ਰੂਪਨਗਰ, 20 ਜੂਨ
ਮਿਤੀ 18-06-2024 ਨੂੰ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਰੇਂਜ ਰੂਪਨਗਰ ਕੈਂਪ ਐਟ ਮੋਹਾਲੀ ਦੀ ਟੀਮ ਇੰਚਾਰਜ ਸੁਖਵਿੰਦਰ ਸਿੰਘ ਐਸ.ਆਈ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇੜੇ ਟੀ-ਪੁਆਇੰਟ ਡੇਰਾ ਸ੍ਰੀ ਸਿਧ ਬਾਬਾ ਨੀਮ ਨਾਥ ਜੀ ਮੰਦਿਰ ਪਿੰਡ ਕੁੰਬੜਾ ਜਿਲ੍ਹਾ ਮੋਹਾਲੀ ਮੌਜੂਦ ਸੀ ਤਾਂ ਇੰਚਾਰਜ ਐਸ.ਆਈ ਸੁਖਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਸੁਨੀਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਪੱਖੀ ਖੁਰਦ ਥਾਣਾ ਸਦਰ ਫਰੀਦਕੋਟ ਜਿਲ੍ਹਾ ਫਰੀਦਕੋਟ ਜੋ ਕਿ ਆਪਣੇ ਪੱਕੇ ਗਹਾਕਾ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਮੇਨ ਜੇਲ ਸੜਕ ਤੋ ਨੇੜੇ ਸ੍ਰੀ ਸਿਧ ਬਾਬਾ ਨੀਮ ਨਾਥ ਜੀ ਮੰਦਿਰ ਪਿੰਡ ਕੁੰਬੜਾ ਵੱਲ ਨੂੰ ਪੈਦਲ ਹੀ ਆ ਰਿਹਾ ਹੈ ਜਿਸ ਪਾਸੋ ਹੈਰੋਇਨ ਬ੍ਰਾਮਦ ਹੋ ਸਕਦੀ ਹੈ ।ਸੂਚਨਾ ਪੱਕੀ ਤੇ ਭਰੋਸੇਯੋਗ ਹੋਣ ਤੇ ਸੁਨੀਲ ਸਿੰਘ ਉਕਤ ਖਿਲਾਫ ਥਾਣਾ ਫੇਸ-8 ਮੋਹਾਲੀ ਵਿਖੇ ਮੁਕੱਦਮਾ घर 56 भिडी 18.06.2024 भ/प 21/61/85 NDPS Act ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ ਅਤੇ ਦੋਸ਼ੀ ਸੁਨੀਲ ਸਿੰਘ ਉਕਤ ਨੂੰ ਨੇੜੇ ਟੀ-ਪੁਆਇੰਟ ਡੇਰਾ ਸ੍ਰੀ ਸਿਧ ਬਾਬਾ ਨੀਮ ਨਾਥ ਜੀ ਮੰਦਿਰ ਪਿੰਡ ਕੁੰਬੜਾ ਤੋ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਜੋ ਦੋਸ਼ੀ ਬਹੁਤ ਹੀ ਚੁਸਤ ਅਤੇ ਚਲਾਕ ਹੈ।ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਦੇ ਇਸ ਹੈਰੋਇਨ ਦੇ ਨਸ਼ਾ ਦੇ ਧੰਦੇ ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਉਹ ਇਹ ਨਸ਼ਾ ਕਿਥੋ ਲੈ ਕੇ ਆਉਦਾ ਹੈ ਅਤੇ ਅੱਗੇ ਕਿਸ-ਕਿਸ ਨੂੰ ਵੇਚਦਾ ਹੈ।