹੈਂਗੋਰ ਸ਼ੇ੍ਰਣੀ ਦੀਆਂ ਪਣਡੁੱਬੀਆਂ ’ਚੋਂ ਪਹਿਲੀ ਲਾਂਚ ਕੀਤੀ

April 27, 2024

ਏਜੰਸੀਆਂ
ਇਸਲਾਮਾਬਾਦ/ਬੀਜ਼ਿੰਗ/27 ਅਪ੍ਰੈਲ : ਚੀਨ ਨੇ ਆਪਣੇ ਸਹਿਯੋਗੀ ਪਾਕਿਸਤਾਨ ਲਈ ਬਣਾਈਆਂ 8 ਹੈਂਗੋਰ ਸ਼ੇ੍ਰਣੀ ਦੀਆਂ ਪਣਡੁੱਬੀਆਂ ਵਿੱਚੋਂ ਪਹਿਲੀ ਪਣਡੁੱਬੀ ਲਾਂਚ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਨੂੰ ਬੁਚਾਂਗ ਸ਼ਿਪਬਿਲਡਿੰਗ ਇੰਡਸਟਰੀ ਗੁੱਪ (ਡਬਲਯੂਐਸਆਈਜੀ) ਸ਼ੁਆਂਗਲਿਓ ਬੇਸ ’ਤੇ ਕਰਵਾਏ ਗਏ ਇੱਕ ਲਾਂਚ ਸਮਾਰੋਹ ਵਿੱਚ ਪਾਕਿਸਤਾਨ ਦੀ ਜਲ ਸੈਨਾ ਦੇ ਪ੍ਰਮੁੱਖ ਐਡਮਿਰਨ ਟਵੀਦ ਅਸ਼ਰਫ਼ ਨੇ ਹਿੱਸਾ ਲਿਆ। ਇਹ ਇਸਲਾਮਾਬਾਦ ਤੇ ਬੀਜ਼ਿੰਗ ਵਿਚਾਲੇ ਸਮਝੌਤੇ ਦੇ ਰੂਪ ਵਜੋਂ ਹੈ, ਜਿਸ ਦੇ ਤਹਿਤ ਇਸਲਾਮਾਬਾਦ 8 ਅਤਿਆਧੁਨਿਕ ਪਣਡੁੱਬੀਆਂ ਲੈਣ ਲਈ ਸਹਿਮਤ ਹੋਇਆ ਸੀ। ਕੁੱਲ 8 ਪਣਡੁੱਬੀਆਂ ਵਿੱਚੋਂ 4 ਦਾ ਨਿਰਮਾਣ ਡਬਲਯੂਐਸਆਈਜੀ ਵੱਲੋਂ ਕੀਤਾ ਜਾਣਾ ਹੈ, ਜਦੋਂ ਕਿ ਬਾਕੀ 4 ਦਾ ਨਿਰਮਾਣ ਟੀਓਟੀ ਸਮਝੌਤੇ ਤਹਿਤ ਕੇਐਸ ਐਂਡ ਈਡਬਲਯੂ ’ਚ ਕੀਤਾ ਜਾ ਰਿਹਾ ਹੈ। ਉਚ ਤਕਨੀਕ ਦੀ ਵਿਸ਼ੇਸ਼ਤਾ ਵਾਲੀਆਂ ਇਨ੍ਹਾਂ ਪਣਡੁੱਬੀਆਂ ਨੂੰ ਬਹੁਤ ਖ਼ਤਰਨਾਕ ਵਾਤਾਵਰਣ ’ਚ ਕੰਮ ਕਰਨ ਲਈ ਅਤਿਆਧੁਨਿਕ ਹਥਿਆਰਾਂ ਤੇ ਸੈਂਸਰਾਂ ਨਾਲ ਲੈਸ ਕੀਤਾ ਜਾਣਾ ਹੈ। ਇਨ੍ਹਾਂ ਨਾਲ ਸਟੈਂਡ ਆਫ਼ ਰੇਂਜ ’ਤੇ ਨਿਸ਼ਾਨਾ ਮਿਥ ਕੇ ਹਮਲਾ ਕੀਤਾ ਜਾ ਸਕਦਾ ਹੈ। ਇਸ ਮੌਕੇ ਬੋਲਦੇ ਹੋਏ ਐਡਮਿਰਲ ਅਸ਼ਰਫ ਨੇ ਮੌਜੂਦਾ ਭੂ-ਰਣਨੀਤਕ ਮਾਹੌਲ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਜਲ ਸੈਨਾ ਦੇ ਸੰਕਲਪ ਦੇ ਤਹਿਤ ਸਮੁੰਦਰੀ ਸੁਰੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਜਲ ਸੈਨਾ ਮੁਖੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਹੈਂਗੋਰ-ਕਲਾਸ ਐਸ/ਐਮ ਪ੍ਰੋਜੈਕਟ ਪਾਕਿ-ਚੀਨ ਦੋਸਤੀ ਵਿੱਚ ਇੱਕ ਨਵਾਂ ਪਹਿਲੂ ਜੋੜੇਗਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਫੌਜੀ ਸਹਿਯੋਗ ਨੂੰ ਅੱਗੇ ਵਧਾੲੈਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