Thursday, November 28, 2024  

ਪੰਜਾਬ

ਸੀ.ਆਈ.ਏ. ਸਟਾਫ ਸਰਹਿੰਦ ਵੱਲੋਂ ਇੱਕ ਅੰਤਰਰਾਜੀ ਨਸ਼ਾ ਸਪਲਾਇਰ ਸਮੇਤ ਤਿੰਨ ਗ੍ਰਿਫਤਾਰ

July 08, 2024

ਸ੍ਰੀ ਫ਼ਤਹਿਗੜ੍ਹ ਸਾਹਿਬ/ 8 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)

ਸੀ.ਆਈ.ਏ. ਸਟਾਫ ਸਰਹਿੰਦ ਦੀ ਪੁਲਿਸ ਵੱਲੋਂ ਭਾਰੀ ਮਾਤਰਾ 'ਚ ਨਸ਼ੀਲੇ ਟੀਕੇ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਨਸ਼ੇ ਦੇ ਟੀਕਿਆਂ ਦੇ ਇੱਕ ਸਪਲਾਇਰ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਐਸ.ਪੀ.(ਡੀ) ਰਕੇਸ਼ ਯਾਦਵ ਨੇ ਇੱਥੇ ਆਪਣੇ ਦਫਤਰ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਆਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਥਾਣੇਦਾਰ ਨਰਪਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਸੀ.ਆਈ.ਏ. ਦੀ ਇੱਕ ਟੀਮ ਵੱਲੋਂ ਬੀਤੀ 25 ਜੂਨ ਨੂੰ ਨਾਕਾਬੰਦੀ ਦੌਰਾਨ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਪਿੰਡ ਸਿੰਘ ਭਗਵੰਤਪੁਰਾ(ਰੂਪਨਗਰ) ਅਤੇ ਜਸਵੰਤ ਸਿੰਘ ਉਰਫ ਡੋਗਰ ਵਾਸੀ ਪਿੰਡ ਮੁਗਲਮਾਜਰੀ(ਰੂਪਨਗਰ) ਨੂੰ 50 ਟੀਕੇ ਬਿਉਪਰੋਨੌਰਫਿਨ ਅਤੇ 50 ਸ਼ੀਸ਼ੀਆਂ ਏਵਲ ਸਮੇਤ ਅ/ਧ 22(ਸੀ) ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।ਜਿਨਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਦੋਵੇਂ ਅੰਬਾਲਾ(ਹਰਿਆਣਾ) ਦੇ ਅਸ਼ੋਕ ਕੁਮਾਰ ਨਾਮਕ ਵਿਅਕਤੀ ਤੋਂ ਨਸ਼ੇ ਦੇ ਟੀਕੇ ਲਿਆ ਕੇ ਫ਼ਤਹਿਗੜ੍ਹ ਸਾਹਿਬ ਅਤੇ ਰੂਪਨਗਰ ਜਿਲ੍ਹਿਆਂ 'ਚ ਸਪਲਾਈ ਕਰਦੇ ਹਨ।ਜਿਸ 'ਤੇ ਅਸ਼ੋਕ ਕੁਮਾਰ ਨੂੰ ਵੀ ਉਕਤ ਮੁਕੱਦਮੇ 'ਚ ਨਾਮਜ਼ਦ ਕਰਕੇ ਉਸਦੀ ਭਾਲ ਸ਼ੁਰੂ ਕੀਤੀ ਗਈ ਜਿਸ ਦੌਰਾਨ ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਅੰਬਾਲਾ ਵਿਖੇ ਛਾਪੇਮਾਰੀ ਕਰਦੇ ਹੋਏ 1400 ਟੀਕੇ ਬਿਉਪਰੋਨੌਰਫਿਨ ਅਤੇ 1400 ਸ਼ੀਸ਼ੀਆਂ ਏਵਲ ਸਮੇਤ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ।ਐਸ.ਪੀ.(ਡੀ) ਰਕੇਸ਼ ਯਾਦਵ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪਤਾ ਲੱਗਾ ਕਿ ਅਸ਼ੋਕ ਕੁਮਾਰ ਲੰਮੇ ਅਰਸੇ ਤੋਂ ਪੰਜਾਬ ਦੇ ਕਈ ਜ਼ਿਲਿਆਂ 'ਚ ਨਸ਼ੇ ਦੇ ਟੀਕਿਆਂ ਦੀ ਸਪਲਾਈ ਕਰਦਾ ਆ ਰਿਹਾ ਹੈ ਜਿਸ ਵਿਰੁੱਧ ਥਾਣਾ ਮੂਲੇਪੁਰ ਵਿਖੇ ਵੀ ਇੱਕ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ।ਉਨਾਂ ਦੱਸਿਆ ਕਿ ਅਸ਼ੋਕ ਕੁਮਾਰ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੇ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਐਸ.ਬੀ.ਆਈ. ਅਧਿਕਾਰੀਆਂ ਨੇ ਸਰਹਿੰਦ ਵਿਖੇ ਆਪਣੇ ਗ੍ਰਾਹਕਾਂ ਨੂੰ ਸਾਈਬਰ ਠੱਗੀ ਸਬੰਧੀ ਕੀਤਾ ਜਾਗਰੂਕ

