ਲੁਧਿਆਣਾ
ਡਾਇਰੈਕਟੋਰੇਟ ਆਫ ਪੰਜਾਬ ਰਾਜ ਲਾਟਰੀਜ਼ ਵਲੋਂ ਮਿਤੀ 06.08.2024 ਨੂੰ ਪੰਜਾਬ ਸਟੇਟ ਡੀਅਰ 200 ਮੰਥਲੀ ਲਾਟਰੀ ਸਕੀਮ ਦਾ ਡਰਾਅ ਲੁਧਿਆਣਾ ਵਿੱਖੇ ਕੱਢਿਆ ਗਿਆ। ਇਸ ਸਕੀਮ ਵਿਚ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ ਵਿੱਚੋਂ ਹੀ ਕੱਢੇ ਜਾਣ ਦੀ ਗਰੰਟੀ ਦਿੱਤੀ ਜਾਂਦੀ ਹੈ। ਇਸ ਡਰਾਅ ਵਿੱਚ 1.50 ਕਰੋੜ ਦਾ ਇਨਾਮ ਸ਼੍ਰੀ ਰੂਪ ਲਾਲ ਵਾਸੀ ਜਲੰਧਰ ਵੱਲੋਂ ਜਿਤਿਆ ਗਿਆ ਹੈ। ਇਨਾਮੀ ਵਿਜੇਤਾ ਜਲੰਧਰ ਵਿਖੇ ਹੀ ਪੰਜਾਬ ਸਰਕਾਰ ਦੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਿਚੋਂ ਬਤੋਰ ਕਾਰਜਕਾਰੀ ਇੰਜੀਨੀਅਰ ਰਿਟਾਇਰਡ ਹੋਏ ਹਨ। ਇਨਾਮ ਜੇਤੂ ਦੁਆਰਾ ਅੱਜ ਮਿਤੀ 13.08.2024 ਨੂੰ ਦਫਤਰ ਵਿਖੇ ਆ ਕੇ ਇਨਾਮੀ ਟਿਕਟ ਦਾ ਕਲੇਮ ਫਾਰਮ ਜਮ੍ਹਾਂ ਕਰਵਾਇਆ ਗਿਆ। ਉਨ੍ਹਾਂ ਦੁਆਰਾ ਇੱਛਾ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਕਿਸੇ ਗਰੀਬ ਲੋੜਵੰਦ ਲੜਕੀ ਦਾ ਵਿਆਹ ਕਾਰਜ਼ ਕਰਵਾਉਣਾ ਚਾਹੁੰਦੇ ਹਨ। ਇਨਾਮ ਜੇਤੂ ਨੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਪੰਜਾਬ ਰਾਜ ਲਾਟਰੀਜ਼ ਵੱਲੋਂ ਡਰਾਅ ਪੂਰੀ ਪਾਰਦਰਸ਼ਤਾ ਨਾਲ ਕੱਢੇ ਜਾਦੇ ਹਨ, ਇਸ ਲਈ ਆਮ ਜਨਤਾ ਵਿਚ ਪੰਜਾਬ ਰਾਜ ਲਾਟਰੀਜ਼ ਵਲੋਂ ਚਲਾਈਆਂ ਜਾ ਰਹੀਆਂ ਲਾਟਰੀ ਸਕੀਮਾਂ ਦਾ ਬਹੁਤ ਉਤਸ਼ਾਹ ਹੈ। ਭਵਿੱਖ ਵਿਚ ਵਿਭਾਗ ਦੁਆਰਾ ਪੰਜਾਬ ਸਟੇਟ ਡੀਅਰ ਰਾਖੀ ਬੰਪਰ ਸਕੀਮ ਦਾ ਡਰਾਅ ਮਿਤੀ 24.08.2024 ਨੂੰ ਕੱਢਿਆ ਜਾਣਾ ਹੈ, ਜਿਸ ਵਿਚ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਗਰੰਟਿਡ (ਵਿਕੀਆਂ ਹੋਈਆਂ ਟਿਕਟਾਂ ਵਿਚੋਂ) ਕੱਢਿਆ ਜਾਵੇਗਾ ਅਤੇ ਹੋਰ ਵੀ ਕਰੋੜਾਂ ਰੁਪਏ ਦੇ ਇਨਾਮ ਕੱਢੇ ਜਾਣੇ ਹਨ।