ਸ੍ਰੀ ਫ਼ਤਹਿਗੜ੍ਹ ਸਾਹਿਬ/ 16 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ ਅਤੇ ਬਾਬਾ ਮੋਤੀ ਰਾਮ ਮਹਿਰਾ ਖੂਨਦਾਨ ਸੁਸਾਇਟੀ ਵੱਲੋਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰੂਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਲਗਾਏ ਗਏ 160 ਵੇਂ ਖੂਨਦਾਨ ਕੈਂਪ ਵਿੱਚ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਵੱਲੋਂ 88 ਯੂਨਿਟ ਖੂਨ ਦੇ ਇਕੱਤਰ ਕੀਤੇ ਗਏ।ਉਪਰੋਕਤ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਸ਼ੇਰ ਸਿੰਘ ਨੇ ਖੂਨਦਾਨੀਆਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਦਿੱਤੀ।ਇਸ ਮੌਕੇ ਉਨਾਂ ਨਾਲ ਇੰਜੀ. ਐਸ.ਐਸ. ਬਾਠ,ਕ੍ਰਿਸ਼ਨ ਸਿੰਘ,ਚਰਨ ਸਿੰਘ ਸੇਖੋਂ,ਕੁਲਦੀਪ ਸਿੰਘ ਸੈਣੀ,ਡਾ. ਅਮਰੀਕ ਸਿੰਘ ਨਾਗਰਾ,ਨਿਸ਼ਾਨ ਸਿੰਘ ਚੀਮਾ,ਸੁਰਿੰਦਰ ਸਿੰਘ,ਨੀਲਕਮਲ ਕੌਰ ਬਾਠ,ਗੁਰਮੀਤ ਸਿੰਘ ਖੱਟੜਾ ਅਤੇ ਬਲਵਿੰਦਰ ਸਿੰਘ ਸੋਹੀ ਵੀ ਮੌਜ਼ੂਦ ਸਨ।