Friday, November 29, 2024  

ਪੰਜਾਬ

ਜਿਲਾ ਹਸਪਤਾਲ ਵਿਖੇ ਮਨਾਇਆ ਗਿਆ "ਵਿਸ਼ਵ ਨੋ ਤੰਬਾਕੂ ਦਿਵਸ"

June 04, 2024

ਸ੍ਰੀ ਫ਼ਤਹਿਗੜ੍ਹ ਸਾਹਿਬ/4 ਜੂਨ:
(ਰਵਿੰਦਰ ਸਿੰਘ ਢੀਂਡਸਾ)

ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਸਿੰਘ ਕੌਰ ਦੀ ਅਗਵਾਈ ਵਿਚ ਜਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ "ਵਿਸ਼ਵ ਨੋ ਤੰਬਾਕੂ ਦਿਵਸ" ਮਨਾਇਆ ਗਿਆ। ਇਸ ਮੌਕੇ ਜਿਲਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ ਦੀ ਅਗਵਾਈ ਹੇਠ ਤੰਬਾਕੂ ਵਿਰੋਧੀ ਜਾਗਰੂਕਤਾ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਵਿੱਚ ਮਰੀਜ਼ ,ਉਹਨਾਂ ਦੇ ਰਿਸ਼ਤੇਦਾਰ ਸਕੇ ਸਬੰਧੀ ਅਤੇ ਨਰਸਿੰਗ ਵਿਦਿਆਰਥੀਆਂ ਨੇ ਹਿੱਸਾ ਲਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ 13 ਤੋਂ 15 ਸਾਲ ਦੀ ਉਮਰ ਦੇ ਲਗਭੱਗ 37 ਮਿਲੀਅਨ ਯੁਵਾ ਤੰਬਾਕੂ ਦਾ ਸੇਵਨ ਕਰਦੇ ਹਨ ਇਸ ਲਈ ਵਿਸ਼ਵ ਨੋ ਤੰਬਾਕੂ ਦਿਵਸ ਦਾ ਥੀਮ ਵੀ ਬੱਚਿਆਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਸੰਬੰਧੀ ਰੱਖਿਆ ਗਿਆ ਹੈ। ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਸਿਗਰੇਟਨੋਸ਼ੀ ਅਤੇ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਜਿਥੇ ਮਨੁੱਖ ਦੀ ਆਪਣੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ,ਉਥੇ ਪੈਸਿਵ ਸਮੋਕਿੰਗ ਨਾਲ ਦੂਸਰੇ ਵਿਅਕਤੀਆਂ ਦੀ ਸਿਹਤ ਅਤੇ ਵਾਤਾਵਰਨ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਲੱਗਭਗ 300 ਸਿਗਰਟਾਂ ਬਣਾਉਣ ਲਈ ਇੱਕ ਦਰਖਤ ਕੱਟਿਆ ਜਾਂਦਾ ਹੈ ਅਤੇ ਇੱਕ ਸਿਗਰੇਟ ਬਣਾਉਣ ਲਈ 3.7 ਲਿਟਰ ਪਾਣੀ ਲੱਗਦਾ ਹੈ। ਇੱਕ ਸਿਗਰੇਟ ਵਿੱਚ ਕੈਂਸਰ ਕਰਨ ਵਾਲੇ 69 ਜ਼ਹਿਰੀਲੇ ਤੱਤ ਹੁੰਦੇ ਹਨ, ਜੋ ਮਨੁੱਖੀ ਸਰੀਰ ਲਈ ਘਾਤਕ ਹੁੰਦੇ ਹਨ। ਉਹਨਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਕਰਨ ਨਾਲ ਸਰੀਰ ਦੇ ਕਿਸੇ ਵੀ ਅੰਗ ਵਿੱਚ ਕੈਂਸਰ ਹੋ ਸਕਦਾ ਹੈ ਇਸ ਲਈ ਵਾਤਾਵਰਨ ਅਤੇ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਸਾਨੂੰ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ ਨੇ ਕੋਟਪਾ ਐਕਟ 2003 ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਸਵਪਨਜੀਤ ਕੌਰ,ਜਿਲਾ ਐਪੀਡਿਮੋਲੋਜਿਸਟ ਡਾ. ਗੁਰਪ੍ਰੀਤ ਕੌਰ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ, ਬੀਸੀਸੀ ਅਮਰਜੀਤ ਸਿੰਘ, ਹਰਦੀਪ ਸਿੰਘ, ਧਰਮ ਸਿੰਘ, ਮਾਨਵ ਸ਼ਾਹ ਅਤੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਆਪ' ਨੇ ਨਗਰ ਨਿਗਮ ਚੋਣਾਂ ਲਈ ਖਿੱਚੀ ਤਿਆਰੀ, ਪਾਰਟੀ ਆਗੂਆਂ ਦੀ ਮੀਟਿੰਗਾ ਦਾ ਦੌਰ ਜਾਰੀ

