Saturday, November 23, 2024  

ਰਾਜਨੀਤੀ

ਕਾਲਕਾ 'ਚ ਹਰੀਸ਼ ਗੁੱਜਰ ਦੀ ਅਗਵਾਈ 'ਚ ਸ਼ੁਰੂ ਹੋਈ ਤਿਰੰਗਾ ਯਾਤਰਾ, ਬਰਸਾਤ 'ਚ ਨੌਜਵਾਨਾਂ ਦਾ ਉਮੜਿਆ ਜਨਸੈਲਾਬ

August 11, 2024

ਕਾਲਕਾ/ਪੰਚਕੂਲਾ, 11 ਅਗਸਤ

ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਹਰਿਆਣਾ ਦੇ ਪ੍ਰਦੇਸ਼ ਮੰਤਰੀ ਹਰੀਸ਼ ਗੁਰਜ਼ਰ ਨੇ ਕਿਹਾ ਕਿ ਭਾਰਤ ਦੇਸ਼ ਦਾ ਮਾਣ ਤਿਰੰਗਾ ਝੰਡਾ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦੇਣ ਦਾ ਪ੍ਰਤੀਕ ਹੈ। ਅੱਜ ਕਾਲਕਾ ਦੇ ਰੇਲਵੇ ਗਰਾਊਂਡ ਤੋਂ ਆਪਣੀ ਤਿਰੰਗਾ ਯਾਤਰਾ ਸ਼ੁਰੂ ਕਰਨ ਮੌਕੇ ਰੱਖੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੁਰਜ਼ਰ ਨੇ ਕਿਹਾ ਕਿ ਤਿਰੰਗਾ ਝੰਡਾ ਹਰ ਭਾਰਤੀ ਲਈ ਸਨਮਾਨ ਦੇ ਕਾਬਿਲ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਦੇਸ਼ ਭਗਤਾਂ ਨੇ ਆਪਣੀ ਕੁਰਬਾਨੀ ਦੇ ਕੇ ਭਾਰਤੀ ਝੰਡੇ ਦਾ ਮਾਣ^ਸਨਮਾਨ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਥਾਪਿਤ ਸਰਕਾਰ ਨੇ ਤਿਰੰਗੇ ਝੰਡੇ ਦਾ ਸਨਮਾਨ ਵਿਦੇਸ਼ ਪੱਧਰ ਤੇ ਸਥਾਪਿਤ ਕੀਤਾ ਹੈ।
ਸ਼੍ਰੀ ਗੁਰਜ਼ਰ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਨੇ ਨਾ ਸਿਰਫ਼ ਦੇਸ਼ ਭਰ ਵਿੱਚ ਬਲਕਿ ਹਰਿਆਣਾ ਵਿੱਚ ਵੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਦੇਸ਼ ਹਿੱਤ ਵਿੱਚ ਵੱਡੀਆਂ ਯੋਜਨਾਵਾਂ ਅਮਲ ਵਿੱਚ ਆਈਆਂ ਹਨ। ਇਸ ਤੋਂ ਇਲਾਵਾ ਸੂਬੇ ਦੀ ਭਾਜਪਾ ਸਰਕਾਰ ਨੇ ਵੀ ਹਰਿਆਣਾ ਲਈ ਵਿਆਪਕ ਪੱਧਰ ਦੀਆਂ ਯੋਜਨਾਵਾਂ ਅਮਲ ਵਿੱਚ ਲਿਆਂਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬੀਤੇ ਸਮੇਂ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਬਦੌਲਤ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਅਗਲੀ ਵਾਰ ਵੀ ਸੂਬੇ ਵਿੱਚ ਭਾਜਪਾ ਦੀ ਹੀ ਸਰਕਾਰ ਬਣੇਗੀ।
ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਇਸ ਹਲਕੇ ਦੀ ਸੇਵਾ ਕਰਨ ਦਾ ਸਮਾਂ ਦਿੰਦੀ ਹੈ ਤਾਂ ਉਹ ਹਲਕੇ ਦੇ ਵਿਕਾਸ ਲਈ ਹੇਠਲੇ ਪੱਧਰ ਤੋਂ ਜਾਣਕਾਰੀ ਹਾਸਿਲ ਕਰਕੇ ਹਰ ਕੰਮ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਉਨ੍ਹਾਂ ਦੇ ਦਿਮਾਗ ਵਿੱਚ ਵਂੱਡੀਆਂ ਯੋਜਨਾਵਾਂ ਹਨ, ਜਿੰਨ੍ਹਾਂ ਨੂੰ ਪੂਰਾ ਕਰਨ ਲਈ ਉਹ ਹਰ ਸੰਭਵ ਯਤਨ ਕਰਨਗੇ।
ਸ਼੍ਰੀ ਗੁਰਜ਼ਰ ਵੱਲੋਂ ਅੱਜ ਰੇਲਵੇ ਗਰਾਊਂਡ ਸਥਿਤ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋਈ ਤਿਰੰਗਾ ਯਾਤਰਾ ਵੱਖ-ਵੱਖ ਇਲਾਕਿਆਂ ਵਿੱਚ ਦੀ ਹੁੰਦੀ ਹੋਈ ਸਫ਼ਲਤਾ ਨਾਲ ਮੁਕੰਮਲ ਹੋਈ।ਹੈਰਾਨੀ ਦੀ ਗੱਲ ਇਹ ਰਹੀ ਕਿ ਭਾਰੀ ਮੀਂਹ ਦੇ ਬਾਵਜੂਦ ਲੋਕਾਂ ਨੇ ਇਸ ਯਾਤਰਾ ਨੂੰ ਭਰਵਾਂ ਸਹਿਯੋਗ ਦਿੱਤਾ ਅਤੇ ਅੰਤਿਮ ਸਮੇਂ ਤੱਕ ਸੜਕਾਂ ਤੇ ਮੌਜੂਦ ਰਹੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ ਵਿਧਾਨ ਸਭਾ ਚੋਣਾਂ: 'ਆਪ' ਨੇ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ

