ਸ੍ਰੀ ਫ਼ਤਹਿਗੜ੍ਹ ਸਾਹਿਬ/ 4 ਜੁਲਾਈ :
(ਰਵਿੰਦਰ ਸਿੰਘ ਢੀਂਡਸਾ)
ਰੋਟਰੀ ਕਲੱਬ ਸਰਹਿੰਦ ਵੱਲੋਂ ਰਿਆਸਤ-ਏ-ਰਾਣਾ ਹੋਟਲ ਸਰਹਿੰਦ ਵਿਖੇ ਡਾਕਟਰ ਦਿਵਸ ਅਤੇ ਸੀ.ਏ. ਦਿਵਸ ਮਨਾਇਆ ਗਿਆ।ਪ੍ਰੋਜੈਕਟ ਇੰਚਾਰਜ ਰੋਟੇਰੀਅਨ ਰਕੇਸ਼ ਮਿੱਤਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਸਮਾਜ ਭਲਾਈ ਦੇ ਕੰਮਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਜਿਨਾਂ ਵਿੱਚ ਡਾ. ਰਵਦੀਪ ਸੰਧੂ,ਡਾ. ਹਿਤੇਂਦਰ ਸੂਰੀ,ਡਾ. ਸਾਈਂਦੀਪ ਢੰਡ,ਡਾ. ਪਰਮਵੀਰ ਸਿੰਘ ਸਾਹਨੀ,ਡਾ. ਨਵੀਸ਼ ਗਰਗ,ਡਾ. ਕਮਲਪ੍ਰੀਤ ਸੰਧੂ,ਡਾ. ਮਹਿੰਦਰ ਸਿੰਗਲਾ,ਡਾ. ਮਹੇਸ਼ ਕੁਮਾਰ,ਡਾ. ਗੁਰਪ੍ਰੀਤ ਸਿੰਘ ਬਾਵਾ,ਡਾ. ਦੇਵ ਢਿੱਲੋਂ ਅਤੇ ਡਾ. ਦੀਪਕਜੋਤ ਸਿੰਘ ਦੇ ਨਾਮ ਸ਼ਾਮਲ ਹਨ।ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਡਾ. ਹਿਤੇਂਦਰ ਸੂਰੀ ਦੀ ਪ੍ਰਧਾਨਗੀ ਹੇਠ ਕਲੱਬ ਦੀ ਇੱਕ ਮੀਟਿੰਗ ਵੀ ਹੋਈ ਜਿਸ ਵਿੱਚ ਮੈਂਬਰਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਕਲੱਬ ਵੱਲੋਂ ਆਉਂਦੀ 14 ਜੁਲਾਈ ਨੂੰ ਇੱਕ ਖੂਨਦਾਨ ਕੈਂਪ ਲਗਾਇਆ ਜਾਵੇਗਾ।ਮੀਟਿੰਗ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਲਈ ਉਤਸ਼ਾਹਿਤ ਕਰਨ ਲਈ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।ਇਸ ਮੌਕੇ ਕਲੱਬ ਦੇ ਸਕੱਤਰ ਵਿਨੀਤ ਸ਼ਰਮਾ ਅਤੇ ਕੈਸ਼ੀਅਰ ਸੁਨੀਲ ਬੈਕਟਰ ਵੀ ਹਾਜ਼ਰ ਸਨ।