Friday, November 29, 2024  

ਪੰਜਾਬ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ

June 04, 2024
ਸ੍ਰੀ ਫ਼ਤਹਿਗੜ੍ਹ ਸਾਹਿਬ/4 ਜੂਨ :
(ਰਵਿੰਦਰ ਸਿੰਘ ਢੀਂਡਸਾ)

ਦੇਸ਼ ਭਗਤ ਯੂਨੀਵਰਸਿਟੀ ਦੇ ਐਗਰਿਮ ਕਲੱਬ,ਐਗਰੀਕਲਚਰ ਐਂਡ ਲਾਈਫ ਸਾਇੰਸਜ਼ ਦੀ ਫੈਕਲਟੀ ਵੱਲੋਂ ਬੀ.ਐਸਸੀ., ਐਗਰੀਕਲਚਰ, ਐਮ.ਐਸਸੀ. ਬਾਗਬਾਨੀ ਅਤੇ ਐਮ.ਐਸਸੀ ਜੀਵਨ ਵਿਗਿਆਨ ਦੇ ਅਖੀਰਲੇ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਇੱਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ.ਅਭਿਜੀਤ ਜੋਸ਼ੀ, ਚਾਂਸਲਰ ਦੇ ਸਲਾਹਕਾਰ ਡਾ. ਵਰਿੰਦਰ ਸਿੰਘ ਅਤੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਸਮੇਤ ਕਈ ਮਾਣਯੋਗ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਸੁਰਜੀਤ ਕੌਰ ਪਥੇਜਾ, ਡਾ. ਦੀਪਇੰਦਰਪਾਲ ਸਿੰਘ, ਡਾ. ਅਮਿਤਾਭ ਵਾਹੀ, ਡਾ. ਸਚਿਨ ਭਾਰਦਵਾਜ, ਡਾ. ਅਵਿਨਾਸ਼ ਭਾਟੀਆ, ਰਵਿੰਦਰ ਸਿੰਘ ਅਤੇ ਸ਼ਿਵਾਂਗੀ ਸਮੇਤ ਯੂਨੀਵਰਸਿਟੀ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।ਵਿਦਾਇਗੀ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਵਿਭਿੰਨ ਪ੍ਰਤਿਭਾਵਾਂ ਜਿਵੇਂ ਕਿ ਮਾਡਲਿੰਗ, ਡਾਂਸ, ਬੈਲੂਨ ਗੇਮਜ਼, ਕਵਿਤਾ, ਅਤੇ ਪਾਠ ਗਾਇਨ ਆਦਿ ਗਤੀਵਿਧੀਆਂ ਦੀ ਲੜੀ ਪੇਸ਼ ਕੀਤੀ ਗਈ। ਫੈਕਲਟੀ ਮੈਂਬਰਾਂ ਨੇ ਵੀ ਇਸ ਮੌਕੇ ਮਿਊਜ਼ੀਕਲ ਚੇਅਰ ਗੇਮ ਵਿੱਚ ਹਿੱਸਾ ਲਿਆ। ਸਮਾਰੋਹ ਨੂੰ ਸੰਬੋਧਨ ਕਰਦਿਆਂ ਐਗਰੀਕਲਚਰ ਐਂਡ ਲਾਈਫ ਸਾਇੰਸਜ਼ ਫੈਕਲਟੀ ਦੇ ਐਚ.ਓ.ਡੀ, ਡਾ. ਐਚ.ਕੇ. ਸਿੱਧੂ ਨੇ  ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਦਾ ਸੁਨੇਹਾ ਦਿੱਤਾ ਜਿਸ ਵਿੱਚ ਉਨ੍ਹਾਂ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਉੱਤਮਤਾ ਲਿਆਉਣ ਲਈ ਯਤਨ ਕਰਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਥੋਮਸ ਨੂੰ ਮਿਸਟਰ ਫੇਅਰਵੈਲ ਅਤੇ ਜਾਗ੍ਰਿਤੀ ਨੂੰ ਮਿਸ ਫੇਅਰਵੈਲ ਐਲਾਨਿਆ ਗਿਆ।ਮਿਸ ਪਰਸਨੈਲਿਟੀ ਅਵੰਤਿਕਾ ਅਤੇ ਮਿਸਟਰ ਪਰਸਨੈਲਿਟੀ ਆਰਿਫ ਚੁਣੇ ਗਏ। ਫੈਕਲਟੀ ਮੈਂਬਰਾਂ ਲਈ ਮਿਊਜ਼ੀਕਲ ਚੇਅਰ ਗੇਮ ਵਿੱਚ ਚੰਨਪ੍ਰੀਤ ਕੌਰ ਅਤੇ ਡਾ. ਦਲਵਿੰਦਰਜੀਤ ਸਿੰਘ ਬੈਨੀਪਾਲ ਜੇਤੂ ਰਹੇ। ਸਟੇਜ ਦਾ ਸੰਚਾਲਨ ਵਿਦਿਆਰਥਣਾਂ ਅਨੰਨਿਆ ਅਤੇ ਮਾਨਸੀ ਵੱਲੋਂ ਕੀਤਾ ਗਿਆ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਆਪ' ਨੇ ਨਗਰ ਨਿਗਮ ਚੋਣਾਂ ਲਈ ਖਿੱਚੀ ਤਿਆਰੀ, ਪਾਰਟੀ ਆਗੂਆਂ ਦੀ ਮੀਟਿੰਗਾ ਦਾ ਦੌਰ ਜਾਰੀ