ਐਸ.ਬੀ.ਆਈ. ਅਧਿਕਾਰੀਆਂ ਨੇ ਸਰਹਿੰਦ ਵਿਖੇ ਆਪਣੇ ਗ੍ਰਾਹਕਾਂ ਨੂੰ ਸਾਈਬਰ ਠੱਗੀ ਸਬੰਧੀ ਕੀਤਾ ਜਾਗਰੂਕ

ਅਮਨ ਅਰੋੜਾ ਨੇ ਸੁਨਾਮ ਅਤੇ ਚੀਮਾ ਵਿਖੇ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਅਮਨ ਅਰੋੜਾ ਨੇ ਸੁਨਾਮ ਅਤੇ ਚੀਮਾ ਵਿਖੇ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਸ਼ੁਕਰਾਨਾ ਯਾਤਰਾ ਦਾ ਦੂਜਾ ਦਿਨ: ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਅੰਮ੍ਰਿਤਸਰ ਤੋਂ ਬਟਾਲਾ ਤੱਕ ਕੀਤੀ ਯਾਤਰਾ

ਸ਼ੁਕਰਾਨਾ ਯਾਤਰਾ ਦਾ ਦੂਜਾ ਦਿਨ: ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਅੰਮ੍ਰਿਤਸਰ ਤੋਂ ਬਟਾਲਾ ਤੱਕ ਕੀਤੀ ਯਾਤਰਾ

'ਆਪ' ਸੰਸਦ ਮੈਂਬਰ ਮਲਵਿੰਦਰ ਕੰਗ ਨੇ ਪੰਜਾਬ ਦੇ ਬੇਅਦਬੀ ਨਾਲ ਸਬੰਧਤ ਬਿੱਲ 'ਤੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਲੋਕ ਸਭਾ 'ਚ ਮੁਲਤਵੀ ਮਤਾ ਕੀਤਾ ਪੇਸ਼

'ਆਪ' ਸੰਸਦ ਮੈਂਬਰ ਮਲਵਿੰਦਰ ਕੰਗ ਨੇ ਪੰਜਾਬ ਦੇ ਬੇਅਦਬੀ ਨਾਲ ਸਬੰਧਤ ਬਿੱਲ 'ਤੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਲੋਕ ਸਭਾ 'ਚ ਮੁਲਤਵੀ ਮਤਾ ਕੀਤਾ ਪੇਸ਼

ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ 'ਚ ਪੁੱਛਿਆ-ਅੰਮ੍ਰਿਤਸਰ ਤੋਂ ਨਾਂਦੇੜ, ਪਟਨਾ, ਗੁਹਾਟੀ ਅਤੇ ਧਰਮਸ਼ਾਲਾ ਲਈ ਉਡਾਣਾਂ ਕਿਉਂ ਨਹੀਂ ਹਨ?  ਪੰਜਾਬ ਦੀ ਹਵਾਈ ਕਨੈਕਟੀਵੀਟੀ 'ਤੇ ਜਤਾਈ ਚਿੰਤਾ

ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ 'ਚ ਪੁੱਛਿਆ-ਅੰਮ੍ਰਿਤਸਰ ਤੋਂ ਨਾਂਦੇੜ, ਪਟਨਾ, ਗੁਹਾਟੀ ਅਤੇ ਧਰਮਸ਼ਾਲਾ ਲਈ ਉਡਾਣਾਂ ਕਿਉਂ ਨਹੀਂ ਹਨ? ਪੰਜਾਬ ਦੀ ਹਵਾਈ ਕਨੈਕਟੀਵੀਟੀ 'ਤੇ ਜਤਾਈ ਚਿੰਤਾ

ਪੰਜਾਬ ਪੁਲਿਸ ਨੇ ਬੰਬੀਹਾ ਗਿਰੋਹ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ

ਪੰਜਾਬ ਪੁਲਿਸ ਨੇ ਬੰਬੀਹਾ ਗਿਰੋਹ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ

ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋੰ ਮਨਾਇਆ ਗਿਆ ਰਾਸ਼ਟਰੀ ਕੈਮਿਸਟਰੀ ਸਪਤਾਹ

ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋੰ ਮਨਾਇਆ ਗਿਆ ਰਾਸ਼ਟਰੀ ਕੈਮਿਸਟਰੀ ਸਪਤਾਹ

ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਕੀਤਾ ਵਿਦਿਆਰਥੀਆਂ ਨੂੰ ਜਾਗਰੂਕ।

ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਕੀਤਾ ਵਿਦਿਆਰਥੀਆਂ ਨੂੰ ਜਾਗਰੂਕ।

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਤੰਬਾਕੂ ਪਦਾਰਥਾਂ ਦਾ ਸੇਵਨ ਕੈਂਸਰ ਨੂੰ ਦਿੰਦਾ ਹੈ ਸੱਦਾ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ 

ਤੰਬਾਕੂ ਪਦਾਰਥਾਂ ਦਾ ਸੇਵਨ ਕੈਂਸਰ ਨੂੰ ਦਿੰਦਾ ਹੈ ਸੱਦਾ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