ਸ੍ਰੀ ਫ਼ਤਹਿਗੜ੍ਹ ਸਾਹਿਬ/14 ਅਗਸਤ:
(ਰਵਿੰਦਰ ਸਿੰਘ ਢੀਂਡਸਾ
ਮਿਸ਼ਨ ਡਾਇਰੈਕਟਰ ਐਨ.ਐਚ.ਐਮ. ਅਭਿਨਵ ਤ੍ਰਿੱਖਾ (ਆਈ.ਏ.ਐਸ) ਵੱਲੋਂ ਵੀਡਿਓ ਕਾਨਫਰੰਸ ਰਾਹੀ ਸੂਬੇ ਦੇ ਸਮੂਹ ਸਿਵਲ ਸਰਜਨਾ ਨਾਲ ਸਿਹਤ ਸੇਵਾਵਾਂ/ ਪ੍ਰੋਗਰਾਮਾਂ/ਸਕੀਮਾ ਸਬੰਧੀ 16ਵੀਂ ਰਿਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਰੇ ਸਿਹਤ ਪ੍ਰੋਗਰਾਮਾਂ ਨੂੰ ਰਿਵਿਊ ਕੀਤਾ ਗਿਆ। ਸਰਕਾਰ ਵੱਲੋਂ ਸੂਬੇ ਅੰਦਰ ਭੇਜੇ ਗਏ ਨਵੇਂ ਡਾਕਟਰ /ਸਪੈਸ਼ਲਿਸਟਾਂ ਆਦਿ ਦੀ ਜੁਆਇਨਿੰਗ ਸਬੰਧੀ ਵੀ ਡਾਇਰੈਕਟਰ ਵੱਲੋਂ ਜਾਣਕਾਰੀ ਹਾਸਿਲ ਕੀਤੀ ਗਈ। ਜ਼ਿਲਾ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਜਿਲ੍ਹੇ ਦੇ ਸਾਰੇ ਪ੍ਰੋਗਰਾਮਾਂ ਦੀ ਪ੍ਰਗਤੀ ਤੇ ਵੱਖ—ਵੱਖ ਪ੍ਰੋਗਰਾਮਾਂ ਲਈ ਆਏ ਫੰਡਾਂ ਦੇ ਖਰਚ ਦੇ ਸਟੇਟਸ ਬਾਰੇ ਮਿਸ਼ਨ ਡਾਇਰੈਕਟਰ ਨੂੰ ਵਿਸਥਾਰ ਸਹਿਤ ਜਾਣੂ ਕਰਾਇਆ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਮਿਸ਼ਨ ਡਾਇਰੈਕਟਰ ਵੱਲੋ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਰੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸਿਹਤ ਸੰਸਥਾਵਾਂ ਅੰਦਰ ਟੋਕਨ ਸਿਸਟਮ ਲਾਗੂ ਕਰਨ, ਆਭਾ ਆਈਡੀਜ਼ ਬਣਾਉਣ , ਹੈਲਥ ਐਂਡ ਵੈਲਨੈਸ ਸੈਂਟਰਾਂ ਨੂੰ ਅਪਗਰੇਡ ਕਰਨ, ਯੂ ਵਿਨ ਪੋਰਟਲ ਲਾਗੂ ਕਰਨ, ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨੈਸ਼ਨਲ ਟੂਬਰਕਲੋਸਿਸ ਇਰੈਡੀਗੇਸ਼ਨ ਪ੍ਰੋਗਰਾਮ ਅਤੇ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇਡਨੈਸ ਪ੍ਰੋਗਰਾਮ ਨੂੰ ਵੀ ਮਿਸ਼ਨ ਡਾਇਰੈਕਟਰ ਵੱਲੋਂ ਰਿਵਿਊ ਕੀਤਾ ਗਿਆ । ਉਹਨਾਂ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਮਿਲੀਆ ਹਦਾਇਤਾਂ ਦੀ ਇਨਬਿੰਨ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਤੇ ਜਿਲ੍ਹਾ ਟੀਕਾਕਰਣ ਅਫਸਰ ਰਾਜੇਸ਼ ਕੁਮਾਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਡੀ.ਪੀ.ਐਮ. ਕਸੀਤਿਜ ਸੀਮਾ , ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ,ਜਸਵਿੰਦਰ ਕੌਰ, ਗਗਨ ਥੰਮਣ ਅਤੇ ਵਿੱਕੀ ਵਰਮਾਂ ਵੀ ਹਾਜ਼ਰ ਸਨ।