'ਆਪ' ਨੇ ਨਗਰ ਨਿਗਮ ਚੋਣਾਂ ਲਈ ਖਿੱਚੀ ਤਿਆਰੀ, ਪਾਰਟੀ ਆਗੂਆਂ ਦੀ ਮੀਟਿੰਗਾ ਦਾ ਦੌਰ ਜਾਰੀ

ਜੱਜ ਦੀ ਪਤਨੀ ਦੇ ਗਲ ‘ਚੋਂ ਸੋਨੇ ਦੀ ਚੇਨ ਖੌਹ ਰਫੂ ਚੱਕਰ ਹੋਏ ਲੁਟੇਰੇ।

ਜੱਜ ਦੀ ਪਤਨੀ ਦੇ ਗਲ ‘ਚੋਂ ਸੋਨੇ ਦੀ ਚੇਨ ਖੌਹ ਰਫੂ ਚੱਕਰ ਹੋਏ ਲੁਟੇਰੇ।

ਪੰਜਾਬ 'ਚ ਨਸ਼ੇ ਦੀ ਸਮੱਸਿਆ 'ਤੇ ਰਾਜ ਸਭਾ 'ਚ ਗੂੰਜ, ਸਾਂਸਦ ਰਾਘਵ ਚੱਢਾ ਨੇ ਸਰਕਾਰ ਦੇ ਕਦਮਾਂ ਨੂੰ ਦੱਸਿਆ ਨਾਕਾਫੀ, ਚੁੱਕੇ ਗੰਭੀਰ ਸਵਾਲ

ਪੰਜਾਬ 'ਚ ਨਸ਼ੇ ਦੀ ਸਮੱਸਿਆ 'ਤੇ ਰਾਜ ਸਭਾ 'ਚ ਗੂੰਜ, ਸਾਂਸਦ ਰਾਘਵ ਚੱਢਾ ਨੇ ਸਰਕਾਰ ਦੇ ਕਦਮਾਂ ਨੂੰ ਦੱਸਿਆ ਨਾਕਾਫੀ, ਚੁੱਕੇ ਗੰਭੀਰ ਸਵਾਲ

ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਫੇਲ ਹੋਣ 'ਤੇ ਆਮ ਆਦਮੀ ਪਾਰਟੀ ਦੀ  ਸਖਤ ਪ੍ਰਤੀਕਿਰਿਆ

ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਫੇਲ ਹੋਣ 'ਤੇ ਆਮ ਆਦਮੀ ਪਾਰਟੀ ਦੀ ਸਖਤ ਪ੍ਰਤੀਕਿਰਿਆ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਰੈਡ ਕਰਾਸ ਯੂਨਿਟ ਵੱਲੋਂ ਕਰਵਾਇਆ ਗਿਆ ਨੁੱਕੜ ਨਾਟਕ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਰੈਡ ਕਰਾਸ ਯੂਨਿਟ ਵੱਲੋਂ ਕਰਵਾਇਆ ਗਿਆ ਨੁੱਕੜ ਨਾਟਕ 

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਨੇ ਮਨਾਇਆ ਰਾਸ਼ਟਰੀ ਸੰਵਿਧਾਨ ਦਿਵਸ

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਨੇ ਮਨਾਇਆ ਰਾਸ਼ਟਰੀ ਸੰਵਿਧਾਨ ਦਿਵਸ

ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਸੰਵਿਧਾਨਕ ਹੱਕ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਸੰਵਿਧਾਨਕ ਹੱਕ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਪਟਿਆਲਾ ਪੁਲਿਸ ਵੱਲੋਂ ਨਾਭਾ ਤੋਂ ਲੁੱਟੀ ਥਾਰ ਬਰਾਮਦ ਚਾਰ ਦੋਸ਼ੀ ਹੋਰ ਗਿ੍ਰਫਤਾਰ

ਪਟਿਆਲਾ ਪੁਲਿਸ ਵੱਲੋਂ ਨਾਭਾ ਤੋਂ ਲੁੱਟੀ ਥਾਰ ਬਰਾਮਦ ਚਾਰ ਦੋਸ਼ੀ ਹੋਰ ਗਿ੍ਰਫਤਾਰ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਜੀਦਪੁਰ ਨੋਗਾਵਾਂ ਦੇ ਵਿਦਿਆਰਥੀਆਂ ਨੇ ਕੀਤਾ ਮਾਤਾ ਗੁਜਰੀ ਕਾਲਜ ਦਾ ਵਿੱਦਿਅਕ ਦੌਰਾ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਜੀਦਪੁਰ ਨੋਗਾਵਾਂ ਦੇ ਵਿਦਿਆਰਥੀਆਂ ਨੇ ਕੀਤਾ ਮਾਤਾ ਗੁਜਰੀ ਕਾਲਜ ਦਾ ਵਿੱਦਿਅਕ ਦੌਰਾ

ਬੱਚਿਆਂ ਵਿੱਚ ਖੂਨ ਦੀ ਕਮੀ ਦਾ ਮੁੱਖ ਕਾਰਨ ਪੇਟ ਦੇ ਕੀੜੇ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

ਬੱਚਿਆਂ ਵਿੱਚ ਖੂਨ ਦੀ ਕਮੀ ਦਾ ਮੁੱਖ ਕਾਰਨ ਪੇਟ ਦੇ ਕੀੜੇ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