Friday, November 29, 2024  

ਪੰਜਾਬ

ਟਰਾਈਡੈਂਟ ਫੈਕਟਰੀ ਧੌਲਾ ਸਣੇ ਬਰਨਾਲਾ 'ਚ ਚਾਰ ਵੱਖ-ਵੱਖ ਥਾਵਾਂ 'ਤੇ ਦੇਰ ਰਾਤ ਲੱਗੀ ਅੱਗ

June 05, 2024

ਸੁਰਿੰਦਰ ਗੋਇਲ, ਬਰਨਾਲਾ, 5 ਜੂਨ : 

ਜ਼ਿਲਾ ਬਰਨਾਲਾ ਚ ਬੁੱਧਵਾਰ ਦੇਰ ਰਾਤ ਤੇਜ਼ ਝੱਖੜ ਹਨੇਰੀ ਕਾਰਨ ਜ਼ਿਲੇ ਵਿੱਚ ਵੱਖ- ਵੱਖ ਚਾਰ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਟਰਾਈਡੈਂਟ, ਆਈਓਐਲ ਧੌਲਾ ਫੈਕਟਰੀ ਵਿਖੇ ਲੱਗੀ ਅੱਗ ਦੀਆਂ ਲਾਟਾਂ ਦੂਰ- ਦੂਰ ਪਿੰਡਾਂ ਤੱਕ ਨਜ਼ਰੀਂ ਪਈਆਂ। ਇਸ ਤੋਂ ਇਲਾਵਾ ਪਿੰਡ ਠੀਕਰੀਵਾਲ ਮਹਿਲ ਕਲਾਂ ਅਤੇ ਬਡਬਰ ਵਿਖੇ ਤੇਜ਼ ਹਨੇਰੀ ਕਾਰਨ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਓ ਗੱਡੀਆਂ ਅੱਗ ਤੇ ਕਾਬੂ ਪਾਉਣ ਵਿੱਚ ਜੁੱਟੀਆਂ ਹੋਈਆਂ ਹਨ। ਟਰਾਈਡੈਂਟ ਵਿੱਚ ਲੱਗੀ ਭਿਆਨਕ ਅੱਗ ਦੇ ਮੱਦੇਨਜ਼ਰ ਨੇੜਲੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ਵਿੱਚੋਂ ਬਾਕੀ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੀਆਂ ਟੈਂਕੀਆਂ ਧੌਲਾ ਫੈਕਟਰੀ ਭੇਜਣ ਦੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਫੈਕਟਰੀ 'ਚ ਜਮਾਂ ਕੀਤੀ ਗਈ ਤੂੜੀ ਨੂੰ ਅੱਗ ਲੱਗਣ 'ਤੇ ਪੂਰੀ ਫੈਕਟਰੀ ਅੱਗ ਦੀ ਲਪੇਟ ' ਚ ਆ ਗਈ ਹੈ। ਇਸ ਨਾਲ ਨੇੜਲੇ ਪਿੰਡ ਭੈਣੀ, ਜੱਸਾ, ਫਤਿਹਗੜ੍ਹ ,ਛੰਨਾ, ਧੌਲਾ ਦੇ ਲੋਕਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਨਾਲ ਕਰੋੜਾਂ ਰੁਪਏ ਦੇ ਨੁਕਸਾਨ ਤੇ ਜਾਨ- ਮਾਲ ਨੂੰ ਖਤਰਾ ਪੈਦਾ ਹੋ ਗਿਆ ਹੈ।
ਇਸ ਦੇ ਨਾਲ ਹੀ ਬਰਨਾਲਾ -ਮਾਨਸਾ ਹਾਈਵੇ ਰੋਡ ਸਣੇ ਫੈਕਟਰੀ ਦੇ ਚਾਰੇਪਾਸੇ ਪਿੰਡਾਂ ਨੂੰ ਜਾਣ ਵਾਲ਼ੀਆਂ ਲਿੰਕ ਸੜਕਾਂ 'ਤੇ ਜਾਣ ਦੀ ਪੂਰਨ ਪਾਬੰਦੀ ਲਾ ਦਿੱਤੀ ਹੈ।
ਇਸ ਦੇ ਨਾਲ ਹੀ ਬਰਨਾਲਾ ਦੇ ਨਾਲ ਲੱਗਦੇ ਜਿਲ੍ਹਿਆਂ ਚੋਂ ਅੱਗ ਬੁਝਾਊ ਗੱਡੀਆਂ ਪੁੱਜਣ ਲੱਗੀਆਂ ਹਨ। ਸੋਸ਼ਲ ਮੀਡੀਆ 'ਤੇ ਵੀ ਲੋਕ ਅੱਗ ਤੇ ਕਾਬੂ ਪਾਉਣ ਅਤੇ ਪਿੰਡ ਵਾਸੀਆਂ ਨੂੰ ਬਚਾਉਣ ਲਈ ਅਪੀਲਾਂ ਕਰਨ ਲੱਗੇ ਹਨ।
ਟਰਾਈਡੈਂਟ ਗਰੁੱਪ ਦੇ ਮਾਲਕ ਪਦਮਸ਼੍ਰੀ ਡਾਕਟਰ ਰਜਿੰਦਰ ਗੁਪਤਾ ਨੇ ਸੋਸ਼ਲ ਮੀਡੀਆ 'ਤੇ ਮੈਸੇਜ ਕਰ ਕੇ ਦੱਸਿਆ ਕਿ ਫੈਕਟਰੀ ਦੇ ਅੰਦਰ ਭਿਆਨਕ ਅੱਗ ਲੱਗੀ ਹੈ ਜੋ ਕਾਬੂ ਵਿੱਚ ਨਹੀਂ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਆਪ' ਨੇ ਨਗਰ ਨਿਗਮ ਚੋਣਾਂ ਲਈ ਖਿੱਚੀ ਤਿਆਰੀ, ਪਾਰਟੀ ਆਗੂਆਂ ਦੀ ਮੀਟਿੰਗਾ ਦਾ ਦੌਰ ਜਾਰੀ

