ਸ੍ਰੀ ਫ਼ਤਹਿਗੜ੍ਹ ਸਾਹਿਬ/8 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਦਿਨੋ ਦਿਨ ਵੱਧ ਰਹੀ ਆਲਮੀ ਤਪਸ਼ ਨੂੰ ਠੱਲ ਪਾਉਣ ਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਵਾਤਾਵਰਨ ਪ੍ਰੇਮੀਆਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਏਡੀਏ ਦਿਨੇਸ਼ ਕੁਮਾਰ, ਉੱਘੇ ਪੰਜਾਬੀ ਲੇਖਕ ਅਮਰਬੀਰ ਸਿੰਘ ਚੀਮਾ ਤੇ ਲਵਕੇਸ਼ ਮਲਹੋਤਰਾ ਨੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਉਹਨਾਂ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਮੁਹਿੰਮ ਦੇ ਪਹਿਲੇ ਪੜਾਅ ਦੌਰਾਨ 500 ਦੇ ਕਰੀਬ ਬੂਟੇ ਲਗਾਏ ਜਾਣਗੇ ਜਿਸ ਤੋਂ ਬਾਅਦ ਵੀ ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਲਠੇੜੀ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਸੰਜੀਵ ਕੁਮਾਰ, ਬਲਾਕ ਅਫਸਰ ਮਹਿੰਦਰ ਸਿੰਘ, ਰੇਂਜ ਅਫਸਰ ਕੁਲਵਿੰਦਰ ਸਿੰਘ, ਫਾਰੈਸਟ ਗਾਰਡ ਹਰੀਸ਼ ਤੇ ਫਾਰੈਸਟ ਗਾਰਡ ਕਰਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਦਿਨੇਸ਼ ਕੁਮਾਰ ਤੇ ਅਮਰਬੀਰ ਸਿੰਘ ਚੀਮਾ ਨੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਸੰਸਥਾ ਜਾਂ ਨੌਜਵਾਨਾਂ ਦੇ ਸਮੂਹ ਨੂੰ ਲਗਾਉਣ ਲਈ ਬੂਟੇ ਚਾਹੀਦੇ ਹੋਣ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਾਨਵੀਰ ਸਿੰਘ, ਬਿੰਦਰ, ਕਰਮਜੀਤ, ਅਮਨ, ਮਲਕੀਤ, ਛੋਟਾ ਅਤੇ ਪਰਵਿੰਦਰ ਵੀ ਹਾਜ਼ਰ ਸਨ।