'ਆਪ' ਨੇ ਨਗਰ ਨਿਗਮ ਚੋਣਾਂ ਲਈ ਖਿੱਚੀ ਤਿਆਰੀ, ਪਾਰਟੀ ਆਗੂਆਂ ਦੀ ਮੀਟਿੰਗਾ ਦਾ ਦੌਰ ਜਾਰੀ

ਜੱਜ ਦੀ ਪਤਨੀ ਦੇ ਗਲ ‘ਚੋਂ ਸੋਨੇ ਦੀ ਚੇਨ ਖੌਹ ਰਫੂ ਚੱਕਰ ਹੋਏ ਲੁਟੇਰੇ।

ਜੱਜ ਦੀ ਪਤਨੀ ਦੇ ਗਲ ‘ਚੋਂ ਸੋਨੇ ਦੀ ਚੇਨ ਖੌਹ ਰਫੂ ਚੱਕਰ ਹੋਏ ਲੁਟੇਰੇ।

ਪੰਜਾਬ 'ਚ ਨਸ਼ੇ ਦੀ ਸਮੱਸਿਆ 'ਤੇ ਰਾਜ ਸਭਾ 'ਚ ਗੂੰਜ, ਸਾਂਸਦ ਰਾਘਵ ਚੱਢਾ ਨੇ ਸਰਕਾਰ ਦੇ ਕਦਮਾਂ ਨੂੰ ਦੱਸਿਆ ਨਾਕਾਫੀ, ਚੁੱਕੇ ਗੰਭੀਰ ਸਵਾਲ

ਪੰਜਾਬ 'ਚ ਨਸ਼ੇ ਦੀ ਸਮੱਸਿਆ 'ਤੇ ਰਾਜ ਸਭਾ 'ਚ ਗੂੰਜ, ਸਾਂਸਦ ਰਾਘਵ ਚੱਢਾ ਨੇ ਸਰਕਾਰ ਦੇ ਕਦਮਾਂ ਨੂੰ ਦੱਸਿਆ ਨਾਕਾਫੀ, ਚੁੱਕੇ ਗੰਭੀਰ ਸਵਾਲ

ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਫੇਲ ਹੋਣ 'ਤੇ ਆਮ ਆਦਮੀ ਪਾਰਟੀ ਦੀ  ਸਖਤ ਪ੍ਰਤੀਕਿਰਿਆ

ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਫੇਲ ਹੋਣ 'ਤੇ ਆਮ ਆਦਮੀ ਪਾਰਟੀ ਦੀ ਸਖਤ ਪ੍ਰਤੀਕਿਰਿਆ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਰੈਡ ਕਰਾਸ ਯੂਨਿਟ ਵੱਲੋਂ ਕਰਵਾਇਆ ਗਿਆ ਨੁੱਕੜ ਨਾਟਕ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਰੈਡ ਕਰਾਸ ਯੂਨਿਟ ਵੱਲੋਂ ਕਰਵਾਇਆ ਗਿਆ ਨੁੱਕੜ ਨਾਟਕ 

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਨੇ ਮਨਾਇਆ ਰਾਸ਼ਟਰੀ ਸੰਵਿਧਾਨ ਦਿਵਸ

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਨੇ ਮਨਾਇਆ ਰਾਸ਼ਟਰੀ ਸੰਵਿਧਾਨ ਦਿਵਸ

ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਸੰਵਿਧਾਨਕ ਹੱਕ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਸੰਵਿਧਾਨਕ ਹੱਕ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਪਟਿਆਲਾ ਪੁਲਿਸ ਵੱਲੋਂ ਨਾਭਾ ਤੋਂ ਲੁੱਟੀ ਥਾਰ ਬਰਾਮਦ ਚਾਰ ਦੋਸ਼ੀ ਹੋਰ ਗਿ੍ਰਫਤਾਰ

ਪਟਿਆਲਾ ਪੁਲਿਸ ਵੱਲੋਂ ਨਾਭਾ ਤੋਂ ਲੁੱਟੀ ਥਾਰ ਬਰਾਮਦ ਚਾਰ ਦੋਸ਼ੀ ਹੋਰ ਗਿ੍ਰਫਤਾਰ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਜੀਦਪੁਰ ਨੋਗਾਵਾਂ ਦੇ ਵਿਦਿਆਰਥੀਆਂ ਨੇ ਕੀਤਾ ਮਾਤਾ ਗੁਜਰੀ ਕਾਲਜ ਦਾ ਵਿੱਦਿਅਕ ਦੌਰਾ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਜੀਦਪੁਰ ਨੋਗਾਵਾਂ ਦੇ ਵਿਦਿਆਰਥੀਆਂ ਨੇ ਕੀਤਾ ਮਾਤਾ ਗੁਜਰੀ ਕਾਲਜ ਦਾ ਵਿੱਦਿਅਕ ਦੌਰਾ

ਬੱਚਿਆਂ ਵਿੱਚ ਖੂਨ ਦੀ ਕਮੀ ਦਾ ਮੁੱਖ ਕਾਰਨ ਪੇਟ ਦੇ ਕੀੜੇ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

ਬੱਚਿਆਂ ਵਿੱਚ ਖੂਨ ਦੀ ਕਮੀ ਦਾ ਮੁੱਖ ਕਾਰਨ ਪੇਟ ਦੇ ਕੀੜੇ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