'ਆਪ' ਨੇ ਨਗਰ ਨਿਗਮ ਚੋਣਾਂ ਲਈ ਖਿੱਚੀ ਤਿਆਰੀ, ਪਾਰਟੀ ਆਗੂਆਂ ਦੀ ਮੀਟਿੰਗਾ ਦਾ ਦੌਰ ਜਾਰੀ

ਜੱਜ ਦੀ ਪਤਨੀ ਦੇ ਗਲ ‘ਚੋਂ ਸੋਨੇ ਦੀ ਚੇਨ ਖੌਹ ਰਫੂ ਚੱਕਰ ਹੋਏ ਲੁਟੇਰੇ।

ਜੱਜ ਦੀ ਪਤਨੀ ਦੇ ਗਲ ‘ਚੋਂ ਸੋਨੇ ਦੀ ਚੇਨ ਖੌਹ ਰਫੂ ਚੱਕਰ ਹੋਏ ਲੁਟੇਰੇ।

ਪੰਜਾਬ 'ਚ ਨਸ਼ੇ ਦੀ ਸਮੱਸਿਆ 'ਤੇ ਰਾਜ ਸਭਾ 'ਚ ਗੂੰਜ, ਸਾਂਸਦ ਰਾਘਵ ਚੱਢਾ ਨੇ ਸਰਕਾਰ ਦੇ ਕਦਮਾਂ ਨੂੰ ਦੱਸਿਆ ਨਾਕਾਫੀ, ਚੁੱਕੇ ਗੰਭੀਰ ਸਵਾਲ

ਪੰਜਾਬ 'ਚ ਨਸ਼ੇ ਦੀ ਸਮੱਸਿਆ 'ਤੇ ਰਾਜ ਸਭਾ 'ਚ ਗੂੰਜ, ਸਾਂਸਦ ਰਾਘਵ ਚੱਢਾ ਨੇ ਸਰਕਾਰ ਦੇ ਕਦਮਾਂ ਨੂੰ ਦੱਸਿਆ ਨਾਕਾਫੀ, ਚੁੱਕੇ ਗੰਭੀਰ ਸਵਾਲ

ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਫੇਲ ਹੋਣ 'ਤੇ ਆਮ ਆਦਮੀ ਪਾਰਟੀ ਦੀ  ਸਖਤ ਪ੍ਰਤੀਕਿਰਿਆ

ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਫੇਲ ਹੋਣ 'ਤੇ ਆਮ ਆਦਮੀ ਪਾਰਟੀ ਦੀ ਸਖਤ ਪ੍ਰਤੀਕਿਰਿਆ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਰੈਡ ਕਰਾਸ ਯੂਨਿਟ ਵੱਲੋਂ ਕਰਵਾਇਆ ਗਿਆ ਨੁੱਕੜ ਨਾਟਕ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਰੈਡ ਕਰਾਸ ਯੂਨਿਟ ਵੱਲੋਂ ਕਰਵਾਇਆ ਗਿਆ ਨੁੱਕੜ ਨਾਟਕ 

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਨੇ ਮਨਾਇਆ ਰਾਸ਼ਟਰੀ ਸੰਵਿਧਾਨ ਦਿਵਸ

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਨੇ ਮਨਾਇਆ ਰਾਸ਼ਟਰੀ ਸੰਵਿਧਾਨ ਦਿਵਸ

ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਸੰਵਿਧਾਨਕ ਹੱਕ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਸੰਵਿਧਾਨਕ ਹੱਕ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਪਟਿਆਲਾ ਪੁਲਿਸ ਵੱਲੋਂ ਨਾਭਾ ਤੋਂ ਲੁੱਟੀ ਥਾਰ ਬਰਾਮਦ ਚਾਰ ਦੋਸ਼ੀ ਹੋਰ ਗਿ੍ਰਫਤਾਰ

ਪਟਿਆਲਾ ਪੁਲਿਸ ਵੱਲੋਂ ਨਾਭਾ ਤੋਂ ਲੁੱਟੀ ਥਾਰ ਬਰਾਮਦ ਚਾਰ ਦੋਸ਼ੀ ਹੋਰ ਗਿ੍ਰਫਤਾਰ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਜੀਦਪੁਰ ਨੋਗਾਵਾਂ ਦੇ ਵਿਦਿਆਰਥੀਆਂ ਨੇ ਕੀਤਾ ਮਾਤਾ ਗੁਜਰੀ ਕਾਲਜ ਦਾ ਵਿੱਦਿਅਕ ਦੌਰਾ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਜੀਦਪੁਰ ਨੋਗਾਵਾਂ ਦੇ ਵਿਦਿਆਰਥੀਆਂ ਨੇ ਕੀਤਾ ਮਾਤਾ ਗੁਜਰੀ ਕਾਲਜ ਦਾ ਵਿੱਦਿਅਕ ਦੌਰਾ

ਬੱਚਿਆਂ ਵਿੱਚ ਖੂਨ ਦੀ ਕਮੀ ਦਾ ਮੁੱਖ ਕਾਰਨ ਪੇਟ ਦੇ ਕੀੜੇ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

ਬੱਚਿਆਂ ਵਿੱਚ ਖੂਨ ਦੀ ਕਮੀ ਦਾ ਮੁੱਖ ਕਾਰਨ ਪੇਟ ਦੇ ਕੀੜੇ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