ਸ੍ਰੀ ਫ਼ਤਹਿਗੜ੍ਹ ਸਾਹਿਬ/8 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਭਾਰਤ ਵਿਕਾਸ ਪ੍ਰੀਸ਼ਦ ਬਸੀ ਪਠਾਣਾਂ ਵੱਲੋਂ ਫੋਰਟਿਸ ਹਸਪਤਾਲ, ਲੁਧਿਆਣਾ ਦੇ ਸਹਿਯੋਗ ਨਾਲ ਸੰਤ ਨਾਮਦੇਵ ਮੰਦਰ ਬਸੀ ਪਠਾਣਾਂ ਵਿਖੇ ਮੁਫਤ ਮਲਟੀ ਸਪੈਸ਼ਲਿਟੀ ਮੈਡੀਕਲ ਚੈਕਅੱਪ ਦਾ ਆਯੋਜਨ ਮਨੋਜ ਭੰਡਾਰੀ ਦੀ ਅਗਵਾਈ 'ਚ ਕੀਤਾ ਗਿਆ ਜਿਸ ਵਿੱਚ ਗੋਡਿਆਂ ਦੀ ਬਿਮਾਰੀ ਦੇ ਮਾਹਿਰ ਡਾ. ਸੰਜੀਵ ਮਹਾਜਨ, ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਸ਼ਿਵਾਨੀ ਗਰਗ, ਦਿਲ ਦੇ ਰੋਗਾਂ ਦੇ ਡਾ. ਮਾਨਵ ਵਡੇਰਾ ਅਤੇ ਜਿਗਰ ਦੇ ਰੋਗਾਂ ਦੇ ਡਾ. ਮੁਦਿਤ ਕੁਮਾਰ ਨੇ ਮਰੀਜਾਂ ਦਾ ਚੈਕੱਅਪ ਕੀਤਾ। ਮੈਡੀਕਲ ਕੈਂਪ ਦਾ ਉਦਘਾਟਨ ਭਾਰਤ ਵਿਕਾਸ ਪ੍ਰੀਸ਼ਦ ਦੇ ਰਾਸ਼ਟਰੀ ਸੰਗਠਨ ਸਕੱਤਰ ਸੁਰੇਸ਼ ਜੈਨ, ਰਿਜਨਲ ਪ੍ਰਧਾਨ ਸੁਸ਼ੀਲ ਸ਼ਰਮਾ ਅਤੇ ਸ਼ਾਖਾ ਪ੍ਰਧਾਨ ਮਨੋਜ ਭੰਡਾਰੀ ਵੱਲੋਂ ਕੀਤਾ ਗਿਆ। ਇਸ ਕੈਂਪ ਦੌਰਾਨ 225 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਡਾਕਟਰਾਂ ਵੱਲੋਂ ਮਰੀਜਾਂ ਨੂੰ ਅਜੋਕੇ ਜੀਵਨ 'ਚ ਤੇਜ ਰਫ਼ਤਾਰ ਨਾਲ ਬਦਲ ਰਹੀ ਜੀਵਨਸ਼ੈਲੀ ਬਾਰੇ ਜਾਗਰੂਕ ਕੀਤਾ ਗਿਆ। ਪ੍ਰੀਸ਼ਦ ਦੇ ਪ੍ਰਧਾਨ ਮਨੋਜ ਭੰਡਾਰੀ ਨੇ ਇਸ ਕੈਂਪ ਦੇ ਸਫਲ ਆਯੋਜਨ ਲਈ ਫੋਰਟਿਸ ਹਸਪਤਾਲ, ਲੁਧਿਆਣਾ ਦੇ ਡਾਕਟਰਾਂ ਦੀ ਟੀਮ, ਪ੍ਰੀਸ਼ਦ ਦੇ ਮੈਂਬਰਾਂ ਅਤੇ ਸੰਤ ਨਾਮਦੇਵ ਮੰਦਰ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਬਸੀ ਪਠਾਣਾਂ ਦੇ ਕੈਸ਼ੀਅਰ ਸੰਜੀਵ ਸੋਨੀ, ਪੌਜੈਕਟ ਚੇਅਰਮੈਨ ਅਨਿਲ ਕੁਮਾਰ, ਸੁਬਾਈ ਸੰਗਠਨ ਸਕੱਤਰ ਰਮੇਸ਼ ਮਲਹੋਤਰਾ, ਜ਼ਿਲ੍ਹਾ ਕਨਵੀਨਰ ਬਬਲਜੀਤ ਪਨੇਸਰ, ਸਮਾਜਸੇਵੀ ਪਰਦੀਪ ਮਲਹੋਤਰਾ, ਸੇਵਾ ਪ੍ਰਮੁੱਖ ਵਿਨੋਦ ਸ਼ਰਮਾ, ਮਹਿਲਾ ਪ੍ਰਮੁੱਖ ਮੀਨੂੰ ਬਾਲਾ ਤੋਂ ਇਲਾਵਾ ਪ੍ਰੀਸ਼ਦ ਦੇ ਹੋਰ ਮੈਂਬਰ ਵੀ ਹਾਜ਼ਰ ਸਨ।