ਸ੍ਰੀ ਫ਼ਤਹਿਗੜ੍ਹ ਸਾਹਿਬ/25 ਜੂਨ:
(ਰਵਿੰਦਰ ਸਿੰਘ ਢੀਂਡਸਾ)
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਵੱਲੋ ਕਸ਼ਿਅਪ ਸਮਾਜ ਦੀ ਇੱਕ ਲੜਕੀ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਆਰਥਿਕ ਮਦਦ ਕੀਤੀ ਗਈ। ਇਸ ਮੌਕੇ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ ਐਸ ਨੇ ਇੱਕ ਹੋਣਹਾਰ ਬੱਚੀ ਦੀ ਕਾਲਜ ਦੀ ਪੜ੍ਹਾਈ ਲਈ ਚੈੱਕ ਸੌਂਪਦੇ ਹੋਏ ਕਿਹਾ ਕਿ ਜੋ ਸਾਡੇ ਸਮਾਜ ਦੇ ਹੁਸ਼ਿਆਰ ਤੇ ਹੋਣਹਾਰ ਬੱਚੇ ਪੜਣਾ ਚਾਹੁੰਦੇ ਹਨ ਅਤੇ ਆਰਥਿਕ ਤੌਰ ਤੇ ਕਮਜੋਰ ਹਨ, ਟਰੱਸਟ ਉਨ੍ਹਾਂ ਦੀ ਮਦਦ ਲਈ ਹਰ ਸਮੇ ਤਿਆਰ ਹੈ। ਉਨ੍ਹਾਂ ਬੱਚੀ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਲੋੜ ਹੈ ਸਾਡੇ ਸਮਾਜ ਨੂੰ ਅਣਪੜ੍ਹਤਾ ਦਾ ਹਨੇਰਾ ਦੂਰ ਕਰਨ ਦੀ ਜਿਸ ਲਈ ਸਾਨੂੰ ਸਾਰਿਆ ਨੂੰ ਮਿਲ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਲੜਕੀ ਤੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਬਾਰਵੀ ਜਮਾਤ ਚੋ ਚੰਗੇ ਨੰਬਰ ਲਏ ਹਨ ਪਰ ਘਰ ਚ ਤੰਗੀ ਤੁਰਸ਼ੀ ਹੋਣ ਕਰਕੇ ਅਸੀ ਬੱਚੀ ਨੂੰ ਅੱਗੇ ਪੜਾਉਣ ਤੋ ਅਸਮਰਥ ਹੋ ਗਏ ਸੀ ਪਰ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਨੇ ਸਾਡੀ ਬਾਂਹ ਫੜੀ ਹੈ ਜਿਸ ਦੇ ਅਸੀ ਹਮੇਸ਼ਾ ਰਿਣੀ ਰਹਾਂਗੇ। ਚੈਕ ਪ੍ਰਾਪਤ ਕਰਨ ਵਾਲੀ ਬੱਚੀ ਨੇ ਕਿਹਾ ਕਿ ਉਹ ਉੱਚ ਵਿਦਿਆ ਪ੍ਰਾਪਤ ਕਰਕੇ ਅਫਸਰ ਬਣਨਾ ਚਾਹੁੰਦੀ ਸੀ ਪਰ ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਨਿਰਾਸ਼ ਹੋ ਗਈ ਸੀ। ਬੱਚੀ ਨੇ ਕਿਹਾ ਕਿ ਉਹ ਟਰੱਸਟ ਦੇ ਚੇਅਰਮੈਨ ਤੇ ਟਰੱਸਟੀਆਂ ਦੀ ਧੰਨਵਾਦੀ ਹੈ ਜਿਨ੍ਹਾਂ ਨੇ ਉਸਦੀ ਫੀਸ ਭਰ ਕੇ ਉਸਨੂੰ ਅੱਗੇ ਵੱਧਣ ਦਾ ਮੌਕਾ ਪ੍ਰਦਾਨ ਕੀਤਾ ਹੈ। ਇਸ ਮੌਕੇ ਸੀਨੀਅਰ ਮੀਤ ਚੇਅਰਮੈਨ ਸੁਖਦੇਵ ਸਿੰਘ ਰਾਜ, ਮੀਤ ਚੇਅਰਮੈਨ ਜੈਕ੍ਰਿਸ਼ਨ ਸਾਬਕਾ ਡੀ ਪੀ ਆਰ ਓ, ਬਲਦੇਵ ਸਿੰਘ ਦਸਾਂਝ,ਗੁਰਮੀਤ ਸਿੰਘ ਸੈਕਟਰੀ, ਜਸਪਾਲ ਸਿੰਘ ਖਜਾਨਚੀ, ਬਲਦੇਵ ਸਿੰਘ ਲੁਹਾਰਾ, ਮੈਨੇਜਰ ਨਵਜੋਤ ਸਿੰਘ, ਜੋਗਿੰਦਰਪਾਲ ਸਿੰਘ, ਕੁਲਦੀਪ ਸਿੰਘ ਜੇ ਈ, ਡਾ. ਗੁਰਦੇਵ ਸਿੰਘ ਨਾਭਾ, ਬਨਾਰਸੀ ਦਾਸ ਸਾਬਕਾ ਐਸ ਡੀ ਓ, ਮਹਿੰਦਰ ਸਿੰਘ ਮੋਰਿੰਡਾ, ਨਾਹਰ ਸਿੰਘ, ਸਾਧਾ ਸਿੰਘ, ਗੁਰਮੀਤ ਸਿੰਘ ਵੀ ਹਾਜ਼ਰ ਸਨ।