ਸ੍ਰੀ ਫ਼ਤਹਿਗੜ੍ਹ ਸਾਹਿਬ/25 ਜੂਨ:
(ਰਵਿੰਦਰ ਸਿੰਘ ਢੀਂਡਸਾ)
“ਜਦੋਂ ਬੀਤੇ ਦਿਨੀਂ ਤਾਮਿਲਨਾਡੂ ਵਿਚ ਜ਼ਹਿਰੀਲੀ ਸ਼ਰਾਬ ਨਾਲ ਕੁਝ ਵਿਅਕਤੀਆਂ ਦੀ ਅਫਸੋਸਨਾਕ ਮੌਤ ਹੋਈ ਤਾਂ ਸਮੁੱਚੇ ਮੁਲਕ ਵਿਚ ਇਸ ਹੋਏ ਦੁਖਾਂਤ ਦਾ ਖੂਬ ਰੌਲਾ ਪਿਆ ਅਤੇ ਇਸ ਉਤੇ ਸੈਟਰ ਅਤੇ ਤਾਮਿਲਨਾਡੂ ਦੀਆਂ ਸਰਕਾਰਾਂ ਕਾਰਵਾਈ ਕਰਦੀਆਂ ਹੋਈਆਂ ਨਜ਼ਰ ਆਈਆਂ। ਪਰ ਬੜੇ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਸੰਗਰੂਰ ਜਿਥੇ ਮੈਂ ਐਮ.ਪੀ ਸੀ, ਉਥੇ ਬੀਤੀ 20 ਮਾਰਚ ਨੂੰ ਇਸੇ ਜ਼ਹਿਰੀਲੀ ਸ਼ਰਾਬ ਪੀਣ ਨਾਲ 20 ਦੇ ਕਰੀਬ ਆਮ ਇਨਸਾਨਾਂ ਦੀਆਂ ਮੌਤਾਂ ਹੋ ਗਈਆਂ ਜਿਨ੍ਹਾਂ ਵਿਚ ਬਹੁ ਗਿਣਤੀ ਉਨ੍ਹਾਂ ਦੀ ਸੀ ਜਿਨ੍ਹਾਂ ਨੂੰ ਜਦੋਂ ਦਿਹਾੜੀ ਨਹੀ ਸੀ ਮਿਲਦੀ ਤਾਂ ਉਨ੍ਹਾਂ ਦੇ ਘਰ ਵਿੱਚ ਰੋਟੀ ਵੀ ਨਹੀ ਸੀ ਪੱਕਦੀ। ਇਹ ਦੁਖਾਂਤ ਇਸ ਲਈ ਵਾਪਰਿਆ ਕਿ ਇਹ ਗਰੀਬ ਲੋਕ ਮਹਿੰਗੀ ਸ਼ਰਾਬ ਪੀਣ ਦੇ ਸਮਰੱਥ ਨਹੀ ਸਨ ਤੇ ਸਸਤੀ ਦੇ ਨਾਮ ਤੇ ਵੇਚੀ ਜਾ ਰਹੀ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਨ ਕਰਕੇ ਇਹ ਆਪਣੀਆਂ ਜਾਨਾਂ ਗਵਾ ਬੈਠੇ। ਪਰ ਇਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਾਇਕ , ਰੋਜ਼ਗਾਰ ਦੇਣ ਯਾਂ ਘਰ ਬਣਾ ਕੇ ਦੇਣ ਜਿਹੀ ਕੋਈ ਵੀ ਮਦਦ ਸਰਕਾਰ ਵੱਲੋ ਨਹੀ ਕੀਤੀ ਗਈ। ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੱਕ ਪ੍ਰੈਸ ਨੋਟ ਰਾਹੀਂ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਅਸੀਂ ਇਹ ਮੰਗ ਕੀਤੀ ਸੀ ਕਿ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਜਾਨਾਂ ਗਵਾਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਿੱਤੇ ਜਾਣ ਜਾਂ ਪਰਿਵਾਰ ਦੇ ਇੱਕ ਇੱਕ ਮੈਬਰ ਨੂੰ ਰੁਜ਼ਗਾਰ ਦੇ ਦਿੱਤਾ ਜਾਵੇ ਜਾਂ ਉਨ੍ਹਾਂ ਗਰੀਬਾਂ ਨੂੰ ਪੱਕੇ ਮਕਾਨ ਹੀ ਬਣਾ ਕੇ ਦੇ ਦਿੱਤੇ ਜਾਣ ਪਰ ਸੰਬੰਧਤ ਸਰਕਾਰਾਂ ਨੇ ਇਹਨਾਂ ਲਈ ਕੁਝ ਵੀ ਨਹੀ ਕੀਤਾ ।