ਦਿੱਲੀ ਵਿਧਾਨ ਸਭਾ ਚੋਣਾਂ: 'ਆਪ' ਨੇ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ

ਸੀਪੀਆਈ (ਐਮ) ਦੇ ਦਿੱਗਜ ਆਗੂ ਬਿਮਨ ਬੋਸ ਹਸਪਤਾਲ ਵਿੱਚ ਦਾਖ਼ਲ

ਸੀਪੀਆਈ (ਐਮ) ਦੇ ਦਿੱਗਜ ਆਗੂ ਬਿਮਨ ਬੋਸ ਹਸਪਤਾਲ ਵਿੱਚ ਦਾਖ਼ਲ

ਜਨਮ ਦਿਨ ਮਨਾਉਣ ਪਤਨੀ ਪਰਿਣੀਤੀ ਨਾਲ ਬਨਾਰਸ ਦੇ ਦਸ਼ਾਸ਼ਵਮੇਘ ਘਾਟ ਪਹੁੰਚੇ ਸੰਸਦ ਮੈਂਬਰ ਰਾਘਵ ਚੱਢਾ, ਮਾਂ ਗੰਗਾ ਦੀ ਆਰਤੀ 'ਚ ਹੋਏ ਸ਼ਾਮਿਲ

ਜਨਮ ਦਿਨ ਮਨਾਉਣ ਪਤਨੀ ਪਰਿਣੀਤੀ ਨਾਲ ਬਨਾਰਸ ਦੇ ਦਸ਼ਾਸ਼ਵਮੇਘ ਘਾਟ ਪਹੁੰਚੇ ਸੰਸਦ ਮੈਂਬਰ ਰਾਘਵ ਚੱਢਾ, ਮਾਂ ਗੰਗਾ ਦੀ ਆਰਤੀ 'ਚ ਹੋਏ ਸ਼ਾਮਿਲ

