ਸ੍ਰੀ ਫ਼ਤਹਿਗੜ੍ਹ ਸਾਹਿਬ/16 ਜੁਲਾਈ :
(ਰਵਿੰਦਰ ਸਿੰਘ ਢੀਂਡਸਾ)
ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਫਤਿਹਗੜ੍ਹ ਸਾਹਿਬ ਵਿਖੇ ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਅਤੇ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਧਨਵੀਰ ਸਿੰਘ ਸਪੁੱਤਰ ਇੰਦਰਜੀਤ ਸਿੰਘ ਲੁਹਾਰੀ ਵੱਲੋ ਰਖਵਾਏ ਗਏ ਸ੍ਰੀ ਸਾਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹੈਡ ਗ੍ਰੰਥੀ ਹਰਦੀਪ ਸਿੰਘ ਦੇ ਜਥੇ ਨੇ ਕੀਰਤਨ ਅਤੇ ਕਥਾ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ ਐਸ ਨੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਸੰਗਤ ਨੂੰ ਦੱਸਿਆ ਕਿ ਉਸ ਸਮੇ ਦੀ ਜਾਲਮ ਹਕੂਮਤ ਨੇ ਭਾਈ ਤਾਰੂ ਸਿੰਘ ਜੀ ਤੇ ਬੇਤਹਾਸ਼ਾ ਤਸੱਦਦ ਕਰਕੇ ਜਿਊਂਦਿਆਂ ਦੀ ਖੋਪਰੀ ਲਾਹ ਦਿੱਤੀ ਸੀ ਪਰ ਭਾਈ ਤਾਰੂ ਸਿੰਘ ਜੀ ਨੇ ਸਿੱਖ ਸਿਦਕ ਨਹੀ ਛੱਡਿਆ । ਇਸ ਮੌਕੇ ਭਾਈ ਬਲਦੇਵ ਸਿੰਘ ਦੁਸਾਂਝ ਲੁਧਿਆਣੇ ਵਾਲਿਆਂ ਨੇ ਸਾਵਣ ਦੀ ਸੰਗਰਾਂਦ ਦਾ ਮਹੱਤਵ ਦੱਸਦਿਆਂ ਗੁਰੂ ਦੀ ਬਾਣੀ ਤੇ ਬਾਣੇ ਨਾਲ ਜੁੜਣ ਦਾ ਸੁਨੇਹਾ ਦਿੱਤਾ। ਟਰੱਸਟ ਦੇ ਸੈਕਟਰੀ ਡਾ. ਗੁਰਮੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਬਿਲਡਿੰਗ ਦੀ ਕਾਰ ਸੇਵਾ ਵਿੱਚ ਹਿੱਸਾ ਪਾਉਣ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਟਰਸਟ ਦੇ ਸੀਨੀਅਰ ਮੀਤ ਚੇਅਰਮੈਨ ਸੁਖਦੇਵ ਸਿੰਘ ਰਾਜ, ਮੀਤ ਚੇਅਰਮੈਨ ਜੈਕ੍ਰਿਸ਼ਨ ਕਸ਼ਿਅਪ ਸਾਬਕਾ ਡੀਪੀਆਰਓ, ਰਾਜਕੁਮਾਰ ਪਾਤੜਾਂ, ਜਸਪਾਲ ਸਿੰਘ ਖਜਾਨਚੀ, ਗੁਰਦੇਵ ਸਿੰਘ ਨਾਭਾ, ਪਰਮਜੀਤ ਸਿੰਘ ਖੰਨਾ, ਮਹਿੰਦਰ ਸਿੰਘ ਖੰਨਾ, ਗੁਰਚਰਨ ਸਿੰਘ ਧਨੋਲਾ, ਬਲਜਿੰਦਰ ਕੌਰ, ਅਮੀਚੰਦ ਮਾਛੀਵਾੜਾ, ਮੈਨੇਜਰ ਨਵਜੋਤ ਸਿੰਘ, ਜੋਗਿੰਦਰਪਾਲ ਸਿੰਘ, ਕੁਲਦੀਪ ਸਿੰਘ ਜੇ.ਈ, ਬੀਰਦਵਿੰਦਰ ਸਿੰਘ, ਹਰਕੰਵਲਪਾਲ ਸਿੰਘ, ਮਹਿੰਦਰ ਸਿੰਘ ਮੋਰਿੰਡਾ, ਮੇਜਰ ਸਾਧਾ ਸਿੰਘ, ਹਰਨੇਕ ਸਿੰਘ, ਨਾਹਰ ਸਿੰਘ, ਸਾਧਾ ਸਿੰਘ, ਬਲਵੀਰ ਸਿੰਘ ਅਤੇ ਗੁਰਮੀਤ ਸਿੰਘ ਵੀ ਹਾਜ਼ਰ ਸਨ।