ਜਸਟਿਸ ਸੰਜੀਵ ਖੰਨਾ ਨੇ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ

ਜਸਟਿਸ ਸੰਜੀਵ ਖੰਨਾ ਨੇ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ

ਬਿਹਾਰ ਉਪ ਚੋਣਾਂ: ਨਿਤੀਸ਼ ਕੁਮਾਰ ਤਰਾੜੀ, ਰਾਮਗੜ੍ਹ ਵਿੱਚ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ

ਬਿਹਾਰ ਉਪ ਚੋਣਾਂ: ਨਿਤੀਸ਼ ਕੁਮਾਰ ਤਰਾੜੀ, ਰਾਮਗੜ੍ਹ ਵਿੱਚ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ

ਰਾਹੁਲ ਗਾਂਧੀ ਨੇ ਤੋੜੀ ਚੁੱਪ, ਭਾਜਪਾ ਨੇ ਸੰਵਿਧਾਨ 'ਤੇ ਹਮਲੇ ਕਰਕੇ ਅੰਬੇਡਕਰ ਦਾ ਅਪਮਾਨ ਕੀਤਾ

ਰਾਹੁਲ ਗਾਂਧੀ ਨੇ ਤੋੜੀ ਚੁੱਪ, ਭਾਜਪਾ ਨੇ ਸੰਵਿਧਾਨ 'ਤੇ ਹਮਲੇ ਕਰਕੇ ਅੰਬੇਡਕਰ ਦਾ ਅਪਮਾਨ ਕੀਤਾ

ਰਾਹੁਲ ਗਾਂਧੀ ਨੇ RSS 'ਤੇ ਸੰਵਿਧਾਨ 'ਤੇ 'ਕਰੋੜ ਹਮਲੇ' ਕਰਨ ਦਾ ਦੋਸ਼ ਲਗਾਇਆ

ਰਾਹੁਲ ਗਾਂਧੀ ਨੇ RSS 'ਤੇ ਸੰਵਿਧਾਨ 'ਤੇ 'ਕਰੋੜ ਹਮਲੇ' ਕਰਨ ਦਾ ਦੋਸ਼ ਲਗਾਇਆ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਵਿਗਾੜ ਰਹੀ ਹੈ: ਆਤਿਸ਼ੀ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਵਿਗਾੜ ਰਹੀ ਹੈ: ਆਤਿਸ਼ੀ

ਯੂਐਸ ਚੋਣ: ਮੈਟਾ ਨੇ ਇਸ ਹਫ਼ਤੇ ਦੇ ਅੰਤ ਤੱਕ ਨਵੇਂ ਰਾਜਨੀਤਿਕ ਇਸ਼ਤਿਹਾਰਾਂ 'ਤੇ ਪਾਬੰਦੀ ਵਧਾ ਦਿੱਤੀ ਹੈ

ਯੂਐਸ ਚੋਣ: ਮੈਟਾ ਨੇ ਇਸ ਹਫ਼ਤੇ ਦੇ ਅੰਤ ਤੱਕ ਨਵੇਂ ਰਾਜਨੀਤਿਕ ਇਸ਼ਤਿਹਾਰਾਂ 'ਤੇ ਪਾਬੰਦੀ ਵਧਾ ਦਿੱਤੀ ਹੈ

ਕੇਜਰੀਵਾਲ ਨੇ ਲੋਕਾਂ ਨੂੰ ਦੀਵਾਲੀ 'ਤੇ ਪਟਾਕਿਆਂ ਤੋਂ ਬਚਣ ਦੀ ਅਪੀਲ ਕੀਤੀ ਹੈ

ਕੇਜਰੀਵਾਲ ਨੇ ਲੋਕਾਂ ਨੂੰ ਦੀਵਾਲੀ 'ਤੇ ਪਟਾਕਿਆਂ ਤੋਂ ਬਚਣ ਦੀ ਅਪੀਲ ਕੀਤੀ ਹੈ